HOME » NEWS » Life

ਅੱਜ ਹੀ ਕਰ ਲਵੋ ਇਹ ਕੰਮ, ਨਹੀਂ ਤਾਂ ਕੱਲ੍ਹ ਤੋਂ ਬੰਦ ਹੋ ਜਾਵੇਗਾ ਤੁਹਾਡਾ ਡੈਬਿਟ-ਕ੍ਰੈਡਿਟ ਕਾਰਡ

News18 Punjabi | News18 Punjab
Updated: March 15, 2020, 7:54 PM IST
share image
ਅੱਜ ਹੀ ਕਰ ਲਵੋ ਇਹ ਕੰਮ, ਨਹੀਂ ਤਾਂ ਕੱਲ੍ਹ ਤੋਂ ਬੰਦ ਹੋ ਜਾਵੇਗਾ ਤੁਹਾਡਾ ਡੈਬਿਟ-ਕ੍ਰੈਡਿਟ ਕਾਰਡ
ਅੱਜ ਹੀ ਕਰ ਲਵੋ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਤੁਹਾਡਾ ਡੈਬਿਟ-ਕ੍ਰੈਡਿਟ ਕਾਰਡ

16 ਮਾਰਚ ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡ ਉੱਤੇ ਮਿਲਣ ਵਾਲੀ ਆਨਲਾਈਨ ਅਤੇ ਕਾਂਟੈਕਟਲੈਸ ਟਰਾਂਜੈਕਸ਼ਨ ਸਰਵਿਸ ਬੰਦ ਹੋ ਜਾਵੇਗੀ। ਇਸ ਸਹੂਲਤ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਡੇਬਿਟ ਅਤੇ ਕ੍ਰੈਡਿਟ ਕਾਰਡ ਨੂੰ ਅੱਜ ਹੀ ਇੱਕ ਵਾਰ ਆਨਲਾਈਨ ਅਤੇ ਕਾਂਟੈਕਸਲੈਸ ਟਰਾਂਜੈਕਸ਼ਨ ਕਰ ਦਿਓ।

  • Share this:
  • Facebook share img
  • Twitter share img
  • Linkedin share img
16 ਮਾਰਚ ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡ ਉੱਤੇ ਮਿਲਣ ਵਾਲੀ ਆਨਲਾਈਨ ਅਤੇ ਕਾਂਟੈਕਟਲੈਸ ਟਰਾਂਜੈਕਸ਼ਨ ਸਰਵਿਸ ਬੰਦ ਹੋ ਜਾਵੇਗੀ। ਇਸ ਸਹੂਲਤ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਡੇਬਿਟ ਅਤੇ ਕ੍ਰੈਡਿਟ ਕਾਰਡ ਨੂੰ ਅੱਜ ਹੀ ਇੱਕ ਵਾਰ ਆਨਲਾਈਨ ਅਤੇ ਕਾਂਟੈਕਸਲੈਸ ਟਰਾਂਜੈਕਸ਼ਨ ਕਰ ਦਿਓ।

ਜੇਕਰ ਤੁਸੀਂ ਡੈਬਿਟ ਕਾਰਡ (Debit Card) ਅਤੇ ਕਰੈਡਿਟ ਕਾਰਡ (Credit Card) ਦਾ ਇਸਤੇਮਾਲ ਕਰਦੇ ਹੋ ਤਾਂ ਅੱਜ ਤੁਹਾਨੂੰ ਹਰ ਹਾਲ ਵਿੱਚ ਇਹ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ 16 ਮਾਰਚ ਤੋਂ ਤੁਹਾਡੇ ਡੇਬਿਟ ਅਤੇ ਕਰੈਡਿਟ ਕਾਰਡ ਉੱਤੇ ਇਹ ਸਹੂਲਤ ਬੰਦ ਹੋ ਜਾਵੇਗੀ। ਦਰਅਸਲ, 16 ਮਾਰਚ ਤੋਂ ਡੇਬਿਟ ਅਤੇ ਕਰੈਡਿਟ ਕਾਰਡ ਉੱਤੇ ਮਿਲਣ ਵਾਲੀ ਆਨਲਾਈਨ (Online) ਅਤੇ ਕਾਂਟੈਕਟਲੈਸ ਟਰਾਂਜੈਕਸ਼ਨ (Contactless Transactions) ਸਰਵਿਸ ਬੰਦ ਹੋ ਜਾਵੇਗੀ।

