Home /News /lifestyle /

ਚੀਨ ਦੇ ਬੈਂਕਾਂ ਦੀਆਂ ਵਧੀਆਂ ਮੁਸ਼ਕਿਲਾਂ, ਆਮ ਲੋਕਾਂ ਨੂੰ ਕਰਜ਼ਾ ਲੈਣ ਲਈ ਕਰ ਰਹੇ ਬੇਨਤੀਆਂ, ਜਾਣੋ ਕਾਰਨ

ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਲੋਕ ਆਪਣੇ ਵੱਡੇ ਕੰਮ ਜਿਵੇਂ ਕਿ ਘਰ ਬਣਾਉਣਾ ਜਾਂ ਕੋਈ ਚੀਜ਼ ਖਰੀਦਣ ਲਈ ਬੈਂਕ ਤੋਂ ਕਰਜਾਂ ਲੈਂਦੇ ਹਨ। ਹਾਲਾਂਕਿ ਕਈ ਵਾਰ ਕਈਆਂ ਦਾ ਲੋਨ ਪਾਸ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਲੋਕ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਲੋਨ ਮਿਲ ਜਾਵੇ। ਦਰਅਸਲ ਜ਼ਿਆਦਾਤਰ ਲੋਕ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਦੀ ਮੰਗ ਕਰਦੇ ਹਨ। ਕਰਜ਼ੇ ਲਈ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਨੂੰ ਬੈਂਕ ਕਰਜ਼ਾ ਵੀ ਨਹੀਂ ਦਿੰਦੇ ਹਨ। ਪਰ ਸਾਡੇ ਗੁਆਂਢੀ ਦੇਸ਼ ਚੀਨ ਵਿੱਚ ਹੁਣ ਗੰਗਾ ਉਲਟਾ ਵਹਿ ਰਹੀ ਹੈ। ਜੀ ਹਾਂ ਉੱਥੇ ਹੀ ਬੈਂਕ ਖੁੱਦ ਕੰਪਨੀਆਂ ਅਤੇ ਆਮ ਲੋਕਾਂ ਨੂੰ ਕਰਜ਼ਾ ਲੈਣ ਲਈ ਤਰਲੇ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਦਰਅਸਲ, ਕੋਵਿਡ-19 ਮਹਾਮਾਰੀ ਅਤੇ ਤਾਲਾਬੰਦੀ ਕਾਰਨ ਕੰਪਨੀਆਂ ਅਤੇ ਪਰਿਵਾਰਾਂ ਦਾ ਭਰੋਸਾ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਚੀਨ ਵਿੱਚ ਕੋਈ ਵੀ ਕਰਜ਼ਾ ਲੈਣ ਲਈ ਤਿਆਰ ਨਹੀਂ ਹੈ। ਜਿਸ ਲਈ ਬੈਂਕਾਂ ਕੋਲ ਬਹੁਤ ਜ਼ਿਆਦਾ ਨਕਦੀ ਹੈ। ਹੁਣ ਇਹ ਨਕਦੀ ਉਨ੍ਹਾਂ ਲਈ ਫੰਦਾ ਬਣ ਗਈ ਹੈ। ਅਪ੍ਰੈਲ ਵਿੱਚ ਲੋਨ ਵਾਧਾ ਪੰਜ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਕਈ ਸੰਕੇਤਕ ਸੰਕੇਤ ਦੇ ਰਹੇ ਹਨ ਕਿ ਮਈ ਵਿੱਚ ਵੀ ਸਥਿਤੀ ਵਿੱਚ ਸੁਧਾਰ ਦੀ ਉਮੀਦ ਨਹੀਂ ਹੈ।

ਬਲੂਮਬਰਗ ਦੇ ਹਵਾਲੇ ਨਾਲ Moneycontrol.com 'ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਘਰਾਂ ਦੀ ਵਿਕਰੀ ਵਿੱਚ ਲਗਾਤਾਰ ਗਿਰਾਵਟ ਮੌਰਗੇਜ (Mortgage) ਦੀ ਮੰਗ ਘਟਣ ਦਾ ਸੰਕੇਤ ਹੈ। ਰੀਅਲ ਅਸਟੇਟ ਕੰਪਨੀਆਂ ਵਿੱਚ ਲੋਨ ਦੀ ਮੰਗ ਬਹੁਤ ਕਮਜ਼ੋਰ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਗਾਹਕ ਲੋਨ ਦੀ ਮੰਗ ਘਟਣ ਕਾਰਨ ਬੈਂਕ ਆਪਸ ਵਿੱਚ ਬਿੱਲਾਂ ਦੀ ਅਦਲਾ-ਬਦਲੀ ਕਰ ਰਹੇ ਹਨ। ਉਹ ਅਜਿਹਾ ਕਾਰਪੋਰੇਟ ਉਧਾਰ ਲਈ ਰੈਗੂਲੇਟਰੀ ਸ਼ਰਤਾਂ ਨੂੰ ਪੂਰਾ ਕਰਨ ਲਈ ਕਰ ਰਹੇ ਹਨ।

