WhatsApp Communities Features: ਲੰਬੇ ਸਮੇਂ ਦੇ ਟੈਸਟਿੰਗ ਤੋਂ ਬਾਅਦ, ਮੈਟਾ-ਮਾਲਕੀਅਤ ਵਾਲੇ WhatsApp ਨੇ ਆਖਰਕਾਰ ਆਪਣਾ ਕਮਿਊਨਿਟੀ ਫੀਚਰ ਜਾਰੀ ਕਰ ਦਿੱਤਾ ਹੈ। ਵਟਸਐਪ ਕਮਿਊਨਿਟੀਜ਼ ਫੀਚਰ ਨੂੰ ਵਿਸ਼ਵ ਪੱਧਰ 'ਤੇ ਜਾਰੀ ਕੀਤਾ ਗਿਆ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। WhatsApp ਕਮਿਊਨਿਟੀਜ਼ ਫੀਚਰ ਦੀ ਟੈਸਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਕਮਿਊਨਿਟੀ ਫੀਚਰ ਤੋਂ ਇਲਾਵਾ ਕਈ ਨਵੇਂ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ।
ਵਟਸਐਪ ਕਮਿਊਨਿਟੀਜ਼ ਫੀਚਰ ਰਾਹੀਂ ਤੁਸੀਂ ਕਈ ਕੰਮ ਕਰ ਸਕੋਗੇ ਜਿਵੇਂ ਕਿ ਤੁਸੀਂ ਪੋਲਿੰਗ ਕਰਾ ਸਕੋਗੇ। ਇਸ ਤੋਂ ਇਲਾਵਾ ਵਨ ਕਲਿੱਕ ਵੀਡੀਓ ਕਾਲਿੰਗ ਦੀ ਸੁਵਿਧਾ ਵੀ ਇਸ ਫੀਚਰ ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵੀਡੀਓ ਕਾਲਿੰਗ 'ਚ 32 ਲੋਕ ਇਕੱਠੇ ਗਰੁੱਪ 'ਚ ਸ਼ਾਮਲ ਹੋ ਸਕਣਗੇ। ਕਮਿਊਨਿਟੀ ਫੀਚਰ ਦੀ ਘੋਸ਼ਣਾ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਦੁਆਰਾ ਕੀਤੀ ਗਈ ਹੈ। ਮਾਰਕ ਜ਼ੁਕਰਬਰਗ ਨੇ ਫੀਚਰ ਦੇ ਲਾਂਚ 'ਤੇ ਕਿਹਾ, 'ਅੱਜ ਅਸੀਂ WhatsApp 'ਤੇ ਕਮਿਊਨਿਟੀਜ਼ ਲਾਂਚ ਕਰ ਰਹੇ ਹਾਂ। ਇਹ ਸਬ-ਗਰੁੱਪ, ਮਲਟੀਪਲ ਥ੍ਰੈਡਸ ਅਤੇ ਅਨਾਉਂਸਮੈਂਟ ਚੈਨਲਾਂ ਆਦਿ ਨੂੰ ਅਨੇਬਲ ਕਰਕੇ ਗਰੁੱਪ ਨੂੰ ਹੋਰ ਬਿਹਤਰ ਬਣਾਉਂਦਾ ਹੈ। ਇਨ੍ਹਾਂ ਸਾਰੇ ਫੀਚਰਸ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ ਤਾਂ ਜੋ ਪ੍ਰਾਈਵੇਸੀ ਨੂੰ ਕਾਇਮ ਰੱਖਿਆ ਜਾ ਸਕਦੇ।
WhatsApp ਕਮਿਊਨਿਟੀਜ਼ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਸਾਰੇ ਗਰੁੱਪਸ ਨੂੰ ਇੱਕ ਕਮਿਊਨਿਟੀ ਦੇ ਅੰਦਰ ਰੱਖਣ ਦੇ ਯੋਗ ਹੋਵੋਗੇ। ਸਾਰੇ ਗਰੁੱਪ ਅੱਪਡੇਟ ਇੱਕੋ ਕਮਿਊਨਿਟੀ ਵਿੱਚ ਉਪਲਬਧ ਹੋਣਗੇ। ਕਮਿਊਨਿਟੀ ਫੀਚਰ ਦੇ ਤਹਿਤ ਐਡਮਿਨ ਕਿਸੇ ਵੀ ਤਰ੍ਹਾਂ ਦੀ ਅਨਾਉਂਸਮੈਂਟ ਕਰ ਸਕੇਗਾ। ਕਮਿਊਨਿਟੀ ਫੀਚਰ ਦਾ ਉਦੇਸ਼ ਦਫ਼ਤਰਾਂ, ਸਕੂਲਾਂ, ਕਲੱਬਾਂ ਅਤੇ ਹੋਰ ਸੰਸਥਾਵਾਂ ਨੂੰ ਜੋੜਨਾ ਹੈ।ਐਂਡਰਾਇਡ ਯੂਜ਼ਰਸ ਨੂੰ ਚੈਟ ਦੇ ਟਾਪ 'ਤੇ ਕਮਿਊਨਿਟੀ ਫੀਚਰ ਦਿਖਾਈ ਦੇਵੇਗਾ, ਜਦੋਂ ਕਿ ਆਈਓਐਸ ਯੂਜ਼ਰਸ ਇਸ ਨੂੰ ਇਹ ਫੀਚਰ ਹੇਠਾਂ ਦਿਖਾਈ ਦੇਵੇਗਾ।
ਵਟਸਐਪ 'ਚ ਗਰੁੱਪ ਪੋਲ ਫੀਚਰ ਵੀ ਆ ਗਿਆ ਹੈ ਜਿਸ ਦੀ ਵਰਤੋਂ ਵੋਟਿੰਗ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੁਣ ਇਕ ਗਰੁੱਪ 'ਚ 1,024 ਲੋਕਾਂ ਨੂੰ ਜੋੜਿਆ ਜਾ ਸਕਦਾ ਹੈ, ਜਿਸ ਦੀ ਸੀਮਾ ਪਹਿਲਾਂ 512 ਸੀ। ਪਰ ਇੱਕ ਗਰੁੱਰ ਵਿੱਚ ਮੈਂਬਰ ਜੋੜਨ ਵਿੱਚ ਟੈਲੀਗ੍ਰਾਮ ਅਜੇ ਵੀ ਸਭ ਤੋਂ ਅੱਗੇ। ਹੈ ਟੈਲੀਗ੍ਰਾਮ ਦੇ ਗਰੁੱਪ ਵਿੱਚ 2,00,000 ਲੋਕ ਸ਼ਾਮਲ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Whatsapp, WhatsApp Features