Home /News /lifestyle /

ਸਕੂਲ 'ਚ ਫੋਨ ਚਲਾਉਂਦੇ ਫੜੇ ਗਏ ਬੱਚੇ, ਟੀਚਰ ਨੇ ਅੱਗ ਦੇ ਹਵਾਲੇ ਕੀਤੇ ਸਾਰੇ ਫੋਨ

ਸਕੂਲ 'ਚ ਫੋਨ ਚਲਾਉਂਦੇ ਫੜੇ ਗਏ ਬੱਚੇ, ਟੀਚਰ ਨੇ ਅੱਗ ਦੇ ਹਵਾਲੇ ਕੀਤੇ ਸਾਰੇ ਫੋਨ

ਸਕੂਲ 'ਚ ਫੋਨ ਚਲਾਉਂਦੇ ਫੜੇ ਗਏ ਬੱਚੇ, ਟੀਚਰ ਨੇ ਅੱਗ ਦੇ ਹਵਾਲੇ ਕੀਤੇ ਸਾਰੇ ਫੋਨ(ਫਾਈਲ ਫੋਟੋ)

ਸਕੂਲ 'ਚ ਫੋਨ ਚਲਾਉਂਦੇ ਫੜੇ ਗਏ ਬੱਚੇ, ਟੀਚਰ ਨੇ ਅੱਗ ਦੇ ਹਵਾਲੇ ਕੀਤੇ ਸਾਰੇ ਫੋਨ(ਫਾਈਲ ਫੋਟੋ)

ਸਕੂਲਾਂ ਵਿੱਚ ਬੱਚਿਆਂ ਦੀ ਤੰਦਰੁਸਤੀ ਲਈ ਬਹੁਤ ਸਖ਼ਤ ਨਿਯਮ ਬਣਾਏ ਜਾਂਦੇ ਹਨ। ਇਹ ਉਨ੍ਹਾਂ ਦੇ ਭਲੇ ਲਈ ਹੀ ਹੁੰਦੇ ਹਨ। ਖਾਸ ਕਰਕੇ ਬੋਰਡਿੰਗ ਸਕੂਲਾਂ ਵਿੱਚ ਇਨ੍ਹਾਂ ਨਿਯਮਾਂ ਨੂੰ ਤੋੜਨ ਉੱਤੇ ਬੱਚਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਨੂੰ ਮੋਬਾਈਲ ਲੈ ਕੇ ਆਉਣ ਦੀ ਮਨਾਹੀ ਹੁੰਦੀ ਹੈ। ਪਰ ਇਸ ਤੋਂ ਬਾਅਦ ਵੀ ਕਈ ਬੱਚੇ ਲੁਕਾ ਕੇ ਮੋਬਾਈਲ ਲੈ ਆਉਂਦੇ ਹਨ। ਕੁਝ ਸਕੂਲਾਂ ਵਿੱਚ ਫੜੇ ਜਾਣ ’ਤੇ ਅਧਿਆਪਕ ਇਹ ਫੋਨ ਜ਼ਬਤ ਕਰ ਕੇ ਮਾਪਿਆਂ ਨੂੰ ਦੇ ਦਿੰਦੇ ਹਨ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਹੋਰ ਪੜ੍ਹੋ ...
  • Share this:

ਇਹ ਵਾਇਰਲ ਵੀਡੀਓ ਇੰਡੋਨੇਸ਼ੀਆ ਦੇ ਇੱਕ ਬੋਰਡਿੰਗ ਸਕੂਲ ਦੀ ਹੈ। ਇਸ 'ਚ ਸਕੂਲ ਟੀਚਰ ਮੋਬਾਇਲ ਫੋਨ ਨੂੰ ਅੱਗ ਦੇ ਡਰੰਮ 'ਚ ਸੁੱਟਦੀ ਦੇਖਿਈ ਦੇ ਰਹੀ ਹੈ। ਇਕ-ਦੋ ਨਹੀਂ ਸਗੋਂ ਕਈ ਸਮਾਰਟਫੋਨ ਅੱਗ 'ਚ ਸੁੱਟਦੇ ਦੇਖੇ ਜਾ ਸਕਦੇ ਹਨ। ਇਸ ਵੀਡੀਓ 'ਚ ਬੱਚੇ ਅੱਗ ਦੇ ਡਰੰਮ ਦੇ ਆਲੇ-ਦੁਆਲੇ ਇਕੱਠੇ ਹੋਏ ਸਨ। ਉਨ੍ਹਾਂ ਦੇ ਸਾਹਮਣੇ ਅਧਿਆਪਕ ਨੇ ਇਕ-ਇਕ ਕਰਕੇ ਮੋਬਾਈਲ ਸਾੜ ਦਿੱਤੇ। ਜਦੋਂ ਇੱਕ ਅਧਿਆਪਕ ਨੇ ਆਪਣੇ ਕੋਲ ਰੱਖੇ ਕਈ ਮੋਬਾਈਲਾਂ ਨੂੰ ਅੱਗ ਲਗਾ ਦਿੱਤੀ ਤਾਂ ਇੱਕ ਹੋਰ ਅਧਿਆਪਕ ਅੱਗੇ ਆਇਆ, ਉਸ ਨੇ ਵੀ ਮੋਬਾਈਲ ਫ਼ੋਨ ਨੂੰ ਅੱਗ ਵਿੱਚ ਪਾ ਦਿੱਤਾ। ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ।

ਵਾਇਰਲ ਹੁੰਦੇ ਹੀ ਅਧਿਆਪਕ ਨੂੰ ਫਲੇਮ ਥ੍ਰੋਅਰ ਦੇ ਨਾਂ ਨਾਲ ਬੁਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ 'ਚ ਕਈ ਮੋਬਾਈਲ ਆਈਫੋਨ ਵੀ ਸੜ ਗਏ। ਇੰਨੇ ਮਹਿੰਗੇ ਫ਼ੋਨ ਨੂੰ ਅਧਿਆਪਕਾਂ ਨੇ ਅੱਗ ਵਿੱਚ ਸੁੱਟ ਦਿੱਤਾ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਕਈ ਲੋਕ ਇਸ ਵੀਡੀਓ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮਾਪਿਆਂ ਨੂੰ ਵੀ ਪਤਾ ਹੈ ਕਿ ਬੱਚਿਆਂ ਲਈ ਬੋਰਡਿੰਗ ਸਕੂਲ ਵਿਚ ਮੋਬਾਈਲ ਲਿਆਉਣ ਦੀ ਮਨਜ਼ੂਰੀ ਨਹੀਂ ਹੈ ਤਾਂ ਫਿਰ ਆਪਣੇ ਬੱਚਿਆਂ ਨੂੰ ਇੰਨੇ ਮਹਿੰਗੇ ਫ਼ੋਨ ਦੇ ਕੇ ਕਿਉਂ ਭੇਜਦੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਅਧਿਆਪਕਾਂ ਦੀ ਇਸ ਹਰਕਤ ਦੀ ਆਲੋਚਨਾ ਕੀਤੀ। ਉਨ੍ਹਾਂ ਲਿਖਿਆ ਕਿ ਅਧਿਆਪਕਾਂ ਨੂੰ ਇਹ ਫੋਨ ਮਾਪਿਆਂ ਨੂੰ ਵਾਪਸ ਕਰ ਦੇਣੇ ਚਾਹੀਦੇ ਸਨ ਨਾ ਕਿ ਅੱਗ ਦੇ ਹਵਾਲੇ ਕਰਨੇ ਚਾਹੀਦੇ ਸਨ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕਈ ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਸਖ਼ਤ ਕਿਹਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੋਬਾਈਲ ਲਿਆਉਣ ਦੀ ਇਹੀ ਸਜ਼ਾ ਹੈ ਤਾਂ ਜ਼ਰਾ ਸੋਚੋ ਬਾਕੀ ਸਜ਼ਾਵਾਂ ਕੀ ਹੋਣਗੀਆਂ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।

Published by:rupinderkaursab
First published:

Tags: Children, Instagram, Mobile phone, School, Video, Weird