ਕਰਜ਼ੇ ਦੀ ਮੰਗ ਘਟਣ ਦਾ ਕਾਰਨ
ਅਸਲ ਵਿੱਚ ਚੀਨ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਸ ਨੂੰ ਸ਼ੰਘਾਈ ਸਮੇਤ ਕਈ ਸ਼ਹਿਰਾਂ ਵਿੱਚ ਸਖ਼ਤ ਤਾਲਾਬੰਦੀ ਲਗਾਉਣੀ ਪਈ ਹੈ। ਕੋਵਿਡ ਪਾਬੰਦੀਆਂ ਕਾਰਨ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਦੇ ਮਨਾਂ 'ਚ ਇਹ ਖਦਸ਼ਾ ਵੀ ਬਣਿਆ ਹੋਇਆ ਹੈ ਕਿ ਭਵਿੱਖ 'ਚ ਮਹਾਮਾਰੀ ਕਾਰਨ ਫਿਰ ਤੋਂ ਲਾਕਡਾਊਨ ਹੋ ਸਕਦਾ ਹੈ। ਉਤਪਾਦਨ ਰੁਕਿਆ ਹੋਇਆ ਹੈ ਅਤੇ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਮਾਲੀਆ ਘੱਟ ਰਿਹਾ ਹੈ ਅਤੇ ਮੁਨਾਫਾ ਵੀ ਘੱਟ ਰਿਹਾ ਹੈ। ਕਈ ਕੰਪਨੀਆਂ ਨੇ ਆਪਣੀਆਂ ਵਿਸਥਾਰ ਯੋਜਨਾਵਾਂ 'ਤੇ ਬ੍ਰੇਕ ਲਗਾ ਦਿੱਤੀ ਹੈ। ਇਨ੍ਹਾਂ ਸਾਰੇ ਕਾਰਨਾਂ ਕਾਰਨ ਕਰਜ਼ਿਆਂ ਦੀ ਮੰਗ ਵਿੱਚ ਭਾਰੀ ਗਿਰਾਵਟ ਆਈ ਹੈ।

ਤੀਜੀ ਤਿਮਾਹੀ 'ਚ ਆਰਥਿਕਤਾ ਕਮਜ਼ੋਰ
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਬੈਂਕਿੰਗ ਸਮੂਹ ਦੇ ਸੀਨੀਅਰ ਚਾਈਨਾ ਰਣਨੀਤੀਕਾਰ Xing Zhaopeng,ਦਾ ਕਹਿਣਾ ਹੈ ਕਿ ਸੁਸਤ ਕਰਜ਼ੇ ਦੀ ਮੰਗ ਬਾਜ਼ਾਰ ਵਿੱਚ ਕਮਜ਼ੋਰੀ ਨੂੰ ਦਰਸਾਉਂਦੀ ਹੈ। ਕੰਪਨੀਆਂ ਵਿਸਥਾਰ ਯੋਜਨਾਵਾਂ ਤੋਂ ਪਿੱਛੇ ਹਟ ਰਹੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਚੀਨ ਦੀ ਅਰਥਵਿਵਸਥਾ ਤੀਜੀ ਤਿਮਾਹੀ 'ਚ ਕਮਜ਼ੋਰ ਹੋ ਸਕਦੀ ਹੈ, ਕਿਉਂਕਿ ਨਿਵੇਸ਼ ਦੀਆਂ ਕਈ ਗਤੀਵਿਧੀਆਂ ਕਰਜ਼ਿਆਂ ਨਾਲ ਹੀ ਪੂਰੀਆਂ ਹੋ ਸਕਦੀਆਂ ਹਨ।

ਬੈਂਕਾਂ 'ਤੇ ਵਧਦਾ ਦਬਾਅ
ਚੀਨੀ ਨੀਤੀ ਨਿਰਮਾਤਾਵਾਂ ਲਈ ਸਥਿਤੀ ਚੁਣੌਤੀਪੂਰਨ ਹੈ। ਉਹ ਹੁਣ ਬੈਂਕਾਂ 'ਤੇ ਹੋਰ ਕਰਜ਼ੇ ਦੇਣ ਲਈ ਦਬਾਅ ਪਾ ਰਹੇ ਹਨ। People's Bank of China ਨੇ ਪਿਛਲੇ ਹਫਤੇ ਸਾਰੇ ਰਿਣਦਾਤਿਆਂ ਨੂੰ ਕਰਜ਼ੇ ਵਧਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਰਗੇਜ (Mortgage) ਦਰਾਂ 'ਚ ਕਟੌਤੀ ਅਤੇ ਪ੍ਰਾਪਰਟੀ ਸੈਕਟਰ 'ਚ ਕਰਜ਼ਾ ਦੇਣ 'ਚ ਸਥਿਰਤਾ ਲਿਆਉਣ ਦਾ ਵੀ ਸੱਦਾ ਦਿੱਤਾ ਗਿਆ ਹੈ।
Published by:rupinderkaursab
First published:

Tags: Business, Businessman

ਅਗਲੀ ਖਬਰ