Home /News /lifestyle /

Heeng Water: ਹਿੰਗ ਦੇ ਪਾਣੀ ਦਾ ਕਰੋ ਸੇਵਨ, ਭਾਰ ਘੱਟਣ ਦੇ ਨਾਲ-ਨਾਲ ਪਾਚਨ ਵੀ ਰਹੇਗਾ ਠੀਕ

Heeng Water: ਹਿੰਗ ਦੇ ਪਾਣੀ ਦਾ ਕਰੋ ਸੇਵਨ, ਭਾਰ ਘੱਟਣ ਦੇ ਨਾਲ-ਨਾਲ ਪਾਚਨ ਵੀ ਰਹੇਗਾ ਠੀਕ

Heeng Water: ਹਿੰਗ ਦੇ ਪਾਣੀ ਦਾ ਕਰੋ ਸੇਵਨ, ਭਾਰ ਘੱਟਣ ਦੇ ਨਾਲ-ਨਾਲ ਪਾਚਨ ਵੀ ਰਹੇਗਾ ਠੀਕ

Heeng Water: ਹਿੰਗ ਦੇ ਪਾਣੀ ਦਾ ਕਰੋ ਸੇਵਨ, ਭਾਰ ਘੱਟਣ ਦੇ ਨਾਲ-ਨਾਲ ਪਾਚਨ ਵੀ ਰਹੇਗਾ ਠੀਕ

Benefits Of Heeng Water:  ਹਿੰਗ (asafoetida) ਸਿਹਤ ਲਈ ਬਹੁਤ ਹੀ ਲਾਭਦਾਇਕ ਹੈ। ਇਹ ਸਾਡੀ ਪਾਚਨ ਕਿਰਿਆ ਵਾਸਤੇ ਬਹੁਤ ਹੀ ਗੁਣਕਾਰੀ ਹੈ। ਅਕਸਰ ਹੀ ਭੋਜਨ ਦਾ ਸੁਆਦ ਵਧਾਉਣ ਲਈ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਿੰਗ ਦੇ ਕਈ ਫਾਇਦੇ ਹਨ। ਹਿੰਗ ਦੀ ਵਰਤੋਂ ਨਾਲ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ​​ਕਰ ਸਕਦੇ ਹੋ ਅਤੇ ਇਸ ਦੇ ਨਾਲ ਹੀ ਹਿੰਗ ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

ਹੋਰ ਪੜ੍ਹੋ ...
  • Share this:
Benefits Of Heeng Water:  ਹਿੰਗ (asafoetida) ਸਿਹਤ ਲਈ ਬਹੁਤ ਹੀ ਲਾਭਦਾਇਕ ਹੈ। ਇਹ ਸਾਡੀ ਪਾਚਨ ਕਿਰਿਆ ਵਾਸਤੇ ਬਹੁਤ ਹੀ ਗੁਣਕਾਰੀ ਹੈ। ਅਕਸਰ ਹੀ ਭੋਜਨ ਦਾ ਸੁਆਦ ਵਧਾਉਣ ਲਈ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਿੰਗ ਦੇ ਕਈ ਫਾਇਦੇ ਹਨ। ਹਿੰਗ ਦੀ ਵਰਤੋਂ ਨਾਲ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ​​ਕਰ ਸਕਦੇ ਹੋ ਅਤੇ ਇਸ ਦੇ ਨਾਲ ਹੀ ਹਿੰਗ ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਹਿੰਗ ਵਿੱਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਸਾਡੀ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਵਿਚ ਵੀ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਹਿੰਗ ਦੇ ਪਾਣੀ ਦੇ ਅਨੇਕਾਂ ਲਾਭ ਅਤੇ ਇਸਨੂੰ ਬਣਾਉਣ ਦਾ ਸਹੀ ਤਰੀਕਾ-

