Home /News /lifestyle /

Cold Feet: ਸਰਦੀਆਂ 'ਚ ਪੈਰ ਰਹਿੰਦੇ ਹਨ ਠੰਡੇ ਤਾਂ ਅਪਣਾਓ ਇਹ ਘਰੇਲੂ Tips, ਵੱਧ ਜਾਵੇਗਾ ਨਿੱਘ

Cold Feet: ਸਰਦੀਆਂ 'ਚ ਪੈਰ ਰਹਿੰਦੇ ਹਨ ਠੰਡੇ ਤਾਂ ਅਪਣਾਓ ਇਹ ਘਰੇਲੂ Tips, ਵੱਧ ਜਾਵੇਗਾ ਨਿੱਘ

ਠੰਡੇ ਪੈਰਾਂ ਦਾ ਇਲਾਜ

ਠੰਡੇ ਪੈਰਾਂ ਦਾ ਇਲਾਜ

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖੂਨ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਅਤੇ ਜਦੋਂ ਇਹ ਘੱਟ ਹੋਣ ਲੱਗਦਾ ਹੈ ਤਾਂ ਸਰੀਰ ਠੰਡਾ ਹੋ ਜਾਂਦਾ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਇਸ ਦਾ ਅਸਰ ਪੈਰਾਂ 'ਚ ਨਜ਼ਰ ਆਉਂਦਾ ਹੈ। ਆਓ ਜਾਣਦੇ ਹਾਂ ਕਿ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਦਾ ਸਕਦਾ ਹੈ...

ਹੋਰ ਪੜ੍ਹੋ ...
  • Share this:

Cold Feet Remedies: ਕੀ ਤੁਹਾਡਾ ਸਰੀਰ ਗਰਮ ਅਤੇ ਪੈਰ ਹਮੇਸ਼ਾ ਠੰਡੇ ਰਹਿੰਦੇ ਹਨ? ਦਰਅਸਲ, ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਇਹ ਨਹੀਂ ਸਮਝਦੇ ਕਿ ਅਜਿਹਾ ਕਿਉਂ ਹੋ ਰਿਹਾ ਹੈ। ਦਰਅਸਲ, ਇਸਦੇ ਪਿੱਛੇ ਉਸਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹਨ। ਜੀ ਹਾਂ, ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਦੇ ਪੈਰ ਹਮੇਸ਼ਾ ਠੰਡੇ ਰਹਿੰਦੇ ਹਨ।


ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖੂਨ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਅਤੇ ਜਦੋਂ ਇਹ ਘੱਟ ਹੋਣ ਲੱਗਦਾ ਹੈ ਤਾਂ ਸਰੀਰ ਠੰਡਾ ਹੋ ਜਾਂਦਾ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਇਸ ਦਾ ਅਸਰ ਪੈਰਾਂ 'ਚ ਨਜ਼ਰ ਆਉਂਦਾ ਹੈ। ਆਓ ਜਾਣਦੇ ਹਾਂ ਕਿ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਦਾ ਸਕਦਾ ਹੈ:


ਪੈਰਾਂ ਦੀ ਠੰਡ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ


ਆਇਰਨ ਅਤੇ ਵਿਟਾਮਿਨ ਬੀ ਨਾਲ ਭਰਪੂਰ ਭੋਜਨ

ਖੂਨ ਵਿੱਚ ਆਇਰਨ ਦੀ ਕਮੀ ਕਾਰਨ ਪੈਰ ਠੰਡੇ ਹੋ ਜਾਂਦੇ ਹਨ। ਜੇਕਰ ਤੁਸੀਂ ਆਇਰਨ ਯੁਕਤ ਭੋਜਨ ਦਾ ਸੇਵਨ ਕਰੋਗੇ ਤਾਂ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੋ ਜਾਵੇਗੀ। ਜਦੋਂ ਕਿ ਵਿਟਾਮਿਨ ਬੀ2 ਜਾਂ 12 ਦਾ ਸੇਵਨ ਸਰੀਰ ਵਿੱਚ ਲਾਲ ਰਕਤਾਣੂਆਂ ਦਾ ਉਤਪਾਦਨ ਸਹੀ ਢੰਗ ਨਾਲ ਹੋ ਸਕੇਗਾ। ਇਸ ਤਰ੍ਹਾਂ ਕਰਨ ਨਾਲ ਪੈਰਾਂ ਦੇ ਠੰਡੇ ਹੋਣ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ।


ਹੀਟਿੰਗ ਪੈਡ

ਜੇਕਰ ਤੁਹਾਡੇ ਪੈਰ ਹਰ ਸਮੇਂ ਠੰਡੇ ਰਹਿੰਦੇ ਹਨ, ਤਾਂ ਤੁਸੀਂ ਉਹਨਾਂ ਨੂੰ ਗਰਮ ਕਰਨ ਲਈ ਇੱਕ ਹੀਟਿੰਗ ਪੈਡ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਉੱਤੇ ਹੀਟਿੰਗ ਪੈਡ ਲਗਾਓ ਅਤੇ ਬਾਹਰ ਜਾਣ ਵੇਲੇ ਜੁਰਾਬਾਂ ਅਤੇ ਜੁੱਤੀਆਂ ਪਾਉਣ ਤੋਂ ਪਹਿਲਾਂ ਹੀਟਿੰਗ ਪੈਡ ਨਾਲ ਤਲੀਆਂ ਨੂੰ ਗਰਮ ਕਰਨਾ ਨਾ ਭੁੱਲੋ।


ਗਰਮ ਪਾਣੀ ਨਾਲ ਧੋਵੋ

ਠੰਡੇ ਪੈਰਾਂ ਤੋਂ ਤੁਰੰਤ ਰਾਹਤ ਪਾਉਣ ਲਈ, ਤੁਸੀਂ ਆਪਣੇ ਪੈਰਾਂ ਨੂੰ ਕੁਝ ਦੇਰ ਲਈ ਗਰਮ ਪਾਣੀ ਵਿੱਚ ਡੁਬੋ ਕੇ ਰੱਖ ਸਕਦੇ ਹੋ। ਅਜਿਹਾ ਕਰਨ ਨਾਲ ਪੈਰਾਂ ਦਾ ਖੂਨ ਸੰਚਾਰ ਬਿਹਤਰ ਹੋਵੇਗਾ ਅਤੇ ਮਾਸਪੇਸ਼ੀਆਂ ਵਿੱਚ ਤਣਾਅ ਘੱਟ ਹੋਵੇਗਾ। ਤੁਸੀਂ ਸੌਣ ਤੋਂ ਪਹਿਲਾਂ ਅਜਿਹਾ ਕਰ ਸਕਦੇ ਹੋ। ਪੈਰ ਧੋਂਦੇ ਸਮੇਂ ਪਾਣੀ ਵਿੱਚ ਨਮਕ ਜ਼ਰੂਰ ਪਾਓ।


ਗਰਮ ਤੇਲ ਦੀ ਮਾਲਿਸ਼

ਪੈਰਾਂ ਨੂੰ ਨਿੱਘਾ ਕਰਨ ਦਾ ਇੱਕ ਸਧਾਰਨ ਕੁਦਰਤੀ ਉਪਚਾਰਕ ਤਰੀਕਾ ਹੈ ਆਪਣੇ ਪੈਰਾਂ ਨੂੰ ਗਰਮ ਤੇਲ ਨਾਲ ਮਾਲਿਸ਼ ਕਰਨਾ। ਇਸ ਦੇ ਲਈ ਤੁਸੀਂ ਸਰ੍ਹੋਂ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਹਥੇਲੀ 'ਤੇ ਤੇਲ ਦੀਆਂ ਕੁਝ ਬੂੰਦਾਂ ਲੈ ਕੇ ਤਲੀਆਂ ਅਤੇ ਪੈਰਾਂ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਪ੍ਰਵਾਹ ਵਧੇਗਾ, ਜਿਸ ਨਾਲ ਆਕਸੀਜਨ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ। ਇਸ ਤਰ੍ਹਾਂ ਪੈਰ ਗਰਮ ਰਹਿਣਗੇ।

Published by:Tanya Chaudhary
First published:

Tags: Health, Lifestyle, Winter