ਇਸ ਸਹੂਲਤ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਡੇਬਿਟ ਅਤੇ ਕਰੈਡਿਟ ਕਾਰਡ ਤੋਂ ਅੱਜ ਹੀ ਇੱਕ ਵਾਰ ਆਨਲਾਈਨ ਅਤੇ ਕਾਂਟੈਕਸਲੈਸ ਟਰਾਂਜੈਕਸ਼ਨ ਕਰ ਲਵੋ। 15 ਜਨਵਰੀ 2020 ਨੂੰ ਇੱਕ ਸਟੇਟਮੈਂਟ ਵਿੱਚ ਰਿਜ਼ਰਵ ਬੈਂਕ (RBI) ਨੇ ਕਾਰਡ ਜਾਰੀ ਕਰਨ ਵਾਲੀ ਇਹਨਾਂ ਕੰਪਨੀਆਂ ਨੂੰ ਕਿਹਾ ਕਿ ਜੇਕਰ ਕੋਈ ਵੀ ਮੌਜੂਦਾ ਕਾਰਡ ਦਾ ਇਸਤੇਮਾਲ ਲੰਬੇ ਸਮਾਂ ਤੋਂ ਆਨਲਾਈਨ ਲੈਣ-ਦੇਣ ਲਈ ਨਹੀਂ ਕੀਤਾ ਗਿਆ ਹੈ ਤਾਂ ਇਨ੍ਹਾਂ ਨੂੰ ਲਾਜ਼ਮੀ ਰੂਪ ਤੋਂ ਬੰਦ ਕਰ ਦਿੱਤਾ ਜਾਵੇਗਾ।
ਕਾਂਟੈਕਟਲੇਸ ਟਰਾਂਜੈਕਸ਼ਨ ਕੀ ਹੁੰਦਾ ਹੈ ?
ਇਸ ਟੈਕਨਾਲੋਜੀ ਦੀ ਮਦਦ ਨਾਲ ਕਾਰਡ ਧਾਰਕ ਨੂੰ ਟਰਾਂਜੈਕਸ਼ਨ ਲਈ ਸਵਾਇਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਪਾਇੰਟ ਆਫ਼ ਸੇਲ (POS) ਮਸ਼ੀਨ ਤੋਂ ਕਾਰਡ ਨੂੰ ਛੂਹਣ ਉੱਤੇ ਪੇਮੈਂਟ ਹੋ ਜਾਂਦਾ ਹੈ। ਬਿਨਾਂ ਪਿੰਨ ਪਾਏ 2000 ਰੁਪਏ ਤੱਕ ਦਾ ਟਰਾਂਜੈਕਸ਼ਨ ਕੀਤਾ ਜਾ ਸਕਦਾ ਹੈ। ਕਾਂਟੈਕਟਲੇਸ ਕਰੈਡਿਟ ਕਾਰਡ ਵਿੱਚ ਦੋ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ‘ਨਿਅਰ ਫ਼ੀਲਡ ਕੰਮਿਉਨਿਕੇਸ਼ਨ’ ਅਤੇ ‘ਰੇਡੀਉ ਫਰੀਕਵੇਂਸੀ ਆਇਡੇਂਟਿਫਿਕੇਸ਼ਨ’ (ਆਰਏਫਆਈਡੀ )। ਜਦੋਂ ਇਸ ਤਰ੍ਹਾਂ ਦੇ ਕਾਰਡ ਨੂੰ ਇਸ ਤਕਨੀਕ ਨਾਲ ਲੈਸ ਕਾਰਡ ਮਸ਼ੀਨ ਦੇ ਕੋਲ ਲਿਆਇਆ ਜਾਂਦਾ ਹੈ, ਤਾਂ ਪੇਮੈਂਟ ਆਪਣੇ ਆਪ ਹੋ ਜਾਂਦਾ ਹੈ। ਜਿਨ੍ਹਾਂ ਡੈਬਿਟ ਜਾਂ ਕਰੈਡਿਟ ਕਾਰਡ ਧਾਰਕਾਂ ਨੇ ਕਾਂਟੈਕਟਲੇਸ ਟਰਾਂਜੇਕਸ਼ਨ ਜਾਂ ਆਨਲਾਈਨ ਟਰਾਂਜੈਕਸ਼ਨ ਨਹੀਂ ਕੀਤਾ ਹੈ ਤਾਂ ਅਜਿਹੇ ਕਾਰਡ ਯੂਜਰਸ ਲਈ ਇਹ ਸਰਵਿਸ 16 ਮਾਰਚ ਬੰਦ ਹੋ ਜਾਵੇਗੀ।
First published: March 15, 2020
ਹੋਰ ਪੜ੍ਹੋ
ਅਗਲੀ ਖ਼ਬਰ