Home /News /lifestyle /

ਗਰਮੀਆਂ ਤੋਂ ਬਚਣ ਲਈ ਕਰੋ ਇਨ੍ਹਾਂ ਪਹਿਰਾਵਿਆਂ ਦੀ ਚੋਣ, ਜਾਣੋ ਫੈਬਰਿਕਸ ਬਾਰੇ

ਗਰਮੀਆਂ ਤੋਂ ਬਚਣ ਲਈ ਕਰੋ ਇਨ੍ਹਾਂ ਪਹਿਰਾਵਿਆਂ ਦੀ ਚੋਣ, ਜਾਣੋ ਫੈਬਰਿਕਸ ਬਾਰੇ

ਗਰਮੀਆਂ ਤੋਂ ਬਚਣ ਲਈ ਕਰੋ ਇਨ੍ਹਾਂ ਪਹਿਰਾਵਿਆਂ ਦੀ ਚੋਣ, ਜਾਣੋ ਫੈਬਰਿਕਸ ਬਾਰੇ (ਸੰਕੇਤਕ ਫੋਟੋ)

ਗਰਮੀਆਂ ਤੋਂ ਬਚਣ ਲਈ ਕਰੋ ਇਨ੍ਹਾਂ ਪਹਿਰਾਵਿਆਂ ਦੀ ਚੋਣ, ਜਾਣੋ ਫੈਬਰਿਕਸ ਬਾਰੇ (ਸੰਕੇਤਕ ਫੋਟੋ)

ਲੋਕ ਮੌਸਮ ਦੇ ਮੁਤਾਬਿਕ ਆਪਣਾ ਪਹਿਰਾਵਾ ਰੱਖਦੇ ਹਨ। ਪਰ ਕਿਸੇ ਵੀ ਤਰ੍ਹਾਂ ਦਾ ਸੀਜ਼ਨ ਵਿੱਚ ਪਹਿਰਾਵੇ ਦੀ ਚੋਣ ਕਰਨਾ ਔਖਾ ਹੋ ਜਾਂਦਾ ਹੈ। ਕਿਉਂਕਿ ਲੋਕ ਇਸ ਤਰ੍ਹਾਂ ਦੇ ਪਹਿਰਾਵੇ ਦੀ ਤਲਾਸ਼ ਕਰਦੇ ਹਨ ਜੋ ਉਨ੍ਹਾਂ ਦੇ ਬਾਹਰ ਆਉਣ-ਜਾਣ ਲਈ ਵਧੀਆ ਲੱਗੇ ਅਤੇ ਗਰਮੀ ਤੋਂ ਵੀ ਬਚਾਏ। ਗਰਮੀਆਂ ਦੇ ਵਿੱਚ ਜੋ ਵੀ ਪਹਿਰਾਵਾ ਹੋਵੇ ਧੁੱਪ ਕਾਰਨ ਪਸੀਨੇ ਨਾਲ ਖਰਾਬ ਹੋ ਜਾਂਦਾ ਹੈ ਤੇ ਖੁੱਦ ਨੂੰ ਵੀ ਆਰਾਮਦਾਇਕ ਮਹਿਸੂਸ ਨਹੀਂ ਹੁੰਦਾ।

ਹੋਰ ਪੜ੍ਹੋ ...
  • Share this:
ਲੋਕ ਮੌਸਮ ਦੇ ਮੁਤਾਬਿਕ ਆਪਣਾ ਪਹਿਰਾਵਾ ਰੱਖਦੇ ਹਨ। ਪਰ ਕਿਸੇ ਵੀ ਤਰ੍ਹਾਂ ਦਾ ਸੀਜ਼ਨ ਵਿੱਚ ਪਹਿਰਾਵੇ ਦੀ ਚੋਣ ਕਰਨਾ ਔਖਾ ਹੋ ਜਾਂਦਾ ਹੈ। ਕਿਉਂਕਿ ਲੋਕ ਇਸ ਤਰ੍ਹਾਂ ਦੇ ਪਹਿਰਾਵੇ ਦੀ ਤਲਾਸ਼ ਕਰਦੇ ਹਨ ਜੋ ਉਨ੍ਹਾਂ ਦੇ ਬਾਹਰ ਆਉਣ-ਜਾਣ ਲਈ ਵਧੀਆ ਲੱਗੇ ਅਤੇ ਗਰਮੀ ਤੋਂ ਵੀ ਬਚਾਏ। ਗਰਮੀਆਂ ਦੇ ਵਿੱਚ ਜੋ ਵੀ ਪਹਿਰਾਵਾ ਹੋਵੇ ਧੁੱਪ ਕਾਰਨ ਪਸੀਨੇ ਨਾਲ ਖਰਾਬ ਹੋ ਜਾਂਦਾ ਹੈ ਤੇ ਖੁੱਦ ਨੂੰ ਵੀ ਆਰਾਮਦਾਇਕ ਮਹਿਸੂਸ ਨਹੀਂ ਹੁੰਦਾ।

ਦੱਸ ਦਈਏ ਕਿ ਜੇਕਰ ਤੁਸੀਂ ਗਰਮੀਆਂ 'ਚ ਬਿਨਾਂ ਕਿਸੇ ਪਰੇਸ਼ਾਨੀ ਦੇ ਸਟਾਈਲਿਸ਼ ਅਤੇ ਆਰਾਮਦਾਇਕ ਕੱਪੜੇ ਪਾਉਣਾ ਚਾਹੁੰਦੇ ਹੋ ਤਾਂ ਫੈਬਰਿਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਥੇ ਫੈਬਰਿਕ ਦਾ ਅਰਥ ਉਨ੍ਹਾਂ ਪਹਿਰਾਵਿਆਂ ਦੇ ਸਮਾਨ ਨਾਲ ਜੁੜਿਆ ਹੋਇਆ ਹੈ, ਜੋ ਗਰਮੀ ਅਤੇ ਪਸੀਨੇ ਕਾਰਨ ਸਰੀਰ ਨਾਲ ਚਿਪਕਦੇ ਨਹੀਂ ਹਨ। ਜੇਕਰ ਤੁਸੀਂ ਹਲਕਾ ਅਤੇ ਆਰਾਮਦਾਇਕ ਪਹਿਰਾਵਾ ਪਹਿਨਦੇ ਹੋ, ਤਾਂ ਇਹ ਤੁਹਾਨੂੰ ਗਰਮੀਆਂ ਵਿੱਚ ਠੰਡਾ ਅਤੇ ਸਟਾਈਲਿਸ਼ ਦੋਵੇਂ ਤਰ੍ਹਾਂ ਦਾ ਮਹਿਸੂਸ ਕਰਵਾਏਗਾ।

ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ ਦੇ ਮੌਸਮ 'ਚ ਕਿਸ ਫੈਬਰਿਕ ਤੋਂ ਬਣਿਆ ਆਊਟਫਿਟ ਪਹਿਨਣਾ ਤੁਹਾਡੇ ਲਈ ਆਰਾਮਦਾਇਕ ਸਾਬਤ ਹੋ ਸਕਦਾ ਹੈ।

ਰੇਸ਼ਮ (Silk)
ਰੇਸ਼ਮ ਇੱਕ ਸ਼ਾਹੀ ਕੱਪੜਾ ਹੈ, ਜੋ ਰਾਜਿਆਂ ਅਤੇ ਰਾਜਕੁਮਾਰਾਂ ਦੇ ਸਮੇਂ ਤੋਂ ਸ਼ਾਹੀ ਪਹਿਰਾਵੇ ਲਈ ਵਰਤਿਆ ਜਾਂਦਾ ਸੀ। ਅੱਜ ਬਹੁਤ ਸਾਰੇ ਰੇਸ਼ਮ ਦੇ ਪਹਿਰਾਵੇ ਆਸਾਨੀ ਨਾਲ ਉਪਲਬਧ ਹਨ। ਇਸ ਨੂੰ ਗਰਮੀਆਂ ਨੂੰ ਛੱਡ ਕੇ ਹਰ ਮੌਸਮ ਵਿੱਚ ਪਹਿਨਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ਵਿੱਚ, ਔਰਤਾਂ ਰੇਸ਼ਮ ਦੀਆਂ ਸਾੜੀਆਂ, ਭਾਰੀ ਦੁਪੱਟੇ ਦੇ ਨਾਲ ਪਲੇਨ ਸੂਟ, ਸਧਾਰਨ ਕੁਰਤੀਆਂ ਨੂੰ ਪਸੰਦ ਕਰਦੀਆਂ ਹਨ, ਜਦੋਂ ਕਿ ਲੜਕੇ ਯਕੀਨੀ ਤੌਰ 'ਤੇ ਆਪਣੀ ਅਲਮਾਰੀ ਵਿੱਚ ਇਸ ਫੈਬਰਿਕ ਨਾਲ ਬਣੇ ਕੁਰਤੇ ਅਤੇ ਕਮੀਜ਼ਾਂ ਨੂੰ ਸ਼ਾਮਲ ਕਰਦੇ ਹਨ।

ਚੈਂਬਰੇ (Chambre)
ਚੈਂਬਰੇ ਫੈਬਰਿਕ ਨੂੰ ਵੀ ਗਰਮੀਆਂ ਲਈ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਹ ਹੋਰ ਕੱਪੜਿਆਂ ਨਾਲੋਂ ਪਤਲਾ ਅਤੇ ਹਲਕਾ ਹੁੰਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ ਆਪਣੀ ਡੈਨਿਮ ਡਰੈੱਸ ਨਹੀਂ ਪਹਿਨ ਸਕਦੇ ਹੋ, ਤਾਂ ਤੁਸੀਂ ਚੈਂਬਰੇ ਫੈਬਰਿਕ ਦੇ ਬਣੇ ਪਹਿਰਾਵੇ ਚੁਣ ਸਕਦੇ ਹੋ ਜੋ ਡੈਨਿਮ ਵਰਗਾ ਦਿਖਾਈ ਦਿੰਦਾ ਹੈ। ਇਹ ਦਿੱਖ ਵਿੱਚ ਹਲਕਾ ਹੈ ਅਤੇ ਗਰਮੀ ਦੇ ਲਿਹਾਜ਼ ਨਾਲ ਪਹਿਨਣ ਵਿੱਚ ਆਰਾਮਦਾਇਕ ਹੈ।

ਕਾਟਨ (Cotton)
ਗਰਮੀਆਂ ਲਈ ਕਾਟਨ ਨੂੰ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਗਰਮ ਖੇਤਰਾਂ ਵਿੱਚ ਸੂਤੀ ਫੈਬਰਿਕ ਕਾਫ਼ੀ ਮਸ਼ਹੂਰ ਹੈ। ਇਸ ਫੈਬਰਿਕ ਦੀ ਵਧਦੀ ਮੰਗ ਤੋਂ ਬਾਅਦ ਇਸ 'ਚ ਅਜਿਹੇ ਡਿਜ਼ਾਈਨ ਅਤੇ ਪੈਟਰਨ ਆਉਣੇ ਸ਼ੁਰੂ ਹੋ ਗਏ ਹਨ, ਜੋ ਰੁਟੀਨ ਲਾਈਫ ਤੋਂ ਲੈ ਕੇ ਪਾਰਟੀਆਂ ਤੱਕ ਪਹਿਨੇ ਜਾ ਸਕਦੇ ਹਨ। ਜੇਕਰ ਤੁਹਾਡੀ ਸਕਿਨ ਬਹੁਤ ਸੰਵੇਦਨਸ਼ੀਲ ਹੈ, ਤਾਂ ਤੁਹਾਡੇ ਲਈ ਆਰਗੈਨਿਕ ਕਾਟਨ ਸਭ ਤੋਂ ਵਧੀਆ ਵਿਕਲਪ ਹੈ। ਇਹ ਫੈਬਰਿਕ ਹਲਕਾ ਹੈ ਅਤੇ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੈ।

ਲਿਨਨ (Linen)
ਲਿਨਨ ਨੂੰ ਗਰਮੀਆਂ ਦੇ ਪਹਿਰਾਵੇ ਲਈ ਸਭ ਤੋਂ ਵਧੀਆ ਫੈਬਰਿਕ ਮੰਨਿਆ ਜਾਂਦਾ ਹੈ। ਇਨ੍ਹੀਂ ਦਿਨੀਂ ਪੁਰਸ਼ਾਂ ਦੀ ਡਰੈੱਸ ਕਲੈਕਸ਼ਨ 'ਚ ਲਿਨਨ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਇਹ ਸਰੀਰ ਦੇ ਪਸੀਨੇ ਨੂੰ ਪੂਰੀ ਤਰ੍ਹਾਂ ਸੋਖ ਲੈਂਦਾ ਹੈ ਅਤੇ ਸਕਿਨ ਨੂੰ ਸਾਹ ਲੈਣ ਵਿੱਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਫਾਰਮਲ ਅਤੇ ਕੈਜ਼ੂਅਲ ਦੋਨਾਂ ਲਈ ਵਰਤ ਸਕਦੇ ਹੋ।

ਖਾਦੀ (Khadi)
ਖਾਦੀ ਸੂਤੀ ਜਾਂ ਰੇਸ਼ਮ ਦੇ ਸੁਮੇਲ ਤੋਂ ਬਣਾਈ ਜਾਂਦੀ ਹੈ, ਜਿਸ ਨੂੰ ਪਹਿਲਾਂ ਖੱਦਰ ਵੀ ਕਿਹਾ ਜਾਂਦਾ ਸੀ। ਸੂਤੀ ਤੇ ਰੇਸ਼ਮ ਦੇ ਸੁਮੇਲ ਕਾਰਨ ਇਸ ਵਿੱਚ ਗਰਮੀ ਮਹਿਸੂਸ ਨਹੀਂ ਹੁੰਦੀ। ਤੁਸੀਂ ਇੰਡੋ-ਵੈਸਟਰਨ, ਫਿਊਜ਼ਨ, ਸਾਧਾਰਨ ਕੁਰਤੀ, ਸਲਵਾਰ ਕੁਰਤਾ, ਫਰੌਕ, ਡਰੈੱਸ ਆਦਿ ਡਿਜ਼ਾਈਨਰ ਪਹਿਰਾਵੇ ਪਹਿਨ ਸਕਦੇ ਹੋ। ਮਰਦਾਂ ਅਤੇ ਔਰਤਾਂ ਦੋਵਾਂ ਲਈ ਇਸ ਫੈਬਰਿਕ ਵਿੱਚ ਵਧੀਆ ਵਿਕਲਪ ਹਨ।
Published by:rupinderkaursab
First published:

Tags: Fashion tips, Lifestyle, Summer 2022, Summer care tips

ਅਗਲੀ ਖਬਰ