• Home
  • »
  • News
  • »
  • lifestyle
  • »
  • COMPLETE 7 YEARS OF PRIME MINISTER S SOCIAL SECURITY SCHEMES FIND OUT HOW MANY PEOPLE HAVE BENEFITED GH RUP AS

ਪ੍ਰਧਾਨ ਮੰਤਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ 7 ਸਾਲ ਪੂਰੇ, ਜਾਣੋ ਕਿੰਨੇ ਲੋਕਾਂ ਨੂੰ ਮਿਲਿਆ ਲਾਭ

ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਨਾਲ ਜੁੜੀਆਂ ਕਈ ਸਕੀਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਨੂੰ ਕਾਫੀ ਸਮ੍ਹਾਂ ਹੋ ਗਿਆ ਹੈ। ਪਰ ਮੌਜੂਦਾ ਸਮੇਂ ਵਿੱਚ ਇਨ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਤੇ ਅਟਲ ਪੈਨਸ਼ਨ ਯੋਜਨਾ (APY) ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ 7 ਸਾਲ ਪੂਰੇ ਹੋ ਚੁੱਕੇ ਹਨ। PMJJBY ਅਤੇ PMSBY ਘੱਟ ਲਾਗਤ ਵਾਲੀਆਂ ਬੀਮਾ ਯੋਜਨਾਵਾਂ ਹਨ। ਜਦੋਂ ਕਿ API ਬੁਢਾਪੇ ਵਿੱਚ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਯੋਜਨਾ ਹੈ ਜਿਸ ਦੇ ਤਹਿਤ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਇਹ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2015 ਨੂੰ ਸ਼ੁਰੂ ਕੀਤੀਆਂ ਸਨ। ਆਓ ਜਾਣਦੇ ਹਾਂ ਕਿ ਇਨ੍ਹਾਂ ਸਕੀਮਾਂ ਨੇ ਹੁਣ ਤੱਕ ਦੀ ਕੀ ਸਥਿਤੀ ਹੈ?

ਪ੍ਰਧਾਨ ਮੰਤਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ 7 ਸਾਲ ਪੂਰੇ, ਜਾਣੋ ਕਿੰਨੇ ਲੋਕਾਂ ਨੂੰ ਮਿਲਿਆ ਲਾਭ

  • Share this:
ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਨਾਲ ਜੁੜੀਆਂ ਕਈ ਸਕੀਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਨੂੰ ਕਾਫੀ ਸਮ੍ਹਾਂ ਹੋ ਗਿਆ ਹੈ। ਪਰ ਮੌਜੂਦਾ ਸਮੇਂ ਵਿੱਚ ਇਨ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਤੇ ਅਟਲ ਪੈਨਸ਼ਨ ਯੋਜਨਾ (APY) ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ 7 ਸਾਲ ਪੂਰੇ ਹੋ ਚੁੱਕੇ ਹਨ। PMJJBY ਅਤੇ PMSBY ਘੱਟ ਲਾਗਤ ਵਾਲੀਆਂ ਬੀਮਾ ਯੋਜਨਾਵਾਂ ਹਨ। ਜਦੋਂ ਕਿ API ਬੁਢਾਪੇ ਵਿੱਚ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਯੋਜਨਾ ਹੈ ਜਿਸ ਦੇ ਤਹਿਤ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਇਹ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2015 ਨੂੰ ਸ਼ੁਰੂ ਕੀਤੀਆਂ ਸਨ। ਆਓ ਜਾਣਦੇ ਹਾਂ ਕਿ ਇਨ੍ਹਾਂ ਸਕੀਮਾਂ ਨੇ ਹੁਣ ਤੱਕ ਦੀ ਕੀ ਸਥਿਤੀ ਹੈ?

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ
ਦੱਸ ਦਈਏ ਕਿ PMSBY ਇੱਕ ਸਾਲ ਦੀ ਦੁਰਘਟਨਾ ਬੀਮਾ ਯੋਜਨਾ ਹੈ ਜਿਸ ਨੂੰ ਹਰ ਸਾਲ ਰਿਨਿਊ ਕੀਤਾ ਜਾਂਦਾ ਹੈ ਅਤੇ ਇਹ ਦੁਰਘਟਨਾ ਕਾਰਨ ਮੌਤ ਜਾਂ ਅਪਾਹਜਤਾ ਲਈ ਕਵਰੇਜ ਦੀ ਪੇਸ਼ਕਸ਼ ਕਰਦੀ ਹੈ। 18-70 ਸਾਲ ਦੀ ਉਮਰ ਵਰਗ ਦੇ ਵਿਅਕਤੀ ਜਿਨ੍ਹਾਂ ਦਾ ਬੈਂਕ ਜਾਂ ਡਾਕਖਾਨੇ ਵਿੱਚ ਬੱਚਤ ਖਾਤਾ ਹੈ, ਉਹ ਇਸ ਸਕੀਮ ਅਧੀਨ ਨਾਮ ਦਰਜ ਕਰਵਾਉਣ ਦੇ ਯੋਗ ਹਨ।

ਦੁਰਘਟਨਾ ਕਾਰਨ ਮੌਤ ਜਾਂ ਅਪੰਗਤਾ ਲਈ 2 ਲੱਖ (ਅੰਸ਼ਕ ਤੌਰ 'ਤੇ ਅਪੰਗਤਾ ਦੇ ਮਾਮਲੇ ਵਿੱਚ 1 ਲੱਖ ਰੁਪਏ) ਦਿੱਤੇ ਜਾਂਦੇ ਹਨ। ਮੰਤਰਾਲੇ ਨੇ ਕਿਹਾ, "27 ਅਪ੍ਰੈਲ, 2022 ਤੱਕ, ਯੋਜਨਾ ਦੇ ਤਹਿਤ ਨਾਮਾਂਕਣ 28.37 ਕਰੋੜ ਤੋਂ ਵੱਧ ਹੋ ਗਏ ਹਨ ਅਤੇ 97,227 ਦਾਅਵਿਆਂ ਲਈ 1,930 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ"।

