Home /News /lifestyle /

ਬੀਤੇ ਸਾਲ ਵਾਤਾਵਰਨ ਨੇ ਦਿੱਤੀ 10% ਊਰਜਾ, ਜਾਣੋ ਕਿਵੇਂ ਹਵਾ ਅਤੇ ਸੋਲਰ ਨਾਲ ਹੋਇਆ ਲਾਭ

ਬੀਤੇ ਸਾਲ ਵਾਤਾਵਰਨ ਨੇ ਦਿੱਤੀ 10% ਊਰਜਾ, ਜਾਣੋ ਕਿਵੇਂ ਹਵਾ ਅਤੇ ਸੋਲਰ ਨਾਲ ਹੋਇਆ ਲਾਭ

ਬੀਤੇ ਸਾਲ ਵਾਤਾਵਰਨ ਨੇ ਦਿੱਤੀ 10% ਊਰਜਾ, ਜਾਣੋ ਕਿਵੇਂ ਹਵਾ ਅਤੇ ਸੋਲਰ ਨਾਲ ਹੋਇਆ ਲਾਭ (ਸੰਕੇਤਕ ਫੋਟੋ)

ਬੀਤੇ ਸਾਲ ਵਾਤਾਵਰਨ ਨੇ ਦਿੱਤੀ 10% ਊਰਜਾ, ਜਾਣੋ ਕਿਵੇਂ ਹਵਾ ਅਤੇ ਸੋਲਰ ਨਾਲ ਹੋਇਆ ਲਾਭ (ਸੰਕੇਤਕ ਫੋਟੋ)

ਜਲਵਾਯੂ ਅਤੇ ਊਰਜਾ ਥਿੰਕ ਟੈਂਕ ਐਂਬਰ (https://ember-climate.org) ਵੱਲੋਂ ਕੀਤੀ ਗਈ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੁਨੀਆ ਵਿੱਚ 50  ਅਜਿਹੇ ਦੇਸ਼ ਹਨ ਜੋ ਹਵਾ ਅਤੇ ਸੂਰਜੀ ਸਰੋਤਾਂ ਤੋਂ ਊਰਦਾ ਦਾ 10ਵਾਂ ਹਿੱਸਾ ਪ੍ਰਾਪਤ ਕਰ ਰਹੇ ਹਨ। ਇਸ ਮੁਸਾਬਕ 2021 ਵਿੱਚ ਪਹਿਲੀ ਵਾਰ ਪੌਣ ਅਤੇ ਸੂਰਜੀ ਊਰਜਾ ਨਾਲ ਵਿਸ਼ਵ ਵਿੱਚ ਬਿਜਲੀ ਦਾ 10% ਹਿੱਸਾ ਪੈਦਾ ਕੀਤਾ ਗਿਆ ਹੈ। ਜਿਵੇਂ ਕਿ ਵਿਸ਼ਵ ਦੀਆਂ ਅਰਥਵਿਵਸਥਾਵਾਂ 2021 ਵਿੱਚ ਕੋਵਿਡ -19 ਮਹਾਂਮਾਰੀ ਤੋਂ ਮੁੜ ਉੱਭਰੀਆਂ ਹਨ, ਉਸ ਦੇ ਨਾਲ ਹੀ ਊਰਜਾ ਦੀ ਮੰਗ ਵੀ ਵਧ ਗਈ ਹੈ। ਬਿਜਲੀ ਦੀ ਮੰਗ ਰਿਕਾਰਡ ਰਫ਼ਤਾਰ ਨਾਲ ਵਧੀ ਹੈ। ਇਸ ਨਾਲ ਕੋਲੇ ਐਨਰਜ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ, ਜੋ  ਕਿ 1985 ਤੋਂ ਬਾਅਦ ਸਭ ਤੋਂ ਤੇਜ਼ ਦਰ ਨਾਲ ਵਧ ਰਿਹਾ ਹੈ।

