Home /News /lifestyle /

Cervical : ਲਗਾਤਾਰ ਬੈਠਣ ਨਾਲ ਹੋ ਸਕਦਾ ਹੈ ਸਰਵਾਈਕਲ, ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਚਾਅ

ਜੇਕਰ ਤੁਸੀਂ ਗਰਦਨ ਜਾਂ ਪਿੱਠ ਦੇ ਲਗਾਤਾਰ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ ਇਸ ਦਾ ਇੱਕ ਕਾਰਨ ਸਰਵਾਈਕਲ (cervical) ਵੀ ਹੋ ਸਕਦਾ ਹੈ। ਸਰਵਾਈਕਲ ਦਾ ਦਰਦ ਪ੍ਰਮੁੱਖ ਤੌਰ 'ਤੇ ਛੇ ਤੋਂ ਅੱਠ ਘੰਟੇ ਲਗਾਤਾਰ ਇੱਕ ਜਗ੍ਹਾ ਬੈਠ ਕੇ ਕੰਮ ਕਰਨ ਨਾਲ ਹੁੰਦਾ ਹੈ। ਪਿੱਠ ਦਰਦ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਲਗਾਤਾਰ ਇੱਕੋ ਥਾਂ 'ਤੇ ਬੈਠਣਾ ਹੈ।

ਹੋਰ ਪੜ੍ਹੋ ...
  • Share this:

ਜਦੋਂ ਕੋਈ ਵਿਅਕਤੀ ਗਰਦਨ ਨੂੰ ਥੋੜ੍ਹਾ ਝੁਕਾ ਕੇ ਲਗਾਤਾਰ ਪੰਜ ਤੋਂ ਛੇ ਘੰਟੇ ਜਾਂ ਇਸ ਤੋਂ ਵੱਧ ਸਮਾਂ ਕੰਮ ਕਰਦਾ ਹੈ, ਤਾਂ ਅਜਿਹੇ ਵਿਅਕਤੀ ਵਿੱਚ ਸਰਵਾਈਕਲ ਸਪੋਂਡਿਲੋਸਿਸ (Cervical spondylosis) ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਕਰਕੇ ਵਿਅਕਤੀ ਨੂੰ ਚੱਕਰ ਵੀ ਮਹਿਸੂਸ ਹੋ ਸਕਦੇ ਹਨ। ਇਸ ਤੋਂ ਇਲਾਵਾ ਸਰਵਾਈਕਲ ਸਪੋਂਡਿਲੋਸਿਸ ਦੀ ਪਛਾਣ ਹੋਰ ਕਈ ਲੱਛਣਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸਦੇ ਲੱਛਣ ਬਾਰੇ-

ਸਰਵਾਈਕਲ ਸਪੋਂਡਿਲੋਸਿਸ ਦੇ ਲੱਛਣ

ਸਰਵਾਈਕਲ ਦਰਦ (Cervical pain) ਮੋਢਿਆਂ, ਕਮਰ ਦੇ ਉੱਪਰਲੇ ਹਿੱਸੇ, ਕਮਰ ਦੇ ਮੱਧ ਵਿੱਚ ਕਿਤੇ ਵੀ ਹੋ ਸਕਦਾ ਹੈ।ਇਸ ਵਿੱਚ ਚੱਕਰ ਆਉਣਾ, ਮਾਈਗਰੇਨ, ਹਲਕਾ ਦਰਦ ਜਾਂ ਤੇਜ਼ ਦਰਦ ਜਾਂ ਨੀਂਦ ਆਉਣ ਵਰਗੇ ਲੱਛਣ ਦੇਖੇ ਜਾ ਸਕਦੇ ਹਨ। ਜੇਕਰ ਤੁਸੀਂ ਕੋਈ ਅਜਿਹਾ ਕੰਮ ਕਰ ਰਹੇ ਹੋ ਜਿਸ ਲਈ ਬੈਠਣ ਦੀ ਲੋੜ ਹੋਵੇ, ਤਾਂ ਕੁਰਸੀ 'ਤੇ ਬੈਠਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਲਗਾਤਾਰ ਕੁਰਸੀ ਉਤੇ ਬੈਠਣ ਸਮੇਂ ਧਿਆਨਦੇਣਯੋਗ ਗੱਲਾਂ

  1. ਜਦੋਂ ਤੁਸੀਂ ਕੁਰਸੀ 'ਤੇ ਬੈਠੇ ਹੁੰਦੇ ਹੋ, ਤਾਂ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ।

  2. ਪੈਰਾਂ ਨੂੰ ਜ਼ਮੀਨ 'ਤੇ ਸਿੱਧਾ ਰੱਖੋ।

  3. ਕੁਰਸੀ 'ਤੇ ਬੈਠਣ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ।

  4. ਆਪਣੀ ਰੀੜ੍ਹ ਦੀ ਹੱਡੀ ਅਤੇ ਗਰਦਨ ਨੂੰ ਸਿੱਧਾ ਰੱਖੋ।

  5. ਲਗਾਤਾਰ ਇੱਕੋ ਸਥਿਤੀ ਵਿੱਚ ਨਾ ਬੈਠੋ।

  6. ਆਪਣੇ ਲੈਪਟਾਪ ਤੋਂ ਇੰਨੀ ਦੂਰੀ ਰੱਖੋ ਕਿ ਗਰਦਨ ਨੂੰ ਝੁਕਣਾ ਨਾ ਪਵੇ।

  7. ਹਰ 20 ਮਿੰਟਾਂ ਬਾਅਦ, ਆਪਣੀ ਕੁਰਸੀ ਤੋਂ ਉੱਠੋ ਅਤੇ ਇਧਰ-ਉਧਰ ਥੋੜ੍ਹੀ ਜਿਹੀ ਸੈਰ ਕਰੋ।

  8. ਲੈਪਟਾਪ ਦੀ ਸਕਰੀਨ ਨੂੰ ਲਗਾਤਾਰ ਦੇਖਦੇ ਨਾ ਰਹੋ।

  9. ਹਰ ਰੋਜ਼ ਸਵੇਰੇ ਕੰਮ 'ਤੇ ਜਾਣ ਤੋਂ ਪਹਿਲਾਂ ਅੱਧਾ ਘੰਟਾ ਕਸਰਤ ਕਰੋ। ਇਸਦੇ ਨਾਲ ਹੀ ਕੁਝ ਆਸਣ ਠੀਕ ਕਰਨ ਵਾਲੀ ਕਸਰਤ ਕਰੋ ਅਤੇ ਜਿੱਥੋਂ ਤੱਕ ਹੋ ਸਕੇ ਫੁੱਟਰੇਸਟ ਦੀ ਵਰਤੋਂ ਕਰੋ।

Published by:rupinderkaursab
First published:

Tags: Health, Health care, Health care tips, Health news, Health tips, Lifestyle

ਅਗਲੀ ਖਬਰ