Home /News /lifestyle /

ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਦੁਲਹਾ-ਦੁਲਹਨ ਵਿੱਚ ਵਧਿਆ ਵਿਵਾਦ, 'ਤੇ ਫਿਰ ਹੋਇਆ ਕੁਝ ਅਜਿਹਾ...

ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਦੁਲਹਾ-ਦੁਲਹਨ ਵਿੱਚ ਵਧਿਆ ਵਿਵਾਦ, 'ਤੇ ਫਿਰ ਹੋਇਆ ਕੁਝ ਅਜਿਹਾ...

ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਦੁਲਹਾ-ਦੁਲਹਨ ਵਿੱਚ ਵਧਿਆ ਵਿਵਾਦ, ਤੇ ਫਿਰ... (ਫਾਈਲ ਫੋਟੋ)

ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਦੁਲਹਾ-ਦੁਲਹਨ ਵਿੱਚ ਵਧਿਆ ਵਿਵਾਦ, ਤੇ ਫਿਰ... (ਫਾਈਲ ਫੋਟੋ)

ਘਰ ਦੇ ਵਿਆਹ ਵਿੱਚ ਖੂਬ ਤਿਆਰੀਆਂ ਕਰਨੀਆਂ ਪੈਂਦੀਆਂ ਹਨ ਜਿਵੇਂ ਵਿਆਹ ਲਈ ਪੈਲੇਸ, ਖਾਣੇ ਦਾ ਇੰਤਜਾਮ, ਸਜਾਵਟ, ਖਰੀਦਦਾਰੀ, ਵਿਆਹ ਦਾ ਪਹਿਰਾਵਾ, ਮੇਕਅਪ ਅਤੇ ਸਭ ਤੋਂ ਮਹੱਤਵਪੂਰਨ ਮਹਿਮਾਨਾਂ ਦੀ ਲਿਸਟ। ਇਨ੍ਹਾਂ ਕੰਮਾਂ ਵਿੱਚ ਹੀ ਜ਼ਿਆਦਾ ਸਮਾਂ ਨਿਕਲ ਜਾਂਦਾ ਹੈ। ਸਭ ਤੋਂ ਵੱਧ ਸਮਾਂ ਲੱਗਦਾ ਹੈ ਇਹ ਫੈਸਲਾ ਕਰਨ ਵਿੱਚ ਕੀ ਕਿਸ ਨੂੰ ਬੁਲਾਇਆ ਜਾਣਾ ਹੈ? ਕਈ ਵਾਰ ਅਜਿਹੀ ਲਿਸਟ ਬਣਾਉਂਦਿਆਂ ਪਰਿਵਾਰਕ ਮੈਂਬਰਾਂ ਵਿੱਚ ਝੜਪ ਵੀ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਹੈ ਜਿਥੇ ਦੁਲਹਨ ਨੇ ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਆਪਣੇ ਮੰਗੇਤਰ ਨਾਲ ਚਰਚਾ ਸ਼ੁਰੂ ਕਰ ਦਿੱਤੀ ਅਤੇ ਹਾਲਾਤ ਵਿਗੜ ਗਏ।

ਹੋਰ ਪੜ੍ਹੋ ...
 • Share this:

  ਕਾਰਨ ਇਹ ਸੀ ਕਿ ਦੁਲਹਨ ਨੇ ਮਹਿਮਾਨਾਂ ਦੀ ਲਿਸਟ ਵਿੱਚ ਆਪਣੇ ਸੌਤੇਲੇ ਭੈਣ-ਭਰਾਵਾਂ ਦੇ ਨਾਂ ਵੀ ਲਿਖੇ ਹੋਏ ਸਨ, ਜਿਸ ਨੂੰ ਦੇਖ ਕੇ ਲਾੜੇ ਨੇ ਉਸ 'ਤੇ ਕੈਂਚੀ ਚਲਾ ਦਿੱਤੀ ਅਤੇ ਕਿਹਾ ਕਿ ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਆ ਸਕਦੇ ਹਨ। ਉਸ ਨੇ ਇਹ ਵੀ ਕਿਹਾ ਕਿ ਦੁਲਹਨ ਦੇ ਭੈਣ-ਭਰਾ ਉਸ ਦਾ ਪਰਿਵਾਰ ਨਹੀਂ ਹਨ। ਇਹ ਸੁਣ ਕੇ ਦੁਲਹਨ ਨੂੰ ਮੰਗੇਤਰ 'ਤੇ ਗੁੱਸਾ ਆ ਗਿਆ ਤੇ ਫਿਰ ਦੋਵੇਂ ਮਹਿਮਾਨਾਂ ਦੀ ਸੂਚੀ ਨੂੰ ਲੈ ਕੇ ਇਸ ਤਰ੍ਹਾਂ ਉਲਝ ਗਏ ਕਿ ਹੁਣ ਦੁਲਹਨ ਨੇ ਮੰਗੇਤਰ ਵੱਲੋਂ ਕੀਤੇ ਗਏ ਝਗੜੇ ਅਤੇ ਇਤਰਾਜ਼ ਨੂੰ ਸੁਲਝਾਉਣ ਲਈ ਸੋਸ਼ਲ ਸਾਈਟ ਰੈੱਡਡਿਟ 'ਤੇ ਲੋਕਾਂ ਤੋਂ ਰਾਏ ਮੰਗੀ।

  ਮਹਿਮਾਨ ਸੂਚੀ 'ਤੇ ਸਹਿਮਤੀ

  Reddit 'ਤੇ ਆਪਣੀ ਸਮੱਸਿਆ ਨੂੰ ਸਾਂਝਾ ਕਰਦੇ ਹੋਏ, ਦੁਲਹਨ ਨੇ ਯੂਜ਼ਰਜ਼ ਨੂੰ ਦੱਸਿਆ ਕਿ ਗੈਸਟ ਲਿਸਟ ਨੂੰ ਲੈ ਕੇ ਉਸਦਾ ਅਤੇ ਉਸਦੇ ਮੰਗੇਤਰ ਦਾ ਝਗੜਾ ਹੋਇਆ ਸੀ। ਹਾਲਾਂਕਿ ਇਸ ਤੋਂ ਇਲਾਵਾ ਦੋਵਾਂ ਵਿਚਾਲੇ ਕੋਈ ਦਰਾਰ ਜਾਂ ਅਸਹਿਮਤੀ ਨਹੀਂ ਹੈ। ਫਿਰ ਵੀ, ਉਸ ਨੂੰ ਇਹ ਗੱਲ ਪਸੰਦ ਨਹੀਂ ਆਈ, ਮੰਗੇਤਰ ਨੇ ਦੁਲਹਨ ਨੂੰ ਪੁੱਛੇ ਬਿਨਾਂ ਮਹਿਮਾਨ ਸੱਦਾ ਰੱਦ ਕਰ ਦਿੱਤਾ। ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਹ ਆਪਣੀਆਂ ਸੌਤੇਲੀਆਂ ਭੈਣਾਂ ਨੂੰ ਵਿਆਹ ਵਿਚ ਬੁਲਾਵੇ। ਅਸਲ ਵਿੱਚ ਦੁਲਹਨ ਇੱਕ ਵੱਡੇ ਪਰਿਵਾਰ ਵਿੱਚ ਰਹਿੰਦੀ ਹੈ ਜਿੱਥੇ ਵਿਆਹ ਵਿੱਚ ਭੈਣ-ਭਰਾ ਨੂੰ ਨਾ ਸੱਦਣਾ ਇੱਕ ਬਹੁਤ ਮਾੜਾ ਮੰਨਿਆ ਜਾਂਦਾ ਹੈ ਪਰ ਉਸ ਦਾ ਮੰਗੇਤਰ ਉਸ ਦੀ ਗੱਲ ਸਮਝਣ ਲਈ ਤਿਆਰ ਨਹੀਂ ਹੈ।

  ਯੂਜ਼ਰਸ ਦੀ ਸਲਾਹ

  ਦੁਲਹਨ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ ਉਸ ਦੀਆਂ ਸੌਤੇਲੀਆਂ ਭੈਣਾਂ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਉਸ ਦੇ ਸਾਥੀ ਨੇ ਉਨ੍ਹਾਂ ਦਾ ਸੱਦਾ ਰੱਦ ਕਰ ਦਿੱਤਾ ਹੈ। ਇਹ ਸੁਣ ਕੇ ਉਹ ਨਾਰਾਜ਼ ਹੋ ਗਈ, ਫਿਰ ਮੰਗੇਤਰ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਕੋਈ ਵਿਕਲਪ ਨਹੀਂ ਸੀ ਕਿਉਂਕਿ ਸੂਚੀ ਨੂੰ ਛੋਟਾ ਕਰਨ ਦੀ ਲੋੜ ਸੀ। ਇਸ ਲਈ ਉਸ ਨੂੰ ਆਪਣੇ ਨਜ਼ਦੀਕੀ ਪਰਿਵਾਰ ਨੂੰ ਹੀ ਬੁਲਾਉਣ ਲਈ ਕਿਹਾ ਗਿਆ। ਹੁਣ ਯੂਜ਼ਰਜ਼ ਨੇ ਰਾਏ ਦਿੱਤੀ ਹੈ ਕਿ ਉਸ ਨੂੰ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਜੋ ਉਸ ਦੀ ਇੱਛਾ ਅਤੇ ਪਰਿਵਾਰ ਦਾ ਸਨਮਾਨ ਨਹੀਂ ਕਰਦਾ। ਵਿਆਹ ਤੋਂ ਪਹਿਲਾਂ ਵੀ ਉਹ ਉਸ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ, ਅਜਿਹੇ 'ਚ ਭਵਿੱਖ 'ਚ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।

  Published by:Rupinder Kaur Sabherwal
  First published:

  Tags: Bride, Fight, Groom, Marriage