Home /News /lifestyle /

ਐਂਟਰੋਕਲਾਈਟਿਸ ਸਿੰਡਰੋਮ ਦੇ ਕਾਰਨ ਬੱਚਿਆਂ ਨੂੰ ਹੋ ਸਕਦੀ ਹੈ ਭੋਜਨ ਤੋਂ ਐਲਰਜੀ, ਜਾਣੋ ਇਸਦੇ ਲੱਛਣ

ਐਂਟਰੋਕਲਾਈਟਿਸ ਸਿੰਡਰੋਮ ਦੇ ਕਾਰਨ ਬੱਚਿਆਂ ਨੂੰ ਹੋ ਸਕਦੀ ਹੈ ਭੋਜਨ ਤੋਂ ਐਲਰਜੀ, ਜਾਣੋ ਇਸਦੇ ਲੱਛਣ

ਐਂਟਰੋਕਲਾਈਟਿਸ ਸਿੰਡਰੋਮ ਦੇ ਕਾਰਨ ਬੱਚਿਆਂ ਨੂੰ ਹੋ ਸਕਦੀ ਹੈ ਭੋਜਨ ਤੋਂ ਐਲਰਜੀ !

ਐਂਟਰੋਕਲਾਈਟਿਸ ਸਿੰਡਰੋਮ ਦੇ ਕਾਰਨ ਬੱਚਿਆਂ ਨੂੰ ਹੋ ਸਕਦੀ ਹੈ ਭੋਜਨ ਤੋਂ ਐਲਰਜੀ !

Enterocolitis Syndrome Symptoms: ਐਂਟਰੋਕਲਾਈਟਿਸ ਸਿੰਡਰੋਮ ਵਿੱਚ, ਜਿਨ੍ਹਾਂ ਬੱਚਿਆਂ ਨੂੰ ਡੇਅਰੀ ਅਤੇ ਸੋਇਆ ਉਤਪਾਦਾਂ ਤੋਂ ਭੋਜਨ ਐਲਰਜੀ ਹੈ, ਉਨ੍ਹਾਂ ਨੂੰ ਡੀਹਾਈਡਰੇਸ਼ਨ, ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ

ਹੋਰ ਪੜ੍ਹੋ ...
  • Share this:

Enterocolitis Syndrome: ਛੋਟੇ ਬੱਚਿਆਂ ਨੂੰ ਪੌਸ਼ਟਿਕ ਤੱਤਾਂ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਉਹ ਇਹ ਪੋਸ਼ਕ ਤੱਤ ਭੋਜਨ ਤੋਂ ਪ੍ਰਾਪਤ ਕਰਦੇ ਹਨ। ਜੇਕਰ ਖਾਣੇ ਤੋਂ ਹੀ ਐਲਰਜੀ ਹੋ ਜਾਵੇ ਤਾਂ ਬੱਚਿਆਂ ਦਾ ਹਰ ਪੱਖੋਂ ਵਿਕਾਸ ਰੁਕ ਜਾਂਦਾ ਹੈ। ਬੱਚਿਆਂ ਲਈ ਅਜਿਹੀ ਸਥਿਤੀ ਬਹੁਤ ਹੀ ਗੰਭੀਰ ਹੁੰਦੀ ਹੈ। ਐਂਟਰੋਕੋਲਾਈਟਿਸ ਸਿੰਡਰੋਮ (enterocolitis syndrome) ਇੱਕ ਅਜਿਹੀ ਐਲਰਜੀ ਹੈ, ਜੋ ਗੈਸਟਰੋਇੰਟੇਸਟਾਈਨਲ ਟ੍ਰੈਕਟ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਬੱਚਿਆਂ ਨੂੰ ਖਾਣੇ ਦੀ ਐਲਰਜੀ ਦੇ ਨਾਲ-ਨਾਲ ਡੀਹਾਈਡਰੇਸ਼ਨ, ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਡੇਅਰੀ ਅਤੇ ਸੋਇਆ ਉਤਪਾਦ ਤੋਂ ਸਭ ਤੋਂ ਵੱਧ ਐਲਰਜੀ ਹੁੰਦੀ ਹੈ।

ਇਸ ਸਮੱਸਿਆ ਦੇ ਆਉਣ ਕਰਕੇ ਬੱਚਿਆਂ ਨੂੰ ਵਿਕਾਸ ਲਈ ਸਹੀ ਪੋਸ਼ਣ ਨਹੀਂ ਮਿਲਦਾ, ਜੋ ਬਾਅਦ ਵਿੱਚ ਹੋਰ ਬਿਮਾਰੀਆਂ ਅਤੇ ਕਮਜ਼ੋਰੀ ਦਾ ਕਾਰਨ ਬਣ ਜਾਂਦਾ ਹੈ। ਇਹ ਬਿਮਾਰੀ ਮੁੰਡਿਆਂ ਵਿੱਚ ਜ਼ਿਆਦਾ ਹੁੰਦੀ ਹੈ। ਵਧੇਰੇ ਗੰਭੀਰ ਮਾਮਲਿਆਂ ਵਿੱਚ, ਤਰਲ ਪਦਾਰਥਾਂ ਅਤੇ ਸਟੀਰੌਇਡ ਇੰਜੈਕਸ਼ਨਾਂ ਦੀ ਮਦਦ ਵੀ ਲਈ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਇਹ ਬੀਮਾਰੀ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।

ਐਂਟਰੋਕਲਾਈਟਿਸ ਸਿੰਡਰੋਮ ਦਾ ਬੱਚਿਆਂ ਦੀ ਸਿਹਤ ਉੱਤੇ ਪ੍ਰਭਾਵ

ਸਰੀਰਕ ਵਿਕਾਸ ਵਿੱਚ ਰੁਕਾਵਟ: ਇਹ ਬਿਮਾਰੀ ਬੱਚਿਆਂ ਦੇ ਵਿਕਾਸ ਵਿੱਚ ਰੁਕਾਵਟ ਦਾ ਕੰਮ ਕਰਦੀ ਹੈ। ਹੈਲਥ ਲਾਈਨ ਦੇ ਮੁਤਾਬਕ ਇਹ ਬੱਚਿਆਂ ਦਾ ਕੱਦ ਵਧਣਾ ਬੰਦ ਕਰ ਦਿੰਦੀ ਹੈ। ਇਸ ਦੇ ਨਾਲ ਹੀ ਬੱਚਿਆਂ ਚੱਲਣ-ਫਿਰਨ ਅਤੇ ਛਾਲ ਮਾਰਨ 'ਚ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਬੱਚਿਆਂ ਦਾ ਵਿਕਾਸ ਰੁਕ ਜਾਂਦਾ ਹੈ।

ਭਾਰ ਘਟਣਾ: ਇਸ ਐਲਰਜੀ ਕਰਕੇ ਪੇਟ ਦੀਆਂ ਕਈ ਸਮੱਸਿਆਵਾਂ ਆਉਂਦੀ ਹਨ। ਜਿਸ ਕਰਕੇ ਬੱਚਿਆਂ ਦਾ ਭਾਰ ਅਚਾਨਕ ਘਟਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਬੱਚਾ ਸਿਹਤਮੰਦ ਵਜ਼ਨ ਤੱਕ ਨਹੀਂ ਪਹੁੰਚ ਪਾਉਂਦਾ ਅਤੇ ਉਸ ਦਾ ਭਾਰ ਘੱਟ ਹੋ ਜਾਂਦਾ ਹੈ। ਇਸਦੇ ਨਾਲ ਹੀ ਬੱਚਾ ਬਹੁਤ ਕਮਜ਼ੋਰ ਮਹਿਸੂਸ ਕਰਦਾ ਹੈ।

ਮਾਨਸਿਕ ਸਮੱਸਿਆਵਾਂ: ਇਸ ਕਾਰਨ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ, ਜਿਸ ਕਾਰਨ ਬੱਚੇ ਨੂੰ ਸਮਾਜਿਕ ਹੋਣ ਵਿੱਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਐਂਟਰੋਕਲਾਈਟਿਸ ਸਿੰਡਰੋਮ ਦੇ ਲੱਛਣ


  • ਸਰੀਰ 'ਤੇ ਖੁਜਲੀ ਅਤੇ ਧੱਫੜ ਹੋ ਜਾਣੇ

  • ਢਿੱਡ ਵਿੱਚ ਦਰਦ ਹੋਣਾ

  • ਅਕਸਰ ਉਲਟੀਆਂ ਦਾ ਆਉਣਾ

  • ਖੰਘ, ਜ਼ੁਕਾਮ ਅਤੇ ਬੁਖਾਰ ਦਾ ਰਹਿਣਾ

  • ਸਰੀਰ ਡੀਹਾਈਡਰੇਟਿਡ ਰਹਿਣਾ

Published by:Tanya Chaudhary
First published:

Tags: Child care, Healthy lifestyle, Kids, Lifestyle