Home /News /lifestyle /

Skin Care Tips: ਸਕਿਨ ਟੈਨਿੰਗ ਦੀ ਸਮੱਸਿਆ ਨਾਰੀਅਲ ਤੇਲ ਚੁਟਕੀਆਂ 'ਚ ਕਰੇਗਾ ਦੂਰ, ਇੰਝ ਕਰੋ ਵਰਤੋਂ

Skin Care Tips: ਹਰ ਮੌਸਮ ਵਿੱਚ ਸਕਿਨ ਦੀ ਦੇਖਭਾਲ ਕਰਨੀ ਪੈਂਦੀ ਹੈ। ਸਰਦੀਆਂ ਵਿੱਚ ਖੁਸ਼ਕ ਹਵਾਵਾਂ ਤੋਂ ਅਤੇ ਗਰਮੀਆਂ ਵਿੱਚ ਸੂਰਜ ਦੀਆਂ ਕਿਰਨਾਂ ਤੋਂ ਸਕਿਨ ਨੂੰ ਬਚਾ ਰੱਖਣਾ ਜ਼ਰੂਰੀ ਹੁੰਦਾ ਹੈ। ਪਰ ਗਰਮੀਆਂ ਅਤੇ ਬਰਸਾਤ ਵਿੱਚ ਧੁੱਪ ਦੇ ਕਾਰਨ ਸਕਿਨ ਦੀ ਟੈਨਿੰਗ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜਦੋਂ ਇੱਕ ਵਾਰ ਟੈਨਿੰਗ ਦੀ ਸਮੱਸਿਆ ਹੋ ਜਾਵੇ ਤਾਂ ਇਸ ਨੂੰ ਠੀਕ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਟੈਨਿੰਗ ਦੀ ਸਮੱਸਿਆ ਜ਼ਿਆਦਾਤਰ ਖੁੱਲ੍ਹੀਆਂ ਥਾਵਾਂ 'ਤੇ ਹੁੰਦੀ ਹੈ, ਜਿੱਥੇ ਧੁੱਪ ਤੇਜ਼ ਹੁੰਦੀ ਉੱਥੇ ਤੁਹਾਡੀ ਸਕਿਨ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਜਿਸ ਕਾਰਨ ਸਕਿਨ 'ਤੇ ਟੈਨਿੰਗ ਹੋ ਜਾਂਦੀ ਹੈ। ਜੇਕਰ ਚਿਹਰੇ 'ਤੇ ਟੈਨਿੰਗ ਹੋਵੇ ਤਾਂ ਚਿਹਰਾ ਕਾਲਾ ਅਤੇ ਫਿੱਕਾ ਦਿਖਾਈ ਦਿੰਦਾ ਹੈ।

ਹੋਰ ਪੜ੍ਹੋ ...
  • Share this:

ਇਸ ਦੇ ਨਾਲ ਹੀ ਜੇਕਰ ਹੱਥਾਂ 'ਤੇ ਟੈਨਿੰਗ ਹੈ ਤਾਂ ਸਲੀਵਲੈੱਸ ਕੱਪੜੇ ਨਹੀਂ ਪਹਿਨੇ ਜਾ ਸਕਦੇ। ਹੁਣ ਇਸ ਸਥਿਤੀ ਵਿੱਚ ਸਕਿਨ ਦੀ ਦੇਖਭਾਲ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ। ਪਰ ਸਾਰੇ ਤਰੀਕੇ ਸਫਲ ਨਹੀਂ ਰਹਿੰਦੇ। ਹਾਲਾਂਕਿ ਘਰਾਂ ਵਿੱਚ ਆਮ ਪਾਇਆ ਜਾਣ ਵਾਲਾ ਨਾਰੀਅਲ ਤੇਲ ਇਸ ਸਮੱਸਿਆ ਦਾ ਆਸਾਨ ਹੱਲ ਹੈ। ਜੀ ਹਾਂ, ਨਾਰੀਅਲ ਤੇਲ ਸਕਿਨ ਦੇ pH ਪੱਧਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਨਾਰੀਅਲ ਤੇਲ ਸਕਿਨ ਨੂੰ ਅਣਗਿਣਤ ਫਾਇਦੇ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਟੈਨਿੰਗ ਤੋਂ ਛੁਟਕਾਰਾ ਪਾਉਣਾ ਹੈ। ਇਸ ਦੀ ਵਰਤੋਂ ਕਿਵੇਂ ਕਰਨੀ ਹੈ ਆਓ ਜਾਣਦੇ ਹਾਂ।