ਦਿਨਾਂ ਵਿੱਚ ਘਟੇਗਾ ਭਾਰ

ਅੱਜ ਕੱਲ੍ਹ ਮੋਟਾਪਾ ਬਹੁਤ ਲੋਕਾਂ ਦੀ ਸਮੱਸਿਆ ਹੈ। ਨੌਜਵਾਨ ਭਾਰ ਘਟਾਉਣ ਲਈ ਜਿੰਮ ਵਿਚ ਜਾਂਦੇ ਹਨ। ਇਸ ਤੋਂ ਇਲਾਵਾ ਮੋਟਾਪੇ ਤੋਂ ਛੁਕਰਾਰਾ ਪਾਉਣ ਲਈ ਲੋਕ ਕਈ ਹੋਰ ਤਰੀਕੇ ਅਪਣਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ ਬੈਠੇ ਵੀ ਆਪਣਾ ਭਾਰ ਘੱਟ ਕਰ ਸਕਦੇ ਹੋ। ਘਰ ਦੀ ਰਸੋਈ ਵਿੱਚ ਮੌਜੂਦ ਹਿੰਗ ਤੁਹਾਡੇ ਭਾਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਦੇ ਖਰਾਬ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦੀ ਹੈ ਅਤੇ ਇਸਦੇ ਸੇਵਨ ਨਾਲ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ।

ਮਜ਼ਬੂਤ ਪਾਚਨ ਸਿਸਟਮ

ਹਿੰਗ ਪਾਚਨ ਕਿਰਿਆ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਿੰਗ ਦੀ ਵਰਤੋਂ ਕਰਨ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​​​ਹੁੰਦੀ ਹੈ ਅਤੇ ਸਰੀਰ ਤੋਂ ਨੁਕਸਾਨਦੇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਨਿੱਕਲਦੇ ਰਹਿੰਦੇ ਹਨ। ਇਸ ਤਰ੍ਹਾਂ ਪੇਟ ਦੀਆਂ ਕਈ ਬਿਮਾਰੀਆਂ ਤੋਂ ਤੁਹਾਡਾ ਬਚਾਅ ਰਹਿੰਦਾ ਹੈ।

ਸਰਦੀ ਜ਼ੁਕਾਮ ਲਈ ਫ਼ਾਇਦੇਮੰਦ

ਜ਼ੁਕਾਮ ਹੋਣ 'ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ। ਜੇਕਰ ਬਦਲਦੇ ਮੌਸਮ 'ਚ ਠੰਡ ਕਾਰਨ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਤਾਂ ਹਿੰਗ ਬਹੁਤ ਹੀ ਫ਼ਾਇਦੇ ਮੰਦ ਹੈ। ਇਹ ਸਾਹ ਦੀ ਸਮੱਸਿਆ ਨੂੰ ਦੂਰ ਕਰਨ 'ਚ ਮੱਦਦ ਕਰਦੀ ਹੈ।

ਸਿਰ ਦਰਦ

ਸਿਰ ਦਰਦ ਹੋਣ 'ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ, ਹਿੰਗ 'ਚ ਐਂਟੀ-ਇੰਫਲੇਮੇਟਰੀ ਤੱਤ ਹੁੰਦਾ ਹੈ, ਜਿਸ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਸਿਰ ਦੀਆਂ ਖੂਨ ਦੀਆਂ ਨਾੜੀਆਂ 'ਚ ਸੋਜ ਆ ਗਈ ਹੈ ਤਾਂ ਹਿੰਗ ਇਸ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੀ ਹੈ। ਇਸ ਲਈ ਸਮੇਂ-ਸਮੇਂ 'ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ।

ਹਿੰਗ ਦਾ ਪਾਣੀ ਬਣਾਉਣ ਦਾ ਸਹੀ ਤਰੀਕਾ

ਹਿੰਗ ਦਾ ਪਾਣੀ ਬਣਾਉਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗਲਾਸ ਕੋਸੇ ਪਾਣੀ ਲਓ ਅਤੇ ਉਸ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਹਿੰਗ ਨੂੰ ਮਿਲਾਓ। ਇਸ ਤਿਆਰ ਘੋਲ ਨੂੰ ਖਾਲੀ ਪੇਟ ਪੀਣਾ ਚਾਹੀਦਾ ਹੈ, ਜਿਸ ਨਾਲ ਨਾ ਸਿਰਫ ਫਾਇਦਾ ਹੁੰਦਾ ਹੈ, ਸਗੋਂ ਇਹ ਪੇਟ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
Published by:rupinderkaursab
First published:

Tags: Health, Health care, Health care tips, Health news, Health tips, Lifestyle, Lose weight, Weight, Weight loss

ਅਗਲੀ ਖਬਰ