Home /News /lifestyle /

ਭਾਰਤ 'ਚ ਖਾਣਾ ਸਹੀ ਨਾ ਪਕਾਉਣ 'ਤੇ ਪਤਨੀ ਨੂੰ ਕੁੱਟਣ, ਕਤਲ ਕਰਨ ਦਾ ਵਧ ਰਿਹਾ ਰੁਝਾਨ

ਭਾਰਤ 'ਚ ਖਾਣਾ ਸਹੀ ਨਾ ਪਕਾਉਣ 'ਤੇ ਪਤਨੀ ਨੂੰ ਕੁੱਟਣ, ਕਤਲ ਕਰਨ ਦਾ ਵਧ ਰਿਹਾ ਰੁਝਾਨ

ਜੂਨ 2021 ਵਿੱਚ, ਇੱਕ ਆਦਮੀ ਨੂੰ ਉੱਤਰ ਪ੍ਰਦੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਖਾਣੇ ਵਿੱਚ ਸਲਾਦ ਨਾ ਦੇਣ ਲਈ ਮਾਰ ਦਿੱਤਾ ਸੀ। ਚਾਰ ਮਹੀਨਿਆਂ ਬਾਅਦ, ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਤਲੇ ਹੋਏ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾਉਣ ਲਈ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਜੂਨ 2021 ਵਿੱਚ, ਇੱਕ ਆਦਮੀ ਨੂੰ ਉੱਤਰ ਪ੍ਰਦੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਖਾਣੇ ਵਿੱਚ ਸਲਾਦ ਨਾ ਦੇਣ ਲਈ ਮਾਰ ਦਿੱਤਾ ਸੀ। ਚਾਰ ਮਹੀਨਿਆਂ ਬਾਅਦ, ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਤਲੇ ਹੋਏ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾਉਣ ਲਈ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਜੂਨ 2021 ਵਿੱਚ, ਇੱਕ ਆਦਮੀ ਨੂੰ ਉੱਤਰ ਪ੍ਰਦੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਖਾਣੇ ਵਿੱਚ ਸਲਾਦ ਨਾ ਦੇਣ ਲਈ ਮਾਰ ਦਿੱਤਾ ਸੀ। ਚਾਰ ਮਹੀਨਿਆਂ ਬਾਅਦ, ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਤਲੇ ਹੋਏ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾਉਣ ਲਈ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਘਰੇਲੂ ਹਿੰਸਾ (Domestic Violence) ਦੇ ਕੇਸ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਦੇਸ਼ ਦੇ ਕਈ ਹਿੱਸੇ ਅੱਜ ਵੀ ਇੱਕ ਪੁਰਸ਼ ਪ੍ਰਧਾਨ ਸਮਾਜ ਨੂੰ ਹੀ ਸਹੀ ਮੰਨਦੇ ਹਨ ਇੱਥੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਬਹੁਤ ਛੋਟੀ ਜਿਹੀ ਗੱਲ ਉੱਤੇ ਘਰਵਾਲੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਤੇ ਕਈ ਕੇਸਾਂ ਵਿੱਚ ਜਾਨੋ ਮਾਰ ਦਿੱਤਾ ਜਾਂਦਾ ਹੈ।

ਪਿਛਲੇ ਮਹੀਨੇ, ਭਾਰਤ ਵਿੱਚ ਪੁਲਿਸ ਨੇ ਇੱਕ 46 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦੀ ਹੱਤਿਆ ਇਸ ਲਈ ਕਰ ਦਿੱਤੀ ਕਿਉਂਕਿ ਉਸਦੇ ਨਾਸ਼ਤੇ ਵਿੱਚ ਬਹੁਤ ਜ਼ਿਆਦਾ ਨਮਕ ਸੀ।

ਇਹ ਮਾਮਲਾ ਮੁੰਬਈ ਨੇ ਠਾਣੇ ਦੇ ਇੱਕ ਬੈਂਕ ਕਲਰਕ ਨਿਕੇਸ਼ ਘੱਗ ਦਾ ਹੈ ਜਿਸ ਨੇ ਆਪਣੀ 40 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਜੋ ਸਾਬੂਦਾਣਾ ਖਿਚੜੀ ਬਣਾੀ ਸੀ ਉਹ ਬਹੁਤ ਨਮਕੀਨ ਸੀ। ਇਸ ਮਾਮਲੇ ਵਿੱਚ ਜੁਰਮ ਦੇ ਗਵਾਹ 12 ਸਾਲਾ ਬੇਟੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦੀ ਮਾਂ ਨਿਰਮਲਾ ਦੇ ਪਿੱਛੇ-ਪਿੱਛੇ ਬੈੱਡਰੂਮ ਵਿੱਚ ਖਾਣੇ 'ਚ ਨਮਕ ਦੀ ਸ਼ਿਕਾਇਤ ਕਰਨ ਗਿਆ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਬੇਟਾ ਰੋਂਦਾ ਰਿਹਾ ਅਤੇ ਆਪਣੇ ਪਿਤਾ ਨੂੰ ਰੁਕਣ ਲਈ ਬੇਨਤੀ ਕਰਦਾ ਰਿਹਾ ਪਰ ਦੋਸ਼ੀ ਆਪਣੀ ਪਤਨੀ ਨੂੰ ਮਾਰਦਾ ਰਿਹਾ ਅਤੇ ਰੱਸੀ ਨਾਲ ਉਸਦਾ ਗਲਾ ਘੁੱਟਦਾ ਰਿਹਾ। ਘੱਗ ਦੇ ਘਰੋਂ ਬਾਹਰ ਜਾਣ ਤੋਂ ਬਾਅਦ ਬੱਚੇ ਨੇ ਆਪਣੀ ਨਾਨੀ ਅਤੇ ਮਾਮਾ ਨੂੰ ਬੁਲਾਇਆ। ਜਦੋਂ ਤੱਕ ਪੁਲਿਸ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੀ, ਨਿਰਮਲਾ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਸਨ, ਪਰ ਉਦੋਂ ਤੱਕ ਉਹ ਮਰ ਚੁੱਕੀ ਸੀ।

www.bbc.com ਦੀ ਖਬਰ ਦੇ ਮੁਤਾਬਿਕ ਦੋਸ਼ੀ ਨੇ ਬਾਅਦ ਵਿਚ ਪੁਲਿਸ ਸਟੇਸ਼ਨ ਵਿਚ ਆਤਮ ਸਮਰਪਣ ਕਰ ਦਿੱਤਾ, ਜਿੱਥੇ ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਿਰਮਲਾ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਘੱਗ ਦਾ ਪਿਛਲੇ 15 ਦਿਨਾਂ ਤੋਂ ਘਰੇਲੂ ਮਸਲਿਆਂ ਨੂੰ ਲੈ ਕੇ ਨਿਰਮਲਾ ਨਾਲ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾ ਜਾਂ ਉਸ ਦੇ ਪਰਿਵਾਰ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਭੋਜਨ ਨੂੰ ਲੈ ਕੇ ਝਗੜੇ ਕਾਰਨ ਇੱਕ ਔਰਤ ਦਾ ਉਸਦੇ ਪਤੀ ਦੁਆਰਾ ਕਤਲ, ਭਾਰਤ ਵਿੱਚ ਲਗਾਤਾਰ ਸੁਰਖੀਆਂ ਬਣਦਾ ਜਾ ਰਿਹਾ ਹੈ।

ਕੁੱਝ ਤਾਜ਼ਾ ਮਾਮਲੇ ਹਾਲਹੀ ਵਿੱਚ ਦੇਖਣ ਨੂੰ ਮਿਲੇ ਹਨ, ਜਿਨ੍ਹਾਂ 'ਚ ਜਨਵਰੀ ਵਿਚ, ਰਾਜਧਾਨੀ ਦਿੱਲੀ ਦੇ ਉਪਨਗਰ ਨੋਇਡਾ ਵਿਚ ਇਕ ਵਿਅਕਤੀ ਨੂੰ ਰਾਤ ਦਾ ਖਾਣਾ ਦੇਣ ਤੋਂ ਇਨਕਾਰ ਕਰਨ 'ਤੇ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜੂਨ 2021 ਵਿੱਚ, ਇੱਕ ਆਦਮੀ ਨੂੰ ਉੱਤਰ ਪ੍ਰਦੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਖਾਣੇ ਵਿੱਚ ਸਲਾਦ ਨਾ ਦੇਣ ਲਈ ਮਾਰ ਦਿੱਤਾ ਸੀ। ਚਾਰ ਮਹੀਨਿਆਂ ਬਾਅਦ, ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਤਲੇ ਹੋਏ ਚਿਕਨ ਨੂੰ ਚੰਗੀ ਤਰ੍ਹਾਂ ਨਾ ਪਕਾਉਣ ਲਈ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਜੈਂਡਰ ਐਕਟੀਵਿਸਟ ਮਾਧਵੀ ਕੁਕਰੇਜਾ ਦਾ ਕਹਿਣਾ ਹੈ ਕਿ ਉੱਪਰ ਦਿੱਤੇ ਗਏ ਮਾਮਲੇ ਤੇ ਅਜਿਹੇ ਹੀ ਹੋਰ ਕਈ ਮਾਮਲੇ ਲਿੰਗ-ਅਧਾਰਤ ਹਿੰਸਾ ਦੇ ਮਾਮਲੇ ਹਨ ਜੋ ਕਿ ਅਣਦੇਖੇ ਕਰ ਦਿੱਤੇ ਜਾਂਦੇ ਹਨ। ਕਾਨੂੰਨੀ ਭਾਸ਼ਾ ਵਿੱਚ ਇਸ ਨੂੰ "ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਬੇਰਹਿਮੀ" ਕਿਹਾ ਜਾਂਦਾ ਹੈ ਤੇ ਇਸ ਦੇ ਤਹਿਤ ਜ਼ਿਆਦਾਤਰ ਰਿਪੋਰਟ ਕੀਤੀ ਜਾਂਦੀ ਹੈ। ਘਰੇਲੂ ਹਿੰਸਾ ਲਗਾਤਾਰ ਸਾਲ ਦਰ ਸਾਲ ਭਾਰਤ ਵਿੱਚ ਔਰਤਾਂ ਵਿਰੁੱਧ ਸਭ ਤੋਂ ਵੱਧ ਰਿਪੋਰਟ ਕੀਤੀ ਗਈ ਹਿੰਸਕ ਅਪਰਾਧ ਰਹੀ ਹੈ।

2020 ਵਿੱਚ ਅਪਰਾਧ ਡੇਟਾ ਦੇ ਮੁਤਾਬਕ ਪੁਲਿਸ ਨੂੰ 112,292 ਔਰਤਾਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ ਹਰ ਪੰਜ ਮਿੰਟ 'ਚ ਲਗਭਗ ਇੱਕ ਰਿਪੋਰਟ ਦਰਜ ਹੋਣ ਦੇ ਬਰਾਬਰ ਹੈ। ਅਜਿਹੀ ਹਿੰਸਾ ਭਾਰਤ ਲਈ ਵਿਲੱਖਣ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਤਿੰਨ ਵਿੱਚੋਂ ਇੱਕ ਔਰਤ ਨੂੰ ਲਿੰਗ-ਅਧਾਰਤ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਜ਼ਿਆਦਾਤਰ ਨਜ਼ਦੀਕੀ ਸਾਥੀਆਂ ਦੁਆਰਾ ਕੀਤਾ ਜਾਂਦਾ ਹੈ। ਭਾਰਤ ਲਈ ਅੰਕੜੇ ਸਮਾਨ ਹਨ।

ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਵੱਲੋਂ ਤਾਂ ਉਨ੍ਹਾਂ ਦੇ ਘਰਦਿਆਂ ਵੱਲੋਂ ਕੋਈ ਪੁਲਿਸ ਕਾਰਵਾਈ ਨਹੀਂ ਕਰਵਾਈ ਜਾਂਦੀ, ਨਤੀਜਾ ਇਹ ਹੈ ਕਿ ਇੱਥੇ ਔਰਤਾਂ ਵੱਲੋਂ ਜ਼ੁਲਮ ਖਿਲਾਫ ਆਵਾਜ਼ ਹੀ ਨਹੀਂ ਚੁੱਕੀ ਜਾਂਦੀ ਤੇ ਇਸ ਖਿਲਾਫ ਕੰਮ ਕਰ ਰਹੇ ਐਕਟੀਵਿਸਟ ਨੂੰ ਵੀ ਪੀੜਤਾਂ ਦੀ ਅਜਿਹੀ "ਚੁੱਪੀ" ਦਾ ਸਾਹਮਣਾ ਕਰਨਾ ਪੈਂਦਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS5) ਦੇ ਤਾਜ਼ਾ ਅੰਕੜੇ ਤੁਹਾਨੂੰ ਹੈਰਾਨ ਕਰ ਸਕਦੇ ਹਨ।

40% ਤੋਂ ਵੱਧ ਔਰਤਾਂ ਅਤੇ 38% ਮਰਦਾਂ ਨੇ ਸਰਕਾਰੀ ਸਰਵੇਖਣ ਵਿੱਚ ਦੱਸਿਆ ਕਿ ਜੇਕਰ ਪਤਨੀ ਆਪਣੇ ਸਹੁਰੇ ਦਾ ਨਿਰਾਦਰ ਕਰਦੀ ਹੈ, ਆਪਣੇ ਘਰ ਜਾਂ ਬੱਚਿਆਂ ਨੂੰ ਅਣਗੌਲਿਆ ਕਰਦੀ ਹੈ, ਪਤੀ ਨੂੰ ਦੱਸੇ ਬਿਨਾਂ ਬਾਹਰ ਜਾਂਦੀ ਹੈ, ਸੈਕਸ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਪਤੀ ਵੱਲੋਂ ਪਤਨੀ ਨੂੰ ਕੁੱਟਣਾ ਠੀਕ ਹੈ। ਚਾਰ ਸੂਬਿਆਂ ਵਿੱਚ, 77% ਤੋਂ ਵੱਧ ਔਰਤਾਂ ਨੇ ਪਤਨੀ ਦੀ ਕੁੱਟਮਾਰ ਨੂੰ ਜਾਇਜ਼ ਠਹਿਰਾਇਆ। ਬਹੁਤੇ ਰਾਜਾਂ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ ਨੇ ਪਤਨੀ ਨੂੰ ਕੁੱਟਣ ਨੂੰ ਜਾਇਜ਼ ਠਹਿਰਾਇਆ।

ਆਕਸਫੈਮ ਇੰਡੀਆ ਦੇ ਲਿੰਗ ਨਿਆਂ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਅਮਿਤਾ ਪਿਤਰੇ ਦਾ ਕਹਿਣਾ ਹੈ ਕਿ ਪੰਜ ਸਾਲ ਪਹਿਲਾਂ ਦੇ ਸਰਵੇਖਣ ਤੋਂ ਇਹ ਗਿਣਤੀ ਘੱਟ ਗਈ ਹੈ - ਜਦੋਂ 52% ਔਰਤਾਂ ਅਤੇ 42% ਮਰਦਾਂ ਨੇ ਪਤਨੀ ਦੀ ਕੁੱਟਮਾਰ ਨੂੰ ਜਾਇਜ਼ ਠਹਿਰਾਇਆ ਸੀ ਪਰ ਇਸ ਪ੍ਰਤੀ ਲੋਕਾਂ ਦਾ ਰਵੱਈਆ ਨਹੀਂ ਬਦਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ "ਔਰਤਾਂ ਵਿਰੁੱਧ ਹਿੰਸਾ ਅਤੇ ਇਸ ਨੂੰ ਜ਼ਿਆਦਾਤਰ ਲੋਕਾਂ ਵੱਲੋਂ ਜਾਇਜ਼ ਠਹਿਰਾਇਆ ਜਾਣ ਦੀ ਅਸਲ ਜੜ੍ਹ ਪਿੱਤਰਸੱਤਾ ਹੈ। ਲਿੰਗ-ਅਧਾਰਤ ਹਿੰਸਾ ਲਈ ਬਹੁਤ ਜ਼ਿਆਦਾ ਸਵੀਕ੍ਰਿਤੀ ਹੈ ਕਿਉਂਕਿ ਭਾਰਤ ਵਿੱਚ, ਔਰਤਾਂ ਨੂੰ ਅਧੀਨ ਲਿੰਗ ਮੰਨਿਆ ਜਾਂਦਾ ਹੈ।

ਇਸ ਬਾਰੇ ਨਿਸ਼ਚਿਤ ਸਮਾਜਿਕ ਧਾਰਨਾਵਾਂ ਹਨ ਕਿ ਇੱਕ ਔਰਤ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ: ਉਸਨੂੰ ਹਮੇਸ਼ਾ ਮਰਦ ਦੇ ਅਧੀਨ ਰਹਿਣਾ ਚਾਹੀਦਾ ਹੈ, ਪਤੀ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਪਤੀ ਤੋਂ ਘੱਟ ਕਮਾਈ ਕਰਨੀ ਚਾਹੀਦੀ ਹੈ ਤੇ ਜੇਕਰ ਕੋਈ ਔਰਤ ਇਨ੍ਹਾਂ ਗੱਲਾਂ ਨੂੰ ਚੁਣੌਤੀ ਦਿੰਦੀ ਹੈ, ਤਾਂ ਪਤੀ ਲਈ ਉਸ ਨੂੰ 'ਉਸਦੀ ਜਗ੍ਹਾ' ਦਿਖਾਉਣਾ ਠੀਕ ਹੈ।"

ਉਹ ਕਹਿੰਦੀ ਹੈ ਕਿ ਵਧੇਰੇ ਔਰਤਾਂ ਵੱਲੋਂ ਪਤਨੀ ਦੀ ਕੁੱਟਮਾਰ ਨੂੰ ਜਾਇਜ਼ ਠਹਿਰਾਉਣ ਦਾ ਕਾਰਨ ਇਹ ਹੈ ਕਿ "ਪਿੱਤਰਸੱਤਾ ਲਿੰਗ ਦੇ ਨਿਯਮਾਂ ਨੂੰ ਮਜ਼ਬੂਤ ​​​​ਕਰਦੀ ਹੈ ਅਤੇ ਔਰਤਾਂ ਉਹੀ ਵਿਚਾਰ ਧਾਰਨ ਕਰਦੀਆਂ ਹਨ, ਉਹਨਾਂ ਦੇ ਵਿਸ਼ਵਾਸ ਪਰਿਵਾਰ ਅਤੇ ਸਮਾਜ ਦੁਆਰਾ ਢਾਲੇ ਜਾਂਦੇ ਹਨ"।

ਮਾਧਵੀ ਕੁਕਰੇਜਾ ਨੇ ਵਨਾਂਗਨਾ ਐਨਜੀਓ ਦੀ ਸਥਾਪਨਾ ਕੀਤੀ ਜੋ ਕਿ ਇੱਕ ਚੈਰਿਟੀ ਹੈ ਤੇ ਉੱਤਰੀ ਭਾਰਤ ਦੇ ਬੁੰਦੇਲਖੰਡ ਵਿੱਚ 25 ਸਾਲਾਂ ਤੋਂ ਕੁੱਟਮਾਰ ਦੀ ਸ਼ਿਕਾਰ ਔਰਤਾਂ ਨਾਲ ਕੰਮ ਕਰ ਰਹੀ ਹੈ। ਮਾਧਵੀ ਕੁਕਰੇਜਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਕੁੜੀਆਂ ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਉਸ ਦੀ ਡੋਲੀ ਪਤੀ ਦੇ ਘਰ ਜਾ ਰਹੀ ਹੈ ਤੇ ਹੁਣ ਉਸ ਦੀ ਅਰਥੀ ਹੀ ਉੱਥੋਂ ਆਵੇਗੀ। ਇਸ ਲਈ ਜ਼ਿਆਦਾਤਰ ਔਰਤਾਂ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਲਗਾਤਾਰ ਕੁੱਟਿਆ ਜਾਂਦਾ ਹੈ, ਹਿੰਸਾ ਨੂੰ ਆਪਣੀ ਕਿਸਮਤ ਵਜੋਂ ਸਵੀਕਾਰ ਕਰ ਲੈਂਦੀਆਂ ਹਨ ਅਤੇ ਇਸ ਦੀ ਰਿਪੋਰਟ ਨਹੀਂ ਕਰਦੀਆਂ ਹਨ।

