Home /News /lifestyle /

Merry Christmas 2021: ਇਸ ਤਰ੍ਹਾਂ ਸਜਾਓਗੇ Christmas Tree ਤਾਂ ਸਭ ਰਹਿ ਜਾਣਗੇ ਹੈਰਾਨ

Merry Christmas 2021: ਇਸ ਤਰ੍ਹਾਂ ਸਜਾਓਗੇ Christmas Tree ਤਾਂ ਸਭ ਰਹਿ ਜਾਣਗੇ ਹੈਰਾਨ

ਕ੍ਰਿਸਮਸ ਦਾ ਤਿਓਹਾਰ 25 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਕ ਮਹੀਨਾ ਪਹਿਲਾਂ ਹੀ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਖ਼ਾਸ ਕਰਕੇ ਕ੍ਰਿਸਮਸ ਦੇ ਤਿਓਹਾਰ `ਤੇ ਕ੍ਰਿਸਮਸ ਟ੍ਰੀ ਦੀ ਖ਼ਾਸ ਮਹੱਤਤਾ ਹੈ। ਕਹਿੰਦੇ ਹਨ ਕਿ ਕ੍ਰਿਸਮਸ ਦਾ ਤਿਓਹਾਰ ਬਿਨਾਂ ਟ੍ਰੀ ਦੇ ਅਧੂਰਾ ਹੈ। ਇਸੇ ਲਈ ਅੱਜ ਤੁਹਾਨੂੰ ਦੱਸ ਰਹੇ ਹਾਂ ਕ੍ਰਿਸਮਸ ਨੂੰ ਸਜਾਉਣ ਦੇ ਸਿੰਪਲ ਤੇ ਅਸਾਨ ਤਰੀਕੇ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਹਾਡਾ ਟ੍ਰੀ ਸਭ ਤੋਂ ਸੁੰਦਰ ਦਿਖੇਗਾ।

ਹੋਰ ਪੜ੍ਹੋ ...
 • Share this:
  ਦੁਨੀਆ ਭਰ ਵਿੱਚ ਕ੍ਰਿਸਮਸ (Merry Christmas2021) ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅੱਜ ਯਾਨਿ 24 ਦਸੰਬਰ ਦੀ ਸ਼ਾਮ ਤੋਂ ਹੀ ਕ੍ਰਿਸਮਸ ਮਨਾਉਣਾ ਸ਼ੁਰੂ ਕਰ ਦਿਤਾ ਜਾਵੇਗਾ। ਇਸ ਨੂੰ ਕ੍ਰਿਸਮਸ ਈਵ (Christmas Eve) ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਚਰਚ ਜਾਂਦੇ ਹਨ। ਗੀਤ ਗਾ ਕੇ ਪ੍ਰਭੂ ਯਿਸੂ ਮਸੀਹ (Lord Jesus Christ) ਦੇ ਸ਼ੁੱਭ ਆਗਮਨ ਦੀਆਂ ਖ਼ੁਸ਼ੀਆਂ ਮਨਾਉਂਦੇ ਹਨ।

  ਪਰ ਕੀ ਤੁਹਾਨੂੰ ਪਤਾ ਹੈ ਕਿ ਕ੍ਰਿਸਮਸ ਦੇ ਤਿਓਹਾਰ ਵਿੱਚ ਕ੍ਰਿਸਮਸ ਟ੍ਰੀ (Christmas Tree) ਦੀ ਆਪਣੀ ਖ਼ਾਸ ਮਹੱਤਤਾ ਹੈ। ਜੀ ਹਾਂ, ਪੂਰੀ ਦੁਨੀਆ ਵਿੱਚ ਕ੍ਰਿਸਮਨ ਦੇ ਤਿਓਹਾਰ ਮੌਕੇ ਕ੍ਰਿਸਮਸ ਟ੍ਰੀ ਸਜਾਉਣ (Christmas Tree Decoration Ideas) ਦੀ ਪ੍ਰਥਾ ਹੈ। ਕਈ ਸੌ ਸਾਲਾਂ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕ੍ਰਿਸਮਸ ਟ੍ਰੀ ਨੂੰ ਸਜਾਉਣ ਲਈ ਕੁੱਝ ਸਿੰਪਲ ਤੇ ਬੇਹਤਰੀਨ ਆਈਡੀਆ ਦੱਸਣ ਜਾ ਰਹੇ ਹਾਂ। ਜਿਸ ਨਾਲ ਟ੍ਰੀ ਨੂੰ ਸਜਾਉਣਾ ਤਾਂ ਅਸਾਨ ਹੋਵੇਗਾ ਹੀ, ਪਰ ਨਾਲ ਨਾਲ ਤੁਹਾਡਾ ਟ੍ਰੀ ਸਭ ਤੋਂ ਸੁੰਦਰ ਦਿਖੇਗਾ।

  ਕ੍ਰਿਸਮਸ ਟ੍ਰੀ ਦਾ ਕਰੋ ਪ੍ਰਬੰਧ

  ਕ੍ਰਿਸਮਸ ਟ੍ਰੀ ਦੀ ਸਜਾਵਟ ਲਈ ਟ੍ਰੀ ਦਾ ਹੋਣਾ ਤਾਂ ਜ਼ਰੂਰੀ ਹੈ ਹੀ। ਇਸ ਦੇ ਲਈ ਤੁਸੀਂ ਜਾਂ ਤਾਂ ਬਾਹਰ ਗਾਰਡਨ ਵਿੱਚ ਲਗਿਆ ਟ੍ਰੀ ਸਜਾ ਸਕਦੇ ਹੋ। ਜਾਂ ਫ਼ਿਰ ਕਿਸੇ ਦੁਕਾਨ ਤੋਂ ਇੱਕ ਟ੍ਰੀ ਮੁੱਲ ਲਿਆ ਕੇ ਉਸ ਨੂੰ ਸਜਾ ਸਕਦੇ ਹੋ। ਆਮ ਤੌਰ ਕ੍ਰਿਸਮਸ ਟ੍ਰੀ 3 ਫੁੱਟ ਤੋਂ ਲੈਕੇ 7 ਫੁੱਟ ਤੱਕ ਦੀ ਉਚਾਈ ਵਿੱਚ ਆਉਂਦੇ ਹਨ। ਇਨ੍ਹਾਂ ਟ੍ਰੀਜ਼ ਦੇ ਅਲੱਗ ਅਲੱਗ ਰੇਟ (Christmas Tree Price) ਹੁੰਦੇ ਹਨ। ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਟ੍ਰੀ ਨੂੰ ਚੁਣ ਸਕਦੇ ਹੋ।

  ਕ੍ਰਿਸਮਸ ਟ੍ਰੀ ਨੂੰ ਦਿਓ ਕਲਾਸੀ ਲੁੱਕ

  ਕ੍ਰਿਸਮਸ ਟ੍ਰੀ `ਤੇ ਹਰ ਚੀਜ਼ ਲੱਦਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਤੁਸੀਂ ਇਸ ਨੂੰ ਸਾਦਗ਼ੀ ਨਾਲ ਸਜਾਓਗੇ। ਉਨ੍ਹਾਂ ਹੀ ਇਹ ਸੁੰਦਰ ਲੱਗੇਗਾ। ਨਾਲੇ ਡੈਕੋਰੇਸ਼ਨ ਦਾ ਇਕੱਲਾ ਇਕੱਲਾ ਸਾਮਾਨ ਵੱਖ-ਵੱਖ ਨਜ਼ਰ ਆਵੇਗਾ। ਦੂਜੇ ਸ਼ਬਦਾਂ ਵਿੱਚ ਟ੍ਰੀ `ਤੇ ਫ਼ਾਲਤੂ ਗਾਹ ਨਾ ਪਾਓ। ਜੇ ਤੁਹਾਡੇ ਕੋਲ ਟ੍ਰੀ ਨੂੰ ਸਜਾਉਣ ਲਈ ਸਾਮਾਨ ਜ਼ਿਆਦਾ ਹੈ ਤਾਂ ਇਸ ਨੂੰ ਅਗਲੇ ਸਾਲ ਲਈ ਸੰਭਾਲ ਕੇ ਰੱਖੋ। ਯਾਦ ਰੱਖੋ ਜਿੰਨਾ ਤੁਹਾਡਾ ਟ੍ਰੀ ਸਿੰਪਲ ਹੋਵੇਗਾ ਉਨ੍ਹਾਂ ਹੀ ਜ਼ਿਆਦਾ ਸੁੰਦਰ ਲੱਗੇਗਾ।

  ਟ੍ਰੀ `ਤੇ ਜਗ੍ਹਾ ਜਗ੍ਹਾ `ਤੇ ਲਾਓ ਸਟਾਰਜ਼

  ਕ੍ਰਿਸਮਸ ਦੇ ਤਿਓਹਾਰ `ਤੇ ਸਟਾਰਜ਼ (Christmas Star) ਦਾ ਵੀ ਆਪਣਾ ਮਹੱਤਵ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਸਮੇਂ ਪੂਰਬ `ਚ ਤਾਰੇ ਨੇ ਹੀ ਲੋਕਾਂ ਦਾ ਮਾਰਗਦਰਸ਼ਨ ਕੀਤਾ ਸੀ। ਜਿਸ ਤਾਰੇ ਦਾ ਪਿੱਛਾ ਕਰਦੇ ਕਰਦੇ ਲੋਕ ਬਾਲਕ ਯਿਸੂ ਦੇ ਦਰਸ਼ਨ ਕਰਨ ਲਈ ਪੁੱਜੇ ਸੀ। ਇਸ ਲਈ ਸਟਾਰਜ਼ ਦੀ ਕ੍ਰਿਸਮਸ ਦੇ ਤਿਓਹਾਰ `ਚ ਖ਼ਾਸ ਮਹੱਤਤਾ ਹੈ। ਕ੍ਰਿਸਮਸ ਟ੍ਰੀ `ਤੇ ਜਗ੍ਹਾ ਜਗ੍ਹਾ `ਤੇ ਤੁਸੀਂ ਸਟਾਰਜ਼ ਲਗਾ ਸਕਦੇ ਹੋ। ਇਸ ਦੇ ਨਾਲ ਤੁਹਾਡਾ ਟ੍ਰੀ ਬੇਹੱਦ ਸੁੰਦਰ ਦਿਖੇਗਾ।

  ਟ੍ਰੀ `ਤੇ ਲਗਾਓ ਏਂਜਲਜ਼ ਤੇ ਸੈਂਟਾ ਕਲੋਜ਼

  ਤੁਸੀਂ ਆਪਣੇ ਟ੍ਰੀ `ਤੇ ਸਟਾਰਜ਼ ਦੇ ਨਾਲ ਨਾਲ ਏਂਜਲਜ਼ (Angels) ਯਾਨਿ ਕਿ ਫ਼ਰਿਸ਼ਤੇ ਜਾਂ ਸਵਰਗ ਦੀਆਂ ਪਰੀਆਂ ਵੀ ਲਗਾ ਸਕਦੇ ਹੋ। ਇਸ ਦੇ ਨਾਲ ਤੁਹਾਡੇ ਟ੍ਰੀ ਨੂੰ ਹੈਵਨਲੀ ਲੁੱਕ ਮਿਲੇਗੀ ਤੇ ਸਿਹ ਬਹੁਤ ਸੁੰਦਰ ਲੱਗੇਗਾ। ਇਸ ਦੇ ਨਾਲ ਹੀ ਤੁਸੀਂ ਟ੍ਰੀ `ਤੇ ਸੈਂਟਾ ਕਲੋਜ਼ (Santa Claus) ਵੀ ਲਗਾ ਸਕਦੇ ਹੋ। ਇਸ ਨਾਲ ਕ੍ਰਿਸਮਸ ਟ੍ਰੀ ਹੋਰ ਆਕਰਸ਼ਕ ਨਜ਼ਰ ਆਵੇਗਾ। ਪਰ ਧਿਆਨ ਰਹੇ ਕਿ ਸਾਰੇ ਏਂਜਲਜ਼ ਤੇ ਸੈਂਟਾ ਨਾਲ ਨਾਲ ਨਾ ਲਗਾਓ। ਸਭ ਨੂੰ ਕੁੱਝ ਦੂਰੀ ਬਣਾ ਕੇ ਲਗਾਓ, ਤਾਂ ਕਿ ਇਹ ਅਲੱਗ ਅਲੱਗ ਨਜ਼ਰ ਆਓਣ।

  ਟ੍ਰੀ `ਤੇ ਹੋਰ ਡੈਕੋਰੇਸ਼ਨ ਦਾ ਸਾਮਾਨ

  ਤੁਸੀਂ ਆਪਣੀ ਨੇੜਲੀ ਕਿਸੇ ਵੀ ਦੁਕਾਨ `ਤੇ ਜਾ ਕੇ ਦੁਕਾਨਦਾਰ ਤੋਂ ਕ੍ਰਿਸਮਸ ਡੈਕੋਰੇਸ਼ਨ ਦਾ ਸਾਮਾਨ ਮੰਗ ਸਕਦੇ ਹੋ। ਇਸ ਵਿੱਚ ਤੁਹਾਨੂੰ ਕਾਫ਼ੀ ਵੈਰਾਇਟੀ ਮਿਲੇਗੀ।ਜਿਵੇਂ ਕਿ ਕ੍ਰਿਸਮਸ ਬੌਲਜ਼, ਸੈਂਟਾ ਕਲੌਜ਼ ਦੀਆਂ ਸਟਿੱਕਸ, ਟੌਫ਼ੀਆਂ, ਗਿਫ਼ਟ ਪੈਕਸ ਤੇ ਹਪਰ ਵੀ ਬਹੁਤ ਕੁੱਝ। ਇਸ ਦੇ ਨਾਲ ਕ੍ਰਿਸਮਸ ਟ੍ਰੀ ਦੇ ਟੌਪ `ਤੇ ਲਗਾਉਣ ਲਈ ਇੱਕ ਵੱਡਾ ਸਟਾਰ ਜ਼ਰੂਰ ਖ਼ਰੀਦੋ, ਇਸ ਨਾਲ ਤੁਹਾਡੇ ਟ੍ਰੀ ਨੂੰ ਅਲੱਗ ਲੁੱਕ ਮਿਲੇਗੀ। ਨਾਲ ਹੀ ਫ਼ੈਂਸੀ ਤਰੀਕੇ ਨਾਲ ਲਿਖਿਆ ਹੋਇਆ ਮੈਰੀ ਕ੍ਰਿਸਮਸ ਦੀ ਪੱਟੀ ਵੀ ਖ਼ਰੀਦ ਸਕਦੇ ਹੋ। ਨਾਲ ਹੀ ਨਕਲੀ ਬਰਫ਼ ਤੇ ਹਿਰਨ ਤੇ ਛੋਟੇ ਛੋਟੇ ਟ੍ਰੀਜ਼ ਨਾਲ ਵੀ ਟ੍ਰੀ ਨੂੰ ਸਜਾਇਆ ਜਾ ਸਕਦਾ ਹੈ।

  ਲੜੀਆਂ ਲਾ ਕੇ ਟ੍ਰੀ ਨੂੰ ਦਿਓ ਫ਼ਾਈਨਲ ਲੁੱਕ

  ਜਦੋਂ ਟ੍ਰੀ ਦੀ ਸਜਾਵਟ ਪੂਰੀ ਹੋ ਜਾਵੇ ਤਾਂ ਇਸ ਦੀ ਡੈਕੋਰੇਸ਼ਨ ਦਾ ਆਖ਼ਰੀ ਪੜ੍ਹਾਅ ਯਾਨਿ ਲੜੀਆਂ ਜਾਂ ਲਾਈਟਾਂ ਦਾ ਕੰਮ ਕਰੋ। ਜਦੋਂ ਰਾਤ ਦੇ ਸਮੇਂ ਲਾਈਟਾਂ ਬੰਦ ਹੋਣ ਤੋਂ ਬਾਅਦ ਟ੍ਰੀ ਜਗੇਗਾ, ਤਾਂ ਬਹੁਤ ਸੁੰਦਰ ਦਿਖੇਗਾ।
  Published by:Amelia Punjabi
  First published:

  Tags: India, Lifestyle, Merry Christmas, Religion, Tree, World

  ਅਗਲੀ ਖਬਰ