Couple Played A Big Trick: ਅਮਰੀਕਾ ਦੇ ਵੱਡੇ ਰਿਟੇਲ ਸਟੋਰਾਂ ਵਿੱਚੋਂ ਇੱਕ ਵਾਲਮਾਰਟ ਤੋਂ ਇੱਕ ਅਜੀਬੋ ਗਰੀਮ ਮਾਮਲਾ ਸਾਹਮਣੇ ਆਇਆ ਹੈ। ਵੈਸੇ ਤੁਹਾਨੂੰ ਦਸ ਦੇਈਏ ਕਿ ਵਾਲਮਾਰਟ ਇਸ ਵੇਲੇ ਲਗਭਗ 24 ਦੇਸ਼ਾਂ ਵਿੱਚ ਮੌਜੂਦ ਹੈ। ਰਿਟੇਲ ਵਿੱਚ ਸਸਤਾ ਮਿਲਣ ਕਾਰਨ ਵਾਲਮਾਰਟ ਦੇ ਸਟੋਰਾਂ ਵਿੱਚ ਲੋਕਾਂ ਦੀ ਭੀੜ ਲੱਗੀ ਰਹਿੰਗੀ ਹੈ। ਕ੍ਰਿਸਮਸ ਦਾ ਮਹੀਨਾ ਚੱਲ ਰਿਹਾ ਹੈ, ਇਸ ਕਾਰਨ ਇਸ ਵੇਲੇ ਕਈ ਤਰ੍ਹਾਂ ਦੇ ਆਫਰ ਦੇਖਣ ਨੂੰ ਮਿਲ ਰਹੇ ਹਨ। ਖੈਰ ਜਿਸ ਘਟਨਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਵਾਲਮਾਰਟ ਦੇ ਜਾਰਜੀਆ ਸਥਿੱਤ ਸਟੋਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਜੋੜੇ ਨੇ ਕੈਸ਼ੀਅਰ ਨੂੰ ਬੇਵਕੂਫ ਬਣਾ ਕੇ 6 ਹਜ਼ਾਰ ਡਾਲਰ ਦੇ ਗਿਫਟ ਤੇ ਹੋਰ ਸਾਮਾਨ ਲੈ ਲਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਘਟਨਾ ਜਾਰਜੀਆ ਦੇ ਗਰੋਵਟਾਊਨ ਵਿੱਚ ਇੱਕ ਵਾਲਮਾਰਟ ਸਟੋਰ ਵਿੱਚ ਵਾਪਰੀ ਹੈ।
ਘਟਨਾ 30 ਨਵੰਬਰ ਦੀ ਹੈ। ਕੋਲੰਬੀਆ ਕਾਉਂਟੀ ਸ਼ੈਰਿਫ ਦੇ ਦਫਤਰ ਇਸ ਬਾਰੇ ਜਾਣਕਾਰੀ ਦਿੱਤੀ ਬੈ ਕਿ ਇਸ ਘਟਨਾ ਵਿੱਚ ਇੱਕ ਜੋੜਾ ਵਾਲਮਾਰਟ ਸਟੋਰ ਵਿੱਚ ਪਹੁੰਚਿਆ ਸੀ ਅਤੇ ਉਨ੍ਹਾਂ ਨੇ ਕਾਰਟ ਵਿੱਚ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਰੱਖ ਲਈਆਂ ਸਨ। ਇਸ ਤੋਂ ਬਾਅਦ ਜਦੋਂ ਇਹ ਜੋੜਾ ਕੈਸ਼ੀਅਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਉੱਥੇ ਬਹੁਤ ਸਾਰੇ ਟ੍ਰਾਂਜ਼ੈਕਸ਼ਨ ਕੀਤੇ। ਇਸ ਤੋਂ ਬਾਅਦ ਜੋੜੇ ਨੇ ਕੈਸ਼ੀਅਰ ਨੂੰ ਉਲਝਾਉਣ ਲਈ 'ਕੈਸ਼' ਬਟਨ ਦਬਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੈਸ਼ ਬਟਨ ਦਬਾਉਣ ਤੋਂ ਬਾਅਦ ਹੀ ਉਨ੍ਹਾਂ ਦਾ ਕ੍ਰੈਡਿਟ ਕਾਰਡ ਕੰਮ ਕਰੇਗਾ। ਇਸ ਟ੍ਰਿਕ ਨਾਲ ਮਸ਼ੀਨ ਵਿੱਚ ਕੁੱਝ ਗੜਬੜ ਹੋਣ ਲੱਗੀ ਤੇ ਮਸ਼ੀਨ ਵਿੱਚ ਇੰਝ ਦਿਖਾਈ ਦੇਣ ਲੱਗਾ ਕਿ ਪੇਮੈਂਟ ਕ੍ਰੈਡਿਟ ਕਾਰਡ ਨਾਲ ਨਹੀਂ ਸਗੋਂ ਕੈਸ਼ ਨਾਲ ਕੀਤੀ ਜਾ ਰਹੀ ਹੈ।
ਇਸ ਟ੍ਰਿਕ ਨਾਲ ਜੋੜੇ ਨੇ ਵਾਲਮਾਰਟ ਤੋਂ ਲਗਭਗ 3400 ਡਾਲਰ ਦਾ ਸਾਮਾਨ ਲੈ ਲਿਆ ਤੇ ਨਾਲ ਹੀ 3000 ਡਾਲਰ ਦੇ ਗਿਫਟ ਲੈ ਕੇ ਤੇ ਉੱਥੋਂ ਰਫੂਚੱਕਰ ਹੋ ਗਏ। ਸ਼ੈਰਿਫ ਦਫਤਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਧੋਖਾਧੜੀ ਨਾਲ ਕੀਤੀ ਗਈ ਚੋਰੀ ਦਾ ਕੇਸ ਮੰਨਿਆ ਹੈ। ਕੋਲੰਬੀਆ ਕਾਉਂਟੀ ਸ਼ੈਰਿਫ ਵਿਭਾਗ ਨੇ ਘਟਨਾ ਬਾਰੇ ਫੇਸਬੁੱਕ ਅਪਡੇਟ ਵਿੱਚ ਕਿਹਾ ਕਿ ਇੱਕ ਸ਼ੱਕੀ ਦੀ ਪਛਾਣ ਕੀਤੀ ਗਈ ਹੈ। ਸ਼ੈਰਿਫ ਦੇ ਦਫਤਰ ਦੇ ਬੁਲਾਰੇ ਨੇ ਵੀਰਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜੋੜੇ ਵਿੱਚੋਂ ਪੁਰਸ਼ ਦੀ ਪਛਾਣ ਮਿਸ਼ੀਗਨ ਦੇ ਰਹਿਣ ਵਾਲੇ 19 ਸਾਲਾ ਜੈਲੇਨ ਗ੍ਰਿਗਸ ਵਜੋਂ ਹੋਈ ਹੈ ਪਰ ਮਹਿਲਾ ਸਾਥੀ ਦੀ ਪਛਾਣ ਅਜੇ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Couple, Fraud, Tech News, Tech updates, Technology