Corn Rava Appe Recipe: ਜੇ ਤੁਸੀਂ ਹਰ ਰੋਜ਼ ਇੱਕ ਤਰ੍ਹਾਂ ਦਾ ਨਾਸ਼ਤਾ ਕਰ ਕੇ ਥੱਕ ਹਏ ਹੋ ਤਾਂ ਤੁਸੀਂ ਆਪਣੇ ਨਾਸ਼ਤੇ ਵਿੱਚ ਕੁੱਝ ਸਾਊਥ ਇੰਡੀਅਨ ਅਜ਼ਮਾ ਸਕਦੇ ਹੋ। ਜੇਕਰ ਤੁਸੀਂ ਕੁਝ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਕੋਰਨ ਅੱਪੇ ਦੀ ਰੈਸਿਪੀ ਅਜ਼ਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਅੱਪੇ ਬਹੁਤ ਹੀ ਸਿਹਤਮੰਦ ਅਤੇ ਜਲਦੀ ਬਣਨ ਵਾਲੀ ਰੈਸਿਪੀ ਹੈ, ਜੋ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਹਾਲਾਂਕਿ, ਜ਼ਿਆਦਾਤਰ ਦੱਖਣ ਭਾਰਤੀ ਲੋਕ ਅੱਪੇ ਖਾਣਾ ਪਸੰਦ ਕਰਦੇ ਹਨ, ਜੋ ਅੰਦਰੋਂ ਨਰਮ ਅਤੇ ਫੁਲੇ ਹੁੰਦੇ ਹਨ। ਆਓ ਜਾਣਦੇ ਹਾਂ ਕੌਰਨ ਅੱਪੇ ਬਣਾਉਣ ਦੀ ਵਿਧੀ...
ਕੌਰਨ ਅੱਪੇ ਬਣਾਉਣ ਲਈ ਸਮੱਗਰੀ
ਰਵਾ - 2 ਕੱਪ, ਮੱਕੀ - 1 ਕੱਪ, ਲੱਸੀ - 1 ਗਲਾਸ, ਪਿਆਜ਼ ਕੱਟਿਆ ਹੋਇਆ - 1, ਹਰੀ ਮਿਰਚ ਕੱਟੀ ਹੋਈ - 2, ਹਰਾ ਧਨੀਆ, ਟਮਾਟਰ ਕੱਟਿਆ ਹੋਇਆ - 1, ਲਾਲ ਮਿਰਚ ਪਾਊਡਰ - 1/4 ਚਮਚ, ਜੀਰਾ - 1/2 ਚਮਚ, ਬੇਕਿੰਗ ਸੋਡਾ - ਲੋੜ ਅਨੁਸਾਰ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ, ਪਾਣੀ - ਲੋੜ ਅਨੁਸਾਰ
ਕੌਰਨ ਅੱਪੇ ਬਣਾਉਣ ਦੀ ਵਿਧੀ
-ਇੱਕ ਵੱਡਾ ਕਟੋਰਾ ਲਓ ਅਤੇ ਇਸ ਵਿੱਚ ਰਵਾ ਪਾਓ। ਇਸ ਤੋਂ ਬਾਅਦ ਰਵਾ 'ਚ ਲੱਸੀ ਅਤੇ ਸਵਾਦ ਮੁਤਾਬਕ ਨਮਕ ਪਾਓ ਅਤੇ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
-ਹੁਣ ਕਟੋਰੇ ਨੂੰ ਢੱਕ ਕੇ ਅੱਧੇ ਘੰਟੇ ਲਈ ਇਕ ਪਾਸੇ ਰੱਖ ਦਿਓ।
-ਨਿਸ਼ਚਿਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਓ ਅਤੇ ਇੱਕ ਵਾਰ ਫਿਰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਹਿਲਾਓ।
-ਹੁਣ ਇਸ ਵਿਚ ਬਾਰੀਕ ਕੱਟਿਆ ਪਿਆਜ਼, ਮੱਕੀ, ਟਮਾਟਰ, ਹਰੀ ਮਿਰਚ, ਹਰਾ ਧਨੀਆ ਪਾ ਕੇ ਮਿਕਸ ਕਰ ਲਓ।
-ਇਸ ਤੋਂ ਬਾਅਦ ਇਸ ਮਿਸ਼ਰਣ 'ਚ ਲਾਲ ਮਿਰਚ ਪਾਊਡਰ, ਜੀਰਾ ਪਾਓ। ਅੰਤ ਵਿੱਚ ਮਿਸ਼ਰਣ ਵਿੱਚ ਬੇਕਿੰਗ ਸੋਡਾ ਮਿਲਾਓ।
-ਹੁਣ ਅੱਪੇ ਬਣਾਉਣ ਲਈ ਇਸ ਲਈ ਜੋ ਸਪੈਸ਼ਲ ਬਰਤਨ ਆਉਂਦਾ ਹੈ ਉਹ ਲਓ ਅਤੇ ਇਸ ਦੇ ਸਾਰੇ ਛੇਕਾਂ ਨੂੰ ਤੇਲ ਨਾਲ ਗਰੀਸ ਕਰੋ।
-ਹੁਣ ਚਮਚ ਦੀ ਮਦਦ ਨਾਲ ਤਿਆਰ ਕੀਤੇ ਬੈਟਰ ਨੂੰ ਬਰਤਨ 'ਚ ਪਾਓ ਅਤੇ 10 ਮਿੰਟ ਤੱਕ ਗੈਸ 'ਤੇ ਪਕਾਉਣ ਲਈ ਰੱਖੋ।
-10 ਮਿੰਟ ਬਾਅਦ ਬਰਤਨ ਨੂੰ ਖੋਲ੍ਹੋ ਅਤੇ ਅੱਪੇ ਨੂੰ ਪਲਟ ਕੇ ਦੂਜੇ ਪਾਸੇ ਤੋਂ ਪਕਾ ਲਓ।
-5 ਮਿੰਟ ਬਾਅਦ ਗੈਸ ਬੰਦ ਕਰ ਦਿਓ। ਸਵਾਦਿਸ਼ਟ ਕੌਰਨ ਅੱਪੇ ਨਾਸ਼ਤੇ ਲਈ ਤਿਆਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Lifestyle, Recipe