ਹੋਰ ਪੜ੍ਹੋ ...
  • Share this:
ਜਲਵਾਯੂ ਅਤੇ ਊਰਜਾ ਥਿੰਕ ਟੈਂਕ ਐਂਬਰ (https://ember-climate.org) ਵੱਲੋਂ ਕੀਤੀ ਗਈ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੁਨੀਆ ਵਿੱਚ 50  ਅਜਿਹੇ ਦੇਸ਼ ਹਨ ਜੋ ਹਵਾ ਅਤੇ ਸੂਰਜੀ ਸਰੋਤਾਂ ਤੋਂ ਊਰਦਾ ਦਾ 10ਵਾਂ ਹਿੱਸਾ ਪ੍ਰਾਪਤ ਕਰ ਰਹੇ ਹਨ। ਇਸ ਮੁਸਾਬਕ 2021 ਵਿੱਚ ਪਹਿਲੀ ਵਾਰ ਪੌਣ ਅਤੇ ਸੂਰਜੀ ਊਰਜਾ ਨਾਲ ਵਿਸ਼ਵ ਵਿੱਚ ਬਿਜਲੀ ਦਾ 10% ਹਿੱਸਾ ਪੈਦਾ ਕੀਤਾ ਗਿਆ ਹੈ। ਜਿਵੇਂ ਕਿ ਵਿਸ਼ਵ ਦੀਆਂ ਅਰਥਵਿਵਸਥਾਵਾਂ 2021 ਵਿੱਚ ਕੋਵਿਡ -19 ਮਹਾਂਮਾਰੀ ਤੋਂ ਮੁੜ ਉੱਭਰੀਆਂ ਹਨ, ਉਸ ਦੇ ਨਾਲ ਹੀ ਊਰਜਾ ਦੀ ਮੰਗ ਵੀ ਵਧ ਗਈ ਹੈ। ਬਿਜਲੀ ਦੀ ਮੰਗ ਰਿਕਾਰਡ ਰਫ਼ਤਾਰ ਨਾਲ ਵਧੀ ਹੈ। ਇਸ ਨਾਲ ਕੋਲੇ ਐਨਰਜ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ, ਜੋ  ਕਿ 1985 ਤੋਂ ਬਾਅਦ ਸਭ ਤੋਂ ਤੇਜ਼ ਦਰ ਨਾਲ ਵਧ ਰਿਹਾ ਹੈ। ਖੋਜ ਦਰਸਾਉਂਦੀ ਹੈ ਕਿ ਪਿਛਲੇ ਸਾਲ ਬਿਜਲੀ ਦੀ ਮੰਗ ਵਿੱਚ ਇੰਨਾ ਵਾਧਾ ਹੋਇਆ ਹੈ ਜੋ ਕਿ ਵਿਸ਼ਵ ਵਿੱਚ ਭਾਰਤ ਜਿੰਨੇ ਵੱਡੇ ਦੇਸ਼ ਨੂੰ ਜੋੜਨ ਦੇ ਬਰਾਬਰ ਹੈ।
ਸੂਰਜੀ, ਹਵਾ ਅਤੇ ਹੋਰ ਊਰਜਾ ਦੇ ਸਾਫ਼ ਸਰੋਤਾਂ ਨੇ 2021 ਵਿੱਚ ਵਿਸ਼ਵ ਦੀ 38% ਬਿਜਲੀ ਪੈਦਾ ਕੀਤੀ। ਪਹਿਲੀ ਵਾਰ ਵਿੰਡ ਟਰਬਾਈਨਾਂ ਅਤੇ ਸੋਲਰ ਪੈਨਲਾਂ ਨੇ ਕੁੱਲ ਊਰਜਾ ਦਾ 10% ਪੈਦਾ ਕੀਤਾ ਹੈ। 2015 ਵਿੱਚ ਪੈਰਿਸ ਜਲਵਾਯੂ ਸਮਝੌਤੇ 'ਤੇ ਦਸਤਖਤ ਤੋਂ ਬਾਅਦ ਹਵਾ ਅਤੇ ਸੂਰਜ ਤੋਂ ਬਿਜਲੀ ਦਾ ਆਉਣ ਵਾਲਾ ਹਿੱਸਾ ਦੁੱਗਣਾ ਹੋ ਗਿਆ ਹੈ। ਹਵਾ ਅਤੇ ਸੂਰਜੀ ਊਰਜਾ ਵਿੱਚ ਸਭ ਤੋਂ ਤੇਜ਼ ਸਵਿਚਿੰਗ ਨੀਦਰਲੈਂਡ, ਆਸਟ੍ਰੇਲੀਆ ਅਤੇ ਵੀਅਤਨਾਮ ਵਿੱਚ ਹੋਈ ਹੈ। ਤਿੰਨਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਬਿਜਲੀ ਦੀ ਮੰਗ ਦਾ ਦਸਵਾਂ ਹਿੱਸਾ ਜੈਵਿਕ ਈਂਧਨ ਤੋਂ ਕੁਦਰਤੀ ਸਰੋਤਾਂ ਵਿੱਚ ਤਬਦੀਲ ਕਰ ਦਿੱਤਾ ਹੈ।

ਥਿੰਕ ਟੈਂਕ ਐਂਬਰ ਤੋਂ ਹੈਨਾ ਬ੍ਰੌਡਬੈਂਟ ਨੇ ਕਿਹਾ, "ਨੀਦਰਲੈਂਡ ਵਧੇਰੇ ਉੱਤਰੀ ਅਕਸ਼ਾਂਸ਼ ਵਾਲੇ ਦੇਸ਼ ਦੀ ਇੱਕ ਵਧੀਆ ਉਦਾਹਰਨ ਹੈ ਜੋ ਇਹ ਸਾਬਤ ਕਰਦਾ ਹੈ ਕਿ ਊਰਜਾ ਦੀ ਪੈਦਾਵਾਰ ਸਿਰਫ਼ ਸੂਰਜ ਦੀ ਸਥਿਤੀ ਉੱਤੇ ਨਹੀਂ ਬਲਕਿ ਸਹੀ ਨੀਤੀਗਤ ਵਾਤਾਵਰਨ ਹੋਣ ਉੱਤੇ ਵੀ ਨਿਰਭਰ ਕਰਦੀ ਹੈ।" ਵਿਅਤਨਾਮ ਵਿੱਚ ਵੀ ਸ਼ਾਨਦਾਰ ਵਾਧਾ ਦੇਖਿਆ ਗਿਆ, ਖਾਸ ਤੌਰ 'ਤੇ ਸੂਰਜੀ ਖੇਤਰ ਵਿੱਚ ਜੋ ਸਿਰਫ ਇੱਕ ਸਾਲ ਵਿੱਚ 300% ਤੋਂ ਵੱਧ ਵਧਿਆ ਹੈ। ਐਂਬਰ ਦੀ ਗਲੋਬਲ ਲੀਡ ਡੇਵ ਜੋਨਸ ਨੇ ਕਿਹਾ ਕਿ "ਵੀਅਤਨਾਮ ਦੇ ਮਾਮਲੇ ਵਿੱਚ, ਸੂਰਜੀ ਊਰਜਾ ਉਤਪਾਦਨ ਵਿੱਚ ਇੱਕ ਵੱਡਾ ਕਦਮ ਸੀ ਅਤੇ ਇਹ ਫੀਡ-ਇਨ ਟੈਰਿਫ ਦੁਆਰਾ ਚਲਾਇਆ ਗਿਆ ਸੀ। ਇਸ ਵਿੱਚ ਲੋਕਾਂ ਵੱਲੋਂ ਸੋਲਰ ਪੈਨਲ ਲਾ ਕੇ ਬਿਡਲੀ ਪੈਦੀ ਕੀਤੀ ਜਾ ਰਹੀ ਸੀ ਤੇ ਸਰਕਾਰ ਨੂੰ ਵੇਚੀ ਜਾ ਰਹੀ ਸੀ, ਇਹ ਅਜੇ ਵੀ ਜਾਰੀ ਹੈ। ਇਸ ਦੇ ਬਦਲੇ ਸਰਕਾਰ ਲੱਸੋਂ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਦਾ ਮਾਡਲ ਲੋਕਾਂ ਨੂੰ ਬਹੁਤ ਆਕਰਸ਼ਿਤ ਕਰ ਰਹਿ ਹੈ। ਨਤੀਜੇ ਵਜੋਂ ਕੁਦਰਤੀ ਤੌਰ ਉੱਤੇ ਪੈਦਾ ਕੀਤੀ ਬਿਜਲੀ ਦੀ ਮੰਗ ਵੱਧ ਤੇ ਪੈਦਾਵਾਰ ਵਧ ਗਈ ਹੈ। ਡੇਵ ਜੋਨਸ ਨੇ ਕਿਹਾ "ਅਸੀਂ ਇਸ ਨਾਲ ਜੋ ਦੇਖਿਆ ਉਹ ਪਿਛਲੇ ਸਾਲ ਸੂਰਜੀ ਉਤਪਾਦਨ ਵਿੱਚ ਇੱਕ ਵੱਡਾ ਕਦਮ ਸੀ, ਜਿਸ ਨੇ ਨਾ ਸਿਰਫ ਵਧੀ ਹੋਈ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ, ਬਲਕਿ ਇਸ ਨਾਲ ਕੋਲੇ ਅਤੇ ਗੈਸ ਉਤਪਾਦਨ ਵਿੱਚ ਵੀ ਗਿਰਾਵਟ ਆਈ ਹੈ।"

ਭਾਵੇਂ ਕਿ ਕੁਦਰਤੀ ਊਰਜਾ ਵਿੱਚ ਵਿਕਾਸ ਅਤੇ ਡੈਨਮਾਰਕ ਵਰਗੇ ਕੁਝ ਦੇਸ਼ਾਂ ਦੀ ਉਦਾਹਰਣ ਜਿਸ ਵਿੱਚ ਉਹ ਆਪਣੀ ਬਿਜਲੀ ਦਾ 50% ਤੋਂ ਵੱਧ ਹਵਾ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕਰ ਰਹੇ ਹਨ। ਇਸ ਦੇ ਬਾਵਜੂਦ ਕੋਲ ਐਨਰਜੀ ਵਿੱਚ 2021 ਵਿੱਚ ਵਾਧਾ ਹੋਇਆ ਹੈ। 2021 ਵਿੱਚ ਬਿਜਲੀ ਦੀ ਵਧੀ ਮੰਗ ਦੀ ਇੱਕ ਵੱਡੀ ਬਹੁਗਿਣਤੀ ਜੈਵਿਕ ਈਂਧਨ ਦੁਆਰਾ ਪੂਰੀ ਕੀਤੀ ਗਈ ਸੀ ਜਿਸ ਵਿੱਚ ਕੋਲੇ ਨਾਲ ਚੱਲਣ ਵਾਲੀ ਬਿਜਲੀ ਵਿੱਚ 9% ਦਾ ਵਾਧਾ ਹੋਇਆ ਸੀ, ਜੋ ਕਿ 1985 ਤੋਂ ਬਾਅਦ ਸਭ ਤੋਂ ਤੇਜ਼ ਦਰ ਹੈ। ਕੋਲੇ ਦੀ ਵਰਤੋਂ ਵਿੱਚ ਜ਼ਿਆਦਾਤਰ ਵਾਧਾ ਚੀਨ ਅਤੇ ਭਾਰਤ ਸਮੇਤ ਏਸ਼ੀਆਈ ਦੇਸ਼ਾਂ ਵਿੱਚ ਹੋਇਆ ਹੈ। ਕੋਲੇ ਵਿੱਚ ਵਾਧਾ ਪੈਟਰੋਲ ਦੀ ਵਰਤੋਂ ਵਿੱਚ ਵਾਧੇ ਨਾਲ ਮੇਲ ਨਹੀਂ ਖਾਂਦਾ,  ਜੋ ਕਿ ਵਿਸ਼ਵ ਪੱਧਰ 'ਤੇ ਸਿਰਫ 1% ਦੀ ਦਰ ਨਾਲ ਵਾਧਿਆ ਹੈ, ਇਹ ਦਰਸਾਉਂਦਾ ਹੈ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕੋਲੇ ਨੂੰ ਬਿਜਲੀ ਦਾ ਵਧੇਰੇ ਵਿਹਾਰਕ ਸਰੋਤ ਬਣਾ ਦਿੱਤਾ ਹੈ।

