HOME » NEWS » Life

ESIC Covid-19  Relief Scheme- ਕੋਰੋਨਾ ਮ੍ਰਿਤਕਾਂ ਨੂੰ ਮਿਲੇਗਾ ਘੱਟ ਤੋਂ ਘੱਟ 1800 ਰੁਪਏ ਮਾਸਿਕ ਪੈਂਨਸ਼ਨ, ਲੇਬਰ ਮੰਤਰਾਲੇ ਨੇ ਨੋਟੀਫਾਈ ਕੀਤੀ ਸਕੀਮ

News18 Punjabi | Trending Desk
Updated: June 21, 2021, 5:32 PM IST
share image
ESIC Covid-19  Relief Scheme- ਕੋਰੋਨਾ ਮ੍ਰਿਤਕਾਂ  ਨੂੰ ਮਿਲੇਗਾ ਘੱਟ ਤੋਂ ਘੱਟ 1800 ਰੁਪਏ ਮਾਸਿਕ ਪੈਂਨਸ਼ਨ, ਲੇਬਰ ਮੰਤਰਾਲੇ ਨੇ ਨੋਟੀਫਾਈ ਕੀਤੀ ਸਕੀਮ
ESIC Covid-19  Relief Scheme- ਕੋਰੋਨਾ ਮ੍ਰਿਤਕਾਂ ਨੂੰ ਮਿਲੇਗਾ ਘੱਟ ਤੋਂ ਘੱਟ 1800 ਰੁਪਏ ਮਾਸਿਕ ਪੈਂਨਸ਼ਨ, ਲੇਬਰ ਮੰਤਰਾਲੇ ਨੇ ਨੋਟੀਫਾਈ ਕੀਤੀ ਸਕੀਮ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਇੰਪਲਾਈ ਸਟੇਟ ਇਸ਼ੋਰੈਂਸ ਕਾਰਪੋਰੇਸ਼ਨ ਯਾਨਿ ਈਐਸਆਈਸੀ ਨੇ ਹਾਲ ਹੀ ਵਿੱਚ ਕੋਵਿਡ-19 ਰਿਲੀਫ ਸਕੀਮ ਨੂੰ ਮਨਜੂਰੀ ਦੇ ਦਿੱਤੀ ਹੈ । ਇਸ ਸਕੀਮ ਦਾ ਮਤਲਬ ਈਐਸਆਈਸੀ ਕਾਰਡ ਧਾਰਕਾਂ ਦੀ ਕੋਰੋਨਾ ਨਾਲ਼ ਹੋਈ ਮੌਤ ਤੋਂ ਬਾਅਦ ਉਸਦੇ ਵਾਰਿਸਾਂ ਨੂੰ ਲੋੜੀਦੀ ਮਦਦ ਉਪਲਭਧ ਕਰਵਾਉਣਾ ਹੈ । ਜੇਕਰ ਈਐਸਆਈਸੀ ਦੇ ਦਾਅਰੇ ਵਿੱਚ ਆਉਣ ਵਾਲ਼ੇ ਇੰਸ਼ੋਰੈਡ ਕਰਮਚਾਰੀ ਦੀ ਕੋਰੋਨਾ ਨਾਲ਼ ਮੌਤ ਹੋਈ ਤਾਂ ਈਐਸਆਈਸੀ ਦੇ ਵੱਲੋਂ ਉਸਦੇ ਵਾਰਿਸਾਂ ਨੂੰ ਘੱਟੋਂ ਘੱਟ 1800 ਰੁਪਏ ਦੀ ਪ੍ਰਤੀ ਮਹੀਨੇ ਪੈਂਨਸ਼ਨ ਦਿੱਤੀ ਜਾਵੇਗੀ । ਈਟੀ ਦੀ ਖ਼ਬਰ ਦੇ ਅਨੁਸਾਰ ਹੁਣ ਲੇਬਰ ਮੰਤਰਾਲੇ ਨੇ ਕੋਵਿਡ-19 ਦੇ ਤਹਿਤ ਰਿਲੀਫ਼ ਸਕੀਮ ਨੂੰ ਨੋਟੀਫਾਈ ਕਰ ਦਿੱਤਾ ਹੈ ।

ਈਐਸਆਈਸੀ ਸਕੀਮ ਦੇ ਤਹਿਤ ਮਿਲੇਗਾ ਇਹ ਲਾਭ

ਈਐਸਆਈਸੀ ਨੇ ਇੰਸ਼ੋਰੈਂਸ ਕਮੀਸ਼ਨਰ , ਰੈਵਨਿਊ ਤੇ ਬੈਨੀਫਿਟ ਐਮ ਕੇ ਸ਼ਰਮਾ ਕਹਿੰਦੇ ਹਨ ਕਿ ਇਸ ਸਕੀਮ ਦੇ ਤਹਿਤ ਆਵੇਦਨ ਕਰਨ ਵਾਲ਼ੇ ਪਰਿਵਾਰ ਨੂੰ ਮ੍ਰਿਤ ਕਰਮਚਾਰੀ ਦਾ ਸੈਲਰੀ ਮਿਲੇਗੀ ।
ਇੱਥੋਂ ਪੜ੍ਹੋਂ ਕੋਵਿਡ-19 ਦੇ ਸੰਬੰਧੀ ਸਾਰੀਆ ਅਪਡੇਟਸ

  • - ਮਤਲਬ ਕਿ ਈਐਸਆਈਸੀ ਵਿੱਚ ਯੋਗਦਾਨ ਦੇਣ ਵਾਲ਼ੇ ਵਿਅਕਤੀ ਦੀ ਜੇਕਰ ਕੋਰੋਨਾ ਨਾਲ਼ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਵਿੱਚ ਪਤਨੀ, ਬੱਚੇ, ਨਿਰਭਰ ਮਾਂ-ਪਿਓ ਜਾਂ ਭਾਈ-ਭੈਣ ਨੂੰ ਹਰ ਮਹੀਨੇ ਕਰਮਚਾਰੀ ਦੀ ਅੰਤਿਮ ਸੈਲਰੀ ਦਾ 90 ਫੀਸਦੀ ਭੁਗਤਾਨ ਕੀਤਾ ਜਾਵੇਗਾ ।


ਇਸ ਤਰ੍ਹਾਂ ਲਿਆ ਜਾ ਸਕਦਾ ਹੈ ਇਸ ਸਕੀਮ ਦਾ ਲਾਭ

ਇਸ ਸਕੀਮ ਦਾ ਲਾਭ ਲੈਣ ਲਈ ਕਾਫੀ ਰਿਆਇਤ ਦਿੱਤੀ ਗਈ ਹੈ , ਇਸ ਤਹਿਤ ਕਿਸੇ ਵੀ ਕੰਪਨੀ ਵਿੱਚ ਇੱਕ ਸਾਲ਼ ਦੇ ਦੌਰਾਨ ਘੱਟ ਤੋਂ ਘੱਟ 70 ਦਿਨ ਦਾ ਜਿਸ ਨੇ ਈਐਸਆਈਸੀ ਵਿੱਚ ਯੋਗਦਾਨ ਦਿੱਤਾ ਹੈ ਅਜਿਹੇ ਕਰਮਚਾਰੀ ਦੀ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ । ਇਸ ਤੋਂ ਇਲਾਵਾ ਕਰਮਚਾਰੀ ਨੂੰ ਕੋਵਿਡ ਹੋਣ ਤੋਂ 3 ਮਹੀਨੇ ਤੱਕ ਕਿਸੇ ਵੀ ਕੰਪਨੀ ਦਾ ਕਰਮਚਾਰੀ ਹੋਣਾ ਜਰੂਰੀ ਹੈ ।ਇਸਦੇ ਦੌਰਾਨ ਜੇਕਰ ਕਰਮਚਾਰੀ ਕੋਰੋਨਾ ਸੰਕ੍ਰਮਿਤ ਹੋ ਜਾਦਾਂ ਹੈ ਜਾਂ ਉਸਦੀ ਕੋਰੋਨਾ ਨਾਲ਼ ਮੌਤ ਹੋ ਜਾਂਦੀ ਹੈ ਤਾਂ ਇਸ ਸਕੀਮ ਦਾ ਲਾਭ ਉਸਦੇ ਪਰਿਵਾਰ ਨੂੰ ਮਿਲੇਗਾ ।
Published by: Ramanpreet Kaur
First published: June 21, 2021, 5:32 PM IST
ਹੋਰ ਪੜ੍ਹੋ
ਅਗਲੀ ਖ਼ਬਰ