Home /News /lifestyle /

Chutney Recipe: ਅਜ਼ਮਾ ਕੇ ਵੇਖੋ ਅਮਰੂਦ ਦੀ ਖੱਟੀ-ਮਿੱਠੀ ਚਟਨੀ, ਜਾਣੋ ਇਹ ਆਸਾਨ ਰੈਸਿਪੀ

Chutney Recipe: ਅਜ਼ਮਾ ਕੇ ਵੇਖੋ ਅਮਰੂਦ ਦੀ ਖੱਟੀ-ਮਿੱਠੀ ਚਟਨੀ, ਜਾਣੋ ਇਹ ਆਸਾਨ ਰੈਸਿਪੀ

ਆਓ ਤੁਹਾਡੇ ਨਾਲ ਅਸੀਂ ਅਮਰੂਦ ਚਟਨੀ ਦੀ ਰੈਸਿਪੀ ਸਾਂਝੀ ਕਰਦੇ ਹਾਂ –

ਆਓ ਤੁਹਾਡੇ ਨਾਲ ਅਸੀਂ ਅਮਰੂਦ ਚਟਨੀ ਦੀ ਰੈਸਿਪੀ ਸਾਂਝੀ ਕਰਦੇ ਹਾਂ –

Amrood di chutney reciep: ਅਮਰੂਦ ਇਕ ਫਲ ਹੈ, ਪਰ ਇਸਦੀ ਚਟਨੀ ਵੀ ਬਣਦੀ ਹੈ। ਅਮਰੂਦ ਤੋਂ ਬਣਨ ਵਾਲੀ ਚਟਨੀ ਬਹੁਤ ਹੀ ਖਟਮਿੱਠੀ ਹੁੰਦੀ ਹੈ ਤੇ ਸਾਡੇ ਭੋਜਨ ਦੇ ਸੁਆਦ ਵਿਚ ਬਹੁਤ ਵਾਧਾ ਕਰਦੀ ਹੈ। ਆਓ ਤੁਹਾਡੇ ਨਾਲ ਅਸੀਂ ਅਮਰੂਦ ਚਟਨੀ ਦੀ ਰੈਸਿਪੀ ਸਾਂਝੀ ਕਰਦੇ ਹਾਂ –

  • Share this:

Amrood di chutney reciep: ਚਟਨੀ ਜਾਂ ਆਚਾਰ ਸਾਡੇ ਖਾਣੇ ਦੇ ਸੁਆਦ ਨੂੰ ਚਾਰ ਚੰਨ ਲਗਾ ਦਿੰਦੇ ਹਨ। ਇਸਦੇ ਨਾਲ ਹੀ ਇਹ ਸਾਡੇ ਭੋਜਨ ਨੂੰ ਪਚਾਉਣ ਲਈ ਵੀ ਸਹਾਇਕ ਹੁੰਦੇ ਹਨ। ਇਹਨਾਂ ਕਾਰਨਾਂ ਕਰਕੇ ਸਾਡੇ ਦੇਸ਼ ਭਾਰਤ ਦੇ ਲਗਭਗ ਹਰ ਕੋਨੇ ਵਿਚ ਵੰਨ ਸੁਵੰਨੀਆਂ ਚਟਨੀਆਂ ਬਣਾਕੇ ਖਾਧੀਆਂ ਜਾਂਦੀਆਂ ਹਨ। ਆਪਾਂ ਅੱਜ ਗੱਲ ਕਰ ਰਹੇ ਹਾਂ ਚਟਨੀ ਬਾਰੇ। ਚਟਨੀਆਂ ਦੇ ਲੰਮੀ ਸੂਚੀ ਹੈ ਜਿਨ੍ਹਾਂ ਵਿਚੋਂ ਤੁਸੀਂ ਆਮਤੌਰ ਤੇ ਧਨੀਏ, ਪੁਦੀਨੇ, ਪਿਆਜ਼-ਟਮਾਟਰ, ਚਿੱਬੜ, ਲਸਨ ਆਦਿ ਦੀ ਚਟਨੀ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਕੀ ਤੁਸੀਂ ਅਮਰੂਦ ਦੀ ਚਟਨੀ ਬਾਰੇ ਸੁਣਿਆ ਹੈ। ਅਮਰੂਦ ਇਕ ਫਲ ਹੈ, ਪਰ ਇਸਦੀ ਚਟਨੀ ਵੀ ਬਣਦੀ ਹੈ। ਅਮਰੂਦ ਤੋਂ ਬਣਨ ਵਾਲੀ ਚਟਨੀ ਬਹੁਤ ਹੀ ਖਟਮਿੱਠੀ ਹੁੰਦੀ ਹੈ ਤੇ ਸਾਡੇ ਭੋਜਨ ਦੇ ਸੁਆਦ ਵਿਚ ਬਹੁਤ ਵਾਧਾ ਕਰਦੀ ਹੈ। ਆਓ ਤੁਹਾਡੇ ਨਾਲ ਅਸੀਂ ਅਮਰੂਦ ਚਟਨੀ ਦੀ ਰੈਸਿਪੀ ਸਾਂਝੀ ਕਰਦੇ ਹਾਂ –

ਸਮੱਗਰੀ


ਅਮਰੂਦ ਚਟਨੀ ਬਣਾਉਣ ਲਈ ਬੀਜਾਂ ਨੂੰ ਕੱਢਕੇ ਦੋ ਅਮਰੂਦ, 50 ਗ੍ਰਾਮ ਧਨੀਆ ਪੱਤੀ, 2-3 ਹਰੀਆਂ ਮਿਰਚਾਂ, ਇਕ ਟੁਕੜਾ ਅਦਰਕ, ਇਕ ਛੋਟਾ ਚਮਚ ਨਿੰਬੂ ਦਾ ਰਸ, ਇਕ ਛੋਟਾ ਚਮਚ ਜੀਰਾ ਪਾਊਡਰ ਅਤੇ ਸੁਆਦ ਅਨੁਸਾਰ ਕਾਲਾ ਤੇ ਚਿੱਟਾ ਨਮਕ ਲੋੜੀਂਦਾ ਹੈ।


ਵਿਧੀ


ਦੋ ਅਮਰੂਦ ਲਵੋ ਤੇ ਇਹਨਾਂ ਦੇ ਬੀਜ ਕੱਢਕੇ ਰੱਖ ਦਿਉ। ਹਰੇ ਧਨੀਏ, ਮਿਰਚਾਂ, ਅਦਰਕ ਨੂੰ ਸਾਦੇ ਪਾਣੀ ਨਾਲ ਧੋ ਕੇ ਕੱਟ ਲਵੋ। ਹੁਣ ਅਗਲਾ ਕੰਮ ਚਟਨੀ ਬਣਾਉਣ ਦਾ ਹੈ। ਚਟਨੀ ਬਣਾਉਣ ਲਈ ਤੁਸੀਂ ਬਿਜਲੀ ਨਾਲ ਚੱਲਣ ਵਾਲੀ ਮਿਕਸੀ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਸਿਵਾ ਰਵਾਇਤੀ ਢੰਗ ਯਾਨੀ ਕੂੰਡੇ-ਘੋਟੇ ਨਾਲ ਵੀ ਚਟਨੀ ਬਣਾ ਸਕਦੇ ਹੋ। ਕੂੰਡੇ-ਘੋਟੇ ਨਾਲ ਚਟਨੀ ਕੁੱਟਣ ਵਿਚ ਵਧੇਰੇ ਮਿਹਨਤ ਲਗਦੀ ਹੈ ਪਰ ਉਹ ਚਟਨੀ ਬੇਹੱਦ ਸੁਆਦ ਵੀ ਬਣਦੀ ਹੈ, ਤੇ ਪੌਸ਼ਕ ਤੱਤ ਵੀ ਵਧੇਰੇ ਹੁੰਦੀ ਹਨ।


ਚਟਨੀ ਤਿਆਰ ਕਰਨ ਲਈ ਮਿਕਸੀ ਜਾਂ ਕੂੰਡੇ ਵਿਚ ਅਮਰੂਦ, ਧਨੀਆ, ਹਰੀ ਮਿਰਚ ਪਾ ਕੇ ਪੀਸ ਲਵੋ। ਇਸ ਤੋਂ ਬਾਅਦ ਇਸ ਵਿਚ ਜੀਰਾ, ਅਦਰਕ, ਨਮਕ, ਕਾਲਾ ਨਮਕ ਤੇ ਨਿੰਬੂ ਦਾ ਰਸ ਮਿਲਾ ਦੋਵੇ ਤੇ ਫਿਰ ਤੋਂ ਪੀਸੋ। ਜਦੋਂ ਇਸ ਸਾਰੇ ਸਮੱਗਰੀ ਦਾ ਇਕ ਫਾਇਨ ਪੇਸਟ ਤਿਆਰ ਹੋ ਜਾਵੇ ਤਾਂ ਸਮਝੋ ਕਿ ਤੁਹਾਡੀ ਚਟਨੀ ਤਿਆਰ ਹੈ। ਚਟਨੀ ਵਿਚ ਨਿੰਬੂ ਦਾ ਰਸ ਸਭ ਤੋਂ ਆਖੀਰ ਵਿਚ ਹੀ ਪਾਉਣਾ ਹੈ। ਇਸਦੀ ਵਰਤੋਂ ਅਸਲ ਵਿਚ ਟੇਸਟ ਨੂੰ ਵਧਾਉਣ ਤੇ ਚਟਨੀ ਦੀ ਸੈਲਫ ਲਾਈਫ ਵਧਾਉਣ ਲਈ ਕੀਤੀ ਜਾਂਦੀ ਹੈ। ਨਿੰਬੂ ਦੇ ਰਸ ਨਾਲ ਚਟਨੀ ਦਾ ਰੰਗ ਕਾਲਾ ਨਹੀਂ ਪੈਂਦਾ। ਇਸ ਨਾਲ ਤੁਸੀਂ ਚਟਨੀ ਨੂੰ ਹਫ਼ਤੇ ਭਰ ਲਈ ਫਰਿੱਜ ਵਿਚ ਰੱਖਕੇ ਵਰਤ ਸਕਦੇ ਹੋ।

Published by:Krishan Sharma
First published:

Tags: Food, Healthy Food, Recipe