• Home
  • »
  • News
  • »
  • lifestyle
  • »
  • COMPANY REGISTRATIONS TOUCH RECORD 1 67 LAKH IN FY22 MAXIMUM IN MAHARASHTRA GH AP AS

ਕੋਰੋਨਾ ਦੇ ਬਾਵਜੂਦ ਨਵੀਆਂ ਕੰਪਨੀਆਂ ਦੀ ਗਿਣਤੀ 'ਚ ਹੋਇਆ ਵਾਧਾ, ਰਜਿਸਟ੍ਰੇਸ਼ਨ ਦਾ ਨਵਾਂ ਰਿਕਾਰਡ

ਨਵੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਵਿੱਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। 2021-22 ਵਿੱਚ, ਇੱਥੇ ਸਭ ਤੋਂ ਵੱਧ 31,107 ਨਵੀਆਂ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 16,969 ਅਤੇ ਦਿੱਲੀ ਵਿੱਚ 16,323 ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ। ਕਰਨਾਟਕ ਵਿੱਚ 13,403 ਅਤੇ ਤਾਮਿਲਨਾਡੂ ਵਿੱਚ 11,020 ਕੰਪਨੀਆਂ ਰਜਿਸਟਰਡ ਹੋਈਆਂ ਹਨ।

  • Share this:
ਜਿੱਥੇ ਇੱਕ ਪਾਸੇ ਦੇਸ਼ ਵਿੱਤੀ ਸੰਕਟ ਵਿੱਚੋਂ ਉੱਭਰ ਰਿਹਾ ਹੈ, ਉਸ ਨਾਲ ਹੀ ਇੱਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ। ਕੋਵਿਡ-19 ਨਾਲ ਭਾਰਤੀ ਅਰਥਵਿਵਸਥਾ ਪ੍ਰਭਾਵਿਤ ਹੋਣ ਦੇ ਬਾਵਜੂਦ, ਵਿੱਤੀ ਸਾਲ 2021-22 'ਚ ਨਵੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।

ਇਸ ਦੌਰਾਨ ਮਹਾਰਾਸ਼ਟਰ (Maharashtra) ਵਿੱਚ ਸਭ ਤੋਂ ਵੱਧ ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ ਹਨ। ਜਦਕਿ ਉੱਤਰ ਪ੍ਰਦੇਸ਼ ਦੂਜੇ ਨੰਬਰ 'ਤੇ ਅਤੇ ਦਿੱਲੀ ਤੀਜੇ ਨੰਬਰ 'ਤੇ ਰਿਹਾ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਵਿੱਤੀ ਸਾਲ 2021-22 ਵਿੱਚ 1.67 ਲੱਖ ਨਵੀਆਂ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ ਹਨ। ਇਹ ਪਿਛਲੇ ਵਿੱਤੀ ਸਾਲ ਯਾਨੀ 2020-21 ਨਾਲੋਂ 8 ਫੀਸਦੀ ਜ਼ਿਆਦਾ ਹੈ। 2020-21 ਵਿੱਚ 1.55 ਲੱਖ ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ।

ਕਾਰੋਬਾਰ ਕਰਨ ਦੀ ਆਸਾਨੀ : ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਦੇਸ਼ ਵਿੱਚ ਕਈ ਕਦਮ ਚੁੱਕੇ ਗਏ ਹਨ। ਇਸ ਕਾਰਨ ਕੰਪਨੀਆਂ ਦੀ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 2020-21 ਵਿੱਚ ਸਭ ਤੋਂ ਵੱਧ ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ ਸਨ। ਬਿਆਨ ਦੇ ਅਨੁਸਾਰ, 2018-19 ਵਿੱਚ ਕੰਪਨੀ ਐਕਟ ਦੇ ਤਹਿਤ 1.24 ਲੱਖ ਨਵੀਆਂ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ ਸਨ ਅਤੇ 2019-20 ਵਿੱਚ ਇਹ ਗਿਣਤੀ 1.22 ਲੱਖ ਸੀ।

ਮਹਾਰਾਸ਼ਟਰ 'ਚ ਸਭ ਤੋਂ ਵੱਧ 31,107 ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ: ਨਵੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਵਿੱਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। 2021-22 ਵਿੱਚ, ਇੱਥੇ ਸਭ ਤੋਂ ਵੱਧ 31,107 ਨਵੀਆਂ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 16,969 ਅਤੇ ਦਿੱਲੀ ਵਿੱਚ 16,323 ਨਵੀਆਂ ਕੰਪਨੀਆਂ ਰਜਿਸਟਰਡ ਹੋਈਆਂ। ਕਰਨਾਟਕ ਵਿੱਚ 13,403 ਅਤੇ ਤਾਮਿਲਨਾਡੂ ਵਿੱਚ 11,020 ਕੰਪਨੀਆਂ ਰਜਿਸਟਰਡ ਹੋਈਆਂ ਹਨ।

ਸੈਕਟਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕਾਰੋਬਾਰੀ ਸੇਵਾਵਾਂ ਵਿੱਚ 44,168 ਕੰਪਨੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਬਾਅਦ ਨਿਰਮਾਣ ਖੇਤਰ ਦੀਆਂ 34,640 ਕੰਪਨੀਆਂ ਨਵੀਆਂ ਰਜਿਸਟਰ ਹੋਈਆਂ ਹਨ। ਕਮਿਊਨਿਟੀ, ਪਰਸਨਲ, ਸੋਸ਼ਲ ਸਰਵਿਸ ਦੇ ਤਹਿਤ 23,416 ਕੰਪਨੀਆਂ ਨੇ ਰਜਿਸਟਰ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਲਈ 13,387 ਨਵੀਆਂ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ ਹਨ।
Published by:Amelia Punjabi
First published: