Clerical error by SBI staffer: ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਸ ਰਾਏ ਤੋਂ ਸਪੱਸ਼ਟ ਹੈ ਕਿ ਗਲਤੀਆਂ ਮਨੁੱਖਾਂ ਤੋਂ ਸੰਭਵ ਹਨ। ਇਸ ਵਿਚਕਾਰ ਹੀ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ। ਤੁਸੀ ਅਕਸਰ ਬੈਂਕਾ ਵਿੱਚ ਕਰਮਚਾਰੀਆਂ ਨੂੰ ਕੰਪਿਊਟਰ ਤੇ ਕੰਮ ਕਰਦੇ ਹੋਏ ਦੇਖਿਆ ਹੋਵੇਗਾ। ਜ਼ਿਆਦਾਤਰ ਲੋਕ ਇਹ ਹੀ ਸੋਚਦੇ ਹਨ ਕਿ ਸ਼ਾਇਦ ਇਨ੍ਹਾਂ ਉਪਕਰਣਾ ਤੇ ਕੰਮ ਕਰਦੇ ਹੋਏ ਸਾਡੇ ਕੋਲੋਂ ਕੋਈ ਗਲਤੀ ਨਹੀਂ ਹੋਵੇਗੀ। ਪਰ ਇਸ ਤਰ੍ਹਾਂ ਦੀ ਸੋਚ ਇਨਸਾਨ ਤੋਂ ਕੋਈ-ਨਾ-ਕੋਈ ਗਲਤੀ ਕਰਵਾ ਹੀ ਦਿੰਦੀ ਹੈ। ਇਸ ਤਰ੍ਹਾਂ ਦਾ ਮਾਮਲਾ ਹੀ ਐਸਬੀਆਈ ਬੈਂਕ ਤੋਂ ਸਾਹਮਣੇ ਆਇਆ ਹੈ।
ਦਰਅਸਲ, ਹਾਲ ਹੀ ਵਿੱਚ, ਇੱਕ ਐਸਬੀਆਈ ਬੈਂਕ ਕਰਮਚਾਰੀ ਨੇ ਇੱਕ ਕਲੈਰੀਕਲ ਗਲਤੀ ਕਾਰਨ ਇੱਕ ਵੱਡੀ ਗੜਬੜ ਕਰ ਦਿੱਤੀ। ਰਿਪੋਰਟਾਂ ਦੇ ਅਨੁਸਾਰ, ਕਰਮਚਾਰੀ ਦੀ ਗਲਤੀ ਦੇ ਨਤੀਜੇ ਵਜੋਂ ਫੰਡਾਂ ਦੀ ਦੁਰਵਰਤੋਂ ਹੋ ਗਈ ਜੋ ਕਿ ਦਲਿਤ ਬੰਧੂ ਯੋਜਨਾ, ਤੇਲੰਗਾਨਾ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ਲਈ ਰੱਖੇ ਗਏ ਸਨ। ਵਿਸ਼ੇਸ਼ ਯੋਜਨਾ ਦਾ ਉਦੇਸ਼ ਪ੍ਰਤੀ ਅਨੁਸੂਚਿਤ ਜਾਤੀ ਪਰਿਵਾਰ ਨੂੰ 10 ਲੱਖ ਰੁਪਏ ਦੀ ਯਕਮੁਸ਼ਤ ਪੂੰਜੀ ਸਹਾਇਤਾ ਪ੍ਰਦਾਨ ਕਰਨਾ ਹੈ। ਦਿ ਹਿੰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਯੋਜਨਾ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਆਮਦਨੀ ਦੇ ਮੌਕੇ ਪੈਦਾ ਕਰਨ ਦਾ ਢੁਕਵਾਂ ਸਰੋਤ ਸਥਾਪਤ ਕਰਨ ਲਈ 100 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰਦੀ ਹੈ।