ਅਟਲ ਪੈਨਸ਼ਨ ਯੋਜਨਾ
ਅਟਲ ਪੈਨਸ਼ਨ ਯੋਜਨਾ (APY) ਸਾਰੇ ਭਾਰਤੀਆਂ, ਖਾਸ ਤੌਰ 'ਤੇ ਗਰੀਬਾਂ, ਪਛੜੇ ਲੋਕਾਂ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਇੱਕ ਸਰਵਵਿਆਪਕ ਸਮਾਜਿਕ ਸੁਰੱਖਿਆ ਪ੍ਰਣਾਲੀ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਇਹ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਪਹਿਲ ਹੈ। APY ਦਾ ਪ੍ਰਬੰਧਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੁਆਰਾ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦੇ ਪ੍ਰਬੰਧਕੀ ਅਤੇ ਸੰਸਥਾਗਤ ਢਾਂਚੇ ਦੇ ਅਧੀਨ ਕੀਤਾ ਜਾਂਦਾ ਹੈ।

APY 18 ਤੋਂ 40 ਸਾਲ ਦੀ ਉਮਰ ਸਮੂਹ ਦੇ ਸਾਰੇ ਬੈਂਕ ਖਾਤਾ ਧਾਰਕਾਂ ਲਈ ਖੁੱਲ੍ਹੀ ਹੈ। ਹਾਲਾਂਕਿ, ਯੋਗਦਾਨ ਚੁਣੀ ਗਈ ਪੈਨਸ਼ਨ ਦੀ ਰਕਮ 'ਤੇ ਨਿਰਭਰ ਕਰਦਾ ਹੈ। ਸਕੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਲਾਭਪਾਤਰੀ ਦੁਆਰਾ ਕੀਤੇ ਗਏ ਯੋਗਦਾਨ ਦੇ ਆਧਾਰ 'ਤੇ, ਉਸ ਨੂੰ 60 ਸਾਲ ਦੀ ਉਮਰ ਵਿੱਚ ਘੱਟੋ-ਘੱਟ 1,000 ਰੁਪਏ, 2,000 ਰੁਪਏ, 3,000 ਰੁਪਏ, 4,000 ਰੁਪਏ, 5,000 ਰੁਪਏ ਦੀ ਮਾਸਿਕ ਪੈਨਸ਼ਨ ਮਿਲੇਗੀ। ਮੰਤਰਾਲੇ ਨੇ ਕਿਹਾ, "27 ਅਪ੍ਰੈਲ, 2022 ਤੱਕ, ਚਾਰ ਕਰੋੜ ਤੋਂ ਵੱਧ ਲੋਕ ਇਸ ਸਕੀਮ ਦੀ ਗਾਹਕੀ ਲੈ ਚੁੱਕੇ ਹਨ।"

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ
PMJJBY ਇੱਕ ਸਾਲ ਦੀ ਜੀਵਨ ਬੀਮਾ ਯੋਜਨਾ ਹੈ ਜਿਸ ਦਾ ਸਾਲ ਦਰ ਸਾਲ ਨਵੀਨੀਕਰਨ ਕੀਤਾ ਜਾਂਦਾ ਹੈ ਅਤੇ ਇਹ ਯੋਜਨਾ ਕਿਸੇ ਕਾਰਨ ਕਰਕੇ ਮੌਤ ਹੋਣ 'ਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। 18-50 ਸਾਲ ਦੀ ਉਮਰ ਦੇ ਉਹ ਵਿਅਕਤੀ ਜਿਨ੍ਹਾਂ ਦਾ ਬੈਂਕ ਜਾਂ ਡਾਕਖਾਨੇ ਵਿੱਚ ਬੱਚਤ ਖਾਤਾ ਹੈ, ਉਹ ਇਸ ਸਕੀਮ ਅਧੀਨ ਨਾਮ ਦਰਜ ਕਰਵਾਉਣ ਦੇ ਯੋਗ ਹਨ। ਇਹ ਇੱਕ ਪ੍ਰੀਮੀਅਮ ਅਧਾਰਤ ਯੋਜਨਾ ਹੈ ਅਤੇ 50 ਸਾਲ ਦੀ ਉਮਰ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕ 55 ਸਾਲ ਦੀ ਉਮਰ ਤੱਕ ਇਸ ਕਵਰ ਦਾ ਲਾਭ ਲੈ ਸਕਦੇ ਹਨ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਇਸ ਯੋਜਨਾ ਦੇ ਤਹਿਤ ਨਾਮਾਂਕਣ 27 ਅਪ੍ਰੈਲ, 2022 ਤੱਕ 12.76 ਕਰੋੜ ਤੋਂ ਵੱਧ ਗਿਆ ਹੈ ਅਤੇ 5,76,121 ਦਾਅਵਿਆਂ ਲਈ 11,522 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।" ਇਸ ਸਕੀਮ ਤਹਿਤ 330 ਰੁਪਏ ਪ੍ਰਤੀ ਸਾਲ ਦੇ ਪ੍ਰੀਮੀਅਮ 'ਤੇ ਮੌਤ ਤੋਂ ਬਾਅਦ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ।
Published by:rupinderkaursab
First published: