Home /News /lifestyle /

ZebPay ਦੀ ਮਦਦ ਨਾਲ, ਤੁਸੀਂ ਹੁਣ ਕ੍ਰਿਪਟੋ ਨੂੰ ਤੁਰੰਤ ਖਰੀਦ ਅਤੇ ਵੇਚ ਸਕਦੇ ਹੋ

ZebPay ਦੀ ਮਦਦ ਨਾਲ, ਤੁਸੀਂ ਹੁਣ ਕ੍ਰਿਪਟੋ ਨੂੰ ਤੁਰੰਤ ਖਰੀਦ ਅਤੇ ਵੇਚ ਸਕਦੇ ਹੋ

ZebPay ਦੀ ਮਦਦ ਨਾਲ, ਤੁਸੀਂ ਹੁਣ ਕ੍ਰਿਪਟੋ ਨੂੰ ਤੁਰੰਤ ਖਰੀਦ ਅਤੇ ਵੇਚ ਸਕਦੇ ਹੋ

ZebPay ਦੀ ਮਦਦ ਨਾਲ, ਤੁਸੀਂ ਹੁਣ ਕ੍ਰਿਪਟੋ ਨੂੰ ਤੁਰੰਤ ਖਰੀਦ ਅਤੇ ਵੇਚ ਸਕਦੇ ਹੋ

QuickTrade ਦੀ ਵਰਤੋਂ ਕਰਨ ਲਈ, ਬਸ ਉਸ ਕ੍ਰਿਪਟੋ ਜੋੜੀ ਨੂੰ ਚੁਣੋ ਜਿਸ ਨੂੰ ਤੁਸੀਂ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਅਤੇ ZebPay 'ਤੇ ਇਸਦੇ ਲਈ ਤੁਰੰਤ ਆਰਡਰ ਦਿਓ। ਤੁਹਾਡੇ ਆਰਡਰ ਦੀ ਪ੍ਰਾਪਤੀ 'ਤੇ ਐਕਸਚੇਂਜ ਤੁਹਾਡੇ ਵੇਰਵੇ ਅਤੇ ਬੈਂਕ ਖਾਤੇ ਨੂੰ ਪ੍ਰਮਾਣਿਤ ਕਰੇਗਾ।

  • Share this:

ਬਹੁਤ ਵਾਰ, ਕ੍ਰਿਪਟੋ ਨਿਵੇਸ਼ਕ ਫੈਸਲਾ ਲੈਣ ਵਿੱਚ ਦੇਰੀ ਕਰ ਦਿੰਦੇ ਹਨ। ਇਸਦੇ ਨਾਲ ਹੀ, ਕੋਇਨ ਖਰੀਦਣ ਦੇ ਨਾਲ ਆਉਣ ਵਾਲੀ ਅਸਥਿਰਤਾ, ਸਮੇਂ ਦੇ ਨਾਲ ਤੁਹਾਡੇ ਕ੍ਰਿਪਟੋ ਅਸੈਟ 'ਤੇ ਬਹੁਤ ਵੱਡਾ ਪ੍ਰਭਾਵ ਪਾ ਸਕਦੀ ਹੈ। ਪਰ ਕਿਵੇਂ ਰਹੇਗਾ ਜੇ ਤੁਸੀਂ ਬਿਨਾਂ ਕਿਸੇ ਖਾਸ ਮਿਹਨਤ ਦੇ ਆਸਾਨੀ ਨਾਲ ਕ੍ਰਿਪਟੋ ਦਾ ਲੈਣ-ਦੇਣ ਕਰ ਸਕੋ। ਭਾਵੇਂ ਗੱਲ ਸਿਰਫ਼ ਕ੍ਰਿਪਟੋ ਨੂੰ ਖਰੀਦਣ ਜਾਂ ਵੇਚਣ ਦੀ ਹੁੰਦੀ ਹੈ, ਪਰ ਕਈ ਵਾਰ ਸਭ ਤੋਂ ਤੇਜ਼ ਤਰੀਕਾ ਹੀ ਸਭ ਤੋਂ ਵਧੀਆ ਵਿਕਲਪ ਹੁੰਦਾ ਹੈ।

ਆਪਣੇ ਕ੍ਰਿਪਟੋ ਐਕਸਚੇਂਜ ਵਜੋਂ ZebPay ਦੇ ਨਾਲ, ਇਹ ਹੁਣ ਮੁਮਕਿਨ ਹੈ। ਪਲੇਟਫਾਰਮ ਦੇ QuickTrade ਫੀਚਰ ਰਾਹੀਂ, ਕ੍ਰਿਪਟੋ ਨਿਵੇਸ਼ਕ ਬਿਨਾਂ ਕਿਸੀ ਟ੍ਰਾਂਜੈਕਸ਼ਨ ਫੀਸ 'ਤੇ, ਕ੍ਰਿਪਟੋ ਅਸੈਟ ਨੂੰ ਤੁਰੰਤ ਖਰੀਦ ਅਤੇ ਵੇਚ ਸਕਦੇ ਹਨ। ਆਓ ਦੇਖੀਏ ਕਿ ਇਹ ਕਿਵੇਂ ਕੰਮ ਕਰਦਾ ਹੈ।

ਓਪਨ ਬੁੱਕ ਟ੍ਰਾਂਜੈਕਸ਼ਨ ਬਨਾਮ Quick Trade -

ਸਭ ਤੋਂ ਪਹਿਲਾਂ, ਓਪਨ ਬੁੱਕ ਟ੍ਰਾਂਜੈਕਸ਼ਨਾਂ ਬਾਰੇ ਤੁਸੀਂ ਆਪਣੀ ਉਲਝਣ ਨੂੰ ਦੂਰ ਕਰੋ ਅਤੇ ਸਮਝੋ ਕਿ ਕਿਵੇਂ QuickTrade ਇਸ ਤੋਂ ਵੱਖਰਾ ਹੈ। ਪੁਰਾਣਾ ਸਿਸਟਮ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਚਕਾਰ ਸਪਲਾਈ ਅਤੇ ਮੰਗ ਅਨੁਸਾਰ ਕੰਮ ਕਰਦਾ ਹੈ। ਇਸ ਲਈ, ਜੇਕਰ ਤੁਸੀਂ ਕਿਸੇ ਨਿਸ਼ਚਿਤ ਕੀਮਤ ਬਿੰਦੂ 'ਤੇ 'ਡਿੱਗੇ ਹੋਏ ਅਸੈਟ' ਨੂੰ ਖਰੀਦਣਾ ਚਾਹੁੰਦੇ ਹੋ ਜਾਂ ਆਪਣੀ ਮਨਪਸੰਦ ਕੀਮਤ 'ਤੇ ਕਿਸੇ ਵਿਸ਼ੇਸ਼ ਅਸੈਟ ਨੂੰ ਵੇਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਸਮਝ ਆ ਸਕਦੀ ਹੈ ਕਿ ਤੁਹਾਨੂੰ ਇਸ ਲਈ ਉਦੋਂ ਤੱਕ ਉਡੀਕ ਕਰਨੀ ਪਵੇਗੀ ਜਦੋਂ ਤੱਕ ਮੰਗ ਜਾਂ ਸਪਲਾਈ ਪੱਖ ਤੁਹਾਡੀ ਬੇਨਤੀ ਨੂੰ ਸਵੀਕਾਰ ਨਹੀਂ ਕਰਦਾ ਹੈ।

QuickTrade ਇਸ ਉਡੀਕ ਅਵਧੀ ਨੂੰ ਖਤਮ ਕਰਦਾ ਹੈ ਅਤੇ ਆਰਡਰ ਦੇ ਮੈਚ ਹੋਣ ਦੀ ਉਡੀਕ ਕੀਤੇ ਬਿਨਾਂ, ਖਰੀਦਣ ਅਤੇ ਵੇਚਣ ਵਾਲੇ ਦੋਵਾਂ ਆਰਡਰਾਂ ਨੂੰ ਤੁਰੰਤ ਪੂਰਾ ਕਰਦਾ ਹੈ। QuickTrade ਦਾ ਇੱਕ ਹੋਰ ਵੱਡਾ ਫਾਇਦਾ ਹੈ, ਇਸ ਦੀ ਕੋਈ ਟ੍ਰਾਂਜ਼ੈਕਸ਼ਨ ਫੀਸ ਨਹੀਂ ਹੈ, ਇਹ ਬਿਨਾਂ ਕਿਸੇ ਪੂਰਵ-ਸ਼ਰਤ ਦੇ ਉਪਲਬਧ ਹੈ, ਇਸ ਕਰਕੇ ਇਹ ਕ੍ਰਿਪਟੋ ਅਸੈਟ ਨੂੰ ਖਰੀਦਣ ਅਤੇ ਵੇਚਣ ਦਾ ਇੱਕ ਬਿਹਤਰੀਨ ਵਿਕਲਪ ਬਣਦਾ ਹੈ।

ZebPay ਤੋਂ QuickTrade –

QuickTrade ਦੀ ਵਰਤੋਂ ਕਰਨ ਲਈ, ਬਸ ਉਸ ਕ੍ਰਿਪਟੋ ਜੋੜੀ ਨੂੰ ਚੁਣੋ ਜਿਸ ਨੂੰ ਤੁਸੀਂ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਅਤੇ ZebPay 'ਤੇ ਇਸਦੇ ਲਈ ਤੁਰੰਤ ਆਰਡਰ ਦਿਓ। ਤੁਹਾਡੇ ਆਰਡਰ ਦੀ ਪ੍ਰਾਪਤੀ 'ਤੇ ਐਕਸਚੇਂਜ ਤੁਹਾਡੇ ਵੇਰਵੇ ਅਤੇ ਬੈਂਕ ਖਾਤੇ ਨੂੰ ਪ੍ਰਮਾਣਿਤ ਕਰੇਗਾ।

ZebPay ਆਪਣੇ ਯੂਜ਼ਰ ਨੂੰ ਅਸਥਿਰ ਕੀਮਤਾਂ ਦੇ ਉਤਾਰ-ਚੜ੍ਹਾਅ ਅਤੇ ਅਣਚਾਹੇ ਸਰਪ੍ਰਾਈਜ਼ ਤੋਂ ਬਚਾਉਣ ਲਈ ਦਰਾਂ ਅਤੇ ਸਰਕਟ ਸੀਮਾਵਾਂ ਦੀ ਵੀ ਪੁਸ਼ਟੀ ਕਰੇਗਾ। ਇਹ ਤੁਹਾਨੂੰ QuickTrade ਆਰਡਰ ਦੀ ਟ੍ਰਾਂਜ਼ੈਕਸ਼ਨ ਦੌਰਾਨ ਕਿਸੇ ਵੀ ਬੇਲੋੜੀ ਸਮੱਸਿਆ ਤੋਂ ਬਚਾਉਂਦਾ ਹੈ। ਇਹ ਸਟੈੱਪ ਪੂਰਾ ਹੋ ਜਾਣ ਤੋਂ ਬਾਅਦ, ਖਰੀਦਣ ਜਾਂ ਵੇਚਣ ਦਾ ਆਰਡਰ ਸਫਲਤਾਪੂਰਵਕ ਅੱਗੇ ਵਧਾਇਆ ਜਾਂਦਾ ਹੈ ਅਤੇ ਫਿਰ ਇਹ ਤੁਹਾਡੇ ਖਾਤੇ ਵਿੱਚ ਪ੍ਰਦਰਸ਼ਿਤ ਹੋ ਜਾਂਦਾ ਹੈ।

ਬਸ ਹੋ ਗਿਆ। ਆਪਣੇ ਮਨਪਸੰਦ ਕ੍ਰਿਪਟੋ ਅਸੈਟ ਨੂੰ ਖਰੀਦਣ ਜਾਂ ਵੇਚਣ ਦਾ ਇਸ ਤੋਂ ਸੌਖਾ ਤਰੀਕਾ ਨਹੀਂ ਹੋ ਸਕਦਾ।

QuickTrade ਦੀ ਵਰਤੋਂ ਕਿਵੇਂ ਕਰੀਏ -

ਹੁਣ ਜਦੋਂ ਤੁਸੀਂ ਇਸ ਦੇ ਫਾਇਦਿਆਂ ਬਾਰੇ ਜਾਣ ਚੁਕੇ ਹੋ, ਤਾਂ ਆਓ ਸਮਝੀਏ  ਕਿ ਤੁਸੀਂ ਆਪਣੇ ਫਾਇਦੇ ਲਈ QuickTrade ਦੀ ਵਰਤੋਂ ਕਿਵੇਂ ਕਰ ਸਕਦੇ ਹੋ। ZebPay ਐਪ ਖੋਲ੍ਹੋ ਅਤੇ QuickTrade ਸੈਕਸ਼ਨ 'ਤੇ ਜਾਓ।

ਇੱਥੋਂ,ਭਾਵੇਂ ਤੁਸੀਂ ਆਪਣੇ ਕ੍ਰਿਪਟੋ ਅਸੈਟ ਨੂੰ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ, ਪੂਰੀ ਪ੍ਰਕਿਰਿਆ ਵਿੱਚ ਸਿਰਫ਼ ਦੋ ਤੇਜ਼ ਅਤੇ ਆਸਾਨ ਸਟੈੱਪ ਨੂੰ ਫਾਲੋ ਕਰਨਾ ਹੁੰਦਾ ਹੈ। ਜੇਕਰ ਤੁਸੀਂ ਕ੍ਰਿਪਟੋ ਖਰੀਦ ਰਹੇ ਹੋ, ਤਾਂ ਉਸ ਕ੍ਰਿਪਟੋ ਦੇ ਬਰਾਬਰ ਦੀ ਰਕਮ ਜਾਂ INR ਦਰਜ ਕਰੋ, ਜੋ ਤੁਸੀਂ ਖਰੀਦਣਾ ਚਾਹੁੰਦੇ ਹੋ। QuickBuy ਬਟਨ 'ਤੇ ਕਲਿੱਕ ਕਰੋ ਜਿਸ ਤੋਂ ਬਾਅਦ ਤੁਸੀਂ ਟ੍ਰੇਡ ਦਾ ਸੰਖੇਪ ਚੈੱਕ ਕਰ ਸਕਦੇ ਹੋ। ਸਕ੍ਰੀਨ 'ਤੇ ਦਿਖਾਈ ਦੇਣ ਵਾਲੇ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਆਪਣਾ ਸੁਰੱਖਿਆ ਪਿੰਨ ਦਰਜ ਕਰਕੇ ਟ੍ਰਾਂਜ਼ੈਕਸ਼ਨ ਦੀ ਪੁਸ਼ਟੀ ਕਰੋ।

ਜੇਕਰ ਤੁਸੀਂ ਕ੍ਰਿਪਟੋ ਵੇਚ ਰਹੇ ਹੋ, ਤਾਂ ਤੁਹਾਨੂੰ ਉਸ ਕੋਇਨ ਦੇ ਬਰਾਬਰ ਦੀ ਰਕਮ ਜਾਂ INR ਦਰਜ ਕਰਨ ਦੀ ਲੋੜ ਹੋਵੇਗੀ ਜਿਸ ਨੂੰ ਤੁਸੀਂ ਵੇਚਣਾ ਚਾਹੁੰਦੇ ਹੋ। Quicksell ਬਟਨ ਨੂੰ ਦਬਾਓ ਅਤੇ ਟ੍ਰੇਡ ਸੰਖੇਪ ਭਾਗ 'ਤੇ ਦਿਖਾਈ ਦੇਣ ਵਾਲੇ ਵੇਰਵਿਆਂ ਦੀ ਪੁਸ਼ਟੀ ਕਰੋ। ਆਪਣਾ ਸੁਰੱਖਿਆ ਪਿੰਨ ਦਰਜ ਕਰੋ ਅਤੇ ਵਧਾਈਆਂ, ਤੁਸੀਂ ਕਰ ਲਿਆ ਹੈ।

ਕਈ ਵਾਰ, ਤੁਸੀਂ ਖਰਾਬੀ ਦਾ ਮੈਸੇਜ ਦੇਖ ਸਕਦੇ ਹੋ, "ਆਫਰ ਕੀਤੀ ਕੀਮਤ ਦੀ ਮਿਆਦ ਪੂਰੀ ਹੋ ਗਈ ਹੈ। ਕਿਰਪਾ ਕਰਕੇ ਨਵੀਂ ਕੀਮਤ ਪ੍ਰਾਪਤ ਕਰਨ ਲਈ ਮੁੜ-ਆਰਡਰ ਕਰੋ।" ਇਹ ਉਦੋਂ ਹੁੰਦਾ ਹੈ ਜਦੋਂ ਸਿਸਟਮ ਵਿੱਚ ਆਰਡਰ ਦੀ ਕੀਮਤ ਬਦਲ ਜਾਂਦੀ ਹੈ, ਜਿਸ ਕਰਕੇ ਟ੍ਰਾਂਜ਼ੈਕਸ਼ਨ ਨੂੰ ਅੱਗੇ ਵਧਾਉਣ ਲਈ ਕੀਮਤਾਂ ਨੂੰ ਵਿਵਸਥਿਤ ਕੀਤਾ ਜਾਂਦਾ ਹੈ। ਯੂਜ਼ਰ ਕਿਸੇ ਵੀ ਵੇਲੇ ਐਪ ਵਿੱਚ ਉੱਪਰਲੇ ਸੱਜੇ ਪਾਸੇ ਦਿੱਤੇ QuickTrade ਨੂੰ ਦੇਖ ਸਕਦੇ ਹਨ।

QuickTrade ਦਾ ਫੀਚਰ ਵਰਤਮਾਨ ਵਿੱਚ ZebPay 'ਤੇ BTH, ETH ਅਤੇ MATIC ਵਰਗੇ ਟੋਕਨਾਂ ਲਈ ਉਪਲਬਧ ਹੈ। ਅੱਗੇ ਵਧੋ ਅਤੇ ਇੱਥੇ ਕਲਿੱਕ ਕਰਕੇ ZebPay 'ਤੇ ਆਸਾਨ-ਵਰਤੋਂ ਵਾਲੇ QuickTrade ਫੀਚਰ ਦਾ ਲਾਭ ਲਵੋ।

Published by:Ashish Sharma
First published:

Tags: Crypto-currency, Cryptocurrency, Zebpay