Home /News /lifestyle /

CNG ਜਾਂ ਹਾਈਬ੍ਰਿਡ ਟੈਕਨਾਲੋਜੀ, ਸਮਝੋ ਦੋਵਾਂ 'ਚੋਂ ਕਿਹੜੀ ਹੈ ਸਭ ਤੋਂ ਬਿਹਤਰ

CNG ਜਾਂ ਹਾਈਬ੍ਰਿਡ ਟੈਕਨਾਲੋਜੀ, ਸਮਝੋ ਦੋਵਾਂ 'ਚੋਂ ਕਿਹੜੀ ਹੈ ਸਭ ਤੋਂ ਬਿਹਤਰ

CNG ਜਾਂ ਹਾਈਬ੍ਰਿਡ ਟੈਕਨਾਲੋਜੀ, ਸਮਝੋ- ਦੋਵਾਂ 'ਚੋਂ ਕਿਹੜੀ ਹੈ ਸਭ ਤੋਂ ਬਿਹਤਰ

CNG ਜਾਂ ਹਾਈਬ੍ਰਿਡ ਟੈਕਨਾਲੋਜੀ, ਸਮਝੋ- ਦੋਵਾਂ 'ਚੋਂ ਕਿਹੜੀ ਹੈ ਸਭ ਤੋਂ ਬਿਹਤਰ

ਲਗਾਤਾਰ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕ ਪੈਟਰੋਲ ਤੇ ਡੀਜ਼ਲ ਦਾ ਬਦਲ ਲੱਭ ਰਹੇ ਹਨ, ਇਸ ਵਿੱਚ ਇਲੈਕਟ੍ਰਿਕ ਕਾਰਾਂ ਦੀ ਮਾਰਕਿਟ ਬਹੁਤ ਤੇਜ਼ੀ ਨੈਲ ਵੱਧ ਫੁੱਲ ਰਹੀ ਹੈ। ਵਰਤਮਾਨ ਵਿੱਚ ਸੀਐਨਜੀ, ਆਟੋ ਐਲਪੀਜੀ, ਹਾਈਬ੍ਰਿਡ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰਾਂ ਸ਼ਾਮਲ ਹਨ। ਭਾਰਤ ਵਿੱਚ, ਸੀਐਨਜੀ ਨੂੰ ਪੈਟਰੋਲ ਜਾਂ ਡੀਜ਼ਲ ਨਾਲੋਂ ਬਿਹਤਰ ਬਾਲਣ ਵਿਕਲਪ ਵਜੋਂ ਜਾਣਿਆ ਜਾਂਦਾ ਹੈ। ਸੀਐਨਜੀ ਪੈਟਰੋਲ ਜਾਂ ਡੀਜ਼ਲ ਨਾਲੋਂ ਸਸਤੀ ਹੈ ਅਤੇ ਪ੍ਰਦੂਸ਼ਣ ਵੀ ਘਟਾਉਂਦੀ ਹੈ।

ਹੋਰ ਪੜ੍ਹੋ ...
  • Share this:

    ਲਗਾਤਾਰ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕ ਪੈਟਰੋਲ ਤੇ ਡੀਜ਼ਲ ਦਾ ਬਦਲ ਲੱਭ ਰਹੇ ਹਨ, ਇਸ ਵਿੱਚ ਇਲੈਕਟ੍ਰਿਕ ਕਾਰਾਂ ਦੀ ਮਾਰਕਿਟ ਬਹੁਤ ਤੇਜ਼ੀ ਨਾਲ ਵੱਧ ਫੁੱਲ ਰਹੀ ਹੈ। ਵਰਤਮਾਨ ਵਿੱਚ ਸੀਐਨਜੀ, ਆਟੋ ਐਲਪੀਜੀ, ਹਾਈਬ੍ਰਿਡ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰਾਂ ਸ਼ਾਮਲ ਹਨ। ਭਾਰਤ ਵਿੱਚ, ਸੀਐਨਜੀ ਨੂੰ ਪੈਟਰੋਲ ਜਾਂ ਡੀਜ਼ਲ ਨਾਲੋਂ ਬਿਹਤਰ ਬਾਲਣ ਵਿਕਲਪ ਵਜੋਂ ਜਾਣਿਆ ਜਾਂਦਾ ਹੈ। ਸੀਐਨਜੀ ਪੈਟਰੋਲ ਜਾਂ ਡੀਜ਼ਲ ਨਾਲੋਂ ਸਸਤੀ ਹੈ ਅਤੇ ਪ੍ਰਦੂਸ਼ਣ ਵੀ ਘਟਾਉਂਦੀ ਹੈ।

    ਦੂਜੇ ਪਾਸੇ, ਹਾਈਬ੍ਰਿਡ ਤਕਨਾਲੋਜੀ ਨੂੰ ਪਰਿਆਵਰਣ ਅਨੁਕੂਲ ਟੈਕਨਾਲੋਜੀ ਮੰਨਿਆ ਜਾਂਦਾ ਹੈ। ਕਾਰਾਂ ਵਿੱਚ ਹਾਈਬ੍ਰਿਡ ਤਕਨਾਲੋਜੀ, ਆਮ ਪੈਟਰੋਲ ਤੇ ਡੀਜ਼ਲ ਵਾਲੀਆਂ ਕਾਰਾਂ ਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰਾਂ ਵਿਚਕਾਰ ਇੱਕ ਵਧੀਆ ਆਪਸ਼ਨ ਕਿਹਾ ਜਾਂਦਾ ਹੈ। ਦੁਨੀਆ 'ਚ ਹਾਈਬ੍ਰਿਡ ਕਾਰਾਂ ਦੀ ਮੰਗ ਵਧ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੀਐਨਜੀ ਤੇ ਹਾਈਬ੍ਰਿਡ ਕਾਰਾਂ ਵਿੱਚ ਕੀ ਅੰਤਰ ਹੈ ਤੇ ਇਹ ਲੋਕਾਂ ਦੀ ਪਹਿਲੀ ਪਸੰਦ ਕਿਵੇਂ ਬਣਦੀ ਜਾ ਰਹੀ ਹੈ।

    ਸਭ ਤੋਂ ਪਹਿਲਾਂ ਸੀਐਨਜੀ ਕਾਰਾਂ ਦੀ ਗੱਲ ਕਰਦੇ ਹਾਂ। CNG ਕਾਰਾਂ CNG ਕਿੱਟ ਦੇ ਨਾਲ ਆਉਂਦੀਆਂ ਹਨ, ਜੋ ਕਿ ਪੈਟਰੋਲ ਇੰਜਣ ਨਾਲ ਫਿਟ ਹੁੰਦੀਆਂ ਹਨ। ਇਹ ਕਾਰਾਂ CNG ਅਤੇ ਪੈਟਰੋਲ ਦੋਵਾਂ 'ਤੇ ਚੱਲ ਸਕਦੀਆਂ ਹਨ। ਤੁਸੀਂ ਇੱਕ ਵਾਰ ਪੈਟਰੋਲ ਕਾਰ ਖਰੀਦ ਕੇ ਇਸ ਵਿੱਚ ਸੀਐਨਜੀ ਕਿੱਟ ਇੰਸਟਾਲ ਕਰਵਾ ਸਕਦੇ ਹੋ। ਹੁਣ ਤਾਂ ਕਈ ਕਾਰਾਂ ਪਹਿਲਾਂ ਤੋਂ ਸੀਐਨਜੀ ਕਿੱਟ ਦੇ ਨਾਲ ਮਾਰਕੀਟ ਵਿੱਚ ਆ ਰਹੀਆਂ ਹਨ। ਭਾਰਤ ਵਿੱਚ, ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟਾਟਾ ਮੋਟਰਜ਼ ਸੀਐਨਜੀ ਕਿੱਟਾਂ ਦੇ ਨਾਲ ਕਈ ਮਾਡਲ ਵੇਚਦੀਆਂ ਹਨ। ਸਭ ਤੋਂ ਵੱਧ ਫਾਇਦਾ ਇਹ ਹੈ ਕਿ ਸੀਐਨਜੀ ਕਾਰਾਂ 10 ਲੱਖ ਤੋਂ ਘੱਟ ਕੀਮਤ ਵਿੱਚ ਖਰੀਦੀਆਂ ਜਾ ਸਕਦੀਆਂ ਹਨ। ਸੀਐਨਜੀ ਦੇ ਫਾਇਦੇ ਤਾਂ ਹਨ ਪਰ ਇਨ੍ਹਾਂ ਗੱਡੀਆਂ ਦੇ ਕੁੱਝ ਨੁਕਸਾਨ ਵੀ ਹਨ, ਜਿਵੇਂ ਕਿ ਸੀਐਨਜੀ ਕਿੱਟ ਨਾਲ ਕਾਰ ਦੀ ਬੂਟ ਸਪੇਸ ਵਿੱਚ ਇੱਕ ਟੈਂਕ ਵੀ ਫਿਟ ਕੀਤਾ ਜਾਂਦਾ ਹੈ। ਇਸ ਕਾਰਨ ਕਾਰ ਦੀ ਬੂਟ ਸਪੇਸ ਖਤਮ ਹੋ ਜਾਂਦੀ ਹੈ ਤੇ ਤੁਸੀਂ ਕਾਰ ਵਿੱਚ ਜ਼ਿਆਦਾ ਸਾਮਾਨ ਨਹੀਂ ਰੱਖ ਸਕਦੇ ਹੋ। ਇਸ ਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਸੀਐਨਜੀ ਫਿਲਿੰਗ ਸਟੇਸ਼ਨ ਘੱਟ ਹਨ।

    ਹੁਣ ਗੱਲ ਕਰਦੇ ਹਾਂ ਹਾਈਬ੍ਰਿਡ ਇੰਜਣ ਵਾਲੀਆਂ ਕਾਰਾਂ ਦੀ। ਹਾਈਬ੍ਰਿਡ ਕਾਰਾਂ ਕਈ ਊਰਜਾ ਸਰੋਤਾਂ ਦੀ ਵਰਤੋਂ ਕਰਦੀਆਂ ਹਨ। ਅਕਸਰ, ਇਹ ਬਿਜਲੀ ਅਤੇ ਪੈਟਰੋਲ-ਡੀਜ਼ਲ ਦਾ ਮਿਸ਼ਰਣ ਹੁੰਦਾ ਹੈ। ਹਾਈਬ੍ਰਿਡ ਕਾਰਾਂ ਇੱਕ ਇੰਟਰਨਲ ਕੰਬਸ਼ਨ ਇੰਜਣ ਦੇ ਨਾਲ ਆਉਂਦੀਆਂ ਹਨ ਜੋ ਇੱਕ ਇਲੈਕਟ੍ਰਿਕ ਮੋਟਰ ਨਾਲ ਜੁੜਿਆ ਹੁੰਦਾ ਹਨ। ਹਾਈਬ੍ਰਿਡ ਤਕਨਾਲੋਜੀ ਦੀਆਂ ਆਮ ਤੌਰ 'ਤੇ ਤਿੰਨ ਕਿਸਮਾਂ ਹੁੰਦੀਆਂ ਹਨ। ਪਹਿਲਾ ਪੂਰਾ ਹਾਈਬ੍ਰਿਡ, ਹਲਕੀ ਹਾਈਬ੍ਰਿਡ ਅਤੇ ਤੀਜਾ ਪਲੱਗ-ਇਨ ਹਾਈਬ੍ਰਿਡ। ਇਨ੍ਹਾਂ ਕਾਰਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਕਾਰਾਂ ਤੋਂ ਜ਼ਿਆਦਾ ਮਾਈਲੇਜ ਮਿਲਦੀ ਹੈ। ਹਾਲਾਂਕਿ ਇਨ੍ਹਾਂ ਕਾਰਾਂ ਦੀ ਕੀਮਤ ਕਾਫੀ ਵੱਧ ਹੁੰਦੀ ਹੈ ਤੇ ਵਰਤਮਾਨ ਹਾਲਾਤ ਵਿੱਚ ਇਹ ਕਾਰ ਖਰੀਦਣਾ ਫਾਇਦੇ ਦਾ ਸੌਦਾ ਹੋ ਸਕਦਾ ਹੈ।

    Published by:Sarafraz Singh
    First published:

    Tags: Auto news, Automobile, CNG