
Tech News: ਚੀਨ ਨੇ ਤਿਆਰ ਕੀਤਾ 6G ਨੈੱਟਵਰਕ, ਬੁਲੇਟ ਟ੍ਰੇਨ ਤੋਂ ਵੀ ਤੇਜ਼ ਚੱਲੇਗਾ ਇੰਟਰਨੈੱਟ
ਭਾਰਤ ਅਜੇ ਵੀ 5G ਮੋਬਾਈਲ ਤਕਨੀਕ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਜੇਕਰ ਚੀਨ ਦੀ ਮੰਨੀਏ ਤਾਂ ਦੁਨੀਆਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ 6G ਮੋਬਾਈਲ ਤਕਨੀਕ (6G Technology) ਵਿੱਚ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕਰ ਰਿਹਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਵਿੱਚ ਇਸ ਤਕਨੀਕ ਦੀ ਸਫਲਤਾ ਬਾਰੇ ਗੱਲ ਕਹੀ ਗਈ ਹੈ।
ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਵਿੱਚ ਖੋਜਕਰਤਾਵਾਂ ਨੇ 206.25 ਗੀਗਾਬਿਟ ਪ੍ਰਤੀ ਸਕਿੰਟ ਦੀ ਵਿਸ਼ਵ ਰਿਕਾਰਡ ਵਾਇਰਲੈੱਸ ਟ੍ਰਾਂਸਮਿਸ਼ਨ ਸਪੀਡ ਹਾਸਲ ਕੀਤੀ ਹੈ। ਇਸ ਦਾ ਮਤਲਬ ਹੈ ਕਿ 6ਜੀ 'ਚ ਇੰਟਰਨੈਟ 5ਜੀ ਨਾਲੋਂ 100 ਗੁਣਾ ਤੇਜ਼ ਚੱਲੇਗਾ। 5G ਟੈਕਨਾਲੋਜੀ ਨੂੰ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੋਲਆਊਟ ਕਰਨਾ ਬਾਕੀ ਹੈ। ਪਰ ਜੇਕਰ ਚੀਨ ਦੀ ਇਹ ਖੋਜ ਸੱਚੀ ਹੈ ਤਾਂ ਸਾਡੀ ਦੁਨੀਆਂ ਸੱਚ ਵਿਚ ਬਹੁਤ ਛੇਤੀ ਬਦਲਣ ਵਾਲੀ ਹੈ।
16 ਸਕਿੰਟਾਂ ਵਿਚ ਡਾਉਨਲੋਡ ਹੋਣਗੀਆਂ ਫਿਲਮਾਂ
ਜੇਕਰ ਤੁਹਾਨੂੰ ਟੈਕਨਾਲੋਜੀ ਬਾਰੇ ਗਿਆਨ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ 206.25 ਗੀਗਾਬਾਈਟ ਦੀ ਸਪੀਡ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਇਹ ਉਪਭੋਗਤਾਵਾਂ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਫਿਲਮਾਂ ਜੋ 59.5 ਘੰਟੇ ਵਿਚ ਡਾਊਨਲੋਡ ਹੁੰਦੀਆਂ ਹਨ, ਉਹੀ ਸਿਰਫ਼ 16 ਸਕਿੰਟਾਂ ਵਿੱਚ ਉਹ ਵੀ 4K ਵਿੱਚ ਡਾਉਨਲੋਡ ਹੋ ਸਕਣਗੀਆਂ। ਦੂਰਸੰਚਾਰ ਉਪਕਰਨ ਪ੍ਰਦਾਤਾਵਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਕੋਰੀਆ ਦੇ ਇੱਕ ਨਿਊਜ਼ ਆਉਟਲੈਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 6ਜੀ ਤਕਨਾਲੋਜੀ ਦੇ 2030 ਦੇ ਆਸਪਾਸ ਬਾਜ਼ਾਰ ਵਿੱਚ ਦਾਖਲ ਹੋਣ ਦੀ ਉਮੀਦ ਹੈ।
ਜੇਕਰ ਇਹ ਸੱਚ ਹੈ, ਤਾਂ 5G ਸਭ ਤੋਂ ਘੱਟ ਸਮੇਂ ਤੱਕ ਚੱਲਣ ਵਾਲੀ ਮੋਬਾਈਲ ਨੈੱਟਵਰਕ ਟੈਕਨਾਲੋਜੀ ਬਣ ਜਾਵੇਗੀ, ਕਿਉਂਕਿ 4G ਪਹਿਲੀ ਵਾਰ 2010 (ਭਾਰਤ ਵਿੱਚ 2012) ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਸੀ। 5G ਟੈਕਨਾਲੋਜੀ ਨੂੰ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੋਲਆਊਟ ਕਰਨਾ ਬਾਕੀ ਹੈ। 5G ਨੈੱਟਵਰਕਾਂ ਦੇ ਰੋਲਆਊਟ ਵਿੱਚ ਦੇਰੀ ਅੰਸ਼ਕ ਤੌਰ 'ਤੇ ਕੋਵਿਡ-19 ਮਹਾਮਾਰੀ, ਸਪਲਾਈ ਚੇਨ ਸਮੱਸਿਆਵਾਂ ਅਤੇ 5G ਉਪਕਰਨਾਂ ਦੀ ਉੱਚ ਕੀਮਤ ਦੇ ਕਾਰਨ ਹੋ ਰਹੀ ਹੈ। ਇਸ਼ ਲਈ ਉਮੀਦ ਹੈ ਕਿ ਜਲਦ ਹੀ 5ਜੀ ਵੀ ਸਾਰਿਆਂ ਕੋਲ ਉਪਲਬਧ ਹੋ ਜਾਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।