Home /News /lifestyle /

ਵਪਾਰਕ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਸਕਿਓਰਿਟੀ ਡਿਪਾਜ਼ਿਟ 'ਚ 1050 ਰੁਪਏ ਦਾ ਵਾਧਾ

ਵਪਾਰਕ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਸਕਿਓਰਿਟੀ ਡਿਪਾਜ਼ਿਟ 'ਚ 1050 ਰੁਪਏ ਦਾ ਵਾਧਾ

ਸਕਿਓਰਿਟੀ ਡਿਪਾਜ਼ਿਟ ਚ 1050 ਰੁਪਏ ਵਾਧੇ ਕਾਰਨ ਵਪਾਰਕ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ

ਸਕਿਓਰਿਟੀ ਡਿਪਾਜ਼ਿਟ ਚ 1050 ਰੁਪਏ ਵਾਧੇ ਕਾਰਨ ਵਪਾਰਕ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ

ਮਹਿੰਗਾਈ ਨੇ ਇੱਕ ਵਾਰ ਫਿਰ ਤੁਹਾਡੀ ਜੇਬ ਨੂੰ ਮਾਰਿਆ ਹੈ। ਵਪਾਰਕ ਐਲਪੀਜੀ ਗੈਸ ਕੁਨੈਕਸ਼ਨ ਲੈਣਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਅਜਿਹਾ ਸਕਿਓਰਿਟੀ ਡਿਪਾਜ਼ਿਟ ਦੀ ਰਕਮ ਵਿੱਚ ਵਾਧਾ ਹੋਣ ਕਾਰਨ ਹੋਇਆ ਹੈ। ਇਸ ਤੋਂ ਪਹਿਲਾਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ ਐਲਪੀਜੀ ਕੁਨੈਕਸ਼ਨਾਂ ਲਈ ਸੁਰੱਖਿਆ ਜਮ੍ਹਾਂ ਰਕਮ ਵਧਾ ਦਿੱਤੀ ਸੀ। ਵਧੀਆਂ ਕੀਮਤਾਂ 28 ਜੂਨ ਤੋਂ ਲਾਗੂ ਹੋ ਗਈਆਂ ਹਨ।

ਹੋਰ ਪੜ੍ਹੋ ...
  • Share this:

19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਕੁਨੈਕਸ਼ਨ ਲਈ ਗਾਹਕਾਂ ਨੂੰ 2550 ਰੁਪਏ ਦੀ ਬਜਾਏ 3600 ਰੁਪਏ ਦੇਣੇ ਹੋਣਗੇ। ਧਿਆਨ ਯੋਗ ਹੈ ਕਿ ਸਕਿਓਰਿਟੀ ਡਿਪਾਜ਼ਿਟ 'ਚ 1050 ਰੁਪਏ ਦਾ ਵਾਧਾ ਕੀਤਾ ਗਿਆ ਹੈ।

47 ਕਿਲੋ ਗੈਸ ਕੁਨੈਕਸ਼ਨ ਵੀ ਮਹਿੰਗਾ
47 ਕਿਲੋ ਗੈਸ ਕੁਨੈਕਸ਼ਨ ਦੀ ਸਕਿਉਰਟੀ ਡਿਪਾਜ਼ਿਟ ਵੀ ਵਧਾਈ ਗਈ ਹੈ। ਹੁਣ ਇਸ ਦੀ ਕੀਮਤ 7350 ਰੁਪਏ ਹੋ ਗਈ ਹੈ ਜੋ ਪਹਿਲਾਂ 6450 ਰੁਪਏ ਸੀ। ਇਸ ਦੀ ਕੀਮਤ 'ਚ 900 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 14.2 ਕਿਲੋ ਗੈਸ ਕੁਨੈਕਸ਼ਨ ਲਈ 1450 ਰੁਪਏ ਦੀ ਬਜਾਏ 2200 ਰੁਪਏ ਸਕਿਓਰਿਟੀ ਡਿਪਾਜ਼ਿਟ ਵਜੋਂ ਦੇਣੇ ਹੋਣਗੇ। ਇਸ 'ਚ 750 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ 5 ਕਿਲੋ ਗੈਸ ਕੁਨੈਕਸ਼ਨ ਲਈ 1150 ਰੁਪਏ ਦੇਣੇ ਪੈਣਗੇ।

ਵਧਾਈ ਗਈ​ ਰੈਗੂਲੇਟਰ ਦੀ ਕੀਮਤ
ਇਸ ਦੇ ਨਾਲ ਹੀ ਰੈਗੂਲੇਟਰ ਦੀ ਕੀਮਤ ਵੀ ਵਧਾਈ ਗਈ ਹੈ। ਹੁਣ ਇੱਕ ਰੈਗੂਲੇਟਰ 250 ਰੁਪਏ ਵਿੱਚ ਦਿੱਤਾ ਜਾਵੇਗਾ, ਜੋ ਪਹਿਲਾਂ 150 ਰੁਪਏ ਵਿੱਚ ਮਿਲਦਾ ਸੀ। ਜੇਕਰ ਰੈਗੂਲੇਟਰ ਟੁੱਟ ਜਾਂਦਾ ਹੈ ਜਾਂ ਖਰਾਬ ਹੁੰਦਾ ਹੈ ਤਾਂ ਇਸ ਨੂੰ ਬਦਲਣ ਲਈ 300 ਰੁਪਏ ਦੇਣੇ ਹੋਣਗੇ। ਰਿਪੋਰਟਾਂ ਮੁਤਾਬਕ ਗੈਸ ਕੁਨੈਕਸ਼ਨ ਦੀ ਸਕਿਓਰਿਟੀ ਡਿਪਾਜ਼ਿਟ ਕਰੀਬ 10 ਸਾਲ ਬਾਅਦ ਵਧਾਈ ਗਈ ਹੈ।

2 ਹਫ਼ਤੇ ਪਹਿਲਾਂ ਮਹਿੰਗਾ ਹੋ ਗਿਆ ਸੀਘਰੇਲੂ LPG ਕੁਨੈਕਸ਼ਨ
ਘਰੇਲੂ ਐਲਪੀਜੀ ਦਾ ਨਵਾਂ ਐਲਪੀਜੀ ਕੁਨੈਕਸ਼ਨ 16 ਜੂਨ ਨੂੰ ਮਹਿੰਗਾ ਹੋ ਗਿਆ। ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਸੁਰੱਖਿਆ ਰਾਸ਼ੀ 750 ਰੁਪਏ ਵਧਾ ਦਿੱਤੀ ਸੀ। ਇਸ ਦਾ ਮਤਲਬ ਹੈ ਕਿ ਹੁਣ ਨਵਾਂ ਘਰੇਲੂ ਗੈਸ ਕੁਨੈਕਸ਼ਨ ਲੈਣ ਲਈ ਗਾਹਕ ਨੂੰ 2,200 ਰੁਪਏ ਦੇਣੇ ਹੋਣਗੇ।

ਜਦੋਂ ਕਿ ਪਹਿਲਾਂ ਇਹ ਰਕਮ 1450 ਰੁਪਏ ਸੀ। ਹੁਣ ਪੰਜ ਕਿਲੋ ਦੇ ਸਿਲੰਡਰ ਲਈ ਵੀ 350 ਰੁਪਏ ਹੋਰ ਦੇਣੇ ਪੈਣਗੇ। ਸਿਲੰਡਰ ਦੇ ਨਾਲ ਸਪਲਾਈ ਕੀਤੇ ਜਾਣ ਵਾਲੇ ਗੈਸ ਰੈਗੂਲੇਟਰ ਦੀ ਕੀਮਤ ਵਿੱਚ ਵੀ 100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਹੁਣ ਜੇਕਰ ਉੱਜਵਲਾ ਯੋਜਨਾ ਦੇ ਲਾਭਪਾਤਰੀ ਦੂਸਰਾ ਗੈਸ ਕੁਨੈਕਸ਼ਨ ਵੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਵਧੀ ਹੋਈ ਰਕਮ ਵੀ ਅਦਾ ਕਰਨੀ ਪਵੇਗੀ।
Published by:rupinderkaursab
First published:

Tags: Business, Businessman, Commercial, Lpg, LPG cylinders

ਅਗਲੀ ਖਬਰ