Home /News /lifestyle /

ਅਕਸ਼ੈ ਕੁਮਾਰ 'ਤੇ ਫਿਲਮਾਏ ਸੜਕ ਸੁਰੱਖਿਆ ਵਿਗਿਆਪਨ ਤੇ ਭੱਖਿਆ ਵਿਵਾਦ, ਨਿਸ਼ਾਨੇ ਤੇ ਆਏ ਨਿਤਿਨ ਗਡਕਰੀ, ਜਾਣੋ ਕਿਉਂ

ਅਭਿਨੇਤਾ ਅਕਸ਼ੈ ਕੁਮਾਰ ਅਕਸਰ ਆਪਣੇ ਫ਼ਿਲਮਾਂ ਨੂੰ ਲੈ ਕਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਹੁਣ ਅਕਸ਼ੈ ਕੁਮਾਰ ਇਕ ਨਵੇਂ ਸੜਕ ਸੁਰੱਖਿਆ ਵਿਗਿਆਪਨ ਨੂੰ ਲੈ ਕੇ ਸੁਰਖੀਆਂ 'ਚ ਆਏ ਹਨ। ਆਮ ਲੋਕਾਂ ਤੋਂ ਲੈ ਕੇ ਸਾਰੇ ਸਿਆਸਤਦਾਨਾਂ ਨੇ ਇਸ ਵਿਗਿਆਪਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਦਾਜ ਨੂੰ ਉਤਸ਼ਾਹਿਤ ਕਰ ਰਿਹਾ ਹੈ। ਮਾਮਲਾ ਹੁਣ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਇਸ ਮਾਮਲੇ ਵਿੱਚ ਲੋਕਾਂ ਦੇ ਨਿਸ਼ਾਨੇ ਤੇ ਆਏ ਹਨ।

ਹੋਰ ਪੜ੍ਹੋ ...
  • Share this:

    ਵਿਗਿਆਪਨ 'ਚ ਕਿ ਹੈ?

    ਇਸ ਵਿਗਿਆਪਨ 'ਤੇ ਇਤਰਾਜ਼ ਉਠਾਏ ਜਾ ਰਹੇ ਹਨ ਕਿ ਇਹ ਦਾਜ ਨੂੰ ਉਤਸ਼ਾਹਿਤ ਕਰ ਰਿਹਾ ਹੈ। ਅਕਸ਼ੈ ਕੁਮਾਰ ਦੇ ਇਸ ਐਡ ਵੀਡੀਓ 'ਚ ਇਕ ਪਿਤਾ ਨੂੰ ਦੁਲਹਨ ਦੀ ਵਿਦਾਈ 'ਤੇ ਰੋਂਦੇ ਹੋਏ ਦਿਖਾਇਆ ਗਿਆ ਹੈ। ਉਦੋਂ ਹੀ ਅਭਿਨੇਤਾ ਅਕਸ਼ੈ ਕੁਮਾਰ ਇੱਕ ਪੁਲਿਸ ਵਾਲੇ ਦੇ ਰੂਪ ਵਿੱਚ ਉੱਥੇ ਆਉਂਦਾ ਹੈ ਅਤੇ ਪਿਤਾ ਨੂੰ ਤਾਅਨੇ ਮਾਰਦਾ ਹੈ ਕਿ ਉਹ ਨਵ-ਵਿਆਹੇ ਜੋੜੇ ਨੂੰ ਸਿਰਫ਼ ਦੋ ਏਅਰਬੈਗ ਵਾਲੀ ਕਾਰ ਵਿੱਚ ਭੇਜ ਰਹੇ ਹਨ। ਕਿਹਾ ਜਾਂਦਾ ਹੈ ਕਿ ਬੇਟੀ ਦੀ ਸੁਰੱਖਿਆ ਚਾਹੁੰਦੇ ਹੋ ਤਾਂ 6 ਏਅਰ ਬੈਗ ਵਾਲੀ ਕਾਰ ਦਿਓ।

    ਗਡਕਰੀ ਵਿਗਿਆਪਨ ਨੂੰ ਸੋਸ਼ਲ ਮੀਡਿਆ 'ਤੇ ਕੀਤਾ ਸ਼ੇਅਰ

    ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਨਵੇਂ ਵਿਗਿਆਪਨ ਨੂੰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਤਾਰੀਫ ਵੀ ਕੀਤੀ ਹੈ। ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।

    ਦਰਅਸਲ ਮਾਮਲਾ ਇਹ ਹੈ ਕਿ ਦੇਸ਼ ਦੇ ਵੱਡੇ ਕਾਰੋਬਾਰੀ ਅਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਹਾਲ ਹੀ 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਦਾ ਮੁੱਦਾ ਹਰ ਪਾਸੇ ਚਰਚਾ 'ਚ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਸੜਕ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਸੜਕ ਸੁਰੱਖਿਆ ਨੂੰ ਲੈ ਕੇ ਐਕਟਰ ਅਕਸ਼ੈ ਕੁਮਾਰ 'ਤੇ ਫਿਲਮਾਏ ਗਏ ਕਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ।

    ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ

    ਇਸ ਇਸ਼ਤਿਹਾਰ ਦੇ ਆਉਣ ਤੋਂ ਬਾਅਦ ਇੰਟਰਨੈੱਟ 'ਤੇ ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ। ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਇਸ ਇਸ਼ਤਿਹਾਰ ਨੂੰ "ਸਮੱਸਿਆ" ਦੱਸਦੇ ਹੋਏ ਟਵੀਟ ਕੀਤਾ ਹੈ - "ਅਜਿਹੇ ਰਚਨਾਤਮਕਾਂ ਨੂੰ ਕੌਣ ਪਾਸ ਕਰਦਾ ਹੈ? ਕੀ ਸਰਕਾਰ ਕਾਰ ਦੀ ਸੁਰੱਖਿਆ ਦੇ ਪਹਿਲੂ ਨੂੰ ਉਤਸ਼ਾਹਿਤ ਕਰਨ ਲਈ ਪੈਸਾ ਖਰਚ ਕਰ ਰਹੀ ਹੈ ਜਾਂ ਇਸ ਇਸ਼ਤਿਹਾਰ ਰਾਹੀਂ ਦਾਜ ਦੀ ਬੁਰਾਈ ਅਤੇ ਅਪਰਾਧਿਕ ਕਾਰਵਾਈ ਨੂੰ ਉਤਸ਼ਾਹਿਤ ਕਰ ਰਹੀ ਹੈ?

    Published by:Drishti Gupta
    First published:

    Tags: ADVERTISEMENT, Akshay Kumar, Business, Cars, Hindi controversy, Hindi Films, Nitin Gadkari