
ਦਿਲ ਤੇ ਦਿਮਾਗ਼ ਲਈ ਬਹੁਤ ਲਾਭਦਾਇਕ ਹੈ ਨਿੰਬੂ ਅਤੇ ਹਲਦੀ, ਜਾਣੋ ਇਸਦੇ ਅਨੇਕਾਂ ਫ਼ਾਇਦੇ
ਹਲਦੀ ਅਤੇ ਨਿੰਬੂ ਕਈ ਤਰੀਕਿਆਂ ਨਾਲ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਫਾਇਦੇਮੰਦ ਹੁੰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਨਿੰਬੂ ਅਤੇ ਹਲਦੀ ਦਾ ਇਕੱਠੇ ਸੇਵਨ ਕੀਤਾ ਜਾਵੇ ਤਾਂ ਸਰੀਰ ਤੋਂ ਕਈ ਸਮੱਸਿਆਵਾਂ ਅਤੇ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। OnlyMyHealth ਦੇ ਅਨੁਸਾਰ, ਨਿੰਬੂ ਅਤੇ ਹਲਦੀ ਦੇ ਫਾਇਦੇ ਸਰੀਰ ਵਿੱਚ ਜੋੜਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਪਾਚਨ ਤੱਕ ਹਰ ਚੀਜ਼ ਲਈ ਹਨ। ਇੰਨਾਂ ਹੀ ਨਹੀਂ ਇਹ ਲੀਵਰ ਨੂੰ ਸਿਹਤਮੰਦ ਰੱਖਣ, ਸਰੀਰ ਨੂੰ ਡੀਟੌਕਸ ਕਰਨ, ਭਾਰ ਘਟਾਉਣ 'ਚ ਵੀ ਬਹੁਤ ਫਾਇਦੇਮੰਦ ਹੈ। ਤਾਂ ਆਓ ਜਾਣਦੇ ਹਾਂ ਹਲਦੀ ਅਤੇ ਨਿੰਬੂ ਦਾ ਸੇਵਨ ਦੇ ਸਾਡੀ ਸਿਹਤ ਲਈ ਕੀ ਲਾਭ ਹਨ-
ਲਿਵਰਡੀਟੌਕਸ ਲਈ ਲਾਭਦਾਇਕ
ਨਿੰਬੂ ਅਤੇ ਹਲਦੀ ਦਾ ਸੇਵਨ ਲਿਵਰ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ ਅਤੇ ਇਹ ਸਾਡੇ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ 'ਚ ਵੀ ਕਾਫੀ ਮਦਦ ਕਰਦੇ ਹਨ। ਜਿਸ ਨਾਲ ਲੀਵਰ ਸਾਫ਼ ਰਹਿੰਦਾ ਹੈ ਅਤੇ ਤੰਦਰੁਸਤ ਰਹਿੰਦਾ ਹੈ। ਲਿਵਰ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਨਿੰਬੂ ਦੇ ਰਸ ਵਿੱਚ ਹਲਦੀ ਅਤੇ ਥੋੜ੍ਹੀ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ।ਨਿੰਬੂ ਅਤੇ ਹਲਦੀ ਦਾ ਨਿਯਮਤ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
ਮੋਟਾਪਾ ਘਟਦਾ ਹੈ
ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਹਲਦੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਨਿੰਬੂ ਦੇ ਰਸ ਵਿੱਚ ਸ਼ਹਿਦ ਅਤੇ ਹਲਦੀ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਮੋਟਾਪੇ ਦੀ ਸਮੱਸਿਆ ਜਲਦੀ ਦੂਰ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਦੀਆਂ ਸਮੱਸਿਆਵਾਂ ਵਿੱਚ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ।
ਚਮੜੀ ਲਈ ਲਾਭਦਾਇਕ
ਨਿੰਬੂ ਅਤੇ ਹਲਦੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਨਿੰਬੂ ਦੇ ਰਸ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਤੁਸੀਂ ਇਸ ਨੂੰ ਫੇਸ ਮਾਸਕ ਅਤੇ ਫੇਸ ਪੈਕ ਦੇ ਤੌਰ 'ਤੇ ਵੀ ਵਰਤ ਸਕਦੇ ਹੋ।
ਦਿਲ ਲਈ ਚੰਗਾ
ਨਿੰਬੂ ਅਤੇ ਹਲਦੀ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਜੇਕਰ ਦਿਲ 'ਚ ਬਲੌਕੇਜ ਦੀ ਸਮੱਸਿਆ ਹੈ ਤਾਂ ਨਿੰਬੂ ਦੇ ਨਾਲ ਹਲਦੀ ਅਤੇ ਸ਼ਹਿਦ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਹਲਦੀ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ ਅਤੇ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ।
ਮਾਨਸਿਕ ਸਿਹਤ ਲਈ ਫਾਇਦੇਮੰਦ
ਨਿੰਬੂ ਅਤੇ ਹਲਦੀ ਦਾ ਪਾਣੀ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਦਾ ਸੇਵਨ ਮੂਡ ਸਵਿੰਗ ਨੂੰ ਕੰਟਰੋਲ ਕਰਨ ਅਤੇ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਹਲਦੀ ਅਤੇ ਨਿੰਬੂ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਡਿਪ੍ਰੈਸੈਂਟ ਗੁਣ ਵੀ ਹੁੰਦੇ ਹਨ ਜੋ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।