Home /News /lifestyle /

Crunchy Golgappa Recipe: ਕਰੰਚੀ ਗੋਲਗੱਪੇ ਦਾ ਘਰ ਵਿੱਚ ਚੱਖੋ ਸਵਾਦ, ਜਾਣੋ ਬਣਾਉਣ ਦਾ ਖਾਸ ਤਰੀਕਾ

Crunchy Golgappa Recipe: ਕਰੰਚੀ ਗੋਲਗੱਪੇ ਦਾ ਘਰ ਵਿੱਚ ਚੱਖੋ ਸਵਾਦ, ਜਾਣੋ ਬਣਾਉਣ ਦਾ ਖਾਸ ਤਰੀਕਾ

Crunchy Golgappa Recipe: ਕਰੰਚੀ ਗੋਲਗੱਪੇ ਦਾ ਘਰ ਵਿੱਚ ਚੱਖੋ ਸਵਾਦ, ਜਾਣੋ ਬਣਾਉਣ ਦਾ ਖਾਸ ਤਰੀਕਾ

Crunchy Golgappa Recipe: ਕਰੰਚੀ ਗੋਲਗੱਪੇ ਦਾ ਘਰ ਵਿੱਚ ਚੱਖੋ ਸਵਾਦ, ਜਾਣੋ ਬਣਾਉਣ ਦਾ ਖਾਸ ਤਰੀਕਾ

Crunchy Golgappa Recipe:  ਗੋਲਗੱਪੇ ਭਾਰਤੀਆਂ ਨੂੰ ਬਹੁਤ ਪਸੰਦ ਹੁੰਦੇ ਹਨ। ਲਗਭਗ ਹਰ ਭਾਰਤੀ ਨੇ ਗੋਲਗੱਪੇ ਖਾਧੇ ਹੋਣਗੇ। ਭਾਰਤ ਦੇ ਹਰ ਕੋਨੇ ਵਿਚ ਗੋਲਗੱਪੇ ਮਿਲਦੇ ਹਨ। ਗੋਲਗੱਪੇ ਸਟ੍ਰੀਟ ਫੂਡ ਦੀ ਸ਼ਾਨ ਹਨ। ਅਸੀਂ ਲੋਕਾਂ ਨੂੰ ਅਕਸਰ ਹੀ ਸੜਕਾਂ ਕਿਨਾਰੇ ਲੱਗੀਆਂ ਰੇੜੀਆਂ ਤੋਂ ਗੋਲਗੱਪੇ ਖਾਂਦਿਆਂ ਦੇਖ ਸਕਦੇ ਹਾਂ। ਐਸੀ ਸਵਾਦ ਚੀਜ਼ ਨੂੰ ਕਦੇ ਨਾ ਕਦੇ ਘਰ ਬਣਾਉਣ ਦਾ ਮਨ ਸਭ ਦਾ ਕਰਦਾ ਹੈ ਪਰ ਸਾਨੂੰ ਲਗਦਾ ਹੈ ਕਿ ਘਰ ਵਿਚ ਗੋਲਗੱਪੇ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਹੋਰ ਪੜ੍ਹੋ ...
  • Share this:

Crunchy Golgappa Recipe:  ਗੋਲਗੱਪੇ ਭਾਰਤੀਆਂ ਨੂੰ ਬਹੁਤ ਪਸੰਦ ਹੁੰਦੇ ਹਨ। ਲਗਭਗ ਹਰ ਭਾਰਤੀ ਨੇ ਗੋਲਗੱਪੇ ਖਾਧੇ ਹੋਣਗੇ। ਭਾਰਤ ਦੇ ਹਰ ਕੋਨੇ ਵਿਚ ਗੋਲਗੱਪੇ ਮਿਲਦੇ ਹਨ। ਗੋਲਗੱਪੇ ਸਟ੍ਰੀਟ ਫੂਡ ਦੀ ਸ਼ਾਨ ਹਨ। ਅਸੀਂ ਲੋਕਾਂ ਨੂੰ ਅਕਸਰ ਹੀ ਸੜਕਾਂ ਕਿਨਾਰੇ ਲੱਗੀਆਂ ਰੇੜੀਆਂ ਤੋਂ ਗੋਲਗੱਪੇ ਖਾਂਦਿਆਂ ਦੇਖ ਸਕਦੇ ਹਾਂ। ਐਸੀ ਸਵਾਦ ਚੀਜ਼ ਨੂੰ ਕਦੇ ਨਾ ਕਦੇ ਘਰ ਬਣਾਉਣ ਦਾ ਮਨ ਸਭ ਦਾ ਕਰਦਾ ਹੈ ਪਰ ਸਾਨੂੰ ਲਗਦਾ ਹੈ ਕਿ ਘਰ ਵਿਚ ਗੋਲਗੱਪੇ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਪਰ ਅਜਿਹਾ ਨਹੀਂ ਹੈ, ਜੇਕਰ ਤੁਸੀਂ ਸਹੀ ਤਰੀਕਾ ਜਾਣਦੇ ਹੋਵੋ ਤਾਂ ਗੋਲਗੱਪੇ ਹੀ ਨਹੀਂ ਬਲਕਿ ਹਰ ਖਾਣ ਦੀ ਚੀਜ਼ ਘਰ ਵਿਚ ਬਣਾਈ ਜਾ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਘਰ ਵਿਚ ਗੋਲਗੱਪੇ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ –

ਜ਼ਰੂਰੀ ਸਮੱਗਰੀ

ਗੋਲਗੱਪੇ ਬਣਾਉਣ ਲਈ ਇਕ ਕੱਪ ਸੂਜੀ, ਅੱਧਾ ਕੱਪ ਮੈਦਾ, ਚਾਰ ਤੋਂ ਪੰਜ ਆਲੂ, ਅੱਧਾ ਕੱਪ ਉਬਲੇ ਕਾਲੇ ਛੋਲੇ, ਇਕ ਪਿਆਜ਼, 2-3 ਹਰੀਆਂ ਮਿਰਚਾਂ, ਇਕ ਕੌਲੀ ਦਹੀਂ, ਇਕ ਛੋਟੀ ਕੌਲੀ ਬੂੰਦੀ, 2 ਚਮਚ ਇਮਲੀ ਦੀ ਚਟਨੀ, ਜਲਜੀਰੇ ਦਾ ਛੋਟਾ ਪੈਕਟ, ਅੱਧਾ ਚਮਚ ਕਾਲੀ ਮਿਰਚ ਪਾਊਡਰ, ਅੱਧਾ ਚਮਚ ਚਾਟ ਮਸਾਲਾ, ਮੁੱਠੀ ਭਰ ਧਨੀਆ ਪੱਤੇ, ਅੱਧੀ ਕੌਲੀ ਬਾਰੀਕ ਸੇਵ (ਭੁਜੀਆ) ਅਤੇ ਲੋੜ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ। ਗੋਲਗੱਪੇ ਤਲਣ ਲਈ ਤੇਲ ਦੀ ਜ਼ਰੂਰਤ ਹੁੰਦੀ ਹੈ।

ਵਿਧੀ

ਸਭ ਤੋਂ ਪਹਿਲਾਂ ਮੈਦੇ ਤੇ ਸੂਜੀ ਵਿਚ ਇਕ ਚੁਟਕੀ ਨਮਕ ਪਾ ਕੇ ਮਿਕਸ ਕਰੋ। ਫੇਰ ਇਸ ਮਿਸ਼ਰਣ ਨੂੰ ਪਾਣੀ ਦੀ ਮਦਦ ਨਾਲ ਆਟੇ ਵਾਂਗ ਗੁੰਨੋ। ਧਿਆਨ ਰੱਖੋ ਕਿ ਇਹ ਆਟਾ ਬਹੁਤ ਹੀ ਢਿੱਲਾ ਨਾ ਹੋਵੇ। ਗੁੰਨਣ ਤੋਂ ਬਾਦ ਇਕ ਸੂਤੀ ਕੱਪੜੇ ਨਾਲ ਢੱਕ ਕੇ ਰੱਖ ਦਿਉ। ਅੱਧੇ ਘੰਟੇ ਬਾਦ ਆਟੇ ਨੂੰ ਮੁੱਕੀ ਦੇ ਕੇ ਪੇੜੇ ਬਣਾਓ ਅਤੇ ਰੋਟੀ ਵਾਂਗ ਵੇਲ ਲਵੋ। ਇਸ ਰੋਟੀ ਨੂੰ ਕਿਸੇ ਗੋਲ ਆਕਾਰ ਦੀ ਵਸਤ ਜਿਵੇਂ ਬੋਤਲ ਦੇ ਢੱਕਣ ਆਦਿ ਦੀ ਮੱਦਦ ਨਾਲ ਗੋਲਗੱਪੇ ਦੇ ਆਕਾਰ ਵਿਚ ਕੱਟ ਲਵੋ। ਸਾਰੇ ਆਟੇ ਦੇ ਇਸੇ ਤਰ੍ਹਾਂ ਛੋਟੇ ਛੋਟੇ ਗੋਲ ਆਕਾਰ ਪੇੜੇ ਬਣਾ ਕੇ ਇਕ ਪਲੇਟ ਵਿਚ ਰੱਖ ਲਵੋ।

ਹੁਣ ਅਗਲਾ ਕੰਮ ਗੋਲਗੱਪੇ ਤਲਣ ਦਾ ਹੈ। ਇਕ ਕੜਾਹੀ ਵਿਚ ਤੇਲ ਗਰਮ ਕਰੋ। ਪੂਰੀ ਤਰ੍ਹਾਂ ਤੇਲ ਗਰਮ ਹੋਣ ਤੋਂ ਬਾਦ ਕੜਾਹੀ ਦੀ ਸਮਰੱਥਾ ਅਨੁਸਾਰ ਇਸ ਵਿਚ ਗੋਲਗੱਪੇ ਬਣਾਉਣ ਲਈ ਤਿਆਰ ਕੀਤੇ ਛੋਟੇ ਪੇੜੇ ਪਾਓ। ਇਹਨਾਂ ਨੂੰ ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਡੀਪ ਫਰਾਈ ਕਰੋ। ਤੁਸੀਂ ਦੇਖੋਗੇ ਕਿ ਤੁਹਾਡੇ ਗੋਲਗੱਪੇ ਛੋਟੀਆਂ ਗੇਂਦਾਂ ਵਾਂਗ ਫੁੱਲ ਜਾਣਗੇ। ਇਸੇ ਤਰ੍ਹਾਂ ਸਾਰੇ ਪੇੜਿਆਂ ਨੂੰ ਵਾਰੋ ਵਾਰੀ ਤਲਕੇ ਇਕ ਪਾਸੇ ਕੱਢਕੇ ਰੱਖ ਲਵੋ।

ਇਸ ਤੋਂ ਬਾਦ ਅਗਲਾ ਕਦਮ ਗੋਲਗੱਪੇ ਵਿਚ ਭਰਨ ਵਾਲਾ ਮਸਾਲਾ ਤਿਆਰ ਕਰਨ ਦਾ ਹੈ। ਇਸ ਲਈ ਆਲੂ ਤੇ ਛੋਲੇ ਚੰਗੀ ਤਰ੍ਹਾਂ ਉਬਾਲ ਲਵੋ। ਉਬਲਣ ਤੋਂ ਬਾਦ ਆਲੂਆਂ ਦੇ ਛਿਲਕੇ ਉਤਾਰ ਕੇ ਇਹਨਾਂ ਨੂੰ ਮੈਸ਼ ਕਰ ਲਵੋ। ਤੁਸੀਂ ਚਾਹੋ ਤਾਂ ਆਲੂ ਥੋੜੇ ਘੱਟ ਉਬਾਲ ਕਰਕੇ ਇਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਵੀ ਕੱਟ ਸਕਦੇ ਹੋ। ਆਲੂਆਂ ਵਿਚ ਉਬਾਲੇ ਹੋਏ ਛੋਲੇ ਪਾਓ। ਕਈ ਲੋਕ ਛੋਲਿਆਂ ਨੂੰ ਵੀ ਆਲੂਆਂ ਨੂੰ ਮੈਸ਼ ਕਰ ਲੈਂਦੇ ਹਨ। ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਛੋਲਿਆਂ ਦਾ ਵੀ ਪੇਸਟ ਬਣਾਉਣਾ ਹੈ ਜਾਂ ਨਹੀਂ। ਆਲੂ ਤੇ ਛੋਲਿਆਂ ਵਿਚ ਹੁਣ ਕੱਟਿਆ ਪਿਆਜ਼, ਚਾਟ ਮਸਾਲਾ, ਕਾਲੀ ਮਿਰਚ ਪਾਊਡਰ, ਹਰੀ ਮਿਰਚ, ਹਰੇ ਧਨੀਆਂ ਦੇ ਪੱਤੇ ਅਤੇ ਸੁਆਦ ਅਨੁਸਾਰ ਨਮਕ ਮਿਲਾ ਦੇਵੋ। ਕੱਟਿਆ ਹੋਇਆ ਪਿਆਜ਼ ਬਹੁਤ ਬੇਹਾ ਨਹੀਂ ਖਾਣਾ ਚਾਹੀਦਾ ਇਸ ਲਈ ਤੁਸੀਂ ਪਿਆਜ਼ ਨੂੰ ਸਕਿਪ ਵੀ ਕਰ ਸਕਦੇ ਹੋ।

ਆਖ਼ਰੀ ਕੰਮ ਹੈ ਗੋਲਗੱਪਿਆਂ ਦਾ ਪਾਣੀ ਬਣਾਉਣਾ ਹੈ। ਇਸ ਲਈ ਤੁਸੀਂ ਜਲਜੀਰੇ ਤੇ ਬੂੰਦੀ ਦਾ ਇਸਤੇਮਾਲ ਕਰਨਾ ਹੈ। ਪਾਣੀ ਵਿਚ ਜਲਜੀਰਾ ਮਿਲਾਓ ਤੇ ਇਸੇ ਵਿਚ ਬੂੰਦੀ ਮਿਲਾ ਦੇਵੋ। ਟੇਸਟ ਦੇ ਹਿਸਾਬ ਨਾਲ ਪਾਣੀ ਨੂੰ ਪਤਲਾ ਜਾਂ ਗਾੜ੍ਹਾ ਕਰੋ। ਇਸ ਪਾਣੀ ਵਿਚ ਬਰਫ਼ ਵੀ ਸ਼ਾਮਿਲ ਕਰੋ ਕਿਉਂਕਿ ਠੰਡਾ ਪਾਣੀ ਬਹੁਤ ਆਨੰਦ ਦਿੰਦਾ ਹੈ।

ਤੁਹਾਡੇ ਗੋਲਗੱਪੇ, ਗੋਲਗੱਪਿਆਂ ਦਾ ਢਿੱਡ ਭਰਨ ਲਈ ਆਲੂ ਤੇ ਚਨੇ ਦੀ ਸਟਫਿੰਗ ਅਤੇ ਪਾਣੀ ਸਭ ਕੁਝ ਤਿਆਰ ਹੈ। ਹੁਣ ਇਕ ਚੰਗੇ ਵਰਤਾਵੇ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਗੋਲਗੱਪੇ ਨੂੰ ਉਪਰੋਂ ਭੰਨੋ ਤੇ ਇਸ ਵਿਚ ਸਟਫਿੰਗ, ਦਹੀਂ, ਬਰੀਕ ਸੇਵ ਤੇ ਇਮਲੀ ਦੀ ਚਟਨੀ ਪਾ ਕੇ ਪਲੇਟ ਵਿਚ ਟਿਕਾ ਕੇ ਸਰਵ ਕਰੋ। ਨਾਲੋ ਨਾਲ ਜਲਜੀਰੇ ਦੇ ਪਾਣੀ ਦਾ ਮਜ਼ਾ ਲਵੋ।

Published by:Rupinder Kaur Sabherwal
First published:

Tags: Fast food, Food, Recipe