Home /News /lifestyle /

Vastu Tips For Child Study Room: ਬੱਚਿਆਂ ਦਾ ਪੜ੍ਹਾਈ ਵਿੱਚ ਲੱਗੇਗਾ ਮਨ, ਵਾਸਤੂ ਅਨੁਸਾਰ ਤਿਆਰ ਕਰੋ ਸਟੱਡੀ ਰੂਮ

Vastu Tips For Child Study Room: ਘਰ ਵਿੱਚ ਬੱਚੇ ਦੀ ਆਉਣ ਦੀ ਖੁਸ਼ੀ ਦੇ ਨਾਲ ਹੀ ਉਸਦੇ ਭਵਿੱਖ ਨੂੰ ਲੈ ਕੇ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਕਿ ਉਹ ਵੱਡਾ ਹੋ ਕੀ ਬਣੇਗਾ। ਕੁੱਝ ਮਾਪੇ ਆਪਣੇ ਹਿਸਾਬ ਨਾਲ ਬੱਚੇ ਦੇ ਭਵਿੱਖ ਬਾਰੇ ਗੱਲ ਕਰਦੇ ਹਨ ਅਤੇ ਕੁੱਝ ਮਾਪੇ ਮੰਨਦੇ ਹਨ ਕਿ ਬੱਚੇ ਦੀ ਦਿਲਚਸਪੀ ਅਨੁਸਾਰ ਉਹ ਉਸ ਨੂੰ ਆਪਣਾ ਭਵਿੱਖ ਚੁਣਨ ਦੇਣਗੇ। ਭਾਵ ਹਰ ਕਿਸੇ ਨੂੰ ਬੱਚੇ ਦੇ ਭਵਿੱਖ ਦਾ ਖਾਲ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਇਸ ਭਵਿੱਖ ਲਈ ਇਸ ਬੱਚੇ ਨੂੰ ਵਧੀਆ ਤੋਂ ਵਧੀਆ ਸਕੂਲ, ਕਾਲਜ ਅਤੇ ਯੂਨੀਵਰਸਿਟੀ ਭੇਜਦੇ ਹਾਂ। ਜੇਕਰ ਬੱਚੇ ਨੂੰ ਬਚਪਨ ਤੋਂ ਪੜ੍ਹਾਈ ਦੀ ਲਗਨ ਲੱਗ ਜਾਵੇ ਤਾਂ ਫਿਰ ਉਹ ਜ਼ਿੰਦਗੀ ਭਰ ਮਨ ਲਗਾ ਕੇ ਪੜ੍ਹਾਈ ਕਰਦਾ ਹੈ। ਕਈ ਵਾਰ ਮਾਪੇ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦਾ ਬੱਚਾ ਮਨ ਲਗਾ ਕੇ ਪੜ੍ਹਾਈ ਨਹੀਂ ਕਰਦਾ। ਬਹੁਤ ਵਾਰ ਸਾਨੂੰ ਇਸਦਾ ਕਾਰਨ ਨਹੀਂ ਪਤਾ ਹੁੰਦਾ ਕਿ ਬੱਚਾ ਪੜ੍ਹਾਈ ਵਿੱਚ ਮਨ ਕਿਉਂ ਨਹੀਂ ਲਗਾ ਰਿਹਾ।

ਪਰ ਇਸਦੇ ਉਪਾਅ ਲਈ ਵਾਸਤੂ ਸਾਸ਼ਤਰ ਦੀ ਮਦਦ ਲਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਪੰਡਿਤ ਇੰਦਰਮਣੀ ਘਨਸਿਆਲ ਦੁਆਰਾ ਦੱਸੀਆਂ ਕੁੱਝ ਗੱਲਾਂ ਦੱਸਾਂਗੇ ਜਿਹਨਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦੇ ਸਟੱਡੀ ਰੂਮ ਨੂੰ ਵਾਸਤੂ ਅਨੁਸਾਰ ਬਣਾ ਸਕਦੇ ਹੋ। ਇਹ ਬੱਚੇ ਦੀ ਪੜ੍ਹਾਈ ਵਿੱਚ ਮਦਦ ਕਰੇਗਾ।

ਵਾਸਤੂ ਸਾਸ਼ਤਰ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਸਾਨੂੰ ਆਪਣੇ ਬੱਚੇ ਦੇ ਸਟੱਡੀ ਰੂਮ ਨੂੰ ਤਿਆਰ ਕਰਦੇ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਿਸੇ ਵੀ ਕਮਰੇ ਦੀ ਦਿਸ਼ਾ ਸਭ ਤੋਂ ਜ਼ਰੂਰੀ ਹੁੰਦੀ ਹੈ। ਇਸ ਲਈ ਬੱਚੇ ਦਾ ਸਟੱਡੀ ਰੂਮ ਵੀ ਸਹੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਬੱਚੇ ਦਾ ਸਟੱਡੀ ਰੂਮ ਹਮੇਸ਼ਾ ਉੱਤਰ-ਪੂਰਬ ਦਿਸ਼ਾ ਵਿੱਚ ਹੀ ਹੋਣਾ ਚਾਹੀਦਾ ਹੈ। ਇਹ ਦਿਸ਼ਾ ਪੜ੍ਹਾਈ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਵਾਸਤੂ ਅਨੁਸਾਰ ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਪੜ੍ਹਾਈ ਕਰਦੇ ਸਮੇਂ ਬੱਚੇ ਦਾ ਮੂੰਹ ਹਮੇਸ਼ਾ ਪੂਰਬ ਵੱਲ ਹੋਣਾ ਚਾਹੀਦਾ ਹੈ। ਬੱਚੇ ਨੂੰ ਕਦੇ ਵੀ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਨਹੀਂ ਬੈਠਣਾ ਚਾਹੀਦਾ। ਦੱਖਣ ਦਿਸ਼ਾ ਨੂੰ ਪੜ੍ਹਾਈ ਲਈ ਸ਼ੁੱਭ ਨਹੀਂ ਮੰਨਿਆ ਜਾਂਦਾ।

ਤੁਸੀਂ ਬੱਚੇ ਦਾ ਸਟੱਡੀ ਰੂਮ ਸਜਾਉਂਦੇ ਸਮੇਂ ਧਿਆਨ ਰੱਖੋ ਕਿ ਉਸਦੇ ਸਟੱਡੀ ਟੇਬਲ 'ਤੇ ਇੱਕ ਗਲੋਬ ਜਾਂ ਪਿਰਾਮਿਡ ਜ਼ਰੂਰ ਰੱਖੋ। ਤੁਸੀਂ ਕਮਰੇ ਨੂੰ ਸਜਾਉਂਦੇ ਸਮੇਂ ਵਿੱਦਿਆ ਦੀ ਦੇਵੀ ਮਾਤਾ ਸਰਸਵਤੀ, ਮਾਂ ਸ਼ਾਰਦਾ ਅਤੇ ਭਗਵਾਨ ਗਣੇਸ਼ ਜੀ ਦੀਆਂ ਤਸਵੀਰਾਂ ਵੀ ਜ਼ਰੂਰ ਲਗਾਓ। ਜੇਕਰ ਤੁਹਾਡੇ ਬੱਚੇ ਦੇ ਕਮਰੇ ਵਿੱਚ ਕੋਈ ਅਲਮਾਰੀ ਹੈ ਤਾਂ ਇਸ ਨੂੰ ਤੁਸੀਂ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਰੱਖ ਸਕਦੇ ਹੋ। ਤੁਸੀਂ ਬੱਚੇ ਨੂੰ ਸਵੇਰੇ-ਸ਼ਾਮ ਹਨੂੰਮਾਨ ਚਾਲੀਸਾ ਅਤੇ ਗਾਇਤਰੀ ਮੰਤਰ ਦਾ ਜਾਪ ਕਰਨ ਲਈ ਕਹੋ।

Published by:Rupinder Kaur Sabherwal
First published:

Tags: Hindu, Hinduism, Study, Tips, Vastu tips