ਨਾਰੀਅਲ ਤੇਲ ਦੇ ਫਾਇਦੇ

ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਨਾਰੀਅਲ ਤੇਲ ਦੇ ਕੀ ਫਾਇਦੇ ਹਨ। ਸਟਾਈਲਕ੍ਰੇਸ ਦੇ ਅਨੁਸਾਰ, ਨਾਰੀਅਲ ਤੇਲ ਯੂਵੀ (UV) ਲਾਈਟ ਨੂੰ ਸਕਿਨ ਤੱਕ ਪਹੁੰਚਣ ਤੋਂ ਰੋਕਦਾ ਹੈ। ਨਾਰੀਅਲ ਦਾ ਤੇਲ ਨਾ ਸਿਰਫ਼ ਸਕਿਨ ਦੀ ਰੱਖਿਆ ਕਰਦਾ ਹੈ ਸਗੋਂ ਇਸ ਨੂੰ ਪੋਸ਼ਣ ਵੀ ਦਿੰਦਾ ਹੈ। ਜ਼ਿਆਦਾ ਦੇਰ ਤੱਕ ਧੁੱਪ 'ਚ ਰਹਿਣ ਕਾਰਨ ਸਕਿਨ 'ਤੇ ਇਨਫੈਕਸ਼ਨ ਹੋਣ ਦਾ ਖਤਰਾ ਵੀ ਰਹਿੰਦਾ ਹੈ। ਨਾਰੀਅਲ ਦਾ ਤੇਲ ਉਸ ਖਤਰੇ ਨੂੰ ਘਟਾਉਂਦਾ ਹੈ। ਨਾਰੀਅਲ ਤੇਲ ਤੇਜ਼ ਧੁੱਪ ਕਾਰਨ ਹੋਣ ਵਾਲੀ ਸਕਿਨ ਦੀ ਸੋਜ ਤੋਂ ਵੀ ਰਾਹਤ ਦਿਵਾਉਂਦਾ ਹੈ।

ਆਓ ਜਾਣਦੇ ਹਾਂ ਨਾਰੀਅਲ ਤੇਲ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ-

ਆਲੂ ਦਾ ਰਸ ਤੇ ਨਾਰੀਅਲ ਤੇਲ : ਆਲੂ ਦਾ ਜੂਸ ਅਤੇ ਨਾਰੀਅਲ ਤੇਲ ਸਕਿਨ ਤੋਂ ਟੈਨਿੰਗ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਨਾਰੀਅਲ ਦੇ ਤੇਲ 'ਚ ਆਲੂ ਦਾ ਰਸ ਮਿਲਾ ਕੇ ਲਗਾਉਣ ਨਾਲ ਨਤੀਜਾ ਤੁਸੀਂ ਖੁਦ ਦੇਖ ਸਕੋਗੇ ਤੇ ਸਕਿਨ ਨੂੰ ਸਾਫ ਹੁੰਦਾ ਦੇਖ ਹੈਰਾਨ ਹੋ ਜਾਓਗੇ।

ਨਿੰਬੂ ਦਾ ਰਸ ਤੇ ਨਾਰੀਅਲ ਤੇਲ : ਇਸ ਤੋਂ ਇਲਾਵਾ ਟੈਨਿੰਗ ਨੂੰ ਦੂਰ ਕਰਨ ਲਈ ਨਿੰਬੂ ਦੇ ਨਾਲ ਨਾਰੀਅਲ ਤੇਲ ਦਾ ਮਿਸ਼ਰਨ ਚੰਗਾ ਮੰਨਿਆ ਜਾਂਦਾ ਹੈ। ਨਿੰਬੂ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਟੈਨਿੰਗ ਨੂੰ ਘੱਟ ਕਰਦਾ ਹੈ। ਨਾਰੀਅਲ ਦਾ ਤੇਲ ਵੀ ਸਕਿਨ ਨੂੰ ਨਰਮ ਬਣਾਈ ਰੱਖਦਾ ਹੈ।

ਸ਼ਹਿਦ ਤੇ ਨਾਰੀਅਲ ਤੇਲ : ਸਕਿਨ ਦੀ ਵਧੀਆ ਦੇਖਭਾਲ ਤੇ ਸਕਿਨ ਦੀ ਨਮੀ ਬਣਾਈ ਰੱਖਣ ਲਈ ਨਾਰੀਅਲ ਦੇ ਤੇਲ 'ਚ ਸ਼ਹਿਦ ਦੀਆਂ ਬੂੰਦਾਂ ਪਾਓ। ਇਹ ਪੇਸਟ ਚਿਹਰੇ ਅਤੇ ਹੱਥਾਂ ਦੀ ਟੈਨਿੰਗ ਨੂੰ ਘੱਟ ਕਰਦਾ ਹੈ।

ਇਨ੍ਹਾਂ ਤਰੀਕਿਆਂ ਨੂੰ ਵੀ ਅਜ਼ਮਾਓ: ਇਹ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਟੈਨਿੰਗ ਨੂੰ ਦੂਰ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਟੈਨਿੰਗ ਵਾਲੀ ਥਾਂ 'ਤੇ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਲਗਾਓ ਅਤੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।

Published by:rupinderkaursab
First published:

Tags: Skin, Skin care tips