Chhath Puja: ਕੱਲ੍ਹ ਤੋਂ ਛਠ ਪੂਜਾ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਇਹ ਤਿਉਹਾਰ ਹਰ ਸਾਲ ਦੀਵਾਲੀ ਤੋਂ ਬਾਅਦ ਆਉਂਦਾ ਹੈ। ਇਸ ਤਿਉਹਾਰ ਨੂੰ ਭਾਰਤ ਦੇ ਹਰ ਵੱਡੇ ਛੋਟੇ ਸ਼ਹਿਰ ਵਿੱਚ ਬੜੇ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਛਠ ਦਾ ਇਹ ਤਿਉਹਾਰ ਚਾਰ ਦਿਨਾਂ ਦਾ ਹੁੰਦਾ ਹੈ। ਪ੍ਰਮੁੱਖ ਰੂਪ ਵਿੱਚ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਸ਼ਸ਼ਤੀ ਤਿਥੀ ਨੂੰ ਛਠ ਪੂਜਾ ਕੀਤੀ ਜਾਂਦੀ ਹੈ। ਪਰ ਕੁਝ ਲੋਕ ਚਾਰੋਂ ਦਿਨ ਹੀ ਛਠ ਪੂਜਾ ਕਰਦੇ ਹਨ। ਛਠ ਦੌਰਾਨ ਛਠੀ ਮਾਈ ਅਤੇ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਛਠ ਦੇ ਦਿਨਾਂ ਵਿੱਚ ਭਗਤਾਂ ਦੁਆਰਾ ਨਿਰਜਲਾ ਵਰਤ ਵੀ ਰੱਖਿਆ ਜਾਦਾਂ ਹੈ। ਆਓ ਜਾਣਦੇ ਹਾਂ ਕਿ ਛਠ ਪੂਜਾ ਦਾ ਸ਼ੁਭ ਮਹੂਰਤ ਕੀ ਹੈ-
ਜ਼ਿਕਰਯੋਗ ਹੈ ਕਿ ਛਠ ਦੇ ਵਰਤ ਨੂੰ ਸਭ ਤੋਂ ਔਖਾ ਵਰਤ ਮੰਨਿਆ ਜਾਂਦਾ ਹੈ। ਇਹ ਇੱਕ ਨਿਰਜਲਾ ਵਰਤ ਹੁੰਦਾ ਹੈ। ਛਠ ਪੂਜਾ ਲਈ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਜਾਂਦਾ ਹੈ ਅਤੇ ਸੂਰਜ ਦੇਵਤੇ ਨੂੰ ਅਰਗ ਦਿੱਤਾ ਜਾਂਦਾ ਹੈ। ਸੂਰਜ ਦੇਵ ਨੂੰ ਅਰਗ ਦੇ ਕੇ ਇਸ ਤਿਉਹਾਰ ਦੀ ਸਮਾਪਤੀ ਕੀਤੀ ਜਾਂਦੀ ਹੈ।
ਛਠ ਪੂਜਾ ਦਾ ਸ਼ੁਭ ਮਹੂਰਤ
ਪਹਿਲੇ ਦਿਨ ਦਾ ਮਹੂਰਤ
ਸੂਰਜ ਚੜ੍ਹਨ ਦਾ ਸਮਾਂ: ਸਵੇਰੇ 06:30 ਵਜੇ
ਸੂਰਜ ਛਿਪਣ ਦਾ ਸਮਾਂ: ਸ਼ਾਮ 05:39 ਵਜੇ
ਸ਼ੋਭਨ ਯੋਗ: ਸਵੇਰ ਤੋਂ ਦੇਰ ਰਾਤ 01.30 ਮਿੰਟ ਤੱਕ
ਸਰਵਰਥ ਸਿੱਧੀ ਯੋਗ: ਸਵੇਰੇ 06.30 ਤੋਂ 10.42 ਵਜੇ ਤੱਕ
ਰਵੀ ਯੋਗ: ਸਵੇਰੇ 10.42 ਵਜੇ ਤੋਂ ਅਗਲੀ ਸਵੇਰ 06.31 ਵਜੇ ਤੱਕ
ਦੂਜੇ ਦਿਨ ਦਾ ਮਹੂਰਤ
ਸੂਰਜ ਚੜ੍ਹਨ ਦਾ ਸਮਾਂ: ਸਵੇਰੇ 06.31 ਵਜੇ
ਸੂਰਜ ਛਿਪਣ ਦਾ ਸਮਾਂ: ਸ਼ਾਮ 05:38 ਵਜੇ
ਰਵੀ ਯੋਗ: ਸਵੇਰੇ 06.31 ਵਜੇ ਤੋਂ ਸਵੇਰੇ 09.06 ਵਜੇ ਤੱਕ
ਸੁਕਰਮਾ ਯੋਗ: ਰਾਤ 10.23 ਵਜੇ ਤੋਂ ਅਗਲੀ ਸਵੇਰ ਤੱਕ
ਤੀਜੇ ਦਿਨ ਦਾ ਮਹੂਰਤ
ਸੂਰਜ ਡੁੱਬਣ ਦਾ ਸਮਾਂ: ਸ਼ਾਮ 05:38 ਵਜੇ
ਛਠ ਪੂਜਾ 2022 ਦੀ ਸੰਧਿਆ ਅਰਘਿਆ: 30 ਅਕਤੂਬਰ, ਦਿਨ ਐਤਵਾਰ
ਸਰਵਰਥ ਸਿੱਧੀ ਯੋਗ: ਸਵੇਰੇ 06:31 ਵਜੇ ਤੋਂ ਸਵੇਰੇ 07:26 ਵਜੇ ਤੱਕ
ਸੁਕਰਮਾ ਯੋਗ: ਸਵੇਰ ਤੋਂ ਸ਼ਾਮ 07:16 ਤੱਕ
ਧ੍ਰਿਤੀ ਯੋਗ: ਸ਼ਾਮ 07:16 ਤੋਂ ਅਗਲੀ ਸਵੇਰ ਤੱਕ
ਰਵੀ ਯੋਗ: ਅਗਲੇ ਦਿਨ ਸਵੇਰੇ 07:26 ਤੋਂ ਸਵੇਰੇ 05:48 ਤੱਕ
ਚੌਥੇ ਦਿਨ ਦਾ ਮਹੂਰਤ
ਸੂਰਜ ਚੜ੍ਹਨ: ਸਵੇਰੇ 06:32 ਵਜੇ
ਛਠ ਪੂਜਾ 2022 ਦੀ ਸਵੇਰ ਦੀ ਅਰਘਿਆ: 31 ਅਕਤੂਬਰ, ਸੋਮਵਾਰ
ਤ੍ਰਿਪੁਸ਼ਕਰ ਤੇ ਸਰਵਰਥ ਸਿੱਧੀ ਯੋਗ: ਸਵੇਰੇ 05:48 ਤੋਂ ਸਵੇਰੇ 06:32 ਤੱਕ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar, Festival, Religion, Uttar Pradesh