ਫਿਰੋਜ਼ਪੁਰ ਵਿਚ ਕੋਰੋਨਾ ਪਾਜ਼ੀਟਿਵ ਪੁਲਿਸ ਮੁਲਾਜ਼ਮ ਤੇਜ਼ੀ ਨਾਲ ਸਿਹਤਯਾਬ ਹੋ ਰਿਹਾ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਆਈਸੋਲੇਸ਼ਨ ਵਾਰਡ ਵਿਚ ਹੀ ਕਸਰਤ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਪੁਲਿਸ ਮੁਲਾਜ਼ਮ ਪਿੰਡ ਵਾੜਾ ਭਾਈ ਦਾ ਰਹਿਣ ਵਾਲਾ ਹੈ।
ਜਿਕਰਯੋਗ ਹੈ ਕਿ ਇਹ ਵਿਅਕਤੀ ਲੁਧਿਆਣਾ ਦੇ ACP ਅਨਿਲ ਕੋਹਲੀ ਦਾ ਗੰਨਮੈਨ ਸੀ।ਜਿਨ੍ਹਾਂ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ ਪਰ ਇਹ ਗੰਨਮੈਨ ਆਪਣੀ ਹਿੰਮਤ ਨਾਲ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ।
ਲੁਧਿਆਣਾ ਦੇ ਏ.ਸੀ.ਪੀ. ਨਾਰਥ ਅਨਿਲ ਕੋਹਲੀ ਦੀ ਲੁਧਿਆਣਾ ਦੇ ਹੀ ਇੱਕ ਮੈਡੀਕਲ ਕਾਲਜ 'ਚ ਕੋਰੋਨਾ ਨਾਲ ਮੌਤ ਹੋ ਗਈ। ਉਸਦੇ ਗੰਨਮੈਨ ਮਨਮੀਤ ਸਿੰਘ ਨਿਵਾਸੀ ਵਾੜਾ ਭਾਈ ਜ਼ਿਲਾ ਫਿਰੋਜ਼ਪੁਰ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਮਨਮੀਤ ਸਿੰਘ 15 ਅਪ੍ਰੈਲ ਦੀ ਰਾਤ ਨੂੰ ਜ਼ਿਲੇ ਦੇ ਪਿੰਡ ਰਾਮੂੰਵਾਲਾ ਨਵਾਂ ਵਿਖੇ ਸਥਿਤ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਸੀ। ਜ਼ਿਲਾ ਨੋਡਲ ਅਫਸਰ ਡਾ.ਨਰੇਸ਼ ਦੀ ਅਗਵਾਈ 'ਚ ਵਿਸ਼ੇਸ਼ ਤੌਰ 'ਤੇ ਮੈਡੀਕਲ ਟੀਮਾਂ ਗਠਿਤ ਕਰਕੇ ਪਿੰਡ ਰਾਮੂੰਵਾਲਾ ਨਵਾਂ ਭੇਜਿਆਂ।
ਸਿਹਤ ਟੀਮਾਂ ਨੇ ਜਿੱਥੇ ਪਿੰਡ ਰਾਮੂੰਵਾਲਾ ਨਵਾਂ 'ਚ ਸਰਵੇ ਕਰਕੇ ਦੇ ਇਸ ਪਿੰਡ 'ਚ ਪੁੱਜਣ ਤੇ ਉਸਦੇ ਸੰਪਰਕ 'ਚ ਆਏ ਉਸਦੇ ਨਾਨਕੇ ਪਰਿਵਾਰ ਦੇ 7 ਮੈਂਬਰਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਕੇ ਉਨ੍ਹਾਂ ਦਾ ਕੋਰੋਨਾ ਦਾ ਸੈਂਪਲ ਲੈ ਕੇ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਜਾਂਚ ਲਈ ਭੇਜੇ ਗਏ ਹਨ, ਜਿਸਦੀ ਪੁਸ਼ਟੀ ਸਹਾਇਕ ਸਿਵਲ ਸਰਜਨ ਮੋਗਾ ਡਾ.ਜਸਵੰਤ ਸਿੰਘ ਨੇ ਕੀਤੀ ਹੈ। ਉੱਥੇ ਹੀ ਸਿਹਤ ਟੀਮਾਂ ਵੱਲੋਂ ਪਿੰਡ ਵਿੱਚ ਉਕਤ ਪੁਲਸ ਮੁਲਾਜ਼ਮ ਦੇ ਸੰਪਰਕ 'ਚ ਆਏ ਇੱਕ ਆਰ.ਐੱਮ.ਪੀ. ਡਾਕਟਰ ਜਿਸ ਪਾਸੋਂ 15 ਅਪ੍ਰੈਲ ਦੀ ਰਾਤ ਨੂੰ ਉਕਤ ਪੁਲਸ ਮੁਲਾਜ਼ਮ ਨੇ ਤਬੀਅਤ ਠੀਕ ਨਾ ਹੋਣ ਕਰਕੇ ਦਵਾਈ ਵੀ ਲਈ ਸੀ ਇਸ ਡਾਕਟਰ ਸਮੇਤ 13 ਨੂੰ ਪਿੰਡ ਰਾਮੂੰਵਾਲਾ ਵਿਖੇ ਹੀ ਉਨ੍ਹਾਂ ਦੇ ਘਰਾਂ 'ਚ ਹੀ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।