ਔਨਲਾਈਨ ਜਾਂ ਡਿਜੀਟਲ ਭੁਗਤਾਨ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਔਨਲਾਈਨ ਭੁਗਤਾਨ ਦੀ ਰਫ਼ਤਾਰ ਵਧੇਰੇ ਤੇਜ਼ ਹੋ ਗਈ ਹੈ। ਔਨਲਾਈਨ ਭੁਗਤਾਨ ਨਾਲ ਲੋਕਾਂ ਦੇ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ। ਪਰ ਡਿਜੀਟਲ ਭੁਗਤਾਨ ਦੇ ਕਰਕੇ ਔਨਲਾਈਨ ਧੋਖਾਧੜੀ ਵੀ ਵਧੀ ਹੈ। ਆਏ ਦਿਨ ਧੋਖਾਧੜੀ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਈਬਰ ਠੱਗ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ। ਕਦੇ ਕ੍ਰੈਡਿਟ ਕਾਰਡ ਦੀ ਲਿਮਟ ਦੇ ਨਾਂ 'ਤੇ ਅਤੇ ਕਦੇ ਡੈਬਿਟ ਕਾਰਡ ਦੀ ਮਿਆਦ ਖ਼ਤਮ ਹੋਣ ਦੇ ਨਾਂ 'ਤੇ ਆਏ ਦਿਨ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਹੈ। ਇਹ ਠੱਗ ਕਦੇ ਕੇਵਾਈਸੀ ਕਰਨ ਦੇ ਬਹਾਨੇ, ਕਦੇ ਬੈਂਕ ਖਾਤੇ ਨੂੰ ਅਪਡੇਟ ਕਰਨ ਦੇ ਨਾਂ 'ਤੇ ਲੋਕਾਂ ਨਾਲ ਧੋਖਾ-ਧੜੀ ਕਰਦੇ ਹਨ।
ਹਾਲ ਹੀ 'ਚ ਹਰਿਆਣਾ ਦੇ ਪਲਵਲ 'ਚ ਇਕ ਮਾਮਲਾ ਸਾਹਮਣੇ ਆਇਆ। ਇੱਕ ਵਿਅਕਤੀ ਨੂੰ ਫ਼ੋਨ ਰਾਹੀਂ ਦੱਸਿਆ ਗਿਆ ਕਿ ਉਸ ਦੇ ਕ੍ਰੈਡਿਟ ਕਾਰਡ ਦੀ ਲਿਮਟ ਖ਼ਤਮ ਹੋਣ ਵਾਲੀ ਹੈ, ਉਹ ਇਸ ਲਿਮਟ ਨੂੰ ਵਧਾ ਸਕਦਾ ਹੈ। ਇਹ ਸੱਚ ਸੀ ਕਿ ਉਸ ਵਿਅਕਤੀ ਦੀ ਕ੍ਰੈਡਿਟ ਕਾਰਡ ਦੀ ਸੀਮਾ ਖ਼ਤਮ ਹੋਣ ਵਾਲੀ ਸੀ। ਵਿਅਕਤੀ ਨੇ ਸੀਮਾ ਵਧਾਉਣ ਲਈ ਕਿਹਾ। ਫ਼ੋਨ ਕਰਨ ਵਾਲੇ ਨੇ ਉਸਦੇ ਫ਼ੋਨ ਨੰਬਰ 'ਤੇ ਆਉਣ ਵਾਲੇ OTP ਨੂੰ ਸਾਂਝਾ ਕਰਨ ਲਈ ਕਿਹਾ। ਉਹ ਵਿਅਕਤੀ ਫ਼ੋਨ ਕਰਨ ਵਾਲੇ ਦੇ ਕਹਿਣ ਅਨੁਸਾਰ ਕਰਦਾ ਰਿਹਾ। ਇਸ ਘਟਨਾ ਨੇ ਉਸਦਾ ਬੈਂਕ ਖਾਤਾ ਖਾਲੀ ਕਰ ਦਿੱਤਾ।
ਹਮੇਸ਼ਾ ਰਹੋ ਸੁਚੇਤ
ਕਈ ਵਾਰ ਲੋਕ ਬਿਨਾਂ ਸੋਚੇ ਸਮਝੇ ਵਟਸਐਪ ਜਾਂ ਮੈਸੇਜ 'ਤੇ ਆਉਣ ਵਾਲੇ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਕਰਦੇ ਹਨ। ਅਣਜਾਣ ਲਿੰਕਾਂ 'ਤੇ ਕਲਿੱਕ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ। ਅਜਿਹੇ ਲਿੰਕ ਉੱਤੇ ਕਲਿੱਕ ਕਰਨ ਨਾਲ ਤੁਹਾਡੀ ਸਾਰੀ ਜਾਣਕਾਰੀ ਧੋਖੇਬਾਜ਼ਾਂ ਤੱਕ ਪਹੁੰਚ ਜਾਂਦੀ ਹੈ। ਇਸਦੇ ਨਾਲ ਹੀ ਕਿਸੇ ਅਣਜਾਣ ਨੰਬਰ ਨੂੰ ਕਿਸੇ ਵੀ ਤਰ੍ਹਾਂ ਦਾ ਓਟੀਪੀ ਸਾਂਝਾ ਨਾ ਕਰੋ।
ਬਹੁਤ ਸਾਰੀਆਂ ਪੇਸ਼ਕਸ਼ਾਂ ਜਾਂ ਮਹਿੰਗੇ ਤੋਹਫ਼ਿਆਂ ਦੇ ਮੱਦੇਨਜ਼ਰ, ਕੁਝ ਲੋਕ ਬੇਲੋੜੀਆਂ ਐਪਸ ਨੂੰ ਡਾਊਨਲੋਡ ਕਰਦੇ ਹਨ ਜਾਂ ਨਵੀਆਂ ਵੈੱਬਸਾਈਟਾਂ, ਲਿੰਕਾਂ 'ਤੇ ਖੋਜ ਕਰਦੇ ਰਹਿੰਦੇ ਹਨ। ਕਈ ਵਾਰ ਅਣਜਾਣ ਵੈੱਬਸਾਈਟਾਂ ਤੋਂ ਖਰੀਦਦਾਰੀ ਕਰਨ 'ਤੇ ਵੀ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇੱਥੇ ਜਿਕਰਯੋਗ ਹੈ ਕਿ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ, ਆਪਣੀ ਸ਼ਿਕਾਇਤ cybercrime.gov.in 'ਤੇ ਦਰਜ ਕਰੋ ਅਤੇ ਹੈਲਪਲਾਈਨ ਨੰਬਰ 155260 ਦੀ ਵਰਤੋਂ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank fraud, MONEY, ONLINE FRAUD