Home /News /lifestyle /

ਸਿਹਤਮੰਦ ਸਰੀਰ ਤੇ ਮਜ਼ਬੂਤ ਹੱਡੀਆਂ ਲਈ ਬ੍ਰੋਕਲੀ ਦਾ ਕਰੋ ਸੇਵਨ, ਹੋਵੇਗਾ ਫਾਇਦਾ

ਸਿਹਤਮੰਦ ਸਰੀਰ ਤੇ ਮਜ਼ਬੂਤ ਹੱਡੀਆਂ ਲਈ ਬ੍ਰੋਕਲੀ ਦਾ ਕਰੋ ਸੇਵਨ, ਹੋਵੇਗਾ ਫਾਇਦਾ

ਸਿਹਤਮੰਦ ਸਰੀਰ ਤੇ ਮਜ਼ਬੂਤ ਹੱਡੀਆਂ ਲਈ ਬ੍ਰੋਕਲੀ ਦਾ ਕਰੋ ਸੇਵਨ, ਹੋਵੇਗਾ ਫਾਇਦਾ

ਸਿਹਤਮੰਦ ਸਰੀਰ ਤੇ ਮਜ਼ਬੂਤ ਹੱਡੀਆਂ ਲਈ ਬ੍ਰੋਕਲੀ ਦਾ ਕਰੋ ਸੇਵਨ, ਹੋਵੇਗਾ ਫਾਇਦਾ

ਸਬਜ਼ੀਆਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਕਮੀਆਂ ਪੂਰੀਆਂ ਹੁੰਦੀਆਂ ਹਨ। ਦੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਤੋਂ ਖੁਰਾਕ ਵਿੱਚ ਬ੍ਰੋਕਲੀ (Broccoli)ਦਾ ਮਹੱਤਵ ਵੱਧ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਜ਼ਿਆਦਾਤਰ ਲੋਕ ਜਾਣਦੇ ਹਨ ਕਿ ਬ੍ਰੋਕਲੀ (Broccoli) ਸਿਹਤ ਲਈ ਫਾਇਦੇਮੰਦ ਹੁੰਦੀ ਹੈ ਪਰ ਕਿਸ ਤਰ੍ਹਾਂ ਫਾਇਦੇਮੰਦ ਹੈ ਇਹ ਹਰ ਕੋਈ ਨਹੀਂ ਜਾਣਦਾ।

ਹੋਰ ਪੜ੍ਹੋ ...
  • Share this:

ਇਸ ਲਈ ਅਸੀਂ ਤੁਹਾਨੂੰ ਬ੍ਰੋਕਲੀ (Broccoli) ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ। ਬ੍ਰੋਕਲੀ (Broccoli) ਇੱਕ ਹਰੀ ਸਬਜ਼ੀ ਹੈ ਜੋ ਫੁੱਲ ਗੋਭੀ ਵਰਗੀ ਦਿਖਾਈ ਦਿੰਦੀ ਹੈ। ਇਹ ਫਾਈਬਰ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਜ਼ਿੰਕ, ਸੇਲੇਨਿਅਮ, ਵਿਟਾਮਿਨ ਏ, ਸੀ ਦੇ ਨਾਲ-ਨਾਲ ਪੌਲੀਫੇਨੌਲ, ਕਵੇਰਸੀਟਿਨ ਅਤੇ ਗਲੂਕੋਸਾਈਡਸ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ (Broccoli) ਨੂੰ ਪਕਾ ਕੇ ਖਾਣ ਤੋਂ ਇਲਾਵਾ ਇਸ ਨੂੰ ਕੱਚਾ ਭਾਵ ਸਲਾਦ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ। ਸੁਆਦ ਅਤੇ ਕਈ ਗੁਣਾਂ ਨਾਲ ਭਰਪੂਰ ਬ੍ਰੋਕਲੀ (Broccoli) ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿੱਚ ਸਮਰੱਥ ਹੈ। ਵੈਬਐਮਡੀ ਦੇ ਅਨੁਸਾਰ, ਬ੍ਰੋਕਲੀ (Broccoli) ਡਾਇਬਟੀਜ਼, ਕੈਂਸਰ, ਸਿਜ਼ੋਫ੍ਰੇਨੀਆ ਤੋਂ ਇਲਾਵਾ ਓਸਟੀਓਆਰਥਾਈਟਿਸ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਹੱਡੀਆਂ ਲਈ ਫਾਇਦੇਮੰਦ
ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਕਾਰਨ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਬ੍ਰੋਕਲੀ (Broccoli) ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ। ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਦੀ ਵਰਤੋਂ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਇਮਿਊਨਿਟੀ ਨੂੰ ਵਧਾਓ
ਬ੍ਰੋਕਲੀ (Broccoli) ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਸੁਧਾਰਦਾ ਹੈ ਤੇ ਨਾਲ ਹੀ ਇਹ ਇਮਿਊਨਿਟੀ ਵਧਾਉਣ 'ਚ ਵੀ ਮਦਦ ਕਰਦੀ ਹੈ। ਜਿਸ ਨਾਲ ਸਰੀਰ ਨੂੰ ਇਨਫੈਕਸ਼ਨ ਦੇ ਖਿਲਾਫ ਲੜਨ ਲਈ ਤਾਕਤ ਮਿਲਦੀ ਹੈ।

ਸ਼ੂਗਰ ਅਤੇ ਮੋਟਾਪੇ ਨੂੰ ਕੰਟਰੋਲ ਕਰੇ
ਬ੍ਰੋਕਲੀ (Broccoli) ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਬ੍ਰੋਕਲੀ (Broccoli) ਨੂੰ ਜ਼ਰੂਰ ਸ਼ਾਮਲ ਕਰੋ, ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਸਾਬਤ ਹੋਵੇਗੀ।

ਭਾਰ ਘਟਾਉਣ ਵਿੱਚ ਮਦਦਗਾਰ
ਭਾਰ ਘਟਾਉਣ ਲਈ ਤੁਸੀਂ ਬ੍ਰੋਕਲੀ (Broccoli) ਦਾ ਸੇਵਨ ਕਰ ਸਕਦੇ ਹੋ। ਇਸ 'ਚ ਮੌਜੂਦ ਫਾਈਬਰ ਅਤੇ ਪੋਟਾਸ਼ੀਅਮ ਭਾਰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਸਰਦੀਆਂ ਵਿੱਚ ਤੁਸੀਂ ਬ੍ਰੋਕਲੀ (Broccoli) ਦਾ ਸੂਪ ਬਣਾ ਕੇ ਪੀ ਸਕਦੇ ਹੋ, ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।

ਜਿਗਰ ਲਈ ਫਾਇਦੇਮੰਦ
ਬ੍ਰੋਕਲੀ (Broccoli) ਦਾ ਸੇਵਨ ਕਰਕੇ ਤੁਸੀਂ ਆਪਣੇ ਲੀਵਰ ਨੂੰ ਵੀ ਸਿਹਤਮੰਦ ਰੱਖ ਸਕਦੇ ਹੋ। ਇਸ ਵਿੱਚ ਮੌਜੂਦ ਐਂਟੀ-ਕੈਂਸਰ ਅਤੇ ਹੈਪੇਟੋਪ੍ਰੋਟੈਕਟਿਵ ਲੀਵਰ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਬ੍ਰੋਕਲੀ (Broccoli) ਦੀ ਵਰਤੋਂ ਤੁਸੀਂ ਸਲਾਦ, ਸੂਪ ਅਤੇ ਸਬਜ਼ੀ ਦੇ ਰੂਪ ਵਿੱਚ ਕਰ ਸਕਦੇ ਹੋ।
Published by:rupinderkaursab
First published:

Tags: Health benefits, Health care tips, Health news, Heatlh

ਅਗਲੀ ਖਬਰ