Cucumber Dishes: ਖੀਰਾ ਇਕ ਹੈਲਦੀ ਫੂਡ ਹੈ। ਇਸ ਨੂੰ ਆਮ ਤੌਰ ਤੇ ਸਲਾਦ ਵਜੋਂ ਖਾਇਆ ਜਾਂਦਾ ਹੈ। ਡਾਕਟਰਾਂ, ਡਾਈਟੀਸ਼ਅਨਾਂ ਅਤੇ ਜਿੰਮ ਟਰੇਨਰਾਂ ਸਾਰਿਆਂ ਵੱਲੋਂ ਹੀ ਡਾਇਨ ਵਿਚ ਸਲਾਦ ਖਾਣ ਅਤੇ ਸਲਾਦ ਵਿਚ ਖੀਰੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦਾ ਇਕ ਸਧਾਰਨ ਕਾਰਨ ਹੈ ਕਿ ਖੀਰਾ ਦਾ ਸੇਵਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਖੀਰੇ ਵਿਚ ਭਰਪੂਰ ਮਾਤਰਾ ਵਿਚ ਪਾਣੀ ਹੁੰਦਾ ਹੈ। ਇਸ ਸਦਕਾ ਇਹ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੀ ਡਾਈਟ ਵਿਚ ਖੀਰੇ ਨੂੰ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਇਹ ਇਕ ਬਹੁਤ ਚੰਗੀ ਰਾਇ ਹੈ। ਖੀਰੇ ਨੂੰ ਇਕ ਆਮ ਸਧਾਰਨ ਤਰੀਕਾ ਤਾਂ ਸਲਾਦ ਦੇ ਰੂਪ ਵਿਚ ਕੱਟ ਕੇ ਖਾਇਆ ਜਾ ਸਕਦਾ ਹੈ। ਪਰ ਏਥੇ ਅਸੀਂ ਤੁਹਾਨੂੰ ਖੀਰੇ ਦੇ ਸੇਵਨ ਦੇ ਕੁਝ ਇਕ ਹੋਰ ਤਰੀਕੇ ਵੀ ਦੱਸ ਰਹੇ ਹਾਂ, ਜਿਸ ਕਾਰਨ ਇਸਦੇ ਸਵਾਦ ਨੂੰ ਵੀ ਚਾਰ ਚੰਨ ਲੱਗ ਜਾਣਗੇ। ਆਉ ਜਾਣਦੇ ਹਾਂ ਖੀਰੇ ਦੀਆਂ ਕੁਝ ਆਸਾਨ ਡਿਸ਼ਜ (Cucumber Dishes) –
ਖੀਰੇ ਦਾ ਰਾਇਤਾ
ਦਹੀ ਦਾ ਰਾਇਤਾ ਸਰੀਰ ਨੂੰ ਠੰਡਾ ਰੱਖਣ ਵਿਚ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ। ਇਸਦੇ ਨਾਲ ਹੀ ਖੀਰੇ ਦੀ ਤਾਸੀਰ ਵੀ ਠੰਡੀ ਹੁੰਦੀ ਹੈ। ਇਸ ਲਈ ਤੁਸੀਂ ਦਹੀਂ ਰਾਇਤੇ ਵਿਚ ਖੀਰੇ ਨੂੰ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਖੀਰੇ ਨੂੰ ਛਿਲਕੇ ਕੱਦੂਕਸ਼ ਕਰ ਲਵੋ ਅਤੇ ਦਹੀਂ ਵਿਚ ਪਾ ਕੇ ਦੋਵੋ। ਹੁਣ ਅੱਧਾ ਚਮਚ ਜੀਰਾ, ਅਜਵਾਇਨ ਅਤੇ ਚੁਟਕੀ ਹਿੰਗ ਪਾ ਕੇ ਤਵੇ ਉੱਤੇ ਭੁੰਨ ਲਵੋ। ਭੁੰਨਣ ਬਾਦ ਇਹਨਾਂ ਨੂੰ ਤਲੀ ਨਾਲ ਮਸਲੋ ਤੇ ਕਾਲੇ ਨਮਕ ਸਮੇਤ ਰਾਇਤੇ ਵਿਚ ਪਾ ਦੇਵੋ। ਠੰਡਾ ਕਰਨ ਲਈ ਰਾਇਤੇ ਨੂੰ ਫਰਿੱਜ ਵਿਚ ਰੱਖੋ ਤੇ ਕੁਸ਼ ਦੇਰ ਬਾਦ ਖਾਓ।
ਬਰਗਰ ਵਿਚ ਵਰਤੋ
ਬਰਗਰ ਵਿਚ ਪਿਆਜ਼, ਟਮਾਟਰ ਆਦਿ ਕਈ ਤਰ੍ਹਾਂ ਦੇ ਸਲਾਦ ਵਰਤੇ ਜਾਂਦੇ ਹਨ। ਤੁਸੀਂ ਇਸ ਵਿਚ ਖੀਰੇ ਨੂੰ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਖੀਰੇ ਨੂੰ ਗੋਲ ਗੋਲ ਕੱਟਕੇ ਇਸ ਉੱਪਰ ਕਾਲਾ ਨਮਕ ਛਿੜਕੋ। ਇਸ ਤੋਂ ਬਾਦ ਇਸਨੂੰ ਬਰਗਰ ਵਿਚ ਵਰਤੋ ਅਤੇ ਖਾਣ ਦਾ ਆਨੰਦ ਲਵੋ।
ਸੈਂਡਵਿਚ
ਸੈਂਡਵਿਚ ਦੇ ਅੰਦਰ ਫਲਿੰਗ ਵਜੋਂ ਤੁਸੀਂ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਲੰਮੇ ਸਲਾਇਸ ਕੱਟਕੇ ਖੀਰੇ ਨੂੰ ਸੈਂਡਵਿਚ ਵਿਚ ਵਿਛਾਓ ਜਾਂ ਫਿਰ ਖੀਰੇ ਨੂੰ ਕੱਦੂਕਸ਼ ਕਰਕੇ ਇਸ ਵਿਚ ਵਿਛਾ ਸਕਦੇ ਹੋ।
ਕੱਦੂਕਸ਼ ਵਾਲਾ ਖੀਰਾ ਸਲਾਦ
ਖੀਰਾ ਦਾ ਸਲਾਦ ਕੱਦੂਕਸ਼ ਕਰਕੇ ਵੀ ਖਾਦਾ ਜਾ ਸਕਦਾ ਹੈ। ਇਸ ਲਈ ਖੀਰੇ ਨੂੰ ਛਿਲ ਕੇ ਕੱਦੂਕਸ਼ ਕਰੋ ਤੇ ਕਾਲਾ ਨਮਕ ਲਗਾ ਕੇ ਕੁਝ ਦੇਰ ਵੀ ਫਰਿੱਜ ਵਿਚ ਰੱਖੋ। ਜਦ ਖੀਰੇ ਠੰਡੇ ਹੋ ਜਾਣ ਤਾਂ ਇਹਨਾਂ ਨੂੰ ਪਿਆਜ਼ ਉੱਪਰ ਜਾਂ ਖੀਰੇ ਦੇ ਸਲਾਇਸਾਂ ਉੱਪਰ ਜਾਂ ਇੰਜ ਹੀ ਰੋਟੀ ਨਾਲ ਖਾਣ ਦਾ ਮਜ਼ਾ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cucumber, Food, Life style