ਸਾਡੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਇੱਕ-ਦੂਜੇ ਨਾਲ ਜੁੜੀਆਂ ਹੁੰਦੀਆਂ ਹਨ, ਅਜਿਹੀ ਸਥਿਤੀ ਵਿੱਚ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸੇ ਤਰ੍ਹਾਂ ਗਰਦਨ ਦੇ ਦਰਦ ਦੀ ਸਮੱਸਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਿਉਂਕਿ ਇਸ ਨੂੰ ਥੋੜਾ ਜਿਹਾ ਨਜ਼ਰਅੰਦਾਜ਼ ਕਰਨਾ ਵੀ ਸਿਰ ਦਰਦ ਅਤੇ ਕਮਰ ਦਰਦ ਦਾ ਕਾਰਨ ਬਣ ਜਾਂਦਾ ਹੈ। ਲੰਬੇ ਸਮੇਂ ਤੱਕ ਇੱਕੋ ਆਸਣ ਵਿੱਚ ਬੈਠਣਾ ਜਾਂ ਗਲਤ ਕਸਰਤ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ।
ਇਸ ਦਰਦ ਕਾਰਨ ਰੋਜ਼ਾਨਾ ਦੇ ਕੰਮਕਾਜ 'ਤੇ ਕਾਫੀ ਅਸਰ ਪੈਂਦਾ ਹੈ, ਜਦਕਿ ਜੇਕਰ ਇਹ ਜ਼ਿਆਦਾ ਦਿਨ ਰਹੇ ਤਾਂ ਦਰਦ ਅਸਹਿ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਦਨ ਦੇ ਦਰਦ ਜਿਸ ਨੂੰ ਤੁਸੀਂ ਇੱਕ ਆਮ ਗੱਲ ਸਮਝ ਰਹੇ ਹੋ, ਅਸਲ ਵਿੱਚ ਥਾਇਰਾਇਡ ਵਧਣ, ਦਿਲ ਦੀ ਸਮੱਸਿਆ ਜਾਂ ਕਿਸੇ ਹੋਰ ਸਿਹਤ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਗਰਦਨ ਵਿੱਚ ਦਰਦ ਆਮ ਤੌਰ 'ਤੇ ਖਰਾਬ ਆਸਣ, ਤਣਾਅ, ਮਾਸਪੇਸ਼ੀਆਂ ਵਿੱਚ ਤਣਾਅ, ਓਸਟੀਓਆਰਥਾਈਟਿਸ, ਨਰਵ ਡਿਸਕ ਦਾ ਦਬਾਅ, ਮੋਚ, ਰੀੜ੍ਹ ਦੀ ਹੱਡੀ ਦੀ ਸੱਟ, ਡਿਪਰੈਸ਼ਨ ਆਦਿ ਕਾਰਨਾਂ ਕਰਕੇ ਹੁੰਦਾ ਹੈ। ਗਰਦਨ ਦੇ ਦਰਦ ਨੂੰ ਦੂਰ ਕਰਨ ਲਈ ਸਟ੍ਰੈਚਿੰਗ, ਜੀਵਨਸ਼ੈਲੀ ਵਿੱਚ ਬਦਲਾਅ ਅਤੇ ਦਵਾਈਆਂ ਆਦਿ ਦਾ ਸਹਾਰਾ ਲਿਆ ਜਾ ਸਕਦਾ ਹੈ।
ਗਰਦਨ ਦੇ ਦਰਦ ਲਈ ਕੁੱਝ ਘਰੇਲੂ ਉਪਚਾਰ ਅਪਣਾਏ ਜਾ ਸਕਦੇ ਹਨ।
-ਜੇਕਰ ਗਰਦਨ 'ਚ ਦਰਦ ਹੈ ਤਾਂ ਤੁਸੀਂ ਸਟ੍ਰੈਚਿੰਗ ਤਕਨੀਕ ਦੀ ਮਦਦ ਨਾਲ ਆਰਾਮ ਪਾ ਸਕਦੇ ਹੋ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਦੇ ਲਈ ਕਿਸੇ ਮਾਹਿਰ ਦੀ ਮਦਦ ਲਓ। ਨਹੀਂ ਤਾਂ ਦਰਦ ਵੀ ਵਧ ਸਕਦਾ ਹੈ।
-ਜਦੋਂ ਦਕਜਨ ਵਿੱਚ ਦਰਦ ਹੋਵੇ ਤਾਂ ਪਹਿਲਾਂ ਗਰਮ ਪਾਣੀ ਨਾਲ ਤੇ ਫਿਰ ਠੰਡੇ ਪਾਣੀ ਨਾਲ ਸੇਕ ਕਰੋ। ਇਸ ਨੂੰ ਕੁਝ ਸਮੇਂ ਲਈ ਲਗਾਤਾਰ ਕਰੋ। ਹੌਲੀ-ਹੌਲੀ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਦਰਦ ਤੋਂ ਰਾਹਤ ਮਿਲੇਗੀ।
-ਕਈ ਵਾਰ ਲਗਾਤਾਰ ਕੰਮ ਕਰਨ ਕਰਕੇ ਵੀ ਗਰਦਨ ਦੀਆਂ ਮਾਂਸਪੇਸ਼ੀਆਂ ਵਿੱਚ ਅਕੜਾਅ ਹੋ ਸਕਦਾ ਹੈ। ਇਸ ਲਈ ਪਰਿਆਪਤ ਮਾਤਰਾ ਵਿੱਚ ਆਰਾਮ ਕਰੋ ਤੇ ਭਾਰੀ ਵਜ਼ਨ ਨਾ ਚੁੱਕੋ । ਜੇਕਰ ਤੁਹਾਨੂੰ ਫਿਰ ਵੀ ਰਾਹਤ ਨਹੀਂ ਮਿਲਦੀ ਤਾਂ ਡਾਕਟਰ ਦੀ ਸਲਾਹ ਲਓ। ਕਿਉਂਕਿ ਇਹ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਵੀ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Lifestyle