Corn Poha Recipe: ਪੋਹਾ ਇੱਕ ਮਸ਼ਹੂਰ ਭਾਰਤੀ ਡਿਸ਼ ਹੈ, ਇਸ ਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਲੋਕ ਬੜੇ ਚਾਅ ਨਾਲ ਖਾਂਦੇ ਹਨ। ਵੈਸੇ ਤਾਂ ਇਸ ਨੂੰ ਹੁਣ ਪੂਰੇ ਦੇਸ਼ ਵਿੱਚ ਅਲੱਗ ਅਲੱਗ ਤਰੀਕੇ ਨਾਲ ਬਣਾਇਆ ਜਾਂਦਾ ਹੈ। ਪੋਹੇ ਪ੍ਰਤੀ ਪਿਆਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹੋ ਕਿ ਹਰ ਸਾਲ 7 ਜੂਨ ਨੂੰ ਪੋਹਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਡਿਸ਼ ਦੇ ਇੱਕ ਵੱਖਰੇ ਰੂਪ ਬਾਰੇ ਦੱਸਾਂਗੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੱਕੀ ਦੇ ਪੋਹੇ ਦੀ। ਸਵਾਦ ਅਤੇ ਸਿਹਤ ਨਾਲ ਭਰਪੂਰ ਮੱਕੀ ਦਾ ਪੋਹਾ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ। ਮੱਕੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਪੇਟ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ, ਜਦੋਂ ਕਿ ਪੋਹਾ ਪਾਚਨ ਦੇ ਪੱਖੋਂ ਵੀ ਬਹੁਤ ਹਲਕਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੱਕੀ ਦੇ ਪੋਹੇ ਨੂੰ ਨਾਸ਼ਤੇ ਵਜੋਂ ਵੀ ਖਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮੱਕੀ ਦਾ ਪੋਹਾ ਬਣਾਇਣ ਦੀ ਵਿਧੀ...
ਮੱਕੀ ਦਾ ਪੋਹਾ ਬਣਾਉਣ ਲਈ ਸਮੱਗਰੀ
ਉਬਾਲੀ ਹੋਈ ਮੱਕੀ - 1/2 ਕੱਪ, ਪੋਹਾ - 2 ਕੱਪ, ਪਿਆਜ਼ - 1, ਹਲਦੀ - 1/2 ਚਮਚ, ਰਾਈ - 1 ਚਮਚ, ਹਰੀ ਮਿਰਚ - 2, ਹਰਾ ਧਨੀਆ ਕੱਟਿਆ ਹੋਇਆ - 2 ਚਮਚ, ਦੁੱਧ - 2 ਚਮਚ, ਖੰਡ - 2 ਚੱਮਚ, ਨਿੰਬੂ ਦਾ ਰਸ - 2 ਚੱਮਚ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ, ਸਜਾਵਟ ਲਈ ਇੱਕ ਟਮਾਟਰ ਬਾਰੀਕ ਕੱਟਿਆ ਹੋਇਆ , 1/2 ਪਿਆਜ਼ ਬਾਰੀਕ ਕੱਟਿਆ ਹੋਇਆ, ਨਮਕੀਨ ਸੇਵ - 1/4 ਕੱਪ
ਮੱਕੀ ਦਾ ਪੋਹਾ ਬਣਾਉਣ ਦੀ ਵਿਧੀ : ਜੇਕਰ ਤੁਸੀਂ ਨਾਸ਼ਤੇ ਵਿੱਚ ਮੱਕੀ ਦਾ ਪੋਹਾ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪੋਹੇ ਨੂੰ ਸਾਫ਼ ਕਰ ਲਓ ਅਤੇ ਉਸ ਨੂੰ ਧੋ ਕੇ ਛਾਣ ਲਓ। ਇਸ ਤੋਂ ਬਾਅਦ ਪੋਹੇ ਨੂੰ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਪਿਆਜ਼, ਟਮਾਟਰ, ਹਰੀ ਮਿਰਚ ਅਤੇ ਹਰੇ ਧਨੀਏ ਦੀਆਂ ਪੱਤੀਆਂ ਨੂੰ ਬਾਰੀਕ ਕੱਟ ਲਓ। ਇਸ ਤੋਂ ਬਾਅਦ ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਸਰ੍ਹੋਂ ਦੇ ਦਾਣੇ ਪਾ ਕੇ ਤੜਨ ਦਿਓ। ਇਸ ਤੋਂ ਬਾਅਦ ਬਾਰੀਕ ਕੱਟਿਆ ਪਿਆਜ਼ ਅਤੇ ਹਰੀ ਮਿਰਚ ਪਾਓ ਅਤੇ ਪਿਆਜ਼ ਦੇ ਨਰਮ ਅਤੇ ਹਲਕੇ ਭੂਰੇ ਹੋਣ ਤੱਕ ਭੁੰਨ ਲਓ। ਜਦੋਂ ਪਿਆਜ਼ ਨਰਮ ਹੋ ਜਾਵੇ ਤਾਂ ਇਸ 'ਚ ਉਬਲੀ ਹੋਈ ਸਵੀਟ ਕੌਰਨ (ਮੱਕੀ) ਪਾ ਦਿਓ ਅਤੇ ਹਿਲਾਉਂਦੇ ਹੋਏ 1-2 ਮਿੰਟ ਤੱਕ ਭੁੰਨ ਲਓ। ਮੱਕੀ ਨੂੰ ਭੁੰਨਣ ਤੋਂ ਬਾਅਦ ਇਸ ਵਿਚ ਭਿੱਜੇ ਹੋਏ ਪੋਹੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਹਿਲਾਉਂਦੇ ਹੋਏ 2 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਇਸ 'ਚ ਹਲਦੀ, ਚੀਨੀ, ਨਿੰਬੂ, ਹਰੇ ਧਨੀਏ ਦੇ ਪੱਤੇ ਅਤੇ ਸਵਾਦ ਮੁਤਾਬਕ ਨਮਕ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਕੁਝ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਹੁਣ ਇੱਕ ਸਰਵਿੰਗ ਬਾਊਲ ਵਿੱਚ ਮੱਕੀ ਦੇ ਪੋਹੇ ਪਾਓ ਅਤੇ ਬਾਰੀਕ ਕੱਟੇ ਹੋਏ ਟਮਾਟਰ, ਪਿਆਜ਼ ਅਤੇ ਸੇਵ ਨਾਲ ਗਾਰਨਿਸ਼ ਕਰੋ। ਲਓ ਜੀ ਤੁਹਾਡਾ ਗਰਮਾ-ਗਰਮ ਮੱਕੀ ਦਾ ਪੋਹਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Lifestyle, Recipe