ਕ੍ਰਿਪਟੋਕਰੰਸੀ ਬਾਜ਼ਾਰ ਵਿੱਚ ਇਨ੍ਹੀਂ ਦਿਨੀਂ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਮੰਗਲਵਾਰ ਨੂੰ ਵੀ ਸਿਰਫ ਇਕ ਦਿਨ 'ਚ ਬਾਜ਼ਾਰ 10 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ ਹੈ ਅਤੇ ਇਸ ਗਿਰਾਵਟ ਦੇ ਨਾਲ ਹੀ ਕ੍ਰਿਪਟੋਕਰੰਸੀ ਮਾਰਕਿਟ ਕੈਪ 1 ਟ੍ਰਿਲੀਅਨ ਡਾਲਰ ਤੋਂ ਹੇਠਾਂ ਜਾਣਾ ਸ਼ੁਰੂ ਹੋ ਗਿਆ ਹੈ। ਬਿਟਕੋਇਨ (Bitcoin) ਅਤੇ ਇਥਰਿਅਮ (Ethereum) ਨੇ ਵੀ ਨਿਵੇਸ਼ਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੋਵੇਂ ਕ੍ਰਿਪਟੋਕਰੰਸੀ ਆਪਣੇ ਮਹੱਤਵਪੂਰਨ ਪੱਧਰ ਨੂੰ ਤੋੜਦੇ ਹੋਏ ਹੇਠਾਂ ਵੱਲ ਵਧ ਰਹੇ ਹਨ।
ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 9:25 ਵਜੇ ਤੱਕ, ਗਲੋਬਲ ਕ੍ਰਿਪਟੋ ਮਾਰਕੀਟ ਕੈਪ 10.66 ਫੀਸਦੀ ਡਿੱਗ ਕੇ 927.14 ਅਰਬ ਡਾਲਰ 'ਤੇ ਆ ਗਿਆ ਹੈ। ਜੇਕਰ ਅਸੀਂ ਪਿਛਲੇ ਸਾਲ 10 ਨਵੰਬਰ ਦੀ ਤੁਲਨਾ ਕਰੀਏ ਤਾਂ ਇਸ 'ਚ 70 ਫੀਸਦੀ ਦੀ ਗਿਰਾਵਟ ਆਈ ਹੈ। 10 ਨਵੰਬਰ 2021 ਨੂੰ ਇਹ ਅੰਕੜਾ ਲਗਭਗ 3 ਟ੍ਰਿਲੀਅਨ ਡਾਲਰ ਸੀ।
Bitcoin ਅਤੇ Ethereum ਬੁਰੀ ਹਾਲਤ ਵਿੱਚ ਹਨ : Coinmarketcap ਦੇ ਅੰਕੜਿਆਂ ਦੇ ਅਨੁਸਾਰ, ਖਬਰ ਲਿਖਣ ਦੇ ਸਮੇਂ, ਬਿਟਕੋਇਨ (Bitcoin) 13.59 ਪ੍ਰਤੀਸ਼ਤ ਹੇਠਾਂ, $22,060.21 'ਤੇ ਵਪਾਰ ਕਰ ਰਿਹਾ ਹੈ। ਪਿਛਲੇ 7 ਦਿਨਾਂ 'ਚ ਹੀ ਇਸ 'ਚ 25.48 ਫੀਸਦੀ ਦੀ ਗਿਰਾਵਟ ਆਈ ਹੈ। ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ Ethereum (Ethereum Price Today) ਦੀ ਕੀਮਤ ਪਿਛਲੇ 24 ਘੰਟਿਆਂ ਵਿੱਚ 14.21 ਫੀਸਦੀ ਡਿੱਗ ਕੇ $1,165.34 ਹੋ ਗਈ ਹੈ। ਪਿਛਲੇ 7 ਦਿਨਾਂ ਵਿੱਚ ਇਥਰਿਅਮ 33.67 ਪ੍ਰਤੀਸ਼ਤ ਹੇਠਾਂ ਹੈ। ਬਿਟਕੋਇਨ (Bitcoin) ਦਾ ਮਾਰਕੀਟ ਸ਼ੇਅਰ ਵਧ ਕੇ 45.1 ਪ੍ਰਤੀਸ਼ਤ ਹੋ ਗਿਆ ਹੈ, ਜਦੋਂ ਕਿ ਈਥਰਿਅਮ ਦਾ 15.1 ਪ੍ਰਤੀਸ਼ਤ ਹੈ।
ਪ੍ਰਮੁੱਖ ਕ੍ਰਿਪਟੋਕਰੰਸੀ ਦਾ ਇਹ ਹਾਲ ਹੈ :
ਕ੍ਰਿਪਟੋਕਰੰਸੀ ਦੇ ਨਾਮ ਕੀਮਤ ਤਬਦੀਲੀ (24 ਘੰਟਿਆਂ ਵਿੱਚ) ਤਬਦੀਲੀ (7 ਦਿਨਾਂ ਵਿੱਚ)
- ਸੋਲਾਨਾ(Solana – SOL) $28.38 -1.82% -28.54%
- ਐਵੇਲਾਂਚ(Avalanche) $16.35 -0.67% -31.76%
- ਸ਼ਿਬਾ ਇਨੂ(Shiba Inu) $0.000008177 -1.38% -22.80%
- ਪੋਲਕਾਡੋਟ (PolkadotDOT) $7.19 +1.21% -20.90%
- ਕਾਰਡਾਨੋ (Cardano–ADA) $0.4745 -0.40% -19.67%
- BNB $220.60 -8.38% -22.49%
- Dogecoin(DOGE) $0.05523 -8.32% -30.37%
- XRP $0.3142 -5.14% -19.27%
- Tron TRX $0.06084 -17.24% -23.85%
Coinmarketcap ਦੇ ਅਨੁਸਾਰ, Metaxa, Maya Preferred (MAYP), ਅਤੇ Enigma (ENGM) ਪਿਛਲੇ 24 ਘੰਟਿਆਂ ਵਿੱਚ ਤਿੰਨ ਸਭ ਤੋਂ ਪ੍ਰਮੁੱਖ ਸਿੱਕਿਆਂ ਵਿੱਚੋਂ ਸਨ। ਮੈਟੈਕਸਾ (Metaxa) ਨੇ 153.47%, ਮਾਇਆ ਪ੍ਰੈਫਰਡ (MAYP) ਨੇ 116.84% ਅਤੇ ਏਨਿਗਮਾ (ENGM) ਨੇ 71.99% ਦਾ ਵਾਧਾ ਦਰਜ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।