Home /News /lifestyle /

ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਭਿੰਡੀ ਦਾ ਸੇਵਨ, ਜਾਣੋ ਭਿੰਡੀ ਦੇ ਮਾਂ ਤੇ ਬੱਚੇ ਲਈ ਲਾਭ

ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਭਿੰਡੀ ਦਾ ਸੇਵਨ, ਜਾਣੋ ਭਿੰਡੀ ਦੇ ਮਾਂ ਤੇ ਬੱਚੇ ਲਈ ਲਾਭ

ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਭਿੰਡੀ ਦਾ ਸੇਵਨ !

ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਭਿੰਡੀ ਦਾ ਸੇਵਨ !

ਡਾਕਟਰ ਵੀ ਗਰਭਵਤੀ ਔਰਤ ਨੂੰ ਖਾਣ ਪੀਣ ਸੰਬੰਧੀ ਵਿਸ਼ੇਸ਼ ਹਦਾਇਤਾਂ ਦਿੰਦੇ ਹਨ। ਮਾਂ ਦੀ ਖ਼ੁਰਾਕ ਦਾ ਪ੍ਰੋਟੀਨ, ਫਾਈਬਰ ਆਦਿ ਨਾਲ ਭਰਪੂਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਮਾਂ ਤੇ ਬੱਚੇ ਦੋਹਾਂ ਨੂੰ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਤੱਤ ਪ੍ਰਾਪਤ ਹੋ ਸਕਣ।

  • Share this:

Benefits Of Okra During Pregnancy: ਜਣਨ ਕਿਰਿਆ (Reproductive function) ਸਾਡੇ ਜਹਾਨ ਨੂੰ ਵੱਸਦਾ ਰੱਖਣ ਵਾਲੀ ਇਕ ਕੁਦਰਤੀ ਪ੍ਰਕਿਰਿਆ ਹੈ। ਜਦ ਇਕ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦਾ ਖਾਣ ਪੀਣ ਇਸ ਸਮੁੱਚੀ ਪ੍ਰਕਿਰਿਆ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸੇ ਲਈ ਡਾਕਟਰ ਵੀ ਗਰਭਵਤੀ ਔਰਤ ਨੂੰ ਖਾਣ ਪੀਣ ਸੰਬੰਧੀ ਵਿਸ਼ੇਸ਼ ਹਦਾਇਤਾਂ ਦਿੰਦੇ ਹਨ। ਮਾਂ ਦੀ ਖ਼ੁਰਾਕ ਦਾ ਪ੍ਰੋਟੀਨ, ਫਾਈਬਰ ਆਦਿ ਨਾਲ ਭਰਪੂਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਮਾਂ ਤੇ ਬੱਚੇ ਦੋਹਾਂ ਨੂੰ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਤੱਤ ਪ੍ਰਾਪਤ ਹੋ ਸਕਣ।

ਅੱਜ ਇਕ ਅਜਿਹੀ ਸਬਜ਼ੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਗਰਭਵਤੀ ਔਰਤ ਦੀ ਖ਼ੁਰਾਕ ਦਾ ਹਿੱਸਾ ਬਣ ਸਕਦੀ ਹੈ। ਇਹ ਸਬਜੀ ਭਿੰਡੀ (Ladyfinger) ਹੈ, ਜੋ ਕਿ ਔਰਤਾਂ ਨੂੰ ਆਮਤੌਰ 'ਤੇ ਪਸੰਦ ਵੀ ਹੁੰਦੀ ਹੈ।

ਜਾਣਕਾਰੀ ਅਨੁਸਾਰ ਭਿੰਡੀ ਵਿਚ ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡ੍ਰੇਟ ਵਰਗੇ ਖਣਿਜ ਪਦਾਰਥ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ਅਤੇ ਭਿੰਡੀ ਵਿਟਾਮਿਨ ਸੀ, ਬੀ3, ਬੀ9, ਪੋਟਾਸ਼ੀਅਮ, ਕੈਲਸ਼ੀਅਮ ਦਾ ਇਕ ਚੰਗਾ ਸ੍ਰੋਤ ਹੁੰਦੀ ਹੈ। ਇਸੇ ਕਾਰਨ ਗਰਭ ਅਵਸਥਾ ਦੌਰਾਨ ਇਸਦਾ ਸੇਵਨ ਲਾਭਦਾਇਕ ਹੁੰਦਾ ਹੈ।

ਭਿੰਡੀ ਨੂੰ ਅਸੀਂ ਆਮਤੌਰ 'ਤੇ ਸਬਜ਼ੀ ਦੇ ਰੂਪ ਵਿਚ ਖਾਂਦੇ ਹਾਂ ਪਰ ਇਸਨੂੰ ਸਲਾਦ ਜਾਂ ਆਚਾਰ ਵਜੋਂ ਵੀ ਖਾਧਾ ਜਾ ਸਕਦਾ ਹੈ। ਭਿੰਡੀ ਮਾਂ ਤੇ ਬੱਚੇ ਦੋਹਾਂ ਦੇ ਬਲੱਡ ਸ਼ੂਗਰ ਲੈਵਲ ਤੇ ਕੰਟਰੋਲ ਕਰਦੀ ਹੈ। ਇਸ ਸਦਕਾ ਇਹ ਬੱਚੇ ਨੂੰ ਜਮਾਂਦਰੂ ਇਕਲਾਂਗਤਾਵਾਂ ਤੋਂ ਬਚਾਉਂਦੀ ਹੈ।

ਗਰਭ ਅਵਸਥਾ ਦੌਰਾਨ ਭਿੰਡੀ ਖਾਣ ਦੇ ਫਾਇਦਿਆਂ ਨੂੰ ਬਿਆਨ ਕਰਦਿਆਂ MomJunction.com ਉੱਪਰ ਦੱਸਿਆ ਗਿਆ ਹੈ ਕਿ ਭਿੰਡੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਵਿਚ ਸਹਾਈ ਹੁੰਦੀ ਹੈ। ਘੁਲਣਸ਼ੀਲ ਫਾਈਬਰ ਪਾਚਣ ਪ੍ਰਣਾਲੀ ਵਿਚ ਸੁਧਾਰ ਕਰਦੀ ਹੈ, ਜਿਸ ਕਾਰਨ ਸਰੀਰ ਵਿਚ ਪੋਸ਼ਕ ਤੱਤ ਚੰਗੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ। ਇਸ ਨਾਲ ਮਾਂ ਅਤੇ ਬੱਚੇ ਦੋਹਾਂ ਦੇ ਸਿਹਤ ਲਈ ਚੰਗੇ ਸਿੱਟੇ ਨਿਕਲਦੇ ਹਨ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭਿੰਡੀ ਫੋਲੇਟ ਦਾ ਵੀ ਇਕ ਚੰਗਾ ਸਰੋਤ ਹੈ। ਫੋਲੇਟ ਇਕ ਅਜਿਹਾ ਖ਼ੁਰਾਕੀ ਤੱਤ ਹੈ ਜੋ ਬੱਚਿਆਂ ਨੂੰ ਅਪੰਗਤਾ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ ਕਿਉਂ ਜੋ ਇਹ ਡੀਐਨਏ ਅਤੇ ਲਾਲ ਰਕਤਾਣੂਆਂ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਭਿੰਡੀ ਵਿਚ ਮੌਜੂਦ ਵਿਟਾਮਿਨ ਸੀ ਬੱਚੇ ਦੇ ਸਰੀਰ ਵਿਚੋਂ ਬੇਲੋੜੀ ਆਇਰਨ ਦੀ ਮਾਤਰਾ ਨੂੰ ਸੋਖਦਾ ਹੈ ਜਿਸ ਨਾਲ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਇਹ ਵਿਟਾਇਮ ਬੱਚੇ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਜਿਸ ਸਦਕਾ ਨਿਰੰਤਰ ਸਰੀਰਕ ਵਿਕਾਸ ਸੰਭਵ ਹੁੰਦਾ ਹੈ।

Published by:Tanya Chaudhary
First published:

Tags: Diet, Food, Healthy lifestyle, Pregnancy