ਡੇਵ ਜੋਨਸ ਨੇ ਕਿਹਾ, "ਪਿਛਲੇ ਸਾਲ ਪੈਟਰੋਲ ਆਦਿ ਦੀਆਂ ਬਹੁਤ ਉੱਚੀਆਂ ਕੀਮਤਾਂ ਦੇਖਣ ਨੂੰ ਮਿਲੀਆਂ, ਜਿਸ ਨਾਲ ਕੋਲਾ ਗੈਸ ਨਾਲੋਂ ਸਸਤਾ ਹੋ ਗਿਆ ਹੈ। ਅਸੀਂ ਇਸ ਸਮੇਂ ਜੋ ਦੇਖ ਰਹੇ ਹਾਂ ਉਹ ਹੈ ਪੂਰੇ ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਹਿੱਸੇ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਿਛਲੇ ਸਾਲ ਇਸ ਵਾਰ ਨਾਲੋਂ 10 ਗੁਣਾ ਵੱਧ ਮਹਿੰਗੀਆਂ ਹਨ, ਜਿੱਥੇ ਕੋਲਾ ਸਿਰਫ ਤਿੰਨ ਗੁਣਾ ਮਹਿੰਗਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ 2021 ਵਿੱਚ ਕੋਲੇ ਦੇ ਮੁੜ ਉੱਭਰਨ ਦੇ ਬਾਵਜੂਦ, ਅਮਰੀਕਾ, ਯੂਕੇ, ਜਰਮਨੀ ਅਤੇ ਕੈਨੇਡਾ ਸਮੇਤ ਵੱਡੀਆਂ ਅਰਥਵਿਵਸਥਾਵਾਂ ਅਗਲੇ 15 ਸਾਲਾਂ ਵਿੱਚ ਆਪਣੇ ਗਰਿੱਡਾਂ ਨੂੰ 100% ਇਲੈਕਟ੍ਰਿਕ ਵੱਲ ਤਬਦੀਲ ਕਰਨ ਦਾ ਟੀਚਾ ਰੱਖ ਰਹੀਆਂ ਹਨ। ਇਸ ਸਵਿੱਚ ਨੂੰ ਇਸ ਸਦੀ ਵਿੱਚ ਵਿਸ਼ਵ ਦੇ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੀਆਂ ਚਿੰਤਾਵਾਂ ਕਾਰਨ ਚਲਾਇਆ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਲਈ 2030 ਤੱਕ ਹਰ ਸਾਲ ਹਵਾ ਅਤੇ ਸੂਰਜੀ ਊਰਜਾ ਨੂੰ ਲਗਭਗ 20% ਦੀ ਦਰ ਨਾਲ ਵਧਣ ਦੀ ਲੋੜ ਹੈ।
Published by:rupinderkaursab
First published:

Tags: Environment, Pollution, Science, Solar power

ਅਗਲੀ ਖਬਰ