Home /News /lifestyle /

Children Born in The Morning: ਸਵੇਰੇ ਜਨਮ ਲੈਣ ਵਾਲੇ ਬੱਚੇ ਹੁੰਦੇ ਹਨ ਬੇਹੱਦ ਗੁਣੀ, ਜਾਣੋ ਹੋਰ ਵੀ ਅਹਿਮ ਗੱਲਾਂ

Children Born in The Morning: ਸਵੇਰੇ ਜਨਮ ਲੈਣ ਵਾਲੇ ਬੱਚੇ ਹੁੰਦੇ ਹਨ ਬੇਹੱਦ ਗੁਣੀ, ਜਾਣੋ ਹੋਰ ਵੀ ਅਹਿਮ ਗੱਲਾਂ

Children Born in The Morning: ਸਵੇਰੇ ਜਨਮ ਲੈਣ ਵਾਲੇ ਬੱਚੇ ਹੁੰਦੇ ਹਨ ਬੇਹੱਦ ਗੁਣੀ, ਜਾਣੋ ਹੋਰ ਵੀ ਅਹਿਮ ਗੱਲਾਂ

Children Born in The Morning: ਸਵੇਰੇ ਜਨਮ ਲੈਣ ਵਾਲੇ ਬੱਚੇ ਹੁੰਦੇ ਹਨ ਬੇਹੱਦ ਗੁਣੀ, ਜਾਣੋ ਹੋਰ ਵੀ ਅਹਿਮ ਗੱਲਾਂ

Children Born in The Morning: ਵੈਸੇ ਤਾਂ ਪੈਦਾ ਹੋਣ ਵਾਲਾ ਹਰ ਬੱਚਾ ਆਪਣੇ ਅੰਦਰ ਕੁੱਝ ਖਾਸ ਗੁਣਾਂ ਨੂੰ ਲੈ ਕੇ ਪੈਦਾ ਹੁੰਦਾ ਹੈ ਪਰ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਕੁਝ ਐਸੇ ਮਹੂਰਤ ਵੀ ਹੁੰਦੇ ਹਨ ਜਿਹਨਾਂ ਵਿੱਚ ਪੈਦਾ ਹੋਣ ਵਾਲੇ ਬੱਚੇ ਖਾਸ ਹੁੰਦੇ ਹਨ ਅਤੇ ਉਹ ਖਾਸ ਗੁਣਾਂ ਨਾਲ ਜਨਮ ਲੈਂਦੇ ਹਨ। ਇਸ ਦਾ ਅਰਥ ਹੈ ਕਿ ਵਿਅਕਤੀ ਦੀ ਜ਼ਿੰਦਗੀ ਵਿੱਚ ਜਨਮ ਦਾ ਸਮਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਹੋਰ ਪੜ੍ਹੋ ...
  • Share this:

Children Born in The Morning: ਵੈਸੇ ਤਾਂ ਪੈਦਾ ਹੋਣ ਵਾਲਾ ਹਰ ਬੱਚਾ ਆਪਣੇ ਅੰਦਰ ਕੁੱਝ ਖਾਸ ਗੁਣਾਂ ਨੂੰ ਲੈ ਕੇ ਪੈਦਾ ਹੁੰਦਾ ਹੈ ਪਰ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਕੁਝ ਐਸੇ ਮਹੂਰਤ ਵੀ ਹੁੰਦੇ ਹਨ ਜਿਹਨਾਂ ਵਿੱਚ ਪੈਦਾ ਹੋਣ ਵਾਲੇ ਬੱਚੇ ਖਾਸ ਹੁੰਦੇ ਹਨ ਅਤੇ ਉਹ ਖਾਸ ਗੁਣਾਂ ਨਾਲ ਜਨਮ ਲੈਂਦੇ ਹਨ। ਇਸ ਦਾ ਅਰਥ ਹੈ ਕਿ ਵਿਅਕਤੀ ਦੀ ਜ਼ਿੰਦਗੀ ਵਿੱਚ ਜਨਮ ਦਾ ਸਮਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੋਤਿਸ਼ੀ ਉਸ ਸਮੇਂ ਕਿਹੜੀ ਰਾਸ਼ੀ, ਕਿਹੜਾ ਗ੍ਰਹਿ, ਕਿਹੜਾ ਤਾਰਾਮੰਡਲ ਪ੍ਰਭਾਵਤ ਸੀ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉਸ ਵਿਅਕਤੀ ਦੇ ਭਵਿੱਖ ਅਤੇ ਚਰਿੱਤਰ ਬਾਰੇ ਕਾਫੀ ਸਹੀ ਜਾਣਕਾਰੀ ਦੇ ਸਕਦੇ ਹਨ।

ਇਹਨਾਂ ਸਾਰੀਆਂ ਰਾਸ਼ੀਆਂ ਅਤੇ ਤਰਾਮੰਡਲ ਨੂੰ ਸਮਝ ਕੇ ਬੱਚੇ ਦੀ ਕੁੰਡਲੀ ਤਿਆਰ ਕੀਤੀ ਜਾਂਦੀ ਹੈ ਜਿਸ ਤੋਂ ਵਿਅਕਤੀ ਦੇ ਜੀਵਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭੋਪਾਲ ਦੇ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਸਵੇਰ ਦੇ ਸਮੇਂ ਪੈਦਾ ਹੋਣ ਵਾਲੇ ਬੱਚਿਆਂ ਦੀ ਖ਼ਾਸ ਗੁਣਾਂ ਬਾਰੇ ਦੱਸ ਰਹੇ ਹਨ। ਆਓ ਜਾਣਦੇ ਹਾਂ ਕਿ ਇਹਨਾਂ ਬੱਚਿਆਂ 'ਚ ਕੀ ਹੁੰਦਾ ਹੈ ਖ਼ਾਸ

ਦਿਨ ਦੀ ਗੱਲ ਕਰੀਏ ਤਾਂ ਦਿਨ ਨੂੰ 4 ਪਹਿਰਾਂ ਵਿੱਚ ਵੰਡਿਆ ਗਿਆ ਹੈ ਅਤੇ ਜੋਤਿਸ਼ ਵਿਚ ਸੂਰਜ ਚੜ੍ਹਨ ਦੇ ਸਮੇਂ ਨੂੰ ਦਿਨ ਦਾ ਪਹਿਲਾ ਪਹਿਰ ਕਿਹਾ ਜਾਂਦਾ ਹੈ। ਜੇਕਰ ਸਮੇਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸਵੇਰੇ 6 ਤੋਂ 9 ਵਜੇ ਤੱਕ ਦਾ ਸਮਾਂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸ ਪਹਿਰ ਵਿੱਚ ਪੂਜਾ ਅਤੇ ਹੋਰ ਸ਼ੁਭ ਕਾਰਜ ਕੀਤੇ ਜਾਂਦੇ ਹਨ।

ਇਸ ਪਹਿਰ ਵਿੱਚ ਪੈਦਾ ਹੋਏ ਵਿਅਕਤੀ ਜੀਵਨ ਵਿੱਚ ਹਮੇਸ਼ਾ ਤਰੱਕੀ ਕਰਦੇ ਹਨ। ਪਰ ਉਹਨਾਂ ਦੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਦੀ ਸਿਹਤ ਥੋੜ੍ਹੀ ਖਰਾਬ ਰਹਿੰਦੀ ਹੈ। ਪਹਿਲੇ ਪਹਿਰ ਵਿੱਚ ਜਨਮ ਲੈਣ ਵਾਲੇ ਲੋਕ ਜਲਦੀ ਹੀ ਇਸ ਸਮੱਸਿਆ ਨੂੰ ਦੂਰ ਲੈਂਦੇ ਹਨ ਅਤੇ ਤਰੱਕੀ ਦਾ ਰਾਹ ਫੜ੍ਹ ਲੈਂਦੇ ਹਨ।

ਸਵੇਰੇ ਵੇਲੇ ਜਨਮ ਲੈਣ ਵਾਲੇ ਬੱਚੇ ਤਿੱਖੀ ਬੁੱਧੀ ਦੇ ਮਾਲਕ ਹੁੰਦੇ ਹਨ। ਇਸਦੇ ਨਾਲ ਹੀ ਉਹ ਸੱਚ ਦੇ ਰਾਹ ਦੇ ਪਾਂਧੀ ਹੁੰਦੇ ਹਨ, ਇਸ ਲਈ ਉਹ ਆਪਣੇ ਜੀਵਨ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰਦੇ ਹਨ।

ਇਸੇ ਤਰ੍ਹਾਂ ਦਿਨ ਦੇ ਦੂਸਰੇ ਪਹਿਰ ਦੀ ਗੱਲ ਕਰੀਏ ਤਾਂ ਸਮੇਂ ਦੇ ਹਿਸਾਬ ਨਾਲ ਦੂਜਾ ਪਹਿਰ 9 ਤੋਂ 12 ਵਜੇ ਤੱਕ ਮੰਨਿਆ ਜਾਂਦਾ ਹੈ। ਜੋਤਿਸ਼ ਦੇ ਅਨੁਸਾਰ ਦੂਜੇ ਪਹਿਰ ਵਿੱਚ ਪੈਦਾ ਹੋਏ ਬੱਚੇ ਰਾਜਨੀਤੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਬਿਹਤਰ ਭਵਿੱਖ ਬਣਾਉਂਦੇ ਹਨ।

ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਇਨ੍ਹਾਂ ਵਿੱਚ ਅਗਵਾਈ ਕਰਨ ਦੀ ਅਨੋਖੀ ਸ਼ਕਤੀ ਹੁੰਦੀ ਹੈ। ਉਹ ਆਪਣੇ ਜੀਵਨ ਵਿੱਚ ਮਿੱਥੇ ਟੀਚੇ ਜ਼ਰੂਰ ਹਾਸਲ ਕਰ ਲੈਂਦੇ ਹਨ।

Published by:Rupinder Kaur Sabherwal
First published:

Tags: Baby, Hindu, Hinduism, Kids