Home /News /lifestyle /

Cheese Garlic Bread Recipe: ਘਰ 'ਚ ਹੀ ਤਿਆਰ ਕਰੋ ਬਿਨਾ ਓਵਨ ਦੇ ਚੀਜ਼ ਗਾਰਲਿਕ ਬ੍ਰੈੱਡ, ਜਾਣੋ ਬਣਾਉਣ ਦੀ ਵਿਧੀ

Cheese Garlic Bread Recipe: ਘਰ 'ਚ ਹੀ ਤਿਆਰ ਕਰੋ ਬਿਨਾ ਓਵਨ ਦੇ ਚੀਜ਼ ਗਾਰਲਿਕ ਬ੍ਰੈੱਡ, ਜਾਣੋ ਬਣਾਉਣ ਦੀ ਵਿਧੀ

ਚੀਜ਼ ਗਾਰਲਿਕ ਬਰੈੱਡ ਦਾ ਸਵਾਦ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪਸੰਦ ਆਉਂਦਾ ਹੈ

ਚੀਜ਼ ਗਾਰਲਿਕ ਬਰੈੱਡ ਦਾ ਸਵਾਦ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪਸੰਦ ਆਉਂਦਾ ਹੈ

ਇਸ ਚੀਜ਼ ਗਾਰਲਿਕ ਬਰੈੱਡ ਬਣਾਉਣ ਲਈ ਤੁਹਾਨੂੰ ਕੋਈ ਓਵਨ ਜਾਂ ਮਾਈਕ੍ਰੋਵੇਵ ਦੀ ਲੋੜ ਨਹੀਂ ਹੁੰਦੀ ਹੈ। ਇਸ ਲਈ ਹੀ ਚੀਜ਼ ਗਾਰਲਿਕ ਬਰੈੱਡ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਆਓ ਜਾਣਦੇ ਹਾਂ ਚੀਜ਼ ਗਾਰਲਿਕ ਬਰੈੱਡ ਬਣਾਉਣ ਦੀ ਵਿਧੀ...

  • Share this:

Cheese Garlic Bread Recipe: ਚੀਜ਼ ਗਾਰਲਿਕ ਬਰੈੱਡ ਦਾ ਸਵਾਦ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪਸੰਦ ਆਉਂਦਾ ਹੈ। ਅੱਜ ਅਸੀਂ ਚੀਜ਼ ਗਾਰਲਿਕ ਬਰੈੱਡ ਬਣਾਉਣ ਦੀ ਸਭ ਤੋਂ ਆਸਾਨ ਰੈਸਿਪੀ ਦੱਸ ਰਹੇ ਹਾਂ। ਇਹ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂੰ ਇਸਦਾ ਚੀਜ਼ੀ ਸੁਆਦ ਪਸੰਦ ਆਵੇਗਾ। ਇਸ ਦੇ ਨਾਲ ਹੀ ਇਹ ਤੁਹਾਨੂੰ ਬਾਜ਼ਾਰ ਦਾ ਸੁਆਦ ਵੀ ਦੇਵੇਗਾ, ਜਿਸ ਨੂੰ ਖਾਣ ਤੋਂ ਬਾਅਦ ਕੋਈ ਵੀ ਇਹ ਨਹੀਂ ਪਛਾਣ ਸਕੇਗਾ ਕਿ ਤੁਸੀਂ ਇਸ ਨੂੰ ਘਰ 'ਚ ਬਣਾਇਆ ਹੈ ਜਾਂ ਬਾਜ਼ਾਰ ਤੋਂ ਖਰੀਦਿਆ ਹੈ।


ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਚੀਜ਼ ਗਾਰਲਿਕ ਬਰੈੱਡ ਬਣਾਉਣ ਲਈ ਤੁਹਾਨੂੰ ਕੋਈ ਓਵਨ ਜਾਂ ਮਾਈਕ੍ਰੋਵੇਵ ਦੀ ਲੋੜ ਨਹੀਂ ਹੁੰਦੀ ਹੈ। ਇਸ ਲਈ ਹੀ ਚੀਜ਼ ਗਾਰਲਿਕ ਬਰੈੱਡ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਆਓ ਜਾਣਦੇ ਹਾਂ ਚੀਜ਼ ਗਾਰਲਿਕ ਬਰੈੱਡ ਬਣਾਉਣ ਦੀ ਵਿਧੀ...


ਚੀਜ਼ ਗਾਰਲਿਕ ਬਰੈੱਡ ਬਣਾਉਣ ਲਈ ਲੋੜੀਂਦੀ ਸਮੱਗਰੀ

ਬਰੈੱਡ, ਚੀਜ਼ (ਅਮਰੀਕੀ), ਸਾਲਟਿਡ ਬਟਰ - 150 ਗ੍ਰਾਮ, ਲਸਣ - 2 ਚਮਚ (ਪੀਸਿਆ ਹੋਇਆ), ਓਰੇਗਨੋ - 1 ਚੱਮਚ, ਚਿਲੀ ਫਲੇਕਸ - 1 ਚੱਮਚ, ਲੂਣ - ਲੋੜ ਅਨੁਸਾਰ


ਚੀਜ਼ ਗਾਰਲਿਕ ਬ੍ਰੈੱਡ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ :

-ਇੱਕ ਕਟੋਰੀ ਵਿੱਚ ਮੱਖਣ ਕੱਢ ਲਓ।

-ਇਸ ਵਿਚ ਓਰੈਗਨੋ, ਪੀਸਿਆ ਹੋਇਆ ਲਸਣ ਅਤੇ ਚਿਲੀ ਫਲੇਕਸ ਪਾਓ। ਤੁਸੀਂ ਚਾਹੋ ਤਾਂ ਇਸ 'ਚ ਚੁਟਕੀ ਭਰ ਨਮਕ ਪਾ ਸਕਦੇ ਹੋ।

-ਹੁਣ ਗੈਸ 'ਤੇ ਇਕ ਪੈਨ ਰੱਖੋ। ਬਰੈੱਡ ਦੇ ਦੋ ਸਲਾਈਸ ਲਓ ਅਤੇ ਤਿਆਰ ਮੱਖਣ ਨੂੰ ਦੋਹਾਂ ਪਾਸਿਆਂ 'ਤੇ ਲਗਾਓ।

-ਹੁਣ ਬਰੈੱਡ ਦੇ ਦੋਹਾਂ ਸਲਾਈਸ ਦੇ ਵਿਚਕਾਰ ਚੀਜ਼ ਦੇ ਟੁਕੜੇ ਰੱਖੋ ਅਤੇ ਇਸ ਨੂੰ ਘੱਟ ਸੇਕ ਦਿਓ।

-ਇਸ ਨੂੰ ਕੁਝ ਦੇਰ ਲਈ ਢੱਕ ਦਿਓ। ਬਰੈੱਡ ਨੂੰ ਦੋਨਾਂ ਪਾਸਿਆਂ ਤੋਂ ਸੁਨਹਿਰੀ ਹੋਣ ਤੱਕ ਬੇਕ ਕਰੋ ਅਤੇ ਇਹ ਵੀ ਧਿਆਨ ਵਿੱਚ ਰੱਖੋ ਕਿ ਚੀਜ਼ ਪਿਘਲ ਗਿਆ ਹੋਵੇ।

-ਤੁਹਾਡੀ ਗਰਮਾ ਗਰਮ ਚੀਜ਼ ਗਾਰਲਿਕ ਬ੍ਰੈੱਡ ਤਿਆਰ ਹੈ।

-ਤੁਸੀਂ ਇਸ ਨੂੰ ਸਵੇਰੇ ਨਾਸ਼ਤੇ ਵਜੋਂ ਜਾਂ ਸਾਮ ਦੇ ਸਨੈਕ ਵਜੋਂ ਵੀ ਖਾ ਸਕਦੇ ਹੋ।

Published by:Tanya Chaudhary
First published:

Tags: Food, Lifestyle, Recipe