ਜਨਤਾ `ਤੇ ਪਈ ਮਹਿੰਗਾਈ ਦੀ ਮਾਰ, ਆਸਮਾਨ `ਤੇ ਪੁੱਜੇ ਫ਼ਲ਼ ਸਬਜ਼ੀਆਂ ਦੇ ਰੇਟ: ਅੰਕੜੇ

ਸੋਮਵਾਰ ਨੂੰ ਜਾਰੀ ਕਿੱਤੇ ਗਏ ਸਰਕਾਰੀ ਅੰਕੜਿਆਂ ਮੁਤਾਬਿਕ, ਮਹਿੰਗਾਈ ਵਧਣ ਦਾ ਮੁੱਖ ਕਾਰਣ ਫ਼ਲ-ਸਬਜ਼ੀਆਂ ਦੀ ਕੀਮਤਾਂ 'ਚ ਵਾਧਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਖਪਤਕਾਰ ਮੁੱਲ ਸੂਚਕ (Consumer Price Index) ਅਧਾਰਿਤ ਪ੍ਰਚੂਨ ਮਹਿੰਗਾਈ ਦਰ 4.48 ਫੀਸਦੀ ਅਤੇ ਪਿਛਲੇ ਸਾਲ ਨਵੰਬਰ 2020 ਵਿੱਚ 6.93 ਫੀਸਦੀ ਰਹੀ ਸੀ।

ਜਨਤਾ `ਤੇ ਪਈ ਮਹਿੰਗਾਈ ਦੀ ਮਾਰ, ਆਸਮਾਨ `ਤੇ ਪੁੱਜੇ ਫ਼ਲ਼ ਸਬਜ਼ੀਆਂ ਦੇ ਰੇਟ: ਅੰਕੜੇ

  • Share this:
ਇੱਕ ਪਾਸੇ ਕੋਰੋਨਾ ਮਹਾਂਮਾਰੀ ਨਾਲ ਬਹੁਤ ਸਾਰੇ ਲੋਕਾਂ ਦੇ ਕੰਮਾਂ 'ਤੇ ਅਸਰ ਪਿਆ ਹੈ ਅਤੇ ਉੱਥੇ ਦੂਜੇ ਪਾਸੇ ਮਹਿੰਗਾਈ ਹਰ ਰੋਜ ਵਧਦੀ ਜਾ ਰਹੀ ਹੈ। ਆਮ ਨਾਗਰਿਕ ਇਸ ਵਧਦੀ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਵੀ ਹੈ ਅਤੇ ਮਜ਼ਬੂਰ ਵੀ। ਹੋ ਸਕਦਾ ਹੈ ਕਿ ਤੁਹਾਨੂੰ ਮਹਿੰਗਾਈ ਦਾ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲੱਗਦਾ ਹੋਵੇ ਪਰ ਤੁਸੀਂ ਹੈਰਾਨ ਹੋਵੋਗੇ ਕਿ ਮਹਿੰਗਾਈ ਵਿੱਚ ਫ਼ਲ ਅਤੇ ਸਬਜ਼ੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਨਵੰਬਰ 2021 ਵਿੱਚ ਪ੍ਰਚੂਨ ਮਹਿੰਗਾਈ ਵਧਕੇ 4.91ਫੀਸਦੀ ਹੋ ਗਈ ਹੈ। ਇਹ ਨੰਬਰ ਆਰਬੀਆਈ ਦੇ ਮਿੱਥੇ ਟੀਚੇ ਦੀ ਉੱਪਰੀ ਸੀਮਾ ਦੇ ਨੇੜੇ ਪਹੁੰਚ ਗਿਆ ਹੈ।

ਇਸਦੇ ਨਾਲ ਹੀ ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਉੱਪਰਲੇ ਸਥਾਨ 'ਤੇ ਹੈ। ਸੋਮਵਾਰ ਨੂੰ ਜਾਰੀ ਕਿੱਤੇ ਗਏ ਸਰਕਾਰੀ ਅੰਕੜਿਆਂ ਮੁਤਾਬਿਕ, ਮਹਿੰਗਾਈ ਵਧਣ ਦਾ ਮੁੱਖ ਕਾਰਣ ਫ਼ਲ-ਸਬਜ਼ੀਆਂ ਦੀ ਕੀਮਤਾਂ 'ਚ ਵਾਧਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਖਪਤਕਾਰ ਮੁੱਲ ਸੂਚਕ (Consumer Price Index) ਅਧਾਰਿਤ ਪ੍ਰਚੂਨ ਮਹਿੰਗਾਈ ਦਰ 4.48 ਫੀਸਦੀ ਅਤੇ ਪਿਛਲੇ ਸਾਲ ਨਵੰਬਰ 2020 ਵਿੱਚ 6.93 ਫੀਸਦੀ ਰਹੀ ਸੀ।

ਆਰਬੀਆਈ ਦੁਆਰਾ ਤੈਅ ਸੀਮਾ
ਭਾਰਤੀ ਰਿਜ਼ਰਵ ਬੈਂਕ ਨੇ ਪ੍ਰਚੂਨ ਮਹਿੰਗਾਈ ਦਰ ਲਈ ਉੱਤੇ ਅਤੇ ਹੇਠਾਂ ਦੋਵਾਂ ਵੱਲ ਦੋ ਫੀਸਦੀ ਦੇ ਹਾਸ਼ੀਏ ਦੇ ਨਾਲ 4 ਫੀਸਦੀ ਦਾ ਨਿਸ਼ਾਨਾ ਤੈਅ ਕੀਤਾ ਹੈ। ਨਵੰਬਰ ਵਿੱਚ ਮਹਿੰਗਾਈ (Inflation) ਦਾ ਅੰਕੜਾ ਲਗਾਤਾਰ ਪੰਜਵੇਂ ਮਹੀਨੇ ਸੈਂਟਰਲ ਬੈਂਕ ਦੇ ਮਿੱਥੇ ਟੀਚੇ ਦੇ ਅੰਦਰ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ, ਆਰਬੀਆਈ ਨੇ 4 ਫੀਸਦੀ ਰੈਪੋ ਰੇਟ 'ਤੇ ਕੋਈ ਬਦਲਾਅ ਨਹੀਂ ਕੀਤਾ ਅਤੇ ਨਵੇਂ ਕੋਵਿਡ -19 ਵੇਰੀਐਂਟ ਓਮੀਕਰੋਨ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਆਪਣਾ ਨਰਮ ਰੁਖ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਆਰਬੀਆਈ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਦਬਾਅ ਵਿੱਚ ਰਹਿ ਸਕਦੀਆਂ ਹਨ।
Published by:Amelia Punjabi
First published: