Home /News /lifestyle /

ਬਿਟਕੋਇਨ 'ਚ ਆਇਆ ਉਛਾਲ, ਪੜ੍ਹੋ ਕਿਸ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰ ਕੇ ਹੋ ਸਕਦਾ ਹੈ ਨੁਕਸਾਨ

ਬਿਟਕੋਇਨ 'ਚ ਆਇਆ ਉਛਾਲ, ਪੜ੍ਹੋ ਕਿਸ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰ ਕੇ ਹੋ ਸਕਦਾ ਹੈ ਨੁਕਸਾਨ

ਬਿਟਕੋਇਨ 'ਚ ਆਇਆ ਉਛਾਲ, ਪੜ੍ਹੋ ਕਿਸ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰ ਕੇ ਹੋ ਸਕਦਾ ਹੈ ਨੁਕਸਾਨ

ਬਿਟਕੋਇਨ 'ਚ ਆਇਆ ਉਛਾਲ, ਪੜ੍ਹੋ ਕਿਸ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰ ਕੇ ਹੋ ਸਕਦਾ ਹੈ ਨੁਕਸਾਨ

ਕੁਝ ਕ੍ਰਿਪਟੋ ਕੋਇਨ ਬਹੁਤ ਤੇਜ਼ਵੱਧ ਰਹੇ ਹਨ ਤੇ ਕੁਝ ਡਿਜੀਟਲ ਮੁਦਰਾਵਾਂ ਲਗਾਤਾਰ ਥੱਲੇ ਨੂੰ ਜਾ ਰਹੀਆਂ ਹਨ। ਕ੍ਰਿਪਟੋਕਰੰਸੀ ਦੀਆਂ ਨਵੀਨਤਮ ਕੀਮਤਾਂ ਦੀ ਗੱਲ ਕਰੀਏ ਤਾਂ ਦੁਨੀਆ ਦੀ ਸਭ ਤੋਂ ਮਸ਼ਹੂਰ ਡਿਜੀਟਲ ਕਰੰਸੀ ਬਿਟਕੋਇਨ ਇੱਕ ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਨਜ਼ਰ ਆਈ।

ਹੋਰ ਪੜ੍ਹੋ ...
  • Share this:
ਭਾਰਤ ਸਰਕਾਰ ਵੱਲੋਂ ਕ੍ਰਿਪਟੋ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੇ ਐਲਾਨ ਤੋਂ ਬਾਅਦ ਤੋਂ ਹੀ ਕ੍ਰਿਪਟੋ ਬਾਜ਼ਾਰ ਵਿੱਚ ਲਗਾਤਾਰ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਕੁਝ ਕ੍ਰਿਪਟੋ ਕੋਇਨ ਬਹੁਤ ਤੇਜ਼ਵੱਧ ਰਹੇ ਹਨ ਤੇ ਕੁਝ ਡਿਜੀਟਲ ਮੁਦਰਾਵਾਂ ਲਗਾਤਾਰ ਥੱਲੇ ਨੂੰ ਜਾ ਰਹੀਆਂ ਹਨ। ਕ੍ਰਿਪਟੋਕਰੰਸੀ ਦੀਆਂ ਨਵੀਨਤਮ ਕੀਮਤਾਂ ਦੀ ਗੱਲ ਕਰੀਏ ਤਾਂ ਦੁਨੀਆ ਦੀ ਸਭ ਤੋਂ ਮਸ਼ਹੂਰ ਡਿਜੀਟਲ ਕਰੰਸੀ ਬਿਟਕੋਇਨ ਇੱਕ ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਨਜ਼ਰ ਆਈ।

Wazirx 'ਤੇ ਕ੍ਰਿਪਟੋ ਕੀਮਤਾਂ ਇੰਝ ਚੱਲ ਰਹੀਆਂ ਹਨ :

Wazirx ਜੋ ਕਿ ਕ੍ਰਿਪਟੋਕਰੰਸੀ ਲੈਣ-ਦੇਣ ਦੀ ਸਹੂਲਤ ਦਿੰਦਾ ਹੈ, ਇਸ 'ਤੇ ਬਿਟਕੋਇਨ ਦਾ ਦਾਮ ਲਗਭਗ 44,49,000 ਚੱਲ ਰਿਹਾ ਹੈ। ਬਿਟਕੋਇਨ ਇੱਕ ਫੀਸਦੀ ਦੇ ਵਾਧੇ ਨਾਲ 58000 ਡਾਲਰ ਤੋਂ ਜ਼ਿਆਦਾ 'ਤੇ ਵਪਾਰ ਕਰ ਰਿਹਾ ਹੈ। ਬਿਟਕੋਇਨ ਨੇ ਹਾਲ ਹੀ ਵਿੱਚ $69,000 ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ ਹੈ। ਸ਼ੀਬਾ ਇਨੂ ਦੀ ਗੱਲ ਕਰੀਏ ਤਾਂ ਇਹ ਹਰੇ ਨਿਸ਼ਾਨ 'ਤੇ ਖੁੱਲ੍ਹਾ ਸੀ ਪਰ ਕੁਝ ਸਮੇਂ ਬਾਅਦ ਇਹ ਇਕ ਫੀਸਦੀ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸ਼ੀਬਾ 'ਚ ਇਸ ਸਮੇਂ -1.1% ਦੀ ਗਿਰਾਵਟ ਨਾਲ 0.003125 ਰੁਪਏ 'ਤੇ ਟ੍ਰੇ਼ਡਿੰਗ ਕੀਤੀ ਜਾ ਰਹੀ ਹੈ।

ਭਾਰਤ ਸਰਕਾਰ ਕ੍ਰਿਪਟੋਕਰੰਸੀ ਵਪਾਰ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣਾ ਚਾਹੁੰਦੀ ਹੈ। ਇਸ ਦੇ ਲਈ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕ੍ਰਿਪਟੋਕਰੰਸੀ ਬਿੱਲ ਪੇਸ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ, 2021 ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ਦੇ ਜ਼ਰੀਏ, ਭਾਰਤ ਸਰਕਾਰ ਦੇਸ਼ ਦੇ ਸਿਖਰਲੇ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਇੱਕ ਅਧਿਕਾਰਤ ਕ੍ਰਿਪਟੋਕਰੰਸੀ ਜਾਰੀ ਕਰਨ ਲਈ ਇੱਕ ਢਾਂਚਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਤਕਨੀਕ ਅਤੇ ਵਰਤੋਂ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ, ਇਸ ਬਿੱਲ ਦੇ ਤਹਿਤ ਅਜਿਹੀ ਵਿਵਸਥਾ ਲਿਆਂਦੀ ਜਾਵੇਗੀ, ਜਿਸ ਨਾਲ ਸਾਰੀਆਂ ਪ੍ਰਾਈਵੇਟ ਕ੍ਰਿਪਟੋਕਰੰਸੀਆਂ 'ਤੇ ਪਾਬੰਦੀ ਲੱਗੇਗੀ।

ਕਈ ਦੇਸ਼ਾਂ ਵਿੱਚ ਵੈਧ ਹੈ ਕ੍ਰਿਪਟੋ ਕਰੰਸੀ : ਕ੍ਰਿਪਟੋਕਰੰਸੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੈਧ ਹੈ ਤੇ ਕਈ ਦੇਸ਼ਾਂ ਵਿੱਚ ਗੈਰ-ਕਾਨੂੰਨੀ ਹੈ। ਅਲ ਸੈਲਵਾਡੋਰ ਨੇ ਕ੍ਰਿਪਟੋਕਰੰਸੀ ਨੂੰ ਲੀਗਲ ਟੈਂਡਰ ਘੋਸ਼ਿਤ ਕੀਤਾ ਹੈ। ਕੈਨੇਡਾ ਨੇ ਇਸ ਨੂੰ ਆਪਣੇ ਅਪਰਾਧ (ਮਨੀ ਲਾਂਡਰਿੰਗ) ਅਤੇ ਅੱਤਵਾਦੀ ਫੰਡਿੰਗ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਰਚੁਅਲ ਕਰੰਸੀ ਕਰਾਰ ਦਿੱਤਾ ਹੈ।

ਸਰਕਾਰ ਨੇ ਕੀਤਾ ਹੈ ਸੰਸਦੀ ਕਮੇਟੀ ਦਾ ਗਠਨ : ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਕ੍ਰਿਪਟੋਕਰੰਸੀ ਨੂੰ ਲੈ ਕੇ ਸੰਸਦੀ ਕਮੇਟੀ ਦੀ ਬੈਠਕ ਹੋਈ ਸੀ। 16 ਨਵੰਬਰ ਨੂੰ ਗਠਿਤ ਵਿੱਤ ਬਾਰੇ ਸੰਸਦੀ ਸਥਾਈ ਕਮੇਟੀ ਨੇ ਕ੍ਰਿਪਟੋ ਐਕਸਚੇਂਜ, ਬਲਾਕਚੈਨ, ਕ੍ਰਿਪਟੋ ਸੰਪੱਤੀ ਕੌਂਸਲ, ਉਦਯੋਗ ਦੇ ਪ੍ਰਤੀਨਿਧਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਕ੍ਰਿਪਟੋਕਰੰਸੀ ਦੇ ਨਿਯਮ ਅਤੇ ਪ੍ਰਚਾਰ ਨਾਲ ਸਬੰਧਤ ਪਹਿਲੂਆਂ 'ਤੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਇਹ ਖੁਲਾਸਾ ਹੋਇਆ ਕਿ ਕ੍ਰਿਪਟੋਕਰੰਸੀ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਸ ਨੂੰ ਨਿਯਮਤ ਕਰਨ ਦੀ ਲੋੜ ਜ਼ਰੂਰ ਹੈ।
Published by:Amelia Punjabi
First published:

Tags: Bitcoin, Business, Cryptocurrency, India, Investment, MONEY, Systematic investment plan

ਅਗਲੀ ਖਬਰ