ATM 'ਚੋਂ ਪੈਸੇ ਕਢਵਾਉਣ ਤੋਂ ਪਹਿਲਾਂ ਇਹ ਜ਼ਰੂਰੀ ਕੰਮ ਕਰਨਾ ਨਾ ਭੁੱਲੋ, ਨਹੀਂ ਤਾਂ...


Updated: November 8, 2018, 1:47 PM IST
ATM 'ਚੋਂ ਪੈਸੇ ਕਢਵਾਉਣ ਤੋਂ ਪਹਿਲਾਂ ਇਹ ਜ਼ਰੂਰੀ ਕੰਮ ਕਰਨਾ ਨਾ ਭੁੱਲੋ, ਨਹੀਂ ਤਾਂ...
ATM 'ਚੋਂ ਪੈਸੇ ਕਢਵਾਉਣ ਤੋਂ ਪਹਿਲਾਂ ਇਹ ਜ਼ਰੂਰੀ ਕੰਮ ਕਰਨ ਨਾ ਭੁੱਲੋ, ਨਹੀਂ ਤਾਂ...

Updated: November 8, 2018, 1:47 PM IST
ਟ੍ਰਾਂਜੈਕਸ਼ਨ ਦੌਰਾਨ ਏਟੀਐਮ ਮਸ਼ੀਨ ਦੇ ਨਾਲ ਤਿਉਹਾਰਾਂ ਦੇ ਮੌਸਮ ਦੌਰਾਨ ਸਾਵਧਾਨੀ ਦਿਖਾਉਣੀ ਬਹੁਤ ਮਹੱਤਵਪੂਰਨ ਹੈ। ਅਸਲ ਵਿੱਚ ਬੀਤੇ ਦਿਨਾਂ ਵਿੱਚ ਹੈਕਰਾਂ ਨੇ ਕਈ ਵਿਅਕਤੀਆਂ ਏਟੀਐਮ ਕੋਲਨ ਕਰਕੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢਵਾਏ ਹਨ। ਪੁਣੇ ਦੇ ਕਾਸਮੋਸ ਬੈਂਕ ਆਫ ਤੋਂ ਹੈਕਰ ਨੇ 78 ਕਰੋੜ ਰੁਪਏ ਕੱਢੇ ਹਨ।

ਅਜਿਹੇ ਵਿੱਚ ਤੁਹਾਨੂੰ ਜੇ ਤੁਸੀਂ ਕਿਸੇ ਏਟੀਐਮ ਤੋਂ ਪੈਸੇ ਕਢਵਾ ਰਹੇ ਹੋ, ਤਾਂ ਸਾਵਧਾਨੀ ਦਿਖਾਉਣੀ ਬਹੁਤ ਮਹੱਤਵਪੂਰਨ ਹੈ। ਹੈਕਰਾਂ ਵੱਲੋਂ ਏਟੀਐਮ ਮਸ਼ੀਨਾਂ ਉੱਤੇ ਬਹੁਤ ਸਾਰੇ ਡਿਵਾਈਸਿਸ ਲਗਾ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਤੁਹਾਡੇ ਤੁਹਾਡੇ ਏਟੀਐਮ ਦਾ ਡਾਟਾ ਚੋਰੀ ਕਰਦੇ ਹਨ।

ਇੰਜ ਹੁੰਦੀ ਹੈ ਤੁਹਾਡੇ ਕਾਰਡ ਦੀ ਕਲੋਨਿੰਗ-

ਹੈਕਰ ਤੁਹਾਡੇ ਏਟੀਐਮ ਕਾਰਡ ਦੀ ਕਲੋਨ ਬਣਾਉਣ ਲਈ ਸ਼ੀਮਰ ਮਸ਼ੀਨ ਅਤੇ ਹੀਡਨ(ਓਹਲੇ ਵਿੱਚ ਰੱਖੇ) ਕੈਮਰਾ ਵਰਤਦੇ ਹਨ। ਸਕਿਮਰ ਮਸ਼ੀਨ ਨੂੰ ਕਿਸੇ ਏਟੀਐਮ ਮਸ਼ੀਨ ਵਿਚ ਲਗਾਇਆ ਜਾਂਦਾ ਹੈ। ਭਾਵ, ਜਦੋਂ ਤੁਸੀਂ ਪੈਸੇ ਨੂੰ ਕਢਵਾਉਣ ਲਈ ਆਪਣਾ ਕਾਰਡ ਪਾਉਂਦੇ ਹੋ ਤਾਂ ਸਾਰਾ ਡਾਟਾ ਹੈਕਰਾਂ ਤਕ ਪਹੁੰਚਦਾ ਹੈ। ਇਸੇ ਤਰ੍ਹਾਂ, ਓਹ ਓਹਲੇ ਵਿੱਚ ਰੱਖੇ ਕੈਮਰਾ ਤੋਂ ਤੁਹਾਡੇ ਕਾਰਡ ਦਾ ਪਿੰਨ ਨੰਬਰ ਪ੍ਰਾਪਤ ਕਰਦੇ ਹਨ। ਇਸ ਡੇਟਾ ਨੂੰ ਇਕ ਹੋਰ ਕਾਰਡ ਵਿਚ ਵਾਪਸ ਲੈਣ ਤੋਂ ਬਾਅਦ, ਕਿਸੇ ਵੀ ATM ਮਸ਼ੀਨ ਤੋਂ ਪੈਸੇ ਕਢੇ ਜਾਂਦੇ ਹਨ।
Loading...

ਬੈਂਕ ਦੇ ਅਧਿਕਾਰੀਆਂ ਨੇ ਦੱਸੀਆਂ ਇਹ ਸਾਵਧਾਨੀਆਂ...

> ਗ੍ਰਾਹਕ ਕਦੇ ਵੀ ਉਸ ਏਟੀਐਮ ਤੋਂ ਪੈਸੇ ਨਾ ਕਢਵਾਏ,ਜਿੱਥੇ ਗਾਰਡ ਨੂੰ ਤੈਨਾਤ ਨਾ ਹੋਵੇ।

> ਗ੍ਰਾਹਕ ਆਪਣੇ ਆਪਣੇ ਏਟੀਐਮ ਦੀ ਵਰਤੋਂ ਖੁਦ ਕਰੇ, ਕਿਸੇ ਹੋਰ ਨੂੰ ਇਸਨੂੰ ਵਰਤਣ ਨਾ ਦਿਓ।

> ਜੇ ਏਟੀਐਮ ਕੈਬਿਨ ਵਿਚ ਕੋਈ ਹੋਰ ਹੈ ਤਾਂ ਉਸਦੇ ਬਾਹਰ ਜਾਣ ਤੋਂ ਬਾਅਦ ਹੀ ਇਸ ਮਸ਼ੀਨ ਦੀ ਵਰਤੋਂ ਕਰੋ।

> ਏਟੀਐਮ ਮਸ਼ੀਨ ਉੱਤੇ ਜਿੱਥੇ ਕਾਰਡ ਲਗਾਇਆ ਜਾਂਦਾ ਹੈ ਉਸਨੂੰ ਹਮੇਸ਼ਾਂ ਖਿੱਚ ਕੇ ਦੇਖੋ, ਜੇਕਰ ਉੱਥੇ ਕਲੋਨਿੰਗ ਮਸ਼ੀਨ ਹੋਵੇਗੀ ਤਾਂ ਬਾਹਰ ਆ ਜਾਵੇਗੀ।

> ਏਟੀਐਮ ਮਸ਼ੀਨ ਉੱਤੇ ਹਮੇਸ਼ਾ ਗ੍ਰੀਨ ਲਾਈਟ ਜਲਦੀ ਹੈ। ਇਹ ਲਾਈਟ ਉਦੋਂ ਤੱਕ ਨਹੀਂ ਰੁਕਦੀ ਜਦੋਂ ਤੱਕ ਪੈਸੇ ਜਾਂ ਕਾਰਡ ਵਾਪਸ ਨਹੀਂ ਆਉਂਦੇ। ਜੇ ਗ੍ਰੀਨ ਲਾਈਟ ਨਹੀਂ ਜਲ ਰਹੀ ਤਾਂ ਮਸ਼ੀਨ ਨਾਲ ਛੇੜਛਾੜ ਨਹੀਂ ਕੀਤੀ ਗਈ। ਅਜਿਹੇ ਵਿੱਚ ਉਸਦੀ ਵਰਤੋਂ ਨਾ ਕਰੋ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