Home /News /lifestyle /

Vegetable Cheese Cheela Recipe: ਨਾਸ਼ਤੇ ਵਿੱਚ ਬਣਾਓ ਚੀਜ਼ ਚੀਲਾ, ਆਸਾਨ ਹੈ ਬਣਾਉਣ ਦੀ ਵਿਧੀ

ਨਾਸ਼ਤੇ ਵਿੱਚ ਇੱਕੋ ਜਿਹਾ ਖਾਣਾ ਖਾ ਕੇ ਜੇਕਰ ਤੁਸੀਂ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਨਾਸ਼ਤੇ ਦਾ ਵਿਕਲਪ ਲੈ ਕੇ ਆਏ ਹਾਂ ਜਿਸਨੂੰ ਖਾ ਕੇ ਤੁਸੀਂ ਖੁਸ਼ ਹੋ ਜਾਓਗੇ। ਇਹ ਨਾਸ਼ਤੇ ਦਾ ਵਿਕਲਪ ਹੈ ਵੈਜੀਟੇਬਲ ਚੀਜ਼ ਚੀਲਾ। ਆਓ ਜਾਣਦੇ ਹਾਂ ਕਿ ਇਸਨੂੰ ਕਿਵੇਂ ਤਿਆਰ ਕਰਕੇ ਨਾਸ਼ਤੇ ਦਾ ਸਵਾਦ ਵਧਾਉਣਾ ਹੈ।

ਹੋਰ ਪੜ੍ਹੋ ...
 • Share this:

  ਨਾਸ਼ਤੇ ਵਿੱਚ ਇੱਕੋ ਜਿਹਾ ਖਾਣਾ ਖਾ ਕੇ ਜੇਕਰ ਤੁਸੀਂ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਨਾਸ਼ਤੇ ਦਾ ਵਿਕਲਪ ਲੈ ਕੇ ਆਏ ਹਾਂ ਜਿਸਨੂੰ ਖਾ ਕੇ ਤੁਸੀਂ ਖੁਸ਼ ਹੋ ਜਾਓਗੇ। ਇਹ ਨਾਸ਼ਤੇ ਦਾ ਵਿਕਲਪ ਹੈ ਵੈਜੀਟੇਬਲ ਚੀਜ਼ ਚੀਲਾ। ਆਓ ਜਾਣਦੇ ਹਾਂ ਕਿ ਇਸਨੂੰ ਕਿਵੇਂ ਤਿਆਰ ਕਰਕੇ ਨਾਸ਼ਤੇ ਦਾ ਸਵਾਦ ਵਧਾਉਣਾ ਹੈ।

  ਸਭ ਤੋਂ ਪਹਿਲਾਂ ਵੈਜੀਟੇਬਲ ਚੀਜ਼ ਚੀਲਾ ਬਣਾਉਣਾ ਲਈ ਤੁਹਾਨੂੰ 1 ਕਟੋਰਾ ਵੇਸਣ, ਪਿਆਜ਼ ਕੱਟਿਆ ਹੋਇਆ - 1/2 ਕੱਪ, ਟਮਾਟਰ ਕੱਟਿਆ ਹੋਇਆ - 1/2 ਕੱਪ, ਕੱਟਿਆ ਹੋਇਆ ਸ਼ਿਮਲਾ ਮਿਰਚ - 1/2 ਕੱਪ, ਕੱਦੂਕਸ ਗਾਜਰ - 1/2 ਕੱਪ, ਮਟਰ - 1/2 ਕੱਪ , ਪਨੀਰ - 1 ਕਿਊਬ, ਲਾਲ ਮਿਰਚ ਪਾਊਡਰ - 1 ਚਮਚ, ਕਾਲੀ ਮਿਰਚ - 1/2 ਚਮਚ, ਅਜਵਾਈਨ - 1/4 ਚਮਚ, ਤੇਲ - ਲੋੜ ਅਨੁਸਾਰ ਲੂਣ - ਸੁਆਦ ਅਨੁਸਾਰ ਆਦਿ ਦੀ ਲੋੜ ਹੋਵੇਗੀ। ਤੁਸੀਂ ਚਾਹੋ ਤਾਂ ਇਹਨਾਂ ਵਿੱਚੋਂ ਗਾਜਰ ਅਤੇ ਮਟਰ ਆਪਣੀ ਮਰਜੀ ਅਨੁਸਾਰ ਕੱਢ ਵੀ ਸਕਦੇ ਹੋ।

  ਇਹ ਹੈ ਬਣਾਉਣ ਦੀ ਵਿਧੀ

  ਵੈਜੀਟੇਬਲ ਚੀਜ਼ ਚੀਲਾ ਬਣਾਉਣ ਲਈ ਤੁਹਾਨੂੰ ਸਾਰੀਆਂ ਸਬਜ਼ੀਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟਣਾ ਹੋਵੇਗਾ ਅਤੇ ਇਸ ਤੋਂ ਬਾਅਦ ਗਾਜਰ ਨੂੰ ਕੱਦੂਕਸ ਕਰ ਲਓ। ਮਟਰਾਂ ਨੂੰ ਵੀ ਛੋਟਾ ਛੋਟਾ ਕੱਟ ਸਕਦੇ ਹੋ।

  ਇਸ ਤੋਂ ਬਾਅਦ ਇੱਕ ਮਿਕਸਿੰਗ ਬਾਊਲ ਵਿੱਚ ਇੱਕ ਕਟੋਰੀ ਵੇਸਣ ਪਾਓ ਅਤੇ ਇਸ 'ਚ ਲਾਲ ਮਿਰਚ ਪਾਊਡਰ, ਅਜਵਾਇਣ, ਕਾਲੀ ਮਿਰਚ ਪਾਊਡਰ ਅਤੇ ਸਵਾਦ ਮੁਤਾਬਕ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਵਿਚ ਬਾਰੀਕ ਕੱਟਿਆ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਪਾ ਕੇ ਮਿਕਸ ਕਰ ਲਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਵੇਸਣ ਅਤੇ ਸਬਜ਼ੀਆਂ ਦਾ ਘੋਲ ਤਿਆਰ ਕਰ ਲਓ।

  ਧਿਆਨ ਰਹੇ ਕਿ ਘੋਲ ਵਿੱਚ ਫੁੱਟੀਆਂ ਨਾ ਹੋਣ ਇਸ ਲਈ ਇਸਨੂੰ ਚੰਗੀ ਤਰ੍ਹਾਂ ਮਿਲਾਓ। ਬਸ ਸਾਡਾ ਘੋਲ ਤਿਆਰ ਹੈ ਤੇ ਹੁਣ ਤੁਸੀਂ ਇੱਕ ਨਾਂ ਸਟਿਕ ਤਵਾ ਲਓ ਅਤੇ ਉਸਨੂੰ ਗਰਮ ਕਰ ਲਓ। ਇਸ 'ਤੇ ਥੋੜ੍ਹਾ ਜਿਹਾ ਤੇਲ ਪਾ ਕੇ ਚਾਰੇ ਪਾਸੇ ਫੈਲਾਓ। ਫਿਰ ਤੁਸੀਂ ਇੱਕ ਕਟੋਰੀ ਦੀ ਮਦਦ ਨਾਲ ਘੋਲ ਨੂੰ ਤਵੇ 'ਤੇ ਚਾਰੇ ਪਾਸੇ ਫੈਲਾਓ। ਇਸਨੂੰ ਦੋਵਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾਓ ਅਤੇ ਤੁਸੀਂ ਇਸਦੇ ਉੱਪਰ ਚੀਜ਼ ਨੂੰ ਕ੍ਰਸ਼ ਕਰ ਸਕਦੇ ਹੋ। ਇਸ ਤੋਂ ਬਾਅਦ ਚਿੱਲੇ ਨੂੰ ਮੋੜ ਕੇ ਪਲੇਟ 'ਚ ਕੱਢ ਲਓ। ਤੁਹਾਡੇ ਲਈ ਵੈਜੀਟੇਬਲ ਚੀਜ਼ ਚੀਲਾ ਤਿਆਰ ਹੈ।

  Published by:Sarafraz Singh
  First published:

  Tags: Food, Lifestyle, Recipe