ਇਸ ਗਲਤੀ ਕਾਰਨ ਲੋਟਸ ਹਸਪਤਾਲ ਦੇ 15 ਕਰਮਚਾਰੀਆਂ ਦੇ (ਤਨਖਾਹ) ਖਾਤਿਆਂ ਵਿੱਚ ਅਚਾਨਕ 1.50 ਕਰੋੜ ਰੁਪਏ ਟਰਾਂਸਫਰ ਹੋ ਗਏ। ਹਰੇਕ ਮੁਲਾਜ਼ਮ ਦੇ ਖਾਤੇ ਵਿੱਚ 10 ਲੱਖ ਰੁਪਏ ਆਏ। ਇਸ ਤੋਂ ਬਾਅਦ ਇਕ 'ਕੈਜ਼ੂਅਲ' ਲਾਭਪਾਤਰੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਵੇਂ ਹੀ ਐਸਬੀਆਈ ਰੰਗਾਰੇਡੀ ਜ਼ਿਲ੍ਹਾ ਕੁਲੈਕਟਰ ਸ਼ਾਖਾ ਦੇ ਅਧਿਕਾਰੀਆਂ ਨੇ ਗਲਤੀ ਨੂੰ ਸਾਫ਼ ਕੀਤਾ, ਉਨ੍ਹਾਂ ਨੇ ਹਸਪਤਾਲ ਦੇ ਸਟਾਫ ਨੂੰ ਰਕਮ ਵਾਪਸ ਤਬਦੀਲ ਕਰਨ ਲਈ ਕਿਹਾ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 15 ਵਿੱਚੋਂ 14 ਕਰਮਚਾਰੀਆਂ ਨੇ ਪੈਸੇ ਵਾਪਸ ਕਰ ਦਿੱਤੇ, ਪਰ ਮਹੇਸ਼ ਨਾਮ ਦਾ ਇੱਕ ਕਰਮਚਾਰੀ ਪੈਸੇ ਵਾਪਸ ਨਹੀਂ ਕਰ ਸਕਿਆ ਕਿਉਂਕਿ ਉਹ ਫੋਨ 'ਤੇ ਉਪਲੱਬਧ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਮਹੇਸ਼ ਨੇ ਇਹ ਮੰਨ ਲਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਉਸਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾ ਕਰਵਾਏ ਗਏ ਸਨ ਅਤੇ ਇਸ ਲਈ ਉਸਨੇ ਆਪਣਾ ਕਰਜ਼ਾ ਮੋੜਨ ਲਈ ਕੁਝ ਰਕਮ ਕਢਵਾਈ ਸੀ। ਦ ਹਿੰਦੂ ਨੇ ਅੱਗੇ ਦੱਸਿਆ ਕਿ ਮਹੇਸ਼ ਨੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਬੈਂਕ ਅਧਿਕਾਰੀ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ। ਹੰਗਾਮਾ ਕਰਨ ਦੇ ਬਾਵਜੂਦ ਬੈਂਕ ਮੁਲਾਜ਼ਮ ਵੱਲੋਂ ਉਸ ਦੀ ਗਲਤੀ ਲਈ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਹੁਣ ਤੱਕ ਬੈਂਕ ਅਧਿਕਾਰੀ ਮਹੇਸ਼ ਦੇ ਖਾਤੇ 'ਚ ਟਰਾਂਸਫਰ ਕੀਤੇ ਗਏ 10 ਲੱਖ ਰੁਪਏ 'ਚੋਂ 6.70 ਲੱਖ ਰੁਪਏ ਦੀ ਵਸੂਲੀ ਕਰ ਚੁੱਕੇ ਹਨ। ਹਾਲਾਂਕਿ ਉਸ ਨੇ 3.30 ਲੱਖ ਰੁਪਏ ਐਸਬੀਆਈ ਨੂੰ ਵਾਪਸ ਕਰਨੇ ਬਾਕੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Bank, Bank fraud, Business, Businessman, Weird