
HDFC ਤੇ Retailio ਨੇ ਲਾਂਚ ਕੀਤੇ Co-Branded ਕਰੇਡਿਟ ਕਾਰਡ, ਲੋਕਾਂ ਨੂੰ ਮਿਲਣਗੀਆਂ ਇਹ ਸਹੂਲਤਾਂ
ਬਦਲਦੇ ਦੌਰ ਦੇ ਨਾਲ ਵਪਾਰ ਤੇ ਹੋਰਨਾਂ ਕੰਮਾਂ ਵਿੱਚ ਵੀ ਆਧੁਨਿਕ ਤੌਰ ਤਰੀਕੇ ਅਪਣਾਏ ਜਾ ਰਹੇ ਹਨ। ਬੈਂਕਾਂ ਵੱਲੋਂ ਆਮ ਲੋਕਾਂ ਨੂੰ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਦੀ ਆਫਰ ਦਿੱਤੀ ਜਾਂਦੀ ਹੈ। ਪਰ ਹੁਣ ਕੈਮਿਸਟ ਅਤੇ ਫਾਰਮੇਸੀ ਤੇ ਹੋਰ ਸਹੂਲਤਾਂ ਲਈ ਨਵੀਂ ਕ੍ਰੈਡਿਟ ਕਾਰਡ ਰੇਂਜ ਹੋਵੇਗੀ। ਦੱਸ ਦਈਏ ਨਿੱਜੀ ਖੇਤਰ ਦੇ HDFC ਬੈਂਕ ਅਤੇ ਦੇਸ਼ ਦੇ ਸਭ ਤੋਂ ਵੱਡੇ B2B ਫਾਰਮਾ ਮਾਰਕਿਟਪਲੇਸ ਰਿਟੇਲਿਓ ਨੇ ਸੋਮਵਾਰ ਨੂੰ ਕੋ-ਬ੍ਰਾਂਡਡ ਕ੍ਰੈਡਿਟ ਕਾਰਡਾਂ ਦੀ ਇੱਕ ਨਵੀਂ ਰੇਂਜ ਲਾਂਚ ਕਰਨ ਦਾ ਐਲਾਨ ਕੀਤਾ। ਜਿਸ ਦੇ ਕਈ ਫਾਇਦੇ ਹਨ ਖਾਸ ਕਰ ਕੇ ਕੈਮਿਸਟ ਤੇ ਫਾਰਮੇਸੀ ਲਈ, ਆਓ ਜਾਣਦੇ ਹਾਂ।
ਕੈਮਿਸਟ ਅਤੇ ਫਾਰਮੇਸੀ ਲਈ ਫਾਇਦੇਮੰਦ
HDFC ਬੈਂਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ B2B ਕ੍ਰੈਡਿਟ ਕਾਰਡ ਮੁੱਖ ਤੌਰ 'ਤੇ ਕੈਮਿਸਟਾਂ ਅਤੇ ਫਾਰਮੇਸੀ ਲਈ ਤਿਆਰ ਕੀਤੇ ਗਏ ਹਨ। ਸਾਂਝੇਦਾਰੀ ਦੇ ਪਹਿਲੇ ਪੜਾਅ ਵਿੱਚ 1.4 ਲੱਖ ਤੋਂ ਵੱਧ ਵਪਾਰੀਆਂ ਨੂੰ ਕਵਰ ਕਰਨ ਦੀ ਸੰਭਾਵਨਾ ਹੈ। ਇਹ ਕ੍ਰੈਡਿਟ ਕਾਰਡ ਰਿਟੇਲਿਓ ਦੇ ਮੌਜੂਦਾ ਇੱਕ ਲੱਖ ਤੋਂ ਵੱਧ ਗਾਹਕਾਂ ਦੇ ਨਾਲ-ਨਾਲ ਨਵੇਂ ਗਾਹਕਾਂ ਨੂੰ ਵੀ ਉਪਲਬਧ ਹੋਣਗੇ।
ਕਾਰਡ ਦੀਆਂ ਵਿਸ਼ੇਸ਼ਤਾਵਾਂ-
- ਕਾਰਡਧਾਰਕਾਂ ਨੂੰ 50 ਦਿਨਾਂ ਤੱਕ ਦੀ ਵਿਆਜ ਮੁਕਤ ਮਿਆਦ ਮਿਲੇਗੀ।
- ਕਾਰਡ ਰਾਹੀਂ ਸਾਰੇ ਵਪਾਰੀਆਂ 'ਤੇ ਖਰਚ ਕਰਨ ਲਈ ਰਿਵਾਰਡ ਪੁਆਇੰਟ ਦਿੱਤੇ ਜਾਣਗੇ।
- 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਨ 'ਤੇ 500 ਬੋਨਸ ਰਿਵਾਰਡ ਪੁਆਇੰਟ ਅਤੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਨ 'ਤੇ 1,500 ਬੋਨਸ ਰਿਵਾਰਡ ਪੁਆਇੰਟ ਵਰਗੇ ਮਾਈਲਸਟੋਨ ਲਾਭ ਦਿੱਤੇ ਜਾਣਗੇ।
(RIO ਕਲੱਬ ਦੇ ਮੈਂਬਰਾਂ ਲਈ ਵਿਸ਼ੇਸ਼)
- ਉਪਯੋਗਤਾ, ਟੈਲੀਕਾਮ, ਸਰਕਾਰੀ ਅਤੇ ਟੈਕਸ ਭੁਗਤਾਨ 'ਤੇ 5% ਕੈਸ਼ਬੈਕ ਦਿੱਤਾ ਜਾਵੇਗਾ। ਹਾਲਾਂਕਿ, ਕੈਸ਼ਬੈਕ ਦੀ ਸੀਮਾ ਹਰ ਮਹੀਨੇ 250 ਰੁਪਏ ਹੋਵੇਗੀ।
- ਇਸ ਕਾਰਡ ਦੀ ਵਰਤੋਂ ਕਰਦੇ ਹੋਏ ਪੈਟਰੋਲ ਪੰਪਾਂ 'ਤੇ 400 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਈਂਧਨ ਖਰੀਦਦਾਰੀ ਦੇ ਭੁਗਤਾਨ 'ਤੇ 1% ਦਾ ਈਂਧਨ ਸਰਚਾਰਜ ਭੁਗਤਾਨ ਯੋਗ ਨਹੀਂ ਹੋਵੇਗਾ। ਹਾਲਾਂਕਿ, 250 ਰੁਪਏ ਪ੍ਰਤੀ ਮਹੀਨਾ ਤੱਕ ਕੋਈ ਈਂਧਨ ਸਰਚਾਰਜ ਨਹੀਂ ਹੋਵੇਗਾ।
- ਕ੍ਰੈਡਿਟ ਕਾਰਡ ਗਾਹਕ Smartbuy, SmartPay ਅਤੇ Payzapp ਤੋਂ ਵੀ ਪੇਸ਼ਕਸ਼ਾਂ ਦਾ ਲਾਭ ਲੈ ਸਕਦੇ ਹਨ।
- ਵਪਾਰਕ ਉਦੇਸ਼ਾਂ ਲਈ ਮਿਆਦੀ ਕਰਜ਼ੇ ਦੀ ਯੋਗਤਾ ਤੋਂ ਇਲਾਵਾ, ਗਾਹਕਾਂ ਨੂੰ ਬਿਨਾਂ ਲਾਗਤ ਅਤੇ ਘੱਟ ਕੀਮਤ ਵਾਲੀ EMI ਦਾ ਵਿਕਲਪ ਵੀ ਮਿਲੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।