• Home
 • »
 • News
 • »
 • lifestyle
 • »
 • CHILDREN AT RISK OF DEPRESSION IF MOTHERS DEPRESSED DURING AND AFTER PREGNANCY

ਗਰਭ ਅਵਸਥਾ ਦੌਰਾਨ ਉਦਾਸ ਰਹਿਣ ਨਾਲ ਪੈਦਾ ਹੋਏ ਬੱਚੇ ਹੋ ਸਕਦੇ ਹਨ ਡਿਪਰੈਸ਼ਨ ਦਾ ਸ਼ਿਕਾਰ: ਸਟੱਡੀ

ਗਰਭ ਅਵਸਥਾ ਦੌਰਾਨ ਉਦਾਸ ਰਹਿਣ ਨਾਲ ਪੈਦਾ ਹੋਏ ਬੱਚੇ ਹੋ ਸਕਦੇ ਹਨ ਡਿਪਰੈਸ਼ਨ ਦਾ ਸ਼ਿਕਾਰ: ਸਟੱਡੀ (ਸੰਕੇਤਕ ਫੋਟੋ)

ਗਰਭ ਅਵਸਥਾ ਦੌਰਾਨ ਉਦਾਸ ਰਹਿਣ ਨਾਲ ਪੈਦਾ ਹੋਏ ਬੱਚੇ ਹੋ ਸਕਦੇ ਹਨ ਡਿਪਰੈਸ਼ਨ ਦਾ ਸ਼ਿਕਾਰ: ਸਟੱਡੀ (ਸੰਕੇਤਕ ਫੋਟੋ)

 • Share this:
  ਬ੍ਰਿਸਟਲ ਯੂਨੀਵਰਸਿਟੀ ਦੁਆਰਾ ਕੀਤੀ ਗਈ ਨਵੀਂ ਖੋਜ ਦੇ ਅਨੁਸਾਰ, ਗਰਭ ਅਵਸਥਾ ਦੇ ਦੌਰਾਨ ਅਤੇ ਬਾਅਦ ਵਿੱਚ ਉਦਾਸ ਰਹਿਣ ਵਾਲੀਆਂ ਮਾਵਾਂ ਤੋਂ ਪੈਦਾ ਹੋਏ ਬੱਚਿਆਂ ਵਿੱਚ 24 ਸਾਲ ਦੀ ਉਮਰ ਤੱਕ ਡਿਪਰੈਸ਼ਨ ਦੇ ਲੱਛਣ (depressive symptoms) ਵਿਕਸਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਅਧਿਐਨ ਦੇ ਨਤੀਜੇ ਜਰਨਲ 'BJPsych Open' ਵਿੱਚ ਪ੍ਰਕਾਸ਼ਤ ਹੋਏ ਹਨ।

  ਜਣੇਪੇ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਦੇ ਡਿਪਰੈਸ਼ਨ ਵਾਲੀਆਂ ਮਾਵਾਂ ਦੇ ਜੰਮਣ ਵਾਲੇ ਬੱਚਿਆਂ ਵਿੱਚ 24 ਸਾਲ ਦੀ ਉਮਰ ਤੱਕ ਡਿਪਰੈਸ਼ਨ ਸਕੋਰ ਹੁੰਦੇ ਸਨ ਜੋ ਕਿ ਬਿਨਾਂ ਡਿਪਰੈਸ਼ਨ ਵਾਲੀਆਂ ਮਾਵਾਂ ਦੀ ਔਲਾਦ ਨਾਲੋਂ ਲਗਭਗ ਤਿੰਨ ਅੰਕ ਜ਼ਿਆਦਾ ਹੁੰਦੇ ਸਨ। ਅਧਿਐਨ ਵਿਚ ਪਿਤਾ ਦੇ ਉਦਾਸੀ ਦੇ ਪ੍ਰਭਾਵ ਨੂੰ ਵੀ ਵਿਚਾਰਿਆ ਗਿਆ ਹੈ, ਹਾਲਾਂਕਿ ਇਸ ਦਾ ਨਮੂਨਾ ਬਹੁਤ ਛੋਟਾ ਸੀ।

  ਅਧਿਐਨ ਵਿੱਚ 10 ਸਾਲ ਤੋਂ 24 ਸਾਲ ਦੀ ਉਮਰ ਦੇ 14 ਸਾਲ ਦੀ ਮਿਆਦ ਦੇ ਦੌਰਾਨ 5,029 ਵਿਅਕਤੀਆਂ ਲਈ ਸਰਵੇਖਣ ਜਾਣਕਾਰੀ ਨੂੰ ਵੇਖਿਆ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਡਿਪਰੈਸ਼ਨ ਦੇ ਜੋਖਮ ਕਿਵੇਂ ਹੁੰਦੇ ਹਨ।

  ਹਿੰਦੁਸਤਾਨ ਟਾਈਮਜ਼ ਵਿਚ ਛਪੀ ਖਬਰ ਅਨੁਸਾਰ, ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਜਨਮ ਤੋਂ ਬਾਅਦ ਦੇ ਡਿਪਰੈਸ਼ਨ ਦੇ ਹਿਸਟਰੀ ਵਾਲੀਆਂ ਮਾਵਾਂ ਦੀ ਸੰਤਾਨ ਵਿੱਚ ਸਮੇਂ ਦੇ ਨਾਲ ਉਦਾਸੀ ਦੇ ਲੱਛਣਾਂ ਵਿੱਚ ਵਾਧਾ ਹੁੰਦਾ ਹੈ, ਜਦੋਂ ਕਿ ਜਨਮ ਤੋਂ ਪਹਿਲਾਂ ਦੇ ਡਿਪਰੈਸ਼ਨ ਦੇ ਹਿਸਟਰੀ ਵਾਲੀਆਂ ਮਾਵਾਂ ਵਿੱਚ ਸਮੁੱਚੇ ਪੱਧਰ 'ਤੇ ਉਦਾਸੀ ਦਾ ਪੱਧਰ ਉੱਚਾ ਹੁੰਦਾ ਹੈ। ਇਹ ਜਨਮ ਤੋਂ ਬਾਅਦ ਤੇ ਪਹਿਲਾਂ ਡਿਪਰੈਸ਼ਨ ਵਿੱਚ ਪਈਆਂ ਮਾਵਾਂ ਦੀ ਸਮੇਂ ਸਿਰ ਮਦਦ ਦਾ ਸੁਝਾਅ ਦਿੰਦਾ ਹੈ।

  ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਮਾਵਾਂ ਨੂੰ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਵੀ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਹੋਣ ਵਾਲੀ ਔਲਾਦ ਨੂੰ ਭੱਵਿਖ ਵਿਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਦੱਸ ਦੇਈਏ ਕਿ ਖੋਜ ਨੂੰ ਮਾਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਮਾਹਰਾਂ ਦੀ ਮਦਦ ਨਾਲ ਸਾਰਥਕ ਬਣਾਇਆ ਗਿਆ ਹੈ।
  Published by:Gurwinder Singh
  First published: