Home /News /lifestyle /

ਬੁੱਧਵਾਰ ਨੂੰ ਜਨਮੇ ਬੱਚੇ ਹੁੰਦੇ ਹਨ ਚੁਸਤ ਦਿਮਾਗ਼ ਤੇ ਧਨੀ, ਜਾਣੋ ਕੀ ਕਹਿੰਦਾ ਹੈ ਜੋਤਿਸ਼

ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਵਿੱਚ ਕਈ ਘਟਨਾਵਾਂ ਵਾਪਰਦੀਆਂ ਹਨ। ਜਿਸ ਬਾਰੇ ਪਤਾ ਲਗਾਉਣ ਲਈ ਜੋਤਿਸ਼ ਸਾਸ਼ਤਰ ਦੀਆਂ ਕਈ ਸ਼ੈਲੀਆਂ ਹਨ। ਜੋਤਿਸ਼ ਇਕ ਅਜਿਹਾ ਗਿਆਨ ਹੈ ਜੋ ਕਈ ਗੱਲਾਂ ਨੂੰ ਆਧਾਰ ਬਣਾ ਕੇ ਵਿਅਕਤੀ ਦੇ ਭਵਿੱਖ ਬਾਰੇ ਜਾਣਕਾਰੀ ਦੇ ਸਕਦਾ ਹੈ। ਵਿਅਕਤੀ ਦੇ ਜੀਵਨ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ। ਕੁਝ ਲੋਕਾਂ ਦੀ ਜ਼ਿੰਦਗੀ ਵਿਚ ਜ਼ਿਆਦਾ ਅਤੇ ਕੁਝ ਦੀ ਜ਼ਿੰਦਗੀ ਵਿਚ ਘੱਟ। ਮਾਨਤਾ ਦੇ ਅਨੁਸਾਰ, ਇਹ ਸਭ ਚੀਜ਼ਾਂ ਵਿਅਕਤੀ ਦੇ ਜਨਮ ਦੀ ਮਿਤੀ, ਸਮੇਂ ਅਤੇ ਦਿਨ 'ਤੇ ਨਿਰਭਰ ਕਰਦੀਆਂ ਹਨ।

ਹੋਰ ਪੜ੍ਹੋ ...
  • Share this:

ਇਸੇ ਤਰ੍ਹਾਂ ਹੀ ਜੋਤਿਸ਼ ਦੀ ਮਾਨਤਾ ਹੈ ਕਿ ਵਿਅਕਤੀ ਦੀ ਜਨਮ ਮਿਤੀ ਦੇ ਆਧਾਰ 'ਤੇ ਅਸੀਂ ਉਸ ਦੇ ਸੁਭਾਅ, ਵਿਆਹੁਤਾ ਜੀਵਨ, ਕਰੀਅਰ, ਨੌਕਰੀ ਆਦਿ ਬਾਰੇ ਦੱਸ ਸਕਦੇ ਹਾਂ। ਭੋਪਾਲ ਦੇ ਰਹਿਣ ਵਾਲੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਸਾਨੂੰ ਇਸ ਵਿਸ਼ੇ 'ਤੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਨ। ਏਥੇ ਅਸੀਂ ਬੁੱਧਵਾਰ ਦੇ ਦਿਨ ਪੈਦਾ ਹੋਣ ਵਾਲੇ ਲੋਕਾਂ ਦੇ ਵਿਹਾਰ ਤੇ ਜੀਵਨ ਦੇ ਹੋਰ ਪੱਖਾਂ ਬਾਰੇ ਗੱਲ ਕਰਾਂਗੇ-

ਵਿਹਾਰ

ਬੁੱਧਵਾਰ ਨੂੰ ਜਨਮ ਲੈਣ ਵਾਲੇ ਵਿਅਕਤੀ 'ਤੇ ਬੁਧ ਗ੍ਰਹਿ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਬੁੱਧਵਾਰ ਨੂੰ ਪੈਦਾ ਹੋਏ ਲੋਕ ਕੋਮਲ ਸੁਭਾਅ ਦੇ ਹੁੰਦੇ ਹਨ। ਜਿਸ ਕਾਰਨ ਇਹ ਲੋਕ ਹਰ ਕਿਸੇ ਦੇ ਚਹੇਤੇ ਹਨ। ਇਹ ਲੋਕ ਆਪਣੀ ਮਿੱਠੀ ਬੋਲੀ ਕਰਕੇ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ।

ਪਿਆਰ ਅਤੇ ਵਿਆਹੁਤਾ ਜੀਵਨ

ਬੁੱਧਵਾਰ ਨੂੰ ਜਨਮ ਲੈਣ ਵਾਲੇ ਵਿਅਕਤੀ ਦੇ ਕਈ ਅਫੇਅਰ ਯਾਨੀ ਪਿਆਰ ਸੰਬੰਧ ਹੋ ਸਕਦੇ ਹਨ। ਪਰ ਇਹ ਉਸਨੂੰ ਕਦੇ ਵੀ ਧੋਖਾ ਨਹੀਂ ਦਿੰਦੇ ਜਿਸਨੂੰ ਸੱਚਾ ਪਿਆਰ ਕਰਦੇ ਹਨ। ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ੀ ਨਾਲ ਬਤੀਤ ਹੁੰਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਉਮੀਦ ਮੁਤਾਬਕ ਸਮਝਦਾਰ ਜੀਵਨ ਸਾਥੀ ਮਿਲਦਾ ਹੈ।

ਨੌਕਰੀ ਜਾਂ ਕਾਰੋਬਾਰ

ਬੁੱਧਵਾਰ ਨੂੰ ਜਨਮੇ ਲੋਕ ਕਲਾ, ਗਾਉਣ, ਨੱਚਣ, ਲਿਖਣ ਜਾਂ ਕਮਿਸ਼ਨ ਏਜੰਟ ਵਜੋਂ ਕੰਮ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਅੰਕ ਪ੍ਰਾਪਤ ਕਰਨ ਦੀ ਗੁਣਵੱਤਾ ਵੀ ਉਨ੍ਹਾਂ ਨੂੰ ਮਾਰਕੀਟਿੰਗ ਦੇ ਖੇਤਰ ਵਿੱਚ ਸਫਲਤਾ ਪ੍ਰਦਾਨ ਕਰਦੀ ਹੈ।

ਸਕਾਰਾਤਮਕ ਪਹਿਲੂ

ਬੁੱਧਵਾਰ ਨੂੰ ਜਨਮੇ ਲੋਕ ਬਹੁ-ਪ੍ਰਤਿਭਾਸ਼ਾਲੀ ਅਤੇ ਤਿੱਖੇ ਦਿਮਾਗ਼ ਵਾਲੇ ਹੁੰਦੇ ਹਨ। ਉਨ੍ਹਾਂ ਵਿੱਚ ਇੱਕ ਗੁਣ ਹੋਰ ਵੀ ਹੈ, ਉਹ ਹਰ ਹਾਲਤ ਵਿੱਚ ਆਪਣੇ ਆਪ ਨੂੰ ਢਾਲਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਸੰਘਰਸ਼ ਅਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਿਰਫ਼ ਪੜ੍ਹਾਈ ਹੀ ਨਹੀਂ, ਉਹ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਹੁਸ਼ਿਆਰੀ ਨਾਲ ਕੰਮ ਕਰਦੇ ਹਨ।

ਨੁਕਸਾਨ

ਬੁੱਧਵਾਰ ਨੂੰ ਜਨਮੇ ਲੋਕ ਦੇਖਣ 'ਚ ਸ਼ਾਂਤ ਲੱਗਦੇ ਹਨ ਪਰ ਜੇਕਰ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਨ੍ਹਾਂ ਦਾ ਗੁੱਸਾ ਆਸਾਨੀ ਨਾਲ ਸ਼ਾਂਤ ਨਹੀਂ ਹੁੰਦਾ। ਇਹ ਲੋਕ ਦੂਜਿਆਂ ਦੀ ਬੁਰਾਈ ਕਰਦੇ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਜਨਮੇ ਲੋਕ ਉਨ੍ਹਾਂ ਦੇ ਸੰਪਰਕ ਵਿਚ ਜ਼ਿਆਦਾ ਰਹਿਣਾ ਪਸੰਦ ਕਰਦੇ ਹਨ ਜਿੰਨ੍ਹਾਂ ਤੋ ਲਾਭ ਪ੍ਰਾਪਤ ਕਰ ਸਕਣ।
Published by:rupinderkaursab
First published:

Tags: Baby, Hindu, Religion, Vastu tips

ਅਗਲੀ ਖਬਰ