Home /News /lifestyle /

Realme 10 4G ਸਮਾਰਟਫੋਨ ਦੀ ਕਨਫਿਗਰੇਸ਼ਨ 'ਤੇ ਹੋਰ ਜਾਣਕਾਰੀ ਹੋਈ ਲੀਕ, ਭਾਰਤ 'ਚ ਜਲਦੀ ਹੋਵੇਗਾ ਲਾਂਚ

Realme 10 4G ਸਮਾਰਟਫੋਨ ਦੀ ਕਨਫਿਗਰੇਸ਼ਨ 'ਤੇ ਹੋਰ ਜਾਣਕਾਰੀ ਹੋਈ ਲੀਕ, ਭਾਰਤ 'ਚ ਜਲਦੀ ਹੋਵੇਗਾ ਲਾਂਚ

Realme 10 4G ਸਮਾਰਟਫੋਨ ਦੀ ਕਨਫਿਗਰੇਸ਼ਨ ਤੇ ਹੋਰ ਜਾਣਕਾਰੀ ਹੋਈ ਲੀਕ, ਭਾਰਤ 'ਚ ਜਲਦੀ ਹੋਵੇਗਾ ਲਾਂਚ

Realme 10 4G ਸਮਾਰਟਫੋਨ ਦੀ ਕਨਫਿਗਰੇਸ਼ਨ ਤੇ ਹੋਰ ਜਾਣਕਾਰੀ ਹੋਈ ਲੀਕ, ਭਾਰਤ 'ਚ ਜਲਦੀ ਹੋਵੇਗਾ ਲਾਂਚ

Realme ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਗਲੋਬਲ ਮਾਰਕੀਟ ਵਿੱਚ ਆਪਣਾ ਸ਼ਾਨਦਾਰ ਸਮਾਰਟਫੋਨ Realme 10 4G ਪੇਸ਼ ਕੀਤਾ ਸੀ। ਇਸ ਡਿਵਾਈਸ 'ਚ FHD+ AMOLED ਡਿਸਪਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ MediaTek Helio G-ਸੀਰੀਜ਼ ਦਾ ਪਾਵਰਫੁੱਲ ਪ੍ਰੋਸੈਸਰ ਮੌਜੂਦ ਹੈ। ਹਾਲਾਂਕਿ, Realme 10 ਨੂੰ ਅਜੇ ਭਾਰਤ ਵਿੱਚ ਲਾਂਚ ਨਹੀਂ ਕੀਤਾ ਗਿਆ ਹੈ, ਪਰ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਨੂੰ ਜਲਦੀ ਹੀ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਲੀਕ ਹੋਈ ਜਾਣਕਾਰੀ ਦੇ ਮੁਤਾਬਕ ਇਸ 4ਜੀ ਸਮਾਰਟਫੋਨ ਨੂੰ ਤਿੰਨ ਸਟੋਰੇਜ ਵੇਰੀਐਂਟ ਦੇ ਨਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਇਸ ਦਾ ਬੇਸ ਵੇਰੀਐਂਟ 4GB + 64GB, ਮਿਡ ਵੇਰੀਐਂਟ 4GB + 128GB ਅਤੇ ਟਾਪ ਵੇਰੀਐਂਟ 8GB + 256GB ਸਟੋਰੇਜ ਵਾਲਾ ਹੋਵੇਗਾ।

Realme 10 4G ਦੀ ਲੀਕ ਹੋਈ ਜਾਣਕਾਰੀ : Realme 10 ਸਮਾਰਟਫੋਨ ਵਿੱਚ ਇੱਕ 6.4-ਇੰਚ FHD + AMOLED ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 2,400 x 1,080 ਪਿਕਸਲ ਹੈ ਅਤੇ 90Hz ਦੀ ਰਿਫਰੈਸ਼ ਰੇਟ ਹੈ। ਇਸ ਦੀ ਸਕਰੀਨ 1,000 nits ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪਾਵਰ ਲਈ ਹੈਂਡਸੈੱਟ ਨੂੰ MediaTek Helio G99 ਪ੍ਰੋਸੈਸਰ ਦੇ ਨਾਲ 256GB ਸਟੋਰੇਜ ਦਿੱਤੀ ਗਈ ਹੈ। ਫੋਨ ਐਂਡਰਾਇਡ 12 ਬੇਸਡ Realme UI 3.0 ਨੂੰ ਸਪੋਰਟ ਕਰਦਾ ਹੈ। ਹੁਣ ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। ਇਸ ਵਿੱਚ ਪਹਿਲਾ 50MP ਅਤੇ ਦੂਜਾ 2MP ਲੈਂਸ ਹੈ। ਜਦਕਿ ਸੈਲਫੀ ਲਈ 16MP ਕੈਮਰਾ ਦਿੱਤਾ ਗਿਆ ਹੈ।

ਬੈਟਰੀ ਅਤੇ ਹੋਰ ਵਿਸ਼ੇਸ਼ਤਾਵਾਂ

Realme 10 4G ਸਮਾਰਟਫੋਨ 5000mAh ਬੈਟਰੀ ਦੇ ਨਾਲ ਆਉਂਦਾ ਹੈ, ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਚਾਰਜਿੰਗ ਲਈ ਇਸ ਵਿੱਚ ਇੱਕ USB ਟਾਈਪ-ਸੀ ਪੋਰਟ ਹੈ। ਇਸ ਤੋਂ ਇਲਾਵਾ ਹੈਂਡਸੈੱਟ 'ਚ ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ ਅਤੇ GPS ਦਿੱਤੇ ਗਏ ਹਨ। ਜੇਕਰ ਹਾਲ ਹੀ ਦੀਆਂ ਰਿਪੋਰਟਾਂ ਦੀ ਮੰਨੀਏ ਤਾਂ Realme 10 4G ਦੀ ਕੀਮਤ 15,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਨੂੰ ਕਈ ਕਲਰ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ Realme 10 ਦੇ ਗਲੋਬਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 229 ਡਾਲਰ ਯਾਨੀ ਕਰੀਬ 18,700 ਰੁਪਏ ਹੈ।

Published by:Drishti Gupta
First published:

Tags: Realme, Smartphone, Tech News, Tech updates