ਚੁਟਕੀ-ਭਰ ਜ਼ੀਰੇ ਦੇ ਇਹ ਫ਼ਾਇਦੇ ਜਾਨ ਕੇ ਹੋ ਜਾਵੋਗੇ ਹੈਰਾਨ


Updated: September 11, 2018, 4:56 PM IST
ਚੁਟਕੀ-ਭਰ ਜ਼ੀਰੇ ਦੇ ਇਹ ਫ਼ਾਇਦੇ ਜਾਨ ਕੇ ਹੋ ਜਾਵੋਗੇ ਹੈਰਾਨ

Updated: September 11, 2018, 4:56 PM IST
ਜ਼ੀਰੇ ਦੇ ਹਨ ਅਣਗਿਣਤ ਫ਼ਾਇਦੇ। ਭਾਰਤੀ ਮਸਾਲਿਆਂ 'ਚੋਂ ਇਕ ਜ਼ੀਰੇ ਦੀ ਪ੍ਰਕਿਰਤੀ ਗਰਮ ਹੁੰਦੀ ਹੈ। ਇਹ ਪੇਟ ਦੇ ਵਿਕਾਰਾਂ ਨੂੰ ਦੂਰ ਕਰਨ 'ਚ ਕਾਫੀ ਲਾਭਦਾਇਕ ਹੈ। ਨਾਲੇ ਜ਼ੀਰੇ ਦਾ ਤੜਕਾ ਕੌਣ ਨਹੀਂ ਲਾਉਂਦਾ। ਜ਼ੀਰੇ ਦੇ ਬਿਨ੍ਹਾਂ ਲੋਕਾਂ ਨੂੰ ਸਬਜ਼ੀ ਖਾਣ ਦਾ ਮਜ਼ਾ ਹੀ ਨਹੀਂ ਆਉਂਦਾ।ਜੀਰੇ ਨੂੰ ਕਈ ਤਰੀਕਿਆਂ ਤੋਂ ਵੀ ਅਪਣਾਇਆ ਜਾਂਦਾ ਹੈ। ਆਓ ਜਾਂਦੇ ਹਾਂ ਜ਼ੀਰੇ ਦੇ ਅਣਗਿਣਤ ਫਾਇਦਿਆਂ ਬਾਰੇ

ਭੁੰਨੇ ਹੋਏ ਜ਼ੀਰੇ ਨੂੰ ਸੁੰਘਣ ਨਾਲ ਜ਼ੁਕਾਮ ਕਾਰਨ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ।

ਇਕ ਗਲਾਸ ਤਾਜੀ ਲੱਸੀ 'ਚ ਪਹਾੜੀ ਨਮਕ ਅਤੇ ਭੁੰਨਿਆ ਹੋਇਆ ਜ਼ੀਰਾ ਮਿਲਾ ਕੇ ਭੋਜਨ ਨਾਲ ਲਓ, ਇਸ ਨਾਲ ਬਦਹਜ਼ਮੀ ਤੋਂ ਛੁਟਕਾਰਾ ਮਿਲਦਾ ਹੈ।

ਆਂਵਲੇ ਨੂੰ ਭੁੰਨ ਕੇ ਗੁਠਲੀ ਕੱਢ ਕੇ ਪੀਸ ਕੇ ਹੌਲੀ-ਹੌਲੀ ਭੁੰਨੋ। ਫਿਰ ਉਸ 'ਚ ਸਵਾਦ ਅਨੁਸਾਰ ਜ਼ੀਰਾ, ਜਵੈਣ, ਪਹਾੜੀ ਨਮਕ ਅਤੇ ਥੋੜ੍ਹੀ ਜਿਹੀ ਭੁੰਨੀ ਹੋਈ ਹਿੰਗ ਮਿਲਾ ਕੇ ਗੋਲੀਆਂ ਬਣਾ ਲਓ। ਇਨ੍ਹਾਂ ਨੂੰ ਖਾਣ ਨਾਲ ਭੁੱਖ ਵਧਦੀ ਹੈ। ਇੰਨਾ ਹੀ ਨਹੀਂ, ਇਸ ਨਾਲ ਡਕਾਰ ਵਰਗੀ ਸਮੱਸਿਆ, ਚੱਕਰ ਅਤੇ ਦਸਤ ਆਦਿ ਤੋਂ ਵੀ ਰਾਹਤ ਮਿਲਦੀ ਹੈ।

ਪਾਣੀ 'ਚ ਜ਼ੀਰਾ ਪਾ ਕੇ ਉਬਾਲ ਲਓ। ਫਿਰ ਪੁਣ ਕੇ ਠੰਡਾ ਹੋਣ ਦਿਓ। ਇਸ ਪਾਣੀ ਨਾਲ ਮੂੰਹ ਧੋਣ ਨਾਲ ਤੁਹਾਡਾ ਚਿਹਰਾ ਸਾਫ ਅਤੇ ਚਮਕਦਾਰ ਹੁੰਦਾ ਹੈ।

ਜੀਰੇ ਅਤੇ ਪਹਾੜੀ ਨਮਕ ਨੂੰ ਬਾਰੀਕ ਪੀਸ ਕੇ ਮੰਜਨ ਬਣਾ ਲਓ। ਇਸ ਮੰਜਨ ਨਾਲ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਅਰਾਮ ਮਿਲੇਗਾ ਅਤੇ ਮੂੰਹ ਦੀ ਦੁਰਗੰਧ ਖ਼ਤਮ ਹੋਵੇਗੀ।

ਹਿਸਟੀਰੀਆ ਦੇ ਮਰੀਜ਼ ਨੂੰ ਗਰਮ ਪਾਣੀ 'ਚ ਭੁੰਨੀ ਹਿੰਗ, ਜ਼ੀਰਾ, ਪੁਦੀਨਾ, ਨਿੰਬੂ ਅਤੇ ਨਮਕ ਮਿਲਾ ਕੇ ਪਿਲਾਉਣ ਨਾਲ ਮਰੀਜ਼ ਨੂੰ ਤੁਰੰਤ ਲਾਭ ਮਿਲਦਾ ਹੈ।

ਮੇਥੀ, ਜਵੈਣ, ਜ਼ੀਰਾ ਅਤੇ ਸੌਂਫ ਦੀ 50-50 ਗ੍ਰਾਮ ਮਾਤਰਾ ਅਤੇ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਕੇ ਪੀਸ ਲਓ। ਇਕ ਚੱਮਚ ਰੋਜ਼ ਸਵੇਰੇ ਸੇਵਨ ਕਰਨ ਨਾਲ ਸ਼ੂਗਰ, ਜੋੜਾਂ ਦੇ ਦਰਦ ਅਤੇ ਪੇਟ ਦੇ ਵਿਕਾਰਾਂ ਤੋਂ ਅਰਾਮ ਮਿਲੇਗਾ। ਗੈਸ ਦੀ ਸਮੱਸਿਆ 'ਚ ਇਸ ਤੋਂ ਤੁਰੰਤ ਲਾਭ ਮਿਲੇਗਾ।

ਦਹੀਂ 'ਚ ਭੂਰੇ ਜ਼ੀਰੇ ਦਾ ਚੂਰਨ ਮਿਲਾ ਕੇ ਖਾਣ ਨਾਲ ਡਾਇਰੀਆ ਮਿਟਦਾ ਹੈ।

ਸਿਰਕੇ ਨਾਲ ਜ਼ੀਰਾ ਦੇਣ 'ਤੇ ਹਿਚਕੀ ਬੰਦ ਹੋ ਜਾਂਦੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਕ ਛੋਟਾ ਚੱਮਚ ਪੀਸਿਆ ਜ਼ੀਰਾ ਦਿਨ 'ਚ ਦੋ ਵਾਰ ਪਾਣੀ ਨਾਲ ਲਓ। ਔਰਤਾਂ ਲਈ ਇਹ ਕਾਫੀ ਲਾਭਦਾਇਕ ਹੈ। ਪ੍ਰਸੂਤ ਤੋਂ ਬਾਅਦ ਜ਼ੀਰੇ ਦੇ ਸੇਵਨ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ।

 

 
First published: September 11, 2018
ਹੋਰ ਪੜ੍ਹੋ
ਅਗਲੀ ਖ਼ਬਰ