Home /News /lifestyle /

Dry Eyes: ਕੋਰੋਨਾ ਨਾਲ ਹੋ ਸਕਦੀ ਹੈ Dry Eyes ਦੀ ਸਮੱਸਿਆ, ਜਾਣੋ ਇਸਦੇ ਲੱਛਣ ਤੇ ਇਲਾਜ

Dry Eyes: ਕੋਰੋਨਾ ਨਾਲ ਹੋ ਸਕਦੀ ਹੈ Dry Eyes ਦੀ ਸਮੱਸਿਆ, ਜਾਣੋ ਇਸਦੇ ਲੱਛਣ ਤੇ ਇਲਾਜ

Dry Eyes: ਕੋਰੋਨਾ ਨਾਲ ਹੋ ਸਕਦੀ ਹੈ Dry Eyes ਦੀ ਸਮੱਸਿਆ, ਜਾਣੋ ਇਸਦੇ ਲੱਛਣ ਤੇ ਇਲਾਜ (ਫਾਈਲ ਫੋਟੋ)

Dry Eyes: ਕੋਰੋਨਾ ਨਾਲ ਹੋ ਸਕਦੀ ਹੈ Dry Eyes ਦੀ ਸਮੱਸਿਆ, ਜਾਣੋ ਇਸਦੇ ਲੱਛਣ ਤੇ ਇਲਾਜ (ਫਾਈਲ ਫੋਟੋ)

Dry Eyes unusual sign of COVID-19 :   ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਲੰਮੇ ਸਮੇਂ ਲਈ ਪ੍ਰਭਾਵਿਤ ਕੀਤਾ ਹੈ। ਇਸਦੇ ਸ਼ੁਰੂਆਤੀ ਲੱਛਣ ਮੁੱਖ ਤੌਰ ਉੱਤ ਸਾਹ ਪ੍ਰਣਾਲੀ ਨਾਲ ਸੰਬੰਧਤ ਹਨ। ਪਿਛਲੇ ਲੰਮੇ ਸਮੇਂ ਦੌਰਾਨ ਫੈਲੇ ਕੋਰੋਨਾ ਕਰਕੇ ਇਸ ਵਾਇਰਸ ਦੇ ਕਈ ਨਵੇਂ ਲੱਛਣ ਸਾਹਮਣੇ ਆਏ ਹਨ, ਜਿਨ੍ਹਾਂ ਦਾ ਸਬੰਧ ਫੇਫੜਿਆਂ ਨਾਲ ਨਹੀਂ ਹੈ। ਕੋਰੋਨਾਵਾਇਰਸ ਦੇ ਲੱਛਣਾਂ ਦੀ ਲੰਬੀ ਸੂਚੀ ਵਿੱਚ ਆਏ ਦਿਨ ਨਵੇਂ ਨਾਂ ਸ਼ਾਮਲ ਹੋ ਰਹੇ ਹਨ। ਹਾਲ ਹੀ ਵਿੱਚ, ਖੋਜਕਰਤਾਵਾਂ ਨੇ ਕੋਰੋਨਵਾਇਰਸ ਨਾਲ ਸੰਕਰਮਿਤ ਲਗਭਗ 20% ਲੋਕਾਂ ਵਿੱਚ ਇੱਕ ਡਰਾਈ ਆਈਜ਼ (Dry Eyes) ਦਾ ਇੱਕ ਨਵਾਂ ਲੱਛਣ ਲੱਭਿਆ ਹੈ।

ਹੋਰ ਪੜ੍ਹੋ ...
  • Share this:

'ਦਿ ਟਾਈਮਜ਼ ਆਫ ਇੰਡੀਆ' 'ਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਹਾਂਗਕਾਂਗ ਦੀ ਚਾਈਨੀਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਇਕ ਨਵੇਂ ਅਧਿਐਨ ਮੁਤਾਬਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ 'ਚ Dry Eyes (DED) ਹੋਣ ਦਾ ਜ਼ਿਆਦਾ ਖ਼ਤਰਾ ਹੈ। ਖੋਜਕਰਤਾ ਕੋਵਿਡ -19 ਦੇ 228 ਮਰੀਜ਼ਾਂ ਦਾ ਮੁਆਇਨਾ ਕੀਤਾ। ਇਹ ਮਰੀਜ਼ ਕੋਰੋਨਾ ਹੋਣ ਤੋਂ ਬਾਅਦ ਇੱਕ ਤੋਂ ਤਿੰਨ ਮਹੀਨਿਆਂ ਤੱਕ ਠੀਕ ਹੋਏ ਸਨ। ਉਨ੍ਹਾਂ ਆਪਣੇ ਰਿਕਾਰਡ ਦੀ ਤੁਲਨਾ 109 ਸਿਹਤਮੰਦ ਲੋਕਾਂ ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨਤੀਜਾ ਕੱਢਿਆ ਕਿ ਕੋਰੋਨਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਨੂੰ ਅੱਖਾਂ ਦੀ ਬਿਮਾਰੀ ਦਾ ਵਧੇਰੇ ਜੋਖਮ ਹੁੰਦਾ ਹੈ।

ਡਰਾਈ ਆਈਜ਼ ਦੇ ਲੱਛਣ (Symptoms of Dry Eyes)

ਡਰਾਈ ਆਈਜ਼ (Dry Eyes) ਦੀ ਬਿਮਾਰੀ ਦਾ ਸਭ ਤੋਂ ਆਮ ਲੱਛਣ ਧੁੰਦਲੀ ਨਜ਼ਰ, ਖੁਜਲੀ, ਦਰਦ ਅਤੇ ਜਲਨ ਹੈ। ਇਹ ਲੱਛਣ ਕੋਰੋਨਾ ਹੋਣ ਤੋਂ ਬਾਅਦ ਦੇਖਣ ਨੂੰ ਮਿਲਦੇ ਹਨ। ਕੁਝ ਮਾਮਲਿਆਂ ਵਿੱਚ ਅੱਖਾਂ ਦਾ ਫਟਣਾ, ਡਿਸਚਾਰਜ ਅਤੇ ਲਾਲੀ ਵੀ ਦੇਖੀ ਜਾ ਸਕਦੀ ਹੈ। ਖੋਜਕਰਤਾਵਾਂ ਨੇ ਕੋਵਿਡ-19 ਦੇ ਕੁਝ ਘੱਟ ਆਮ ਲੱਛਣਾਂ ਨੂੰ ਵੀ ਨੋਟ ਕੀਤਾ ਹੈ ਜਿਵੇਂ ਕਿ ਚਿੜਚਿੜਾਪਨ, ਰੋਸ਼ਨੀ ਦੀ ਸੰਵੇਦਨਸ਼ੀਲਤਾ ਅਤੇ ਅੱਖ ਦੀ ਸੋਜ।

ਕੋਰੋਨ ਦੌਰਾਨ ਡਰਾਈ ਆਈਜ਼ ਦੀ ਸਮੱਸਿਆ ਦੇ ਕਾਰਨ (Causes of Dry Eyes)

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਰਾਈ ਆਈਜ਼ (Dry Eyes) ਨੂੰ ਕੋਰੋਨਵਾਇਰਸ ਦੀ ਇਨਫੈਕਸ਼ਨ ਨਾਲ ਜੋੜਿਆ ਗਿਆ ਹੈ। 2021 ਤੋਂ ਇੱਕ ਸਮੀਖਿਆ ਅਧਿਐਨ ਦਰਸਾਉਂਦਾ ਹੈ ਕਿ ਕੋਰੋਨਾ ਨਾਲ ਸੰਕਰਮਿਤ 10 ਵਿੱਚੋਂ 1 ਵਿਅਕਤੀ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦੇ ਲੱਛਣ ਹੁੰਦੇ ਹਨ ਅਤੇ ਸਭ ਤੋਂ ਆਮ ਸਮੱਸਿਆ ਖੁਸ਼ਕੀ ਹੈ।

ਮੰਨਿਆ ਜਾਂਦਾ ਹੈ ਕਿ ਕੋਵਿਡ-19 ਅਤੇ ਐਂਜੀਓਟੈਨਸਿਨ-ਕਨਵਰਟਿੰਗ ਐਂਜ਼ਾਈਮ 2 (ACE2) ਵਿਚਕਾਰ ਕੋਈ ਸਬੰਧ ਹੋ ਸਕਦਾ ਹੈ। ACE2 ਐਨਜ਼ਾਈਮ ਦੀ ਮਦਦ ਨਾਲ ਹੀ ਕੋਰੋਨਾ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਤੋਂ ਬਾਅਦ ਇਹ ਵਾਇਰਸ ਸਾਡੀਆਂ ਅੱਖਾਂ 'ਚ ਮੌਜੂਦ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਡਰਾਈ ਆਈਜ਼ ਦੀ ਸਮੱਸਿਆ ਹੋ ਜਾਂਦੀ ਹੈ।

ਡਰਾਈ ਆਈਜ਼ (Dry Eyes) ਤੋਂ ਬਚਾਅ ਕਰਨ ਦੇ ਢੰਗ

ਖੋਜਕਰਤਾਵਾਂ ਦੇ ਅਨੁਸਾਰ, ਕੋਰੋਨਾ ਕਾਰਨ ਡਰਾਈ ਆਈਜ਼ ਦੇ ਲੱਛਣ ਕੁਝ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਜੇਕਰ ਇਸ ਨਾਲ ਮਰੀਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡਰਾਈ ਆਈਜ਼ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ।

• ਤੇਜ਼ ਹਵਾ, ਧੂੰਏਂ ਅਤੇ ਅੱਖਾਂ ਵਿੱਚ ਸਿੱਧੀ ਹਵਾ ਤੋਂ ਬਚੋ।

• ਪਾਣੀ ਵਧੇਰੇ ਮਾਤਰਾ ਵਿੱਚ ਪੀਓ।

• ਹਵਾ ਵਿੱਚ ਨਮੀ ਬਰਕਰਾਰ ਰੱਖਣ ਲਈ ਇੱਕ ਹਿਊਮਿਡੀਫਾਇਰ (humidifier) ਦੀ ਵਰਤੋਂ ਕਰੋ।

Published by:rupinderkaursab
First published:

Tags: Eyesight, Health, Health care tips, Health tips, Lifestyle

ਅਗਲੀ ਖਬਰ