ਮਾਧਵੀ ਕੁਕਰੇਜਾ ਨੇ ਕਿਹਾ ਕਿ "ਭਾਵੇਂ ਕਿ ਪਿਛਲੇ ਦਹਾਕੇ ਵਿੱਚ ਬਹੁਤ ਜ਼ਿਆਦਾ ਰਿਪੋਰਟਿੰਗ ਹੋਈ ਹੈ, ਭਾਰਤ ਵਿੱਚ ਪਤਨੀ ਦੀ ਕੁੱਟਮਾਰ ਅਜੇ ਵੀ ਬਹੁਤ ਘੱਟ ਰਿਪੋਰਟ ਕੀਤੀ ਜਾਂਦੀ ਹੈ। ਅਜਿਹੇ ਕੇਸਾਂ ਨੂੰ ਰਿਪੋਰਟ ਕਰਨਾ ਅਤੇ ਰਿਕਾਰਡ ਕਰਨਾ ਔਖਾ ਹੈ। ਜ਼ਿਆਦਾਤਰ ਲੋਕ ਅਜੇ ਵੀ ਇਹ ਕਹਿਣਗੇ ਕਿ 'ਘਰਾਂ ਵਿੱਚ ਤਾਂ ਅਜਿਹਾ ਹੁੰਦਾ ਹੀ ਹੈ, ਘਰ ਦੀ ਗੱਲ ਘਰ ਵਿੱਚ ਰਹਿਣੀ ਚਾਹੀਦੀ ਹੈ'।

ਔਰਤਾਂ ਲਈ ਇਹ ਵੀ ਮੁਸੀਬਤ ਹੈ ਕਿ ਜੇ ਉਹ ਆਪਣੇ ਪਤੀ ਦਾ ਘਰ ਛੱਡ ਦੇਣ ਤਾਂ ਉਨ੍ਹਾਂ ਕੋਲ ਕੋਈ ਸਹਾਰਾ ਨਹੀਂ ਬਚਦਾ ਹੈ। ਅਜਿਹੇ ਮਾਮਲਿਆਂ ਵਿੱਤ ਲੜਕੀ ਦੇ ਮਾਪੇ ਅਕਸਰ ਬਦਨਾਮੀ ਦੇ ਡਰੋਂ ਲੜਕੀ ਨੂੰ ਸਹੁਰੇ ਘਰ ਵਾਪਿਸ ਭੇਜ ਦਿੰਦੇ ਹਨ। ਤੇ ਬਹੁਤ ਸਾਰੇ ਮਾਮਲਿਆਂ ਵਿੱਚ ਮਾਪੇ ਗਰੀਬੀ ਤੋਂ ਮਜਬੂਰ ਹੋ ਕੇ ਅਜਿਹਾ ਫੈਸਲਾ ਕਰਦੇ ਹਨ।

ਪਰ ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਉਨ੍ਹਾਂ ਨੂੰ ਸਸ਼ਕਤੀਕਰਣ ਬਾਰੇ ਸਮਝਾਉਣ ਦੀ ਲੋੜ ਹੈ। ਇਹ ਸਮਝਾਉਣ ਦੀ ਲੋੜ ਹੈ ਕਿ ਪਤੀ ਦੀ ਮਾਰ ਖਾ ਕੇ ਜੀਵਨ ਬਤੀਤ ਕਰਨਾ ਗਲਤ ਹੈ ਤੇ ਇਸ ਖਿਲਾਫ ਲੜਾਈ ਲੜਨੀ ਜ਼ਰੂਰੀ ਹੈ। ਆਵਾਜ਼ ਬੁਲੰਦ ਹੋਵੇਗਾ ਤਾਂ ਹੀ ਸਮਾਜ ਦੀ ਇਹ ਕੁਰੀਤੀ ਖ਼ਤਮ ਹੋ ਪਾਵੇਗੀ।

Published by:Amelia Punjabi
First published:

Tags: Crime against women, Crime news